Product SiteDocumentation Site

Red Hat Enterprise Linux 6

ਜਾਰੀ ਸੂਚਨਾ

Red Hat Enterprise Linux 6.1 ਲਈ ਜਾਰੀ ਸੂਚਨਾ

ਲੋਗੋ

ਕਾਨੂੰਨੀਸੂਚਨਾ

Copyright © 2011 Red Hat.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
Red Hat Enterprise Linux ਛੋਟੇ ਰੀਲੀਜ਼ ਵਿੱਚ ਨਿੱਜੀ ਸੋਧਾਂ, ਸਕਿਊਰਿਟੀ ਅਤੇ ਬੱਗ ਫਿਕਸ ਇਰੱਟਾ ਦਿੱਤੇ ਗਏ ਹਨ। Red Hat Enterprise Linux 6.1 ਜਾਰੀ ਸੂਚਨਾ ਵਿੱਚ ਮੁੱਖ ਤਬਦੀਲੀਆਂ ਦਿੱਤੀਆਂ ਹਨ ਜੋ Red Hat Enterprise Linux 6 ਓਪਰੇਟਿੰਗ ਸਿਸਟਮ ਵਿੱਚ ਕੀਤੀਆਂ ਗਈਆਂ ਹਨ ਅਤੇ ਇਹ ਇਸ ਛੋਟੇ ਰੀਲੀਜ ਲਈ ਇੱਕ ਐਪਲੀਕੇਸ਼ਨ ਦਾ ਕੰਮ ਕਰਦਾ ਹੈ। ਇਸ ਛੋਟੇ ਰੀਲੀਜ਼ ਵਿਚਲੀਆਂ ਸਭ ਤਬਦੀਲੀਆਂ ਤਕਨੀਕੀ ਜਾਣਕਾਰੀ ਵਿੱਚ ਉਪਲੱਬਧ ਹਨ।

1. ਹਾਰਡਵੇਅਰ ਸਹਿਯੋਗ
2. ਕਰਨਲ
3. ਡੈਸਕਟਾਪ
4. ਸਟੋਰੇਜ਼
5. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ
6. ਸੁਰੱਖਿਆ
7. ਇੰਸਟਾਲੇਸ਼ਨ
8. ਕੰਪਾਈਲਰ ਅਤੇ ਟੂਲ
9. ਕਲੱਸਟਰਿੰਗ
10. ਵਰਚੁਲਾਈਜ਼ੇਸ਼ਨ
11. ਇੰਟਾਈਟਲਮੈਂਟ
12. ਆਮ ਕਰਨਲ ਅੱਪਡੇਟ
A. ਦੁਹਰਾਈ ਅਤੀਤ

1. ਹਾਰਡਵੇਅਰ ਸਹਿਯੋਗ

ਨੈੱਟਵਰਕ ਇੰਟਰਫੇਸ ਲਈ ਨਾਮਕਰਣ ਵਿਧੀ
ਪਹਿਲਾਂ, ਲੀਨਕਸ ਵਿੱਚ ਨੈੱਟਵਰਕ ਇੰਟਰਫੇਸਾਂ ਨੂੰ eth[X] ਨਾਂ ਦਿੱਤਾ ਜਾਂਦਾ ਸੀ। ਇਸ ਲਈ, ਕਈ ਵਾਰ, ਇਹ ਨਾਂ chassis ਉੱਪਰ ਅਸਲੀ ਲੇਬਲ ਨਾਲ ਮੇਲ ਨਹੀਂ ਖਾਂਦੇ। ਬਹੁਤੇ ਨੈੱਟਵਰਕ ਅਡਾਪਟਰਾਂ ਵਾਲੇ ਮਾਡਰਨ ਸਰਵਰ ਪਲੇਟਫਾਰਮਾਂ ਉੱਪਰ ਇਹਨਾਂ ਨੈੱਟਵਰਕ ਇੰਟਰਫਸਾਂ ਦੇ deterministic ਅਤੇ counterintuitive ਨਾਂ ਦਿੱਤੇ ਜਾਂਦੇ ਹਨ।
Red Hat Enterprise Linux 6.1 ਵਿੱਚ biosdevname ਸ਼ਾਮਿਲ ਹੈ, ਨੈੱਟਵਰਕ ਇੰਟਰਫੇਸਾਂ ਲਈ ਇੱਕ ਚੋਣਵੀਂ ਸਕੀਮ ਹੈ। biosdevname ਭੌਤਿਕ ਟਿਕਾਣੇ ਦੇ ਅਧਾਰ ਤੇ ਨੈੱਟਵਰਕ ਇੰਟਰਫੇਸ ਨੂੰ ਨਾਂ ਦਿੰਦਾ ਹੈ। ਯਾਦ ਰੱਖੋ, ਇਸੇ ਤਰਾਂ biosdevname ਨੂੰ ਮੂਲ ਹੀ ਅਯੋਗ ਕੀਤਾ ਜਾਂਦਾ ਹੈ, Dell ਸਿਸਟਮਾਂ ਨੂੰ ਛੱਡ ਕੇ।
biosdevname ਵਰਤਣ ਬਾਰੇ ਹੋਰ ਜਾਣਕਾਰੀ ਲਈ Red Hat ਨਾਲੇਜ ਬੇਸ ਵੇਖੋ।
USB 3.0
ਯੂਨੀਵਰਸਲ ਸੀਰੀਅਲ ਬੱਸ (USB 3.0) ਨਿਰਧਾਰਨ ਦੇ ਵਰਜਨ 3.0 ਦੇ ਸਥਾਪਨ ਨੂੰ Red Hat Enterprise Linux 6.1 ਵਿੱਚ ਪੂਰੀ ਤਰਾਂ ਸਹਿਯੋਗ ਹੈ। USB 3.0 ਸਹਿਯੋਗ ਪਹਿਲਾਂ ਪਿਛਲੇ ਰੀਲੀਜ਼ਾਂ ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਲਿਆ ਗਿਆ ਸੀ।
CPU ਅਤੇ ਮੈਮੋਰੀ ਹੌਟ-ਐਡ
Nehalem-EX ਉੱਪਰ, CPUs ਅਤੇ ਮੈਮੋਰੀ ਲਾਉਣ ਜਾਂ ਹਟਾਉਣ (ਹਾਟ-ਐਡਿੰਗ) ਨੂੰ Red Hat Enterprise Linux 6.1 ਵਿੱਚ ਪੂਰੀ ਤਰਾਂ ਸਹਿਯੋਗ ਹੈ। ਯਾਦ ਰੱਖੋ, ਕਿ ਹਾਰਡਵੇਅਰ ਵੀ ਹਾਟ-ਐਡਿੰਗ ਲਈ ਸਹਿਯੋਗੀ ਹੋਣਾ ਚਾਹੀਦਾ ਹੈ। ਬਿਨਾਂ ਸਹਿਯੋਗ ਤੋਂ ਹਾਰਡਵੇਅਰ ਉੱਪਰ CPUs ਜਾਂ ਮੈਮੋਰੀ ਨੂੰ ਹਾਟ-ਐਡਿੰਗ ਕਰਨ ਨਾਲ ਨੁਕਸਾਨ ਹੋ ਸਕਦਾ ਹੈ।
ਡਰਾਈਵਰ ਅੱਪਡੇਟ
Red Hat Enterprise Linux 6.1 ਵਿੱਚ ਬਹੁਤ ਸਾਰੇ ਡਰਾਈਵਰ ਅੱਪਡੇਟ ਹਨ, ਜਿਵੇਂ ਕਿ ਹੇਠਲੇ ਜੰਤਰ ਡਰਾਈਵਰ:
  • ixgbe ਡਰਾਈਵਰ Intel 10 ਗੀਗਾਬਿੱਟ PCI ਐਕਸਪ੍ਰੈੱਸ ਨੈੱਟਵਰਕ ਜਤਰਾਂ ਲਈ
  • mlx4 ਡਰਾਈਵਰ Mellanox ConnectX HCA InfiniBand ਹਾਰਡਵੇਅਰ ਲਈ, ਜੋ Mellanox Connect X2/X3 10GB ਜੰਤਰਾਂ ਲਈ ਸਹਿਯੋਗ ਦਿੰਦਾ ਹੈ।
  • be2net ਡਰਾਈਵਰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ
  • bnx2 ਡਰਾਈਵਰ ਬਰਾਡਕਾਮ NetXtreme II ਨੈੱਟਵਰਕ ਜੰਤਰਾਂ ਲਈ, ਜਿਵੇਂ ਐਡਵਾਂਸਡ ਐਰਰ ਰਿਪੋਰਟਿੰਗ (AER), ਅਤੇ PPC ਸਹਿਯੋਗ 5709 ਜੰਤਰਾਂ ਲਈ
  • bnx2i ਡਰਾਈਵਰ Broadcom NetXtreme II iSCSI ਲਈ
  • bnx2x ਡਰਾਈਵਰ Broadcom Everest ਨੈੱਟਵਰਕ ਜੰਤਰਾਂ ਲਈ
  • igbvf ਅਤੇ ixgbevf ਵਰਚੁਅਲ ਫੰਕਸ਼ਨ ਡਰਾਈਵਰ
  • tg3 ਡਰਾਈਵਰ Broadcom Tigon3 ਈਥਰਨੈੱਟ ਜੰਤਰਾਂ ਲਈ
  • bfa ਡਰਾਈਵਰ Brocade ਫਾਈਬਰ ਚੈਨਲ ਤੋਂ PCIe ਹੋਸਟ ਬੱਸ ਅਡਾਪਟਰਾਂ ਲਈ
  • bna ਡਰਾਈਵਰ Brocade 10G PCIe ਈਥਰਨੈੱਟ ਕੰਟਰੋਲਰਾਂ ਲਈ
  • cxgb4 ਡਰਾਈਵਰ Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਕੰਟਰੋਲਰਾਂ ਲਈ
  • be2iscsi ਡਰਾਈਵਰ ServerEngines BladeEngine 2 ਓਪਨ iSCSI ਜੰਤਰਾ ਲਈ
  • be2net ਡਰਾਈਵਰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ
  • lpfc ਡਰਾਈਵਰ Emulex ਫਾਈਬਰ ਚੈਨਲ HBAs ਲਈ
  • e1000 ਅਤੇ e1000e ਡਰਾਈਵਰ Intel PRO/1000 ਨੈੱਟਵਰਕ ਜੰਤਰਾਂ ਲਈ
  • Intel ਆਇਰਨ ਪੌਂਡ ਈਥਰਨੈੱਟ ਡਰਾਈਵਰ
  • Intel ਕੇਲਸੇ ਪੀਕ ਵਾਇਰਲੈੱਸ ਡਰਾਈਵਰ
  • Intel SCU ਡਰਾਈਵਰ
  • megaraid_sas ਡਰਾਈਵਰ LSI MegaRAID SAS ਕੰਟਰੋਲਰਾਂ ਲਈ
  • mpt2sas ਡਰਾਈਵਰ LSI ਲੌਜਿਕ ਤੋਂ ਅਡਾਪਟਰਾਂ ਦੀ SAS-2 ਫੈਮਿਲੀ ਲਈ

2. ਕਰਨਲ

Red Hat Enterprise Linux 6.1 ਵਿੱਚ ਦਿੱਤੇ ਕਰਨਲ ਵਿੱਚ ਲੀਨਕਸ ਕਰਨ ਲਈ ਕਈ ਸੌ ਬੱਗ ਫਿਕਸ ਅਤੇ ਸੁਧਾਰ ਸ਼ਾਮਿਲ ਕੀਤੇ ਗਏ ਹਨ। ਇਸ ਰੀਲੀਜ਼ ਵਿਚਲੇ ਕਰਨਲ ਲਈ ਹਰੇਕ ਬੱਗ ਫਿਕਸ ਅਤੇ ਹਰੇਕ ਸੁਧਾਰ ਬਾਰੇ ਵੇਰਵੇ ਲਈ, Red Hat Enterprise Linux 61 ਤਕਨੀਕੀ ਸੂਚਨਾ ਵਿੱਚ ਕਰਨਲ ਬਾਰੇ ਅਧਿਆਇ ਵੇਖੋ।
ਕੰਟਰੋਲ ਗਰੁੱਪ
ਕੰਟਰੋਲ ਗਰੁੱਪ ਲੀਨਕਸ ਕਰਨਲ ਦੀ ਫੀਚਰ ਹੈ ਜੋ Red Hat Enterprise Linux 6 ਵਿੱਚ ਦਿੱਤੀ ਗਈ ਹੈ। ਹਰੇਕ ਕੰਟਰੋਲ ਗਰੁੱਪ ਸਿਸਟਮ ਉੱਪਰਲੇ ਕਾਰਜਾਂ ਦਾ ਸਮੂਹ ਹੈ ਜੋ ਇੱਕ ਸ਼੍ਰੇਣੀ ਵਿੱਚ ਰੱਖੇ ਹੁੰਦੇ ਹਨ ਤਾਂ ਜੋ ਸਿਸਟਮ ਹਾਰਡਵੇਅਰ ਨਾਲ ਸੰਪਰਕ ਨੂੰ ਵਧੀਆ ਪਰਬੰਧਨ ਕੀਤਾ ਜਾ ਸਕੇ। ਕੰਟਰੋਲ ਗਰੁੱਪਾਂ ਨੂੰ ਸਿਸਟਮ ਸਰੋਤ ਮਾਨੀਟਰ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਨਾਂ ਨੂੰ ਉਹ ਵਰਤਦਾ ਹੈ। ਨਾਲ ਹੀ, ਸਿਸਟਮ ਪ੍ਰਸ਼ਾਸ਼ਕ ਕੰਟਰੋਲ ਗਰੁੱਪ ਢਾਂਚੇ ਨੂੰ ਸਿਸਟਮ ਸਰੋਤਾਂ ਜਿਵੇਂ ਮੈਮੋਰੀ, CPUs (ਜਾਂ CPU ਦੇ ਗਰੁੱਪ), ਨੈੱਟਵਰਕਿੰਗ, I/O, ਜਾਂ ਸ਼ਡਿਊਲਰ ਨੂੰ ਖਾਸ ਕੰਟਰੋਲ ਗਰੁੱਪ ਐਕਸੈੱਸ ਨੂੰ ਕੰਟਰੋਲ ਕਰਦਾ ਹੈ।
Red Hat Enterprise Linux 6.1 ਵਿੱਚ ਕੰਟਰੋਲ ਗਰੁੱਪਾਂ ਲਈ ਬਹੁਤ ਸਾਰੇ ਸੁਧਾਰ ਅਤੇ ਅੱਪਡੇਟ ਦਿੱਤੇ ਗਏ ਹਨ, ਜਿਵੇਂ ਕਿ ਖਾਸ ਜੰਤਰ ਨਾਲ ਥਰੌਟਲ ਬਲਾਕ ਜੰਤਰ ਇੰਪੁੱਟ/ਆਊਟਪੁੱਟ (I/O) ਕਰਨ ਦੀ ਸਮਰੱਥਾ, ਪ੍ਰਤੀ ਸਕਿੰਟ ਬਾਈਟਾਂ ਜਾਂ I/O ਪ੍ਰਤੀ ਸਕਿੰਟ (IOPS)।
ਨਾਲ ਹੀ, libvirt ਅਤੇ ਹੋਰ ਯੂਜ਼ਰਸਪੇਸ ਟੂਲਾਂ ਨਾਲ ਜੁੜ ਕੇ ਨਵੀਂ ਸਮਰੱਥਾ ਦਿੱਤੀ ਗਈ ਹੈ ਜੋ ਹਾਇਰਆਰਚੀਕਲ ਬਲਾਕ ਡਿਵਾਈਸ ਕੰਟਰੋਲ ਗਰੁੱਪ ਬਣਾਉਂਦੀ ਹੈ। ਨਵਾਂ ਬਲਾਕ ਜੰਤਰ ਕੰਟਰੋਲ ਗਰੁੱਪ ਟਿਊਨੇਬਲ group_idle, ਫੇਅਰਨੈੱਸ ਨਿਗਰਾਨੀ ਦੌਰਾਨ ਕੰਟਰੋਲ ਗਰੁੱਪਾਂ ਨਾਲ ਵਧੀਆਂ ਥਰੋਪੁੱਟ ਦਿੰਦਾ ਹੈ।
Red Hat Enterprise Linux 6.1 ਵਿੱਚ ਨਵੀਂ autogroup ਫੀਚਰ ਦਿੱਤੀ ਗਈ ਹੈ, ਜਿਸ ਨਾਲ CPU ਵਰਕਲੋਡ ਦੌਰਾਨ ਜਿਆਦਾ ਜਰੂਰੀ ਕਾਰਜਾਂ ਲਈ ਲੇਟੈਂਸੀ ਘੱਟਦੀ ਹੈ। ਇਹ cgsnapshot ਟੂਲ, ਮੌਜੂਦਾ ਕੰਟਰੋਲ ਗਰੁੱਪ ਸੰਰਚਨਾ ਦਾ ਸਨੈਪਸ਼ਾਟ ਲੈਣ ਮਦਦ ਕਰਦਾ ਹੈ।

ਹੋਰ ਜਾਣਕਾਰੀ

ਕੰਟਰੋਲ ਗਰੁੱਪ ਅਤੇ ਹੋਰ ਸਰੋਤ ਮੈਨੇਜਮੈਂਟ ਫੀਚਰਾਂ Red Hat Enterprise Linux 6 ਸਰੋਤ ਪਰਬੰਧਨ ਗਾਈਡ ਵਿੱਚ ਦੱਸੀਆਂ ਗਈਆਂ ਹਨ
ਨੈੱਟਵਰਕ ਅੱਪਡੇਟ
Red Hat Enterprise Linux 6.1 ਵਿੱਚ ਰੀਸੀਵ ਪੈਕੇਜ ਸਟੀਰਿੰਗ (RPS) ਅਤੇ ਰੀਸੀਵ ਫਲੋ ਸਟੀਰਿੰਗ (RFS) ਲਈ ਸਹਿਯੋਗ ਦਿੱਤਾ ਗਿਆ ਹੈ। ਰੀਸੀਵ ਪੈਕੇਟ ਸਟੀਰਿੰਗ ਆਉਣਵਾਲੇ ਨੱਟਵਰਕ ਪੈਕੇਟਾਂ ਨੂੰ ਬਹੁਤ CPU ਕੋਰਾਂ ਉੱਪਰ ਅਕਸੈੱਸ ਕਰਦਾ ਹੈ। ਰੀਸੀਵ ਫਲੋ ਸਟੀਰਿੰਗ ਸਹੀ CPU ਚੁਣਦਾ ਹੈ ਤਾਂ ਜੋ ਨੈੱਟਵਰਕ ਡਾਟੇ ਨੂੰ ਖਾਸ ਐਪਲੀਕੇਸ਼ਨ ਲਈ ਵਰਤਿਆ ਜਾ ਸਕੇ।
ਕੇ-ਡੰਪ
kdump ਇੱਕ ਤਕਨੀਕੀ ਡੰਪਿੰਗ ਵਿਧੀ ਹੈ। ਜਦੋਂ ਯੋਗ ਕੀਤਾ ਜਾਂਦਾ ਹੈ, ਸਿਸਟਮ ਨੂੰ ਹੋਰ ਕਰਨਲ ਦੇ ਕੰਟੈਕਸਟ ਤੋਂ ਬੂਟ ਕੀਤਾ ਜਾਂਦਾ ਹੈ। ਇਹ ਦੂਜਾ ਕਰਨਲ ਕੁਝ ਮੈਮੋਰੀ ਰਾਖਵੀਂ ਰੱਖਦਾ ਹੈ, ਅਤੇ ਇਸਦਾ ਮੁੱਖ ਉਦੇਸ਼ ਕੋਰ ਡੰਪ ਈਮੇਜ਼ ਨੂੰ ਸਿਸਟਮ ਕਰੈਸ਼ ਹੋਣ ਤੇ ਕੈਪਚਰ ਕਰਨਾ ।
Red Hat Enterprise Linux 6.1 ਵਿੱਚ ਕਰਨਲ ਮੈਸੇਜ ਡੰਪਰ ਦਿੱਤਾ ਗਿਆ ਹੈ, ਜਿਸਨੂੰ ਕਰਨਲ ਪੈਨਿਕ ਹੋਣ ਤੇ ਕਾਲ ਕੀਤਾ ਜਾਂਦਾ ਹੈ। ਕਰਨਲ ਮੈਸੇਜ ਡੰਪਰ ਸੌਖਾ ਕਰੈਸ਼ ਪੜਤਾਲ ਦਿੰਦਾ ਹੈ ਅਤੇ ਤੀਜੀ ਪਾਰਟੀ ਕਰਨਲ ਮੈਸੇਜ ਲਾਗਿੰਗ ਨੂੰ ਬਦਲਵੇਂ ਟਾਰਗਿਟ ਤੇ ਮਨਜੂਰ ਕਰਦੀ ਹੈ।
ਨਾਲ ਹੀ, crashkernel=auto ਪੈਰਾਮੀਟਕ ਸੰਟੈਕਸ ਹਟਾਇਆ ਗਿਆ ਹੈ। ਮੂਲ ਪੈਰਾਮੀਟਰ ਸੰਟੈਕਸ ਹੁਣ crashkernel=:[@offset] ਹੈ।
ਸਮਰੱਥਾ ਅੱਪਡੇਟ ਅਤੇ ਸੁਧਾਰ
Red Hat Enterprise Linux 6.1 ਵਿਚਲਾ ਕਰਨਲ ਹੇਠਲੀਆਂ ਕਾਰਜਕੁਸ਼ਲਤਾ ਸੋਧਾਂ ਦਿੰਦਾ ਹੈ:
  • ਟਰਾਂਸਪੇਰੈਂਟ ਹਿਊਜ ਪੇਜ (THP) ਸਹਿਯੋਗ ਲਈ ਅੱਪਡੇਟ ਅਤੇ ਸੁਧਾਰ
  • perf_event ਜੇ ਅੱਪਡੇਟਾਂ ਵਿੱਚ, ਨਵੀਂ perf lock ਫੀਚਰ ਜੋੜੀ ਗਈ ਹੈ ਜੋ ਲਾਕ ਈਵੈਂਟ ਦੀ ਪੜਤਾਲ ਕਰਦਾ ਹੈ।
  • kprobes ਜੰਪ ਓਪਟੀਮਾਈਜੇਸ਼ਨ, ਨਾਲ ਓਵਰਹੈੱਡ ਘਟਦੀ ਹੈ ਅਤੇ SystemTap ਕਾਰਜਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ।
  • i7300_edac ਅਤੇ i7core_edac ਦੇ ਅੱਪਡੇਟਾਂ ਵਿੱਚ Intel 7300 ਚਿੱਪਸੈੱਟ ਵਰਤਣ ਵਾਲੇ ਮਥਰਬੋਰਡਾਂ ਉੱਪਰ ਮੈਮੋਰੀ ਗਲਤੀ ਦੇ ਪਰਬੰਧਨ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

3. ਡੈਸਕਟਾਪ

ਗਰਾਫਿਕਸ ਹਾਰਡਵੇਅਰ
Red Hat Enterprise Linux 6.1 ਵਿੱਚ ਗਰਾਫਿਕਸ ਹਾਰਡਵੇਅਰ ਲਈ ਬਹੁਤ ਸਾਰੇ ਅੱਪਡੇਟ ਦਿੱਤੇ ਗਏ ਹਨ। Intel ਜਨਰੇਸ਼ਨ 6 ਗਰਾਫਿਕਸ ਸੈਂਡੀ ਬਰਿੱਜ ਪਰੋਸੈੱਸਰਾਂ ਉੱਪਰ ਲਈ ਡਰਾਈਵਰ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ 2D ਅਤੇ 3D ਗਰਾਫਿਕਸ ਸਹਿਯੋਗ ਦਿੱਤਾ ਗਿਆ ਹੈ। ਨਾਲ ਹੀ, ਇਸ ਰੀਲੀਜ਼ ਵਿੱਚ Matrox MGA-G200ER ਗਰਾਫਿਕਸ ਚਿੱਪਸੈੱਟ ਲਈ ਸਹਿਯੋਗ ਦਿੱਤਾ ਗਿਆ ਹੈ।
Red Hat Enterprise Linux 6.1 ਵਿੱਚ xorg-x11-drv-xgi ਵੀਡੀਓ ਡਰਾਈਵਰ ਦਿੱਤਾ ਗਿਆ ਹੈ ਜੋ XGI Z9S AND Z11 ਚਿੱਪਸੈੱਟਾਂ ਨੂੰ ਸਹਿਯੋਗ ਦਿੰਦਾ ਹੈ। SIS ਡਰਾਈਵਰ ਜੋ ਪੁਰਾਣੇ XGI ਹਾਰਡਵੇਅਰ ਲਈ ਸਹਿਯੋਗ ਦਿੰਦਾ ਹੈ ਹੁਣ ਨਵੇਂ ਹਾਰਡਵੇਅਰ ਲਈ ਸਹਿਯੋਗ ਵਾਸਤੇ ਸ਼ਾਮਿਲ ਨਹੀਂ ਕੀਤਾ ਜਾਵੇਗਾ।
ਮਾਨੀਟਰ ਜੋ ਐਕਸਟੈਂਡਡ ਡਿਸਪਲੇਅ ਇਡੈਂਟੀਫਿਕੇਸ਼ਨ ਡਾਟੇ (EDID) ਨਾਲ ਓਪਰੇਟਿੰਗ ਸਿਸਟਮ ਨੂੰ ਨਹੀਂ ਦਿੱਤੇ ਜਾਂਦੇ ਹੁਣ ਉਹਨਾਂ ਦਾ ਮੂਲ ਰੈਜ਼ੋਲੂਸ਼ਨ 1024 x 768 ਪਿਕਸਲ ਹੈ।
ਨੈੱਟਵਰਕ ਮੈਨੇਜਰ
NetworkManager ਇੱਕ ਡੈਸਕਟਾਪ ਟੂਲ ਹੈ ਜੋ ਬਹੁਤ ਸਾਰੇ ਨੈੱਟਵਰਕ ਕੁਨੈਕਸ਼ਨਾਂ ਨੂੰ ਸੈੱਟ ਅੱਪ, ਸੰਰਚਿਤ ਅਤੇ ਪਰਬੰਧਨ ਕਰਨ ਲਈ ਵਰਤਿਆ ਜਾਂਦਾ ਹੈ। Red Hat Enterprise Linux 6.1 ਵਿੱਚ, NetworkManager ਨੂੰ ਸੋਧਿਆ ਗਿਆ ਹੈ ਤਾਂ ਜੋ Wi-Fi ਪਰੋਟੈਕਟਡ ਐਕਸੈੱਸ (WPA) ਇੰਟਰਪਰਾਈਜ਼ ਅਤੇ ਇੰਟਰਨੈੱਟ ਪਰੋਟੋਕਾਲ ਵਰਜਨ 6 (IPv6) ਦੀ ਸੰਰਚਨਾ ਲਈ ਸਹਿਯੋਗ ਦਿੱਤਾ ਜਾ ਸਕੇ।
ਆਡੀਓ
Red Hat Enterprise Linux 6.1 ਵਿੱਚ ਤਕਨੀਕੀ ਲੀਨਕਸ ਸਾਊਂਡ ਆਰਕੀਟੈਕਚਰ - ਹਾਈ ਡੈਫੀਨੈਸ਼ਨ ਆਡੀਓ (ALSA-HDA) ਡਰਾਈਵਰ ਦਿੱਤੇ ਗਏ ਹਨ।

4. ਸਟੋਰੇਜ਼

ਮਿਰਰ ਦਾ LVM ਸਨੈਪਸ਼ਾਟ
LVM ਸਨੈਪਸ਼ਾਟ ਫੀਚਰ ਵਿੱਚ ਕਿਸੇ ਵੀ ਸਮੇਂ ਇੱਕ ਲਾਜ਼ੀਕਲ ਵਾਲੀਅਮ ਦੇ ਈਮੇਜ਼ਾਂ ਦਾ ਬੈਕਅੱਪ ਬਣਾਉਣ ਦੀ ਸਮਰੱਥਾ ਹੈ ਬਿਨਾਂ ਕਿਸੇ ਸਰਵਿਸ ਦੇ ਬੰਦ ਕੀਤੇ। ਸਨੈਪਸ਼ਾਟ ਲੈਣ ਤੋਂ ਬਾਅਦ ਜਦੋਂ ਅਸਲੀ ਜੰਤਰ (ਮੁਢਲਾ) ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ, ਸਨੈਪਸ਼ਾਟ ਫੀਚਰ ਤਬਦੀਲ ਕੀਤੇ ਡਾਟੇ ਵਾਲੇ ਖੇਤਰ ਦੀ ਇੱਕ ਨਕਲ ਬਣਾਉਂਦਾ ਹੈ ਜੋ ਕਿ ਤਬਦੀਲੀ ਤੋਂ ਪਹਿਲਾਂ ਸੀ ਤਾਂ ਕਿ ਇਸ ਨਾਲ ਜੰਤਰ ਦੀ ਸਥਿਤੀ ਮੁੜ ਬਣਾਈ ਜਾ ਸਕੇ। Red Hat Enterprise Linux 6.1 ਵਿੱਚ ਮਿਰਰ ਕੀਤੇ ਲਾਜ਼ੀਕਲ ਵਾਲੀਅਮਾਂ ਦਾ ਸਨੈਪਸ਼ਾਟ ਲੈਣ ਦੀ ਸਮਰੱਥਾ ਦਿੱਤੀ ਗਈ ਹੈ।
ਮਿੱਰਰ ਦਾ LVM ਸਟਰਿਪ
ਹੁਣ RAID0 (striping) ਅਤੇ RAID1 (mirroring) ਨੂੰ LVM ਵਿੱਚ ਇੱਕ ਸਿੰਗਲ ਲਾਜ਼ੀਕਲ ਵਾਲੀਅਮ ਵਿੱਚ ਜੋੜਨਾ ਸੰਭਵ ਹੈ। ਇੱਕ ਲਾਜ਼ੀਕਲ ਵਾਲੀਅਮ ਬਣਾਉਣ ਵੇਲੇ ਮਿਰਰਾਂ ('--mirrors X') ਅਤੇ ਸਟਰਿੱਪਾਂ ('--stripes Y') ਦੀ ਗਿਣਤੀ ਦੇਣ ਨਾਲ ਇੱਕ ਮਿਰਰ ਜੰਤਰ ਬਣਦਾ ਹੈ ਜਿਸਦੇ ਦੇ ਅਧੀਨ ਜੰਤਰ ਸਟਰਿੱਪ ਕੀਤੇ ਹੁੰਦੇ ਹਨ।

5. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ

ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD)
ਸਿਸਟਮ ਸਕਿਊਰਿਟੀ ਸਰਵਿਸ ਡੈਮਨ (SSSD) ਸ਼ਨਾਖਤ ਅਤੇ ਪ੍ਰਮਾਣਿਕਤਾ ਦੇ ਕੇਂਦਰੀ ਪ੍ਰਬੰਧਨ ਲਈ ਸਰਵਿਸਾਂ ਲਾਗੂ ਕਰਦਾ ਹੈ। ਕੇਂਦਰੀ ਸ਼ਨਾਖਤ ਅਤੇ ਪ੍ਰਮਾਣਿਕਤਾ ਸਰਵਿਸਾਂ ਸ਼ਨਾਖਤ ਦੀ ਲੋਕਲ ਕੈਸ਼ਿੰਗ ਯੋਗ ਕਰਦੀਆਂ ਹਨ, ਜਿਸ ਨਾਲ ਯੂਜ਼ਰਾਂ ਨੂੰ ਸਰਵਰ ਨਾਲ ਕੁਨੈਕਸ਼ਨ ਟੁੱਟਣ ਤੋਂ ਬਾਅਦ ਵੀ ਸ਼ਨਾਖਤ ਕਰਾਉਣੀ ਪੈਂਦੀ ਹੈ। SSSD ਬਹੁਤ ਕਿਸਮ ਦੀਆਂ ਸ਼ਨਾਖਤ ਅਤੇ ਪ੍ਰਮਾਣਿਕਤਾ ਸਰਵਿਸਾਂ ਨੂੰ ਸਹਿਯੋਗ ਦਿੰਦਾ ਹੈ, ਜਿਵੇਂ: Red Hat ਡਾਇਰੈਕਟਰੀ ਸਰਵਰ, ਐਕਟਿਵ ਡਾਇਰੈਕਟਰੀ, OpenLDAP, 389, ਕਰਬੀਰੋਸ ਅਤੇ LDAP। SSSD ਨੂੰ Red Hat Enterprise Linux 6.1 ਵਿੱਚ ਵਰਜਨ 1.5 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਹੇਠਲੇ ਬੱਗ ਫਿਕਸ ਅਤੇ ਸੋਧਾਂ ਦਿੱਤੀਆਂ ਗਈਆਂ ਹਨ:
  • ਨੈੱਟਗਰੁੱਪ ਸਹਿਯੋਗ
  • ਸੋਧੀ ਗਈ ਆਨਲਾਈਨ/ਆਫਲਾਈਨ ਖੋਜ
  • ਸ਼ੈਡੋ ਅਤੇ authorizedService ਲਈ ਸਹਿਯੋਗ ਸਮੇਤ ਸੋਧਿਆ LDAP ਐਕਸੈੱਸ-ਕੰਟਰੋਲ ਦਿੱਤਾ ਗਿਆ ਹੈ
  • ਵੱਖ-ਵੱਖ schemata ਲਈ ਕੈਸ਼ਿੰਗ ਅਤੇ ਕਲੀਨਅੱਪ ਲਾਜਿਕ ਸੋਧਿਆ ਗਿਆ ਹੈ
  • ਸੁਧਾਰ ਕੀਤੀ DNS ਅਧਾਰਿਤ ਖੋਜ
  • ਆਟੋਮੈਟਿਕ ਕਰਬੀਰੋਸ ਟਿਕਟ ਰੀਨਿਊ
  • ਕਰਬੀਰੋਸ FAST ਪਰੋਟੋਕਾਲ ਦੀ ਯੋਗਤਾ
  • ਪਾਸਵਰਡ ਮਿਆਦ ਦਾ ਵਧੀਆ ਪਰਬੰਧਨ
  • LDAP ਖਾਤਿਆਂ ਲਈ ਪਾਸਵਰਡ ਅਸਪਸ਼ਟ ਕਰਨਾ

ਹੋਰ ਜਾਣਕਾਰੀ

ਡਿਪਲਾਇਮੈਂਟ ਗਾਈਡ ਵਿੱਚ ਇੱਕ ਸ਼ੈਕਸ਼ਨ ਦਿੱਤਾ ਹੈ ਜੋ SSSD ਦੀ ਇੰਸਟਾਲੇਸ਼ਨ ਅਤੇ ਸੰਰਚਨਾ ਬਾਰੇ ਦੱਸਦਾ ਹੈ।
IPA
Red Hat Enterprise Linux 6.1 ਵਿੱਚ IPA ਨੂੰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ। IPA ਇੱਕ ਸੰਯੁਕਤ ਸਕਿਊਰਿਟੀ ਇਨਫਰਮੇਸ਼ਨ ਮੈਨੇਜਮੈਂਟ ਸਲੂਸ਼ਣ ਹੈ ਜੋ Red Hat Enterprise Linux, Red Hat ਡਾਇਰੈਕਟਰੀ ਸਰਵਰ, MIT ਕਰਬੀਰੋਸ, ਅਤੇ NTP ਨੂੰ ਜੋੜਦਾ ਹੈ। ਇਹ ਵੈੱਬ ਸਰਵਰ ਅਕੇ ਕਮਾਂਡ-ਲਾਈਨ ਇੰਟਰਫੇਸ ਦਿੰਦੀ ਹੈ, ਅਤੇ ਇਸਦੇ ਪ੍ਰਸ਼ਾਸ਼ਨ ਟੂਲ ਦਿੰਦੀ ਹੈ ਜੋ ਪ੍ਰਸ਼ਾਸ਼ਕਾਂ ਨੂੰ ਕੇਂਦਰੀ ਪ੍ਰਣਾਣਿਕਤਾ ਅਤੇ ਸ਼ਨਾਖਤ ਮੈਨੇਜਮੈਂਟ ਲਈ ਜਲਦੀ ਨਾਲ ਇੱਕ ਜਾਂ ਜਿਆਦਾ ਸਰਵਰ ਇੰਸਟਾਲ ਅਤੇ ਸੈੱਟਅੱਪ ਕਰਨ ਵਿੱਚ ਮਦਦ ਕਰਦਾ ਹੈ।

ਹੋਰ ਜਾਣਕਾਰੀ

ਇੰਟਪਰਾਈਜ਼ ਅਡੈਂਟਟੀ ਮੈਨੇਜਮੈਂਟ ਗਾਈਡ ਵਿੱਚ IPA ਤਕਨੀਕੀ ਜਾਣਕਾਰੀ ਬਾਰੇ ਹੋਰ ਦੱਸਿਆ ਗਿਆ ਹੈ।
ਸਾਂਬਾ
Samba ਕਾਮਨ ਇੰਟਰਨੈੱਟ ਫਾਇਲ ਸਿਸਟਮ (CIFS) ਪਰੋਟੋਕਾਲ ਦਾ ਓਪਨ ਸੋਰਸ ਸਥਾਪਨ ਹੈ। ਇਹ Microsoft Windows, ਲੀਨਕਸ, ਯੂਨਿਕਸ, ਅਤੇ ਹੋਰ ਓਪਰੇਟਿੰਗ ਸਿਸਟਮਾਂ ਦੀ ਨੈੱਟਵਰਕਿੰਗ ਵਿੱਚ ਮਦਦ ਕਰਦਾ ਹੈ, ਜਿਸ ਨਾਲ Windows-ਅਧਾਰਿਤ ਫਾਇਲ ਅਤੇ ਪ੍ਰਿੰਟਰ ਸ਼ੇਅਰ ਵਰਤੇ ਜਾ ਸਕਦੇ ਹਨ। Samba ਨੂੰ Red Hat Enterprise Linux 6.1 ਵਿੱਚ ਵਰਜਨ 3.5.6 ਤੱਕ ਅੱਪਡੇਟ ਕੀਤਾ ਗਿਆ ਹੈ।
Red Hat Enterprise Linux 6.1 ਵਿੱਚ ਸਾਂਬਾ ਯੂਜ਼ਰਾਂ ਨੂੰ ਆਪਣਾ ਕਰਬੀਰੋਸ ਕਰੀਡੈਂਸ਼ਲ ਵਰਤਣ ਵਿੱਚ ਮਦਦ ਕਰਦਾ ਹੈ ਜਦੋਂ CIFS ਮਾਊਂਟ ਨੂੰ ਵਰਤਿਆ ਜਾਂਦਾ ਹੈ, ਨਾ ਕਿ ਮਾਊਂਟ ਵਾਲੇ ਸਭ ਐਕਸੈੱਸਾ ਲਈ ਇੱਕੋ ਮਾਊਂਟ ਕਰੀਡੈਂਸ਼ਲ ਵਰਤਿਆਂ ਜਾਂਦਾ ਹੈ।
FreeRADIUS
FreeRADIUS ਇੱਕ ਇੰਟਰਨੈੱਟ ਪ੍ਰਮਾਣਿਕਤਾ ਡੈਮਨ ਹੈ, ਜੋ RADIUS ਪਰੋਟੋਕਾਲ ਨੂੰ, RFC 2865 (ਅਤੇ ਹੋਰਾਂ) ਵਿੱਚ ਦੱਸੇ ਮੁਤਾਬਕ ਸਥਾਪਤ ਕਰਦਾ ਹੈ। ਇਹ ਨੈੱਟਵਰਕ ਐਕਸੈੱਸ ਸਰਵਰ (NAS ਬਕਸਾ) ਨੂੰ ਡਾਇਲ-ਅੱਪ ਯੂਜ਼ਰਾਂ ਲਈ ਪ੍ਰਮਾਣਿਕਤਾ ਕਰਨ ਵਿੱਚ ਮਦਦ ਕਰਦਾ ਹੈ। FreeRADIUS ਨੂੰ Red Hat Enterprise Linux 6.1 ਵਿੱਚ ਵਰਜਨ 2.1.10 ਤੱਕ ਅੱਪਡੇਟ ਕੀਤਾ ਗਿਆ ਹੈ।
ਕਰਬੀਰੋਸ
ਕਰਬੀਰੋਸ ਇੱਕ ਨੈੱਟਵਰਕ ਪ੍ਰਮਾਣਿਕਤਾ ਸਿਸਟਮ ਹੈ ਜੋ ਯੂਜ਼ਰਾਂ ਅਤੇ ਕੰਪਿਊਟਰਾਂ ਨੂੰ ਭਰੋਸੇਯੋਗ ਤੀਜੀ ਪਾਰਟੀ, KDC ਦੀ ਮਦਦ ਨਾਲ ਇੱਕ ਦੂਜੇ ਨਾਲ ਪ੍ਰਮਾਣਿਤ ਕਰਦਾ ਹੈ। Red Hat Enterprise Linux 6.1 ਵਿੱਚ, ਕਰਬੀਰੋਸ (ਜੋ krb5 ਪੈਕੇਜ ਨਾਲ ਦਿੱਤਾ ਹੈ) ਨੂੰ ਵਰਜਨ 1.9 ਤੱਕ ਅੱਪਡੇਟ ਕੀਤਾ ਗਿਆ ਹੈ।

6. ਸੁਰੱਖਿਆ

OpenSCAP
OpenSCAP ਓਪਨ ਸੋਰਸ ਲਾਇਬਰੇਰੀਆਂ ਦਾ ਇੱਕ ਸੈੱਟ ਹੈ ਜੋ ਸਕਿਊਰਿਟੀ ਕੰਟੈਂਟ ਆਟੋਮੇਸ਼ਨ ਪਰੋਟੋਕਾਲ (SCAP) ਸਟੈਂਡਰਡ ਨੂੰ ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡ ਐਡ ਟੈਕਨਾਲੋਜੀ (NIST) ਤੋਂ ਸਹਿਯੋਗ ਦਿੰਦਾ ਹੈ। OpenSCAP SCAP ਕੰਪੋਨੈੱਟਾਂ ਨੂੰ ਸਹਿਯੋਗ ਦਿੰਦਾ ਹੈ:
  • ਕਾਮਨ ਵੁਲਨੇਰਾਬਿਲਿਟੀਸ ਐਂਡ ਐਕਸਪੋਸਰਜ਼ (CVE)
  • ਕਾਮਨ ਪਲੇਟਫਾਰਮ ਇਨੂਮੀਰੇਸ਼ਨ (CPE)
  • ਆਮ ਸੰਰਚਨਾ ਤਬਦੀਲੀ (CCE)
  • ਕਾਮਨ ਵੁਲਨੇਰਾਬਿਲਿਟੀਸ ਸਕੋਰਿੰਗ ਸਿਸਟਮ (CVSS)
  • ਓਪਨ ਵੁਲਨੇਰਾਬਿਲਿਟੀਸ ਐਂਡ ਅਸੈੱਸਮੈਂਟ ਲੈਂਗੂਏਜ਼ (OVAL)
  • ਐਕਸਟੈਂਸੀਬਲ ਕੰਨਫੀਗਰੇਸ਼ਨ ਚੈੱਕਲਿਸਟ ਡਿਸਕਰਿਪਸ਼ਨ ਫਾਰਮੈਟ (XCCDF)
ਨਾਲ ਹੀ, openSCAP ਪੈਕੇਜ ਵਿੱਚ ਇੱਕ ਐਪਲੀਕੇਸ਼ਨ ਹੈ ਜੋ ਸਿਸਟਮ ਸੰਰਚਨਾ ਬਾਰੇ SCAP ਰਿਪੋਰਟਾਂ ਬਣਾਉਂਦੀ ਹੈ। openSCAP ਹੁਣ Red Hat Enterprise Linux 6.1 ਵਿੱਚ ਪੂਰੀ ਤਰਾਂ ਸਹਿਯੋਗੀ ਪੈਕੇਜ ਹੈ।
SPICE ਲਈ ਸਮਾਰਟ ਕਾਰਡ ਸਹਿਯੋਗ
ਸਿੰਪਲ ਪਰੋਟੋਕਾਲ ਫਾਰ ਇੰਡਿਪੈਂਡੈਂਟ ਕੰਪਿਊਟਿੰਗ ਇਨਵਾਇਰਮੈਂਟ (SPICE) ਇੱਕ ਰਿਮੋਟ ਡਿਸਪਲੇਅ ਪਰੋਟੋਕਾਲ ਹੈ ਜੋ ਵਰਚੁਅਲ ਇਨਵਾਇਰਮੈਂਟ ਲਈ ਬਣਾਇਆ ਗਿਆ ਹੈ। SPICE ਯੂਜ਼ਰ ਵਰਚੁਅਲ ਡੈਸਕਟਾਪ ਜਾਂ ਸਰਵਰ ਨੂੰ ਲੋਕਲ ਸਿਸਟਮ ਤੋਂ ਜਾ ਸਰਵਰ ਨਾਲ ਜੁੜੇ ਕਿਸੇ ਹੋਰ ਸਿਸਟਮ ਤੋਂ ਵੇਖ ਸਕਦੇ ਹਨ। Red Hat Enterprise Linux 6.1 ਵਿੱਚ ਸਮਾਰਟ ਕਾਰਡ ਪਾਸਥਰੋ ਨੂੰ SPICE ਪਰੋਟੋਕਾਲ ਰਾਹੀਂ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

ਹੋਰ ਜਾਣਕਾਰੀ

ਸੁਰੱਖਿਆ ਗਾਈਡ ਉਪਭੋਗੀਆਂ ਅਤੇ ਪਰਬੰਧਕਾਂ ਨੂੰ ਵਰਕਸਟੇਸ਼ਨਾਂ ਅਤੇ ਸਰਵਰਾਂ ਨੂੰ ਲੋਕਲ ਅਤੇ ਰਿਮੋਟ ਘੁੱਸਪੈਠ, ਸ਼ੋਸ਼ਣ ਅਤੇ ਦੁਰਵਰਤੋਂ ਵਰਗੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖਣ ਲਈ ਸਿੱਖਣ ਵਿੱਚ ਮਦਦ ਕਰਦੀ ਹੈ।

7. ਇੰਸਟਾਲੇਸ਼ਨ

Emulex 10GbE PCI-E Gen2 ਅਤੇ Chelsio T4 10GbE ਨੈੱਟਵਰਕ ਅਡਾਪਟਰਾਂ ਲਈ Red Hat Enterprise Linux 6.1 ਵਿੱਚ ਇੰਸਟਾਲੇਸ਼ਨ ਅਤੇ ਬੂਟ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ, GRUB ਬੂਟਲੋਡਰ ਨੂੰ UEFI ਸਿਸਟਮਾਂ ਉੱਪਰ 4KB ਸੈਕਟਰਾਂ ਵਾਲੇ ਵਾਲੀਅਮਾਂ ਨੂੰ ਬੂਟ ਕਰਨ ਲਈ ਸਹਿਯੋਗ ਨਾਲ ਅੱਪਡੇਟ ਕੀਤਾ ਗਿਆ ਹੈ
Red Hat Enterprise Linux 6.1 ਵਿਚਲਾ ਇੰਸਟਾਲਰ ਨਾ-ਸਹਿਯੋਗੀ ਹਾਰਡਵੇਅਰ ਪਲੇਟਫਾਰਮਾਂ ਨੂੰ ਖੋਜੇਗਾ ਅਤੇ ਯੂਜ਼ਰ ਨੂੰ ਦੱਸੇਗਾ। ਇੰਸਟਾਲੇਸ਼ਨ ਜਾਰੀ ਰਹੇਗੀ, ਪਰ ਹੇਠਲਾ ਸੁਨੇਹਾ ਵੇਖਾਇਆ ਜਾਂਦਾ ਹੈ
ਇਹ ਹਾਰਡਵੇਅਰ (ਜਾਂ ਇਹਨਾਂ ਦਾ ਇੱਕ ਕੰਬੀਨੇਸ਼ਨ) Red Hat ਦੁਆਰਾ ਸਹਿਯੋਗੀ ਨਹੀਂ ਹੈ। ਸਹਿਯੋਗੀ ਹਾਰਡਵੇਅਰ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ http://www.redhat.com/hardware ਵੇਖੋ।

iSCSI ਅਡਾਪਟਰਾਂ ਲਈ ਸੋਧ ਕੀਤਾ ਸਹਿਯੋਗ
Red Hat Enterprise Linux 6.1 ਵਿੱਚ ਇੰਸਟਾਲੇਸ਼ਨ ਅਤੇ ਬੂਟ ਸਮੇਂ iSCSI ਅਡਾਪਟਰਾਂ ਲਈ ਸੋਧਿਆ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਇੰਸਟਾਲੇਸ਼ਨ ਦੌਰਾਨ iSCSI ਸਟੋਰੇਜ਼ ਲਈ ਵੱਖਰਾ ਲਾਗਇਨ ਕਰੀਡੈਂਸ਼ਲ ਅਤੇ ਪਾਰਸ਼ਲ ਆਫਲੋਡ iSCSI ਅਡਾਪਟਰਾਂ (ਜਿਵੇਂ Emulex Tiger ਸ਼ਾਰਕ ਅਡਾਪਟਰ) ਲਈ ਸਹਿਯੋਗ ਵੀ ਸ਼ਾਮਿਲ ਹੈ।
Red Hat Enterprise Linux 6 iBFT ਵਿੱਚ BIOS iSCSI ਦੀ ਆਟੋਮੈਟਿਕ ਖੋਜ ਵਰਤ ਕੇ iSCSI ਉੱਪਰ ਇੰਸਟਾਲੇਸ਼ ਨੂੰ ਸਹਿਯੋਗ ਦਿੰਦੀ ਹੈ। ਇਸ ਲਈ, ਇੰਸਟਾਲੇਸ਼ਨ ਤੋਂ ਬਾਅਦ iBFT ਸੈਟਿੰਗ ਦੀ ਮੁੜ-ਸੰਰਚਨਾ ਸੰਭਵ ਨਹੀਂ ਸੀ। IRed Hat enterpriseLinux 6.1 ਵਿੱਟ, TCP/IP ਸੈਟਿੰਗ ਅਤੇ iSCSI ਇਨੀਸ਼ੀਏਟਰ ਸੰਰਚਨਾ ਆਰਜੀ ਤੌਰ ਤੇ iBFT ਸੈਟਿੰਗ ਤੋਂ ਬੂਟ ਦੌਰਾਨ ਸੰਰਚਿਤ ਕੀਤੀਆਂ ਜਾਂਦੀਆਂ ਹਨ।

8. ਕੰਪਾਈਲਰ ਅਤੇ ਟੂਲ

SystemTap
SystemTap ਇੱਕ ਟਰੇਸਿੰਗ ਅਤੇ ਪਰੌਬਿੰਗ ਟੂਲ ਹੈ ਜੋ ਯੂਜ਼ਰਾਂ ਨੂੰ ਓਪਰੇਟਿੰਗ ਸਿਸਟਮ (ਖਾਸ ਕਰਕੇ ਕਰਨਲ) ਦੀਆਂ ਸਰਗਰਮੀਆਂ ਨੂੰ ਸਮਝਣ ਅਤੇ ਨਿਗਰਾਨੀ ਕਰਨ ਲਈ ਮਦਦ ਕਰਦਾ ਹੈ। ਇਹ netstat, ps, top, ਅਤੇ iostat ਵਰਗੇ ਟੂਲਾਂ ਵਾਂਗ ਜਾਣਕਾਰੀ ਦਿੰਦਾ ਹੈ; ਇਸ ਲਈ, SystemTap ਇਕੱਠੀ ਕੀਤੀ ਜਾਣਕਾਰੀ ਲਈ ਵਧੇਰੇ ਫਿਲਟਰਿੰਗ ਅਤੇ ਪੜਤਾਲ ਚੋਣਾਂ ਦਿੰਦਾ ਹੈ।
SystemTap ਨੂੰ Red Hat Enterprise Linux 6.1 ਵਿੱਚ ਵਰਜਨ 1.4 ਤੱਕ ਅੱਪਡੇਟ ਕੀਤਾ ਗਿਆ ਹੈ, ਜਿਵੇਂ ਕਿ:
  • ਰਿਮੋਟ ਹੋਸਟ ਸਕਰਿਪਟਿੰਗ ਦਾ ਅਲਫਾ ਵਰਜਨ --remote USER@HOST ਸਮੇਤ
  • ਡੋਰਮੈਂਟ ਯੂਜ਼ਰ ਪੜਤਾਲ ਬਿੰਦੂਆਂ ਲਈ ਜ਼ੀਰੋ ਮੁੱਲ ਨੇੜੇ ਦਾ ਸੁਧਾਰ
ਵਧੇਰੇ ਜਾਣਕਾਰੀ ਲਈ SystemTap ਜਾਰੀ ਸੂਚਨਾ ਵੇਖੋ।
GNU ਪਰੋਜੈਕਟ ਡੀਬੱਗਰ (GDB)
GNU ਪਰੋਜੈਕਟ ਡੀਬੱਗਰ (ਆਮ ਕਰਕੇ GDB ਤੌਰ ਤੇ ਜਾਣਿਆ ਜਾਂਦਾ ਹੈ) ਪਰੋਗਰਾਮਾਂ ਨੂੰ ਡੀਬੱਗ ਕਰਦਾ ਹੈ ਜੋ C, C++, ਅਤੇ ਹੋਰ ਭਾਸ਼ਾਵਾਂ ਵਿੱਚ ਲਿਖੇ ਹੁੰਦੇ ਹਨ ਇਹਨਾਂ ਨੂੰ ਕੰਟਰੋਲ ਕੀਤੇ ਫੈਸ਼ਨ ਵਿੱਚ ਚਲਾ ਕੇ, ਅਤੇ ਉਹਨਾਂ ਦਾ ਡਾਟਾ ਪਰਿੰਟ ਆਊਟ ਕਰਕੇ। GDB ਨੂੰ Red Hat Enterprise Linux 6.1 ਵਿੱਚ ਵਰਜਨ 7.2 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬਹੁਤੇ ਬੱਗਫਿਕਸ ਅਤੇ ਸੁਧਾਰ ਸ਼ਾਮਿਲ ਹਨ, ਜਿਵੇਂ ਪਾਇਥਨ ਸਕਰਿਪਟ ਵਿਸ਼ੇਸ਼ਤਾਵਾਂ, ਅਤੇ C++ ਡੀਬੱਗਿੰਗ ਸੁਧਾਰ।
ਕਾਰਜਕੁਸ਼ਲਤਾ ਐਪਲੀਕੇਸ਼ਨ ਪਰੋਗਰਾਮਿੰਗ ਇੰਟਰਫੇਸ (PAPI)
Red Hat Enterprise Linux 6.1 ਵਿੱਚ ਕਾਰਜਕੁਸਲਤਾ ਐਪਲੀਕੇਸ਼ਨ ਪਰੋਗਰਾਮਿੰਗ ਇੰਟਰਫੇਸ (PAPI) ਦਿੱਤਾ ਗਿਆ ਹੈ। PAPI ਮਾਡਰਨ ਮਾਈਕਰੋਪਰੋਸੈੱਸਰਾਂ ਉੱਪਰ ਹਾਰਡਵੇਅਰ ਕਾਰਜਕੁਸ਼ਲਤਾ ਕਾਊਂਟਰਾਂ ਲਈ ਕਰਾਸ-ਪਲੇਟਫਾਰਮ ਇੰਟਰਫੇਸ ਦਾ ਨਿਰਧਾਰਨ ਹੈ। ਇਹ ਕਾਊਂਟਰ ਰਜਿਸਟਰਾਂ ਦੇ ਛੋਟੇ ਸਮੂਹ ਦੇ ਤੌਰ ਤੇ ਮੌਜੂਦ ਹੁੰਦਾ ਹੈ ਜੋ ਈਵੈਂਟ ਘਟਨਾਵਾਂ ਕਾਊਂਟ ਕਰਦਾ ਹੈ, ਜੋ ਪਰੋਸੈੱਸਰ ਦੇ ਫੰਕਸ਼ਨਾਂ ਸੰਬੰਧੀ ਖਾਸ ਸਿਗਨਲਾਂ ਦਾ ਵਾਪਰਨਾ ਹੈ। ਇਹਨਾਂ ਈਵੈਂਟਾਂ ਦੇ ਪਰਬੰਧਨ ਦੀ ਵਰਤੋਂ ਐਪਲੀਕੇਸ਼ਨ ਕਾਰਜਕੁਸ਼ਲਤਾ ਪੜਚੋਲ ਅਤੇ ਟਿਊਨਿੰਗ ਲਈ ਬਹੁਤ ਤਰਾਂ ਨਾਲ ਵਪਤੋਂਯੋਗ ਹੈ।
OProfile
OProfile ਲੀਨਕਸ ਸਿਸਟਮਾਂ ਲਈ ਇੱਕ ਸਿਸਟਮ-ਸੰਬੰਧੀ ਪਰੋਫਾਈਲ ਹੈ। ਪਰੋਫਾਈਲਿੰਗ ਬੈਕਗਰਾਊਂਡ ਵਿੱਚ ਪਾਰਦਰਸ਼ੀ ਤੌਰ ਤੇ ਚੱਲਦੀ ਹੈ ਅਤੇ ਪਰੋਫਾਈਲ ਡਾਟਾ ਕਿਸੇ ਵੀ ਸਮੇਂ ਇਕੱਠਾ ਕਰ ਸਕਦੇ ਹੋ। Red Hat Enterprise Linux 6.1 ਵਿੱਚ, OProfile ਨੂੰ ਵਰਜਨ 0.9.6-12 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ AMD ਫੈਮਿਲੀ 12h/14h/15h ਪਰੋਸੈੱਸਰਾਂ ਅਤੇ Intel Westmere ਅਧਾਰਿਤ ਈਵੈਂਟਾਂ ਲਈ ਸਹਿਯੋਗ ਦਿੱਤਾ ਗਿਆ ਹੈ।
Valgrind
Valgrind ਡਾਇਨਾਮਿਕ ਪੜਚੋਲ ਟੂਲ ਲਈ ਇੱਕ ਇੰਸਟੂਮੈਂਟੇਸ਼ਨ ਫਰੇਮਵਰਕ ਹੈ ਜੋ ਐਪਲੀਕੇਸ਼ਨ ਨੂੰ ਵੇਰਵੇ ਵਿੱਚ ਪਰੋਫਾਈਲ ਕਰਨ ਲਈ ਵਰਤਿਆ ਜਾਂਦਾ ਹੈ। Valgrind ਟੂਲ ਆਮ ਕਰਕੇ ਬਹੁਤੀਆਂ ਮੈਮੋਰੀ ਮੈਨੇਜਮੈਂਟ ਅਤੇ ਥਰਿੱਡ ਸਮੱਸਿਆਵਾਂ ਆਪਣੇ-ਆਪ ਖੋਜਣ ਲਈ ਵਰਤਿਆ ਜਾਂਦਾ ਹੈ। Valgrind ਸੂਟ ਵਿੱਚ ਟੂਲ ਸ਼ਾਮਿਲ ਹੈ ਜੋ ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਨਵਾਂ ਪਰੋਫਾਈਲਿੰਗ ਟੂਲ ਬਿਲਡ ਕਰਨ ਵਿੱਚ ਮਦਦ ਕਰਦਾ ਹੈ।
Red Hat Enterprise Linux 6.1 ਵਿੱਚ Valgrind ਵਰਜਨ 3.6.0 ਦਿੱਤਾ ਗਿਆ ਹੈ।
GNU ਕੰਪਾਈਲਰ ਕੁਲੈਕਸ਼ਨ (GCC)
GNU ਕੰਪਾਈਲਰ ਕੁਲੈਕਸ਼ਨ (GCC) ਵਿੱਚ, C, C++, ਅਤੇ ਜਾਵਾ GNU ਕੰਪਾਈਲਰ ਅਤੇ ਸੰਬੰਧਿਤ ਸਹਿਯੋਗ ਲਾਇਬਰੇਰੀਆਂ ਵੀ ਸ਼ਾਮਿਲ ਹਨ। Red Hat Enterprise Linux 6 ਵਿੱਚ GCC ਦਾ ਵਰਜਨ 4.4 ਦਿੱਤਾ ਗਿਆ ਹੈ, ਜਿਸ ਵਿੱਚ ਹੇਠਲੇ ਫੀਚਰ ਅਤੇ ਸੁਧਾਰ ਸ਼ਾਮਿਲ ਹਨ:
  • IBM z196 ਨਵਾਂ ਹਦਾਇਤ ਸਹਿਯੋਗ ਅਤੇ ਸੁਧਾਰ
  • IBM z10 ਪਰੀਫੈੱਚ ਹਦਾਇਤ ਸਹਿਯੋਗ ਅਤੇ ਸੁਧਾਰ
libdfp
libdfp ਲਾਇਬਰੇਰੀ ਨੂੰ Red Hat Enterprise Linux 6.1 ਵਿੱਚ ਅੱਪਡੇਟ ਕੀਤਾ ਗਿਆ ਹੈ। libdfp ਇੱਕ ਡੈਸੀਮਲ ਫਲੋਟਿੰਗ ਪੁਆਂਇਟ ਗਣਿਤ ਲਾਇਬਰੇਰੀ ਹੈ, ਅਤੇ glibc ਗਣਿਤ ਫੰਕਸ਼ਨ ਦੇ ਬਦਲ ਦੇ ਤੌਰ ਤੇ Power ਅਤੇ s390x ਢਾਂਚਿਆਂ ਉੱਪਰ ਉਪਲੱਬਧ ਹੈ, ਅਤੇ ਸਪਲੀਮੈਂਟਰੀ ਚੈਨਲਾਂ ਵਿੱਚ ਉਪਲੱਬਧ ਹੈ।
ਈਲੈਪਸ
Eclipse ਇੱਕ ਸ਼ਕਤੀਸ਼ਾਲੀ ਡਿਵੈਲਪਮੈਂਟ ਇਨਵਇਰਮੈਂਟ ਹੈ ਜੋ ਡਿਵੈਲਪਮੈਂਟ ਕਾਰਜ ਦੇ ਹਰੇਕ ਪੜਾਅ ਲਈ ਟੂਲ ਦਿੰਦਾ ਹੈ। ਇਹ ਸਿੰਗਲ, ਪੂਰੀ ਤਰਾਂ ਸੰਰਚਨਾ ਯੋਗ ਯੂਜ਼ਰ ਇੰਟਰਫੇਸ ਹੈ ਜੋ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਪਲੱਗੇਬਲ ਆਰਕੀਟੈਕਚਰ ਹੈ ਜੋ ਬਹੁਤ ਤਰਾਂ ਨਾਲ ਐਕਸਟੈਂਸ਼ਨ ਵਿੱਚ ਮਦਦ ਕਰਦਾ ਹੈ।
ਈਕਲਿਪਸ ਡਿਵੈਲਮੈਂਟ ਇਨਵਾਇਰਮੈਂਟ ਦਾ ਇੱਕ ਅੱਪਡੇਟ ਕੀਤਾ ਵਰਜਨ Red Hat Enterprise Linux 6.1 ਵਿੱਚ ਉਪਲੱਬਧ ਹੈ, ਜਿਸ ਵਿੱਚ ਹੇਠਲੇ ਅੱਪਡੇਟ ਅਤੇ ਸੁਧਾਰ ਦਿੱਤੇ ਗਏ ਹਨ:
  • ਸਭ ਮੁੱਖ ਪਲੱਗਇਨ ਮੁੜ-ਤਾਜ਼ੇ ਕੀਤੇ ਗਏ ਹਨ, ਜਿਵੇਂ Valgrind ਅਤੇ OProfile ਸੰਯੋਗ ਅਤੇ C ਅਤੇ C++ ਨਾਲ ਕੰਮ ਕਰਨ ਲਈ ਟੂਲ
  • Mylyn ਕਾਰਜ-ਅਧਾਰਿਤ ਫਰੇਮਵਰਕ ਅੱਪਡੇਟ ਕੀਤਾ ਗਿਆ ਹੈ
  • ਵਰਕਸਪੇਸ ਸੰਖੇਪਾਂ ਲਈ ਸੰਸੁਧਾਰ ਕੀਤੀ ਸਰੋਤ ਫਿਲਟਰਿੰਗ
  • ਕਾਰਜਕੁਸ਼ਲਤਾ ਸੁਧਾਰ ਜਦੋਂ C, C++ ਅਤੇ ਜਾਵਾ ਕੋਡ ਅਧਾਰ ਨਾਲ ਕੰਮ ਕਰਦੇ ਹਨ
IcedTea
ਨਵਾਂ IcedTea ਵੈੱਬ ਓਪਨ ਸੋਰਸ ਵੈੱਬ ਬਰਾਊਜ਼ਰ ਪਲੱਗਇਨ ਅਤੇ ਵੈੱਬਸਟਾਰਟ ਸਥਾਪਨ OpenJDK ਲਈ।
  • ਬਰਾਊਜ਼ਰਾਂ ਜਿਵੇਂ ਫਾਇਰਫਾਕਸ ਨੂੰ ਵੈੱਬ ਪੇਜ਼ ਵਿੱਚ ਸ਼ਾਮਿਲ ਜਾਵਾ ਐਪਲਿਟ ਲੋਡ ਕਰਨ ਵਿੱਚ ਮਦਦ ਕਰਦਾ ਹੈ
  • JNLP (ਜਾਵਾ ਨੈੱਟਵਰਕ ਲਾਂਚਿੰਗ ਪਰੋਟੋਕਾਲ) ਫਾਇਲਾਂ ਚਲਾਉਣ ਲਈ ਫਰੇਮਵਰਕ ਦਿੰਦਾ ਹੈ

9. ਕਲੱਸਟਰਿੰਗ

ਕਲੱਸਟਰ ਮਲਟੀਪਲ ਕੰਪਿਊਟਰ (ਨੋਡ) ਹਨ ਜੋ ਜਰੂਰੀ ਉਤਪਾਦਾਂ ਦੀ ਭਰੋਸੇਯੋਗਤਾ, ਮਾਪਯੋਗਤਾ, ਅਤੇ ਉਪਲੱਬਧਤਾ ਦੇ ਸੰਬੰਧ ਵਿੱਚ ਕੰਮ ਕਰਦੇ ਹਨ। Red Hat Enterprise Linux 6 ਵਰਤ ਕੇ ਵਧੇਰੇ ਉਪਲੱਬਧਤਾ ਬਹੁਤ ਸਾਰੀਆਂ ਸੰਰਚਨਾਵਾਂ ਵਿੱਚ ਡਿਪਲਾਇ ਹੁੰਦਾ ਹੈ ਜੋ ਕਾਰਜਕੁਸ਼ਲਤਾ, ਵਧੇਰੇ ਉਪਲੱਬਧਤਾ, ਲੋਡ ਬੈਲਸਿੰਗ, ਅਤੇ ਫਾਇਲ ਸ਼ੇਅਰਿੰਗ ਲਈ ਵੱਖ-ਵੱਖ ਲੋੜਾਂ ਲਈ ਜਰੂਰੀ ਹਨ।
ਕਲੱਸਟਰਿੰਗ ਲਈ ਹੇਠਲੇ ਮੁੱਖ ਅੱਪਡੇਟ Red Hat Enterprise Linux 6.1 ਵਿੱਚ ਉਪਲੱਬਧ ਹਨ
  • Rgmanager ਹੁਣ ਘਾਤਕ ਅਤੇ ਗੈਰ-ਘਾਤਕ ਸਰੋਤਾਂ ਦੇ ਵਿਚਾਰਾਂ ਨੂੰ ਸਹਿਯੋਗ ਦਿੰਦਾ ਹੈ
  • ਸਿਸਟਮ ਪ੍ਰਸ਼ਾਸ਼ਕ ਹੁਣ ਕਮਾਂਡ ਲਾਈਨ ਟੂਲ ਵਰਤ ਕੇ ਕਲੱਸਟਰ ਨੂੰ ਸੰਰਚਿਤ ਕਰ ਅਤੇ ਚਲਾ ਸਕਦਾ ਹੈ। ਇਹ ਵਿਸ਼ੇਸ਼ਤਾ cluster.conf ਸੰਰਚਨਾ ਫਾਇਲ ਨੂੰ ਦਸਤੀ ਜਾਂ ਗਰਾਫੀਕਲ ਸੰਰਚਨਾ ਟੂਲ, Luci ਵਰਤ ਕੇ ਸੋਧਣ ਲਈ ਇੱਕ ਬਦਲ ਦਿੰਦੀ ਹੈ।
  • Red Hat Enterprise Linux ਹਾਈ ਉਪਲੱਬਧਤਾ ਨੂੰ Red Hat Enterprise Linux KVM ਹੋਸਟਾਂ ਨੂੰ ਪੂਰੀ ਤਰਾਂ ਸਹਿਯੋਗ ਹੈ
  • ਸੈਂਟਰਲ ਕਲੱਸਟਰ ਡੈਮਨ ਅਤੇ ਸਬ-ਪਾਰਟਸ ਤੋਂ ਕੰਪਰੀਹੈਂਸਿਵ SNMP ਟਰੈਪ ਸਪੋਰਟ
  • ਵਾਧੂ ਵਾਚਡੌਗ ਇੰਟੀਗਰੇਸ਼ਨ ਇੱਕ ਨੋਡ ਨੂੰ ਆਪਣੇ-ਆਪ ਨੂੰ ਮੁੜ-ਚਾਲੂ ਕਰਨ ਲਈ ਮਨਜੂਰ ਕਰਦੀ ਹੈ ਜਦੋਂ ਇਹ quorum ਨੂੰ ਗਲਾ ਲੈਂਦਾ ਹੈ

ਹੋਰ ਜਾਣਕਾਰੀ

ਕਲੱਸਟਰ ਸੂਟ ਜਾਣਕਾਰੀ ਦਸਤਾਵੇਜ਼ਾਂ ਵਿੱਚ Red Hat Enterprise Linux 6 ਲਈ Red Hat ਕਲੱਸਟਰ ਸੂਟ ਦੀ ਜਾਣਕਾਰੀ ਦਿੰਦੇ ਹਨ। ਇਸਦੇ ਨਾਲ, ਵਧੇਰੇ ਉਪਲੱਬਧਤਾ ਪ੍ਰਸ਼ਾਸ਼ਨ ਦਸਤਾਵੇਜ਼ Red Hat Enterprise Linux 6 ਲਈ Red Hat ਕਲੱਸਟਰ ਸਿਸਟਮਾਂ ਦੀ ਸੰਰਚਨਾ ਅਤੇ ਪਰਬੰਧਨ ਬਾਰੇ ਦੱਸਦਾ ਹੈ।

10. ਵਰਚੁਲਾਈਜ਼ੇਸ਼ਨ

vhost
ਨਵਾਂ ਹੋਸਟ ਕਰਨਲ ਨੈੱਟਵਰਕਿੰਗ ਬੈਕਐਂਡ, vhost, ਨੂੰ Red Hat Enterprise Linux 6.1 ਵਿੱਚ ਪੂਰੀ ਤਰਾਂ ਸਹਿਯੋਗ ਹੈ। vhost ਯੂਜ਼ਰਸਪੇਸ ਸਥਾਪਨ ਉੱਪਰ ਵਧੀਆ ਕੰਮ ਕਰਦਾ ਹੈ।
qcow2
qcow2 ਈਮੇਜ਼ ਫਾਰਮੈਟ ਹੁਣ ਮੈਟਾਡਾਟਾ ਦੀ ਕੈਸ਼ਿੰਗ ਨੂੰ ਸਹਿਯੋਗ ਦਿੰਦਾ ਹੈ। ਨਾਲ ਹੀ, ਬਾਹਰੀ qcow2 ਈਮੇਜ਼ ਵਰਤ ਕੇ ਲਾਈਵ ਸਨੈਪਸ਼ਾਟ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।
ਬਲਾਕ I/O ਲੇਟੈਂਸੀ ਸੋਧਾਂ
ioeventfd ਹੁਣ ਉਪਲੱਬਧ ਹੈ, ਜੋ ਬਲਾਕ I/O ਦੀ ਜਲਦੀ ਸੂਚਨਾ ਦਿੰਦੀ ਹੈ।
ਕਰਨਲ SamePage ਮਰਜਿੰਗ (KSM)
Red Hat Enterprise Linux 6 ਵਿੱਚ KVM ਹਾਈਪਰਵਾਈਸਰ ਵਿੱਚ ਕਰਨਲ SamePage ਮਰਜਿੰਗ (KSM) ਦਿੱਤੀ ਗਈ ਹੈ, ਜੋ KVM ਗਿਸਟਾਂ ਨੂੰ ਇੱਕੋ ਜਿਹੇ ਮੈਮੋਰੀ ਪੇਜ ਸ਼ੇਅਰ ਕਰਨ ਵਿੱਚ ਮਦਦ ਕਰਦੀ ਹੈ। ਪੇਜ ਸ਼ੇਅਰਿੰਗ ਨਾਲ ਮੈਮੋਰੀ ਡੁਪਲੀਕੇਸ਼ਨ ਘਟਦੀ ਹੈ ਅਤੇ ਹੋਰ ਗਿਸਟ ਓਪਰੇਟਿੰਗ ਸਿਸਟਮ ਇੱਕੋ ਹੋਸਟ ਤੇ ਚੱਲ ਸਕਦੇ ਹਨ।
KSM Red Hat Enterprise Linux 6.1 ਵਿੱਚ ਪਾਰਦਰਸ਼ੀ ਹਿਊਜਪੇਜ਼ ਲਈ ਸਹਿਯੋਗ ਹੈ। KSM ਵਿੱਚ ਹਿਊਜਪੇਜ਼ ਅਧੀਨ ਸਬਪੇਜ਼ਾਂ ਨੂੰ ਸਕੈਨ ਕਰਨ ਦੀ ਸਮਰੱਥਾ ਹੈ ਅਤੇ ਉਹਨਾਂ ਨੂੰ ਪਰਜ ਕਰਨ ਲਈ ਸਪਲਿੱਟ ਕਰਨ ਦੀ ਸਮਰੱਥਾ ਹੈ।
ਨਾਲ ਹੀ, KSM ਯੋਗਤਾ ਨੂੰ ਪ੍ਰਤੀ-VM ਅਧਾਰ ਤੇ ਕੰਟਰੋਲ ਕੀਤਾ ਜਾ ਸਕਦਾ ਹੈ।
PCI ਜੰਤਰ ਨਿਰਧਾਰਨ ਸੁਧਾਰ
PCI ਸੰਰਚਨਾ ਸਪੇਸ ਐਕਸੈੱਸ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੇ PCI ਜੰਤਰ ਗਿਸਟ VM ਨੂੰ ਨਿਰਧਾਰਤ ਹੁੰਦੇ ਹਨ।
KVMClock ਸੁਧਾਰ
Red Hat Enterprise Linux 6.1 ਵਿੱਚ, ਟਾਈਮ ਸਟੈਂਪ ਕਾਊਂਟਰ (TSC) ਸਮਕਾਲਤਾ ਹੁਣ ਆਪੇ ਹੀ ਗਿਸਟ ਬੂਟ ਹੋਣ ਤੇ ਖੋਜੀ ਜਾਂਦੀ ਹੈ ਜਾਂ ਜਦੋਂ ਇੱਕ ਹੋਸਟ CPU ਨੂੰ ਹਾਟ-ਪਲੱਗ ਕੀਤਾ ਜਾਂਦਾ ਹੈ। ਨਾਲ ਹੀ, TSC ਸਮਕਾਲਤਾ ਫਰੀਕੁਇੰਸੀ ਲਾਈਵ ਮਾਈਗਰੇਸ਼ਨ ਤੋਂ ਬਾਅਦ ਅਨੁਕੂਲ ਕੀਤਾ ਜਾਂਦਾ ਹੈ।
QEMU ਮਾਨੀਟਰ
ਨਾਲ ਹੀ, ਨਵੀਂ drive_del ਕਮਾਂਡ libvirt ਨੂੰ ਗਿਸਟਾਂ ਤੋਂ ਬਲਾਕ ਜੰਤਰ ਹਟਾਉਣ ਵਿੱਚ ਮਦਦ ਕਰਦੀ ਹੈ।
ਸਧਾਰਨ ਅੱਪਡੇਟ ਅਤੇ ਸੁਧਾਰ
  • qemu-kvm ਉੱਪਰ ਵੱਧ-ਤੋਂ-ਵੱਧ ਡਿਸਪਲੇਅ ਰੈਜੋਲੂਸ਼ਨ ਹੁਣ 2560x1600 ਪਿਕਸਲ ਹੈ
  • Red Hat Enterprise Linux 6.1 ਵਿੱਚ ਸਭ ਗਿਸਟਾਂ ਨੂੰ ਇੱਕ ਇਮੂਲੇਟਡ Intel HDA ਸਾਊਂਡ ਕਾਰਡ ਸ਼ੇਅਰ ਕਰਨ ਦੀ ਸਮਰੱਥਾ ਸ਼ਾਮਿਲ ਹੈ। ਇਹ ਅੱਪਡੇਟ ਬਹੁਤੇ ਗਿਸਟਾਂ ਲਈ ਨੇਟਿਵ ਸਾਊਂਡ ਸਹਿਯੋਗ ਯੋਗ ਕਰਦੀ ਹੈ ਜਿਵੇਂ Windows 7 ਦਾ 64-bit ਵਰਜਨ।
  • QEMU char ਜੰਤਰ ਫਲੋ ਕੰਟਰੋਲ ਯੋਗ ਕੀਤਾ ਹੈ
  • ਮੈਸੇਜ ਸਿਗਨਲਡ ਇੰਟਰੱਪਟ (MSI) ਨੂੰ win-virtio-blk ਡਰਾਈਵਰ ਲਈ ਲਾਗੂ ਕੀਤਾ ਗਿਆ ਹੈ
  • ਗਿਸਟ ਦਾ ਬੂਟ ਜੰਤਰ ਨੂੰ ਚੁਣਨ/ਤਰਜੀਹ ਦੇਣ ਲਈ ਇੱਕ ਨਵਾਂ ਸਟੈਂਡਰਡ ਇੰਟਰਫੇਸ
  • ਲਾਈਵ ਮਾਈਗਰੇਸ਼ਨ ਲਈ ਸਥਿਰਤਾ ਸੋਧਾਂ
  • QEMU ਯੂਜ਼ਰਸਪੇਸ ਸਟੈਟਿਕ ਟਰੇਸਿੰਗ
  • ਵਰਚੁਅਲ ਡਿਸਕ ਆਨਲਾਈਨ ਡਾਇਨਾਮਿਕ ਰੀਸਾਈਜ਼ ਫੀਚਰ
  • ਜਰੂਰੀ ਜੰਤਰਾਂ ਜਿਵੇਂ gpu, pci ਬੱਸ ਕੰਟਰੋਲਰ, isa ਬੱਸ ਕੰਟਰੋਲਰ ਦਾ Forbid pci ਹਾਟ ਅਨ-ਪਲੱਗ

11. ਇੰਟਾਈਟਲਮੈਂਟ

Red Hat ਮੈਂਬਰੀ ਮੈਨੇਜਰ ਅਤੇ ਇੰਟਾਈਟਲਮੈਂਟ ਪਲੇਟਫਾਰਮ
ਪ੍ਰਭਾਵਿਤ ਸਾਫਟਵੇਅਰ ਅਤੇ ਇਨਫਰਾਸਟਰੱਕਚਰ ਮੈਨੇਜਮੈਂਟ ਲਈ ਸਾਫਟਵੇਅਰ ਇਨਵੈਂਟਰੀ ਲਈ ਇੱਕ ਵਿਧੀ ਦੀ ਲੋੜ ਹੁੰਦੀ ਹੈ — ਉਤਪਾਦ ਕਿਸਮ ਅਤੇ ਸਿਸਟਮਾਂ ਦੀ ਗਿਣਤੀ ਦੋਨੋਂ। Red Hat Enterprise Linux 6.1 ਦੇ ਨਾਲ, Red Hat ਵਿੱਚ ਇੱਕ ਨਵਾਂ ਇੰਟਾਈਟਲਮੈਂਟ ਪਲੇਟਫਾਰਮ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਸੰਗਠਨ ਲਈ ਸਾਫਟਵੇਅਰ ਇੰਟਾਈਟਲਮੈਂਟ ਲਈ ਓਵਰਸਾਈਟ ਦਿੱਤੀ ਗਈ ਹੈ ਅਤੇ ਇੱਕ ਵਧੇਰੇ ਪ੍ਰਭਾਵੀ ਕੰਟੈਂਟ ਡਿਲਵਿਰੀ ਸਿਸਟਮ ਵੀ ਦਿੱਤਾ ਗਿਆ ਹੈ। ਲੋਕਲ ਸਿਸਟਮਾਂ ਉੱਪਰ, ਨਵਾਂ Red Hat ਮੈਂਬਰੀ ਮੈਨੇਜਰ ਲੋਕਲ ਸਿਸਟਮ ਅਤੇ ਇਸਦੀ ਮੈਂਬਰੀ ਪਰਬੰਧਨ ਲਈ GUI ਅਤੇ ਕਮਾਂਡ-ਲਾਈਨ ਟੂਲ ਦਿੱਤਾ ਗਿਆ ਹੈ। ਮੈਂਬਰੀਆਂ ਦੇ ਪਰਬੰਧਨ ਲਈ ਵਧੀਆ ਤਰੀਕਾ ਸਾਡੇ ਗਾਹਕਾਨ ਦੀ ਸਾਫਟਵੇਅਰ ਪਰਬੰਧਨ ਵਿੱਚ ਮਦਦ ਕਰਦਾ ਹੈ ਅਤੇ Red Hat ਉਤਪਾਦ ਨੂੰ ਇੰਸਟਾਲ ਅਤੇ ਅੱਪਡੇਟ ਕਰਨ ਲਈ ਸੌਖਾ ਕਰਦਾ ਹੈ।

ਹੋਰ ਜਾਣਕਾਰੀ

Red Hat Enterprise Linux 6.1 ਡਿਪਲਾਇਮੈਂਟ ਗਾਈਡ ਵਿੱਚ ਮੈਂਬਰੀ ਪਰਬੰਧਨ ਲਈ ਹੋਰ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ, Red Hat Enterprise Linux 6.1 ਇੰਸਟਾਲੇਸ਼ਨ ਗਾਈਡ ਵਿੱਚ ਇੰਸਟਾਲ ਸਮੇਂ ਰਜਿਸਟਰ ਕਰਨ ਅਤੇ ਮੈਂਬਰੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ।

12. ਆਮ ਕਰਨਲ ਅੱਪਡੇਟ

ਆਟੋਮੈਟਿਕ ਬੱਗ ਰਿਪੋਰਟਿੰਗ ਟੂਲ
Red Hat Enterprise Linux 6 ਵਿੱਚ ਨਵਾਂ ਆਟੋਮੇਟਡ ਬੱਗ ਰਿਪੋਰਟਿੰਗ (ABRT) ਦਿੱਤਾ ਗਿਆ ਹੈ। ABRT ਲੋਕਲ ਸਿਸਟਮ ਉੱਪਰ ਸਾਫਟਵੇਅਰ ਕਰੈਸ਼ ਦਾ ਲਾਗ ਰੱਖਦਾ ਹੈ, ਅਤੇ ਇੰਟਰਫੇਸ (ਗਰਾਫੀਕਲ ਅਤੇ ਕਮਾਂਡ ਲਾਈਨ ਦੋਨੋਂ) ਇੰਟਰਫੇਸ ਦਿੰਦਾ ਹੈ ਤਾਂ ਜੋ Red Hat ਸਪੋਰਟ ਵਿੱਚ ਰਿਪੋਰਟ ਕੀਤਾ ਜਾ ਸਕੇ। Red Hat Enerprise Linux 6.1 ਵਿੱਚ, ABRT ਨੂੰ ਵਰਜਨ 1.1.16 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਹੋਰ ਬੱਗਫਿਕਸ ਅਤੇ ਸੋਧਾਂ ਸਮੇਤ ਇੱਕ ਸੋਧਿਆ ਗਰਾਫੀਕਲ ਯੂਜ਼ਰ ਇੰਟਰਫੇਸ (GUI) ਵੀ ਦਿੱਤਾ ਗਿਆ ਹੈ।
openCryptoki
openCryptoki ਵਿੱਚ PKCS#11 API ਦਾ ਵਰਜਨ 2.11 ਦਿੱਤਾ ਗਿਆ ਹੈ, ਜੋ IBM Cryptocards ਲਈ ਸਥਾਪਤ ਕੀਤਾ ਗਿਆ ਸੀ। openCryptoki ਨੂੰ Red Hat Enterprise Linux 6.1 ਵਿੱਚ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬੱਗਫਿਕਸ ਅਤੇ ਸੋਧਾਂ ਸਮੇਤ ਵਧੀਆ ਕਾਰਜਕੁਸ਼ਲਤਾ ਵੀ ਸ਼ਾਮਿਲ ਹੈ।
OpenLDAP
OpenLDAP ਲਾਈਟਵੇਟ ਡਾਇਰੈਕਟਰੀ ਐਕਸੈੱਸ ਪਰੋਟੋਕਾਲ (LDAP) ਐਪਲੀਕੇਸ਼ਨਾਂ ਅਤੇ ਡਿਵੈਲਪਮੈਂਟ ਟੂਲਾਂ ਦਾ ਇੱਕ ਓਪਨ ਸੋਰਸ ਸੂਟ ਹੈ। OpenLDAP ਨੂੰ Red Hat Enterprise Linux 6.1 ਵਿੱਟ ਵਰਜਨ 2.4.23 ਤੱਕ ਅੱਪਡੇਟ ਕੀਤਾ ਗਿਆ ਹੈ। OpenLDAP ਦਾ ਇਹ ਅੱਪਡੇਟ ਕੀਤਾ ਵਰਜਨ ਨੈੱਟਵਰਕ ਸਕਿਊਰਿਟੀ ਸਰਵਿਸ (NSS) ਕਰਿਪਟੋਗਰਾਫਿਕ ਲਾਇਬਰੇਰੀਆਂ ਵਰਤਦਾ ਹੈ, ਜੋ ਕਿ OpenSSL ਦਾ ਬਦਲ ਹੈ।
TigerVNC
TigerVNC ਵਿੱਚ ਵਰਚੁਅਲ ਨੈੱਟਵਰਕ ਕੰਪਿਊਟਿੰਗ (VNC) ਲਈ ਕਲਾਂਈਟ ਅਤੇ ਸਰਵਰ ਸਾਫਟਵੇਅਰ ਦਿੱਤੇ ਗਏ ਹਨ। VNC ਇੱਕ ਰਿਮੋਟ ਡਿਸਪਲੇਅ ਸਿਸਟਮ ਹੈ, ਜੋ ਇੱਕ ਯੂਜ਼ਰ ਨੂੰ ਨੈੱਟਵਰਕ ਕੁਨੈਕਸ਼ਨ ਰਾਹੀਂ ਕੰਪਿਊਟਰ ਡੈਸਕਟਾਪ ਵੇਖਣ ਵਿੱਚ ਮਦਦ ਕਰਦਾ ਹੈ। TigerVNC ਨੂੰ ਵਰਜਨ 1.1.0 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੇ ਬੱਗਫਿਕਸ ਸੁਧਾਰ ਕੀਤਾ ਇਨਕ੍ਰਿਪਸ਼ਨ ਸਹਿਯੋਗ ਦਿੱਤਾ ਗਿਆ ਹੈ।
ਟਿਊਨਡ
tuned ਇੱਕ ਸਿਸਟਮ ਟਾਊਨਿੰਗ ਡੈਮਨ ਹੈ ਜੋ ਸਿਸਟਮ ਹਿੱਸਿਆਂ ਦੇ ਪਰਬੰਧਨ, ਅਤੇ ਸਿਸਟਮ ਸੈਟਿੰਗਾਂ ਨੂੰ ਆਰਜੀ ਤੌਰ ਤੇ ਟਿਊਨ ਕਰਨ ਲਈ ਵਰਤਿਆ ਜਾਂਦਾ ਹੈ। ktune (ਸਿਸਟਮ ਟਿਊਨਿੰਗ ਲਈ ਸਥਿਰ ਸੈਟਿੰਗ) ਵਰਤਣ ਨਾਲ, tuned ਟਿਊਨ ਕੀਤਾ ਜੰਤਰਾਂ ਦਾ ਪਰਬੰਧਨ ਕਰ ਸਕਦਾ ਹੈ (ਜਿਵੇਂ ਹਾਰਡ ਡਿਸਕ ਡਰਾਈਵਾਂ ਅਤੇ ਈਥਰਨੈੱਟ ਜੰਤਰ)। Red Hat Enterprise Linux 6.1 ਵਿੱਚ, tuned ਟਿਊਨਿੰਗ ਪਰੋਫਾਈਲ ਵਿੱਚ ਹੁਣ s390x ਢਾਂਚਿਆਂ ਲਈ ਸਹਿਯੋਗ ਸ਼ਾਮਿਲ ਹੈ।

A. ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 1-0Tue Mar 22 2011ਰਯਾਨ ਲੇਰਚ
Red Hat Enterprise Linux 6.1 ਜਾਰੀ ਸੂਚਨਾ ਦਾ ਸ਼ੁਰੂਆਤੀ ਵਰਜਨ