Product SiteDocumentation Site

Red Hat Enterprise Linux 6

Release Notes

ਇਹਨਾਂ ਲਈ ਰਿਲੀਜ਼ ਨੋਟਸ Red Hat Enterprise Linux 6.5

ਪ੍ਰਕਾਸ਼ਨ 5

Red Hat ਇੰਜੀਨੀਅਰਿੰਗ ਅੰਸ਼ ਸੇਵਾਵਾਂ (Content Services)


ਕਾਨੂੰਨੀਸੂਚਨਾ

Copyright © 2013 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
ਰਿਲੀਜ਼ ਨੋਟਸ ਵਿੱਚ ਉੱਚ ਪੱਧਰ ਦੇ ਸੁਧਾਰ ਅਤੇ ਵਾਧੇ ਦਿੱਤੇ ਗਏ ਹਨ ਜੋ Red Hat Enterprise Linux 6.5 ਵਿੱਚ ਲਾਗੂ ਕੀਤੇ ਹਨ। Red Hat Enterprise Linux for the 6.4 ਅੱਪਡੇਟ ਵਿਚਲੀਆਂ ਸਭ ਤਬਦੀਲੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਲਈ Red Hat Enterprise Linux 6.5 ਲਈ, ਤਕਨੀਕੀ ਸੂਚਨਾ ਵੇਖੋ।

ਮੁੱਖ ਬੰਧ
1. ਕਰਨਲ
2. ਨੈੱਟਵਰਕਿੰਗ
3. ਸੁਰੱਖਿਆ
4. ਮੈਂਬਰੀ ਪ੍ਰਬੰਧਨ
5. ਆਭਾਸੀਕਰਣ
5.1. KVM
5.2. ਮਾਈਕਰੋਸਾਫਟ ਹਾਈਪਰ-V
5.3. VMware
6. ਭੰਡਾਰਣ
7. ਕਲੱਸਟਰਿੰਗ
8. ਹਾਰਡਵੇਅਰ ਯੋਗਕਰਣ
9. ਉਦਯੋਗ ਮਾਣਕ ਅਤੇ ਪ੍ਰਮਾਣੀਕਰਣ
10. ਡੈਸਕਟਾਪ ਅਤੇ ਗਰਾਫਿਕਸ
11. ਕਾਰਗੁਜਾਰੀ ਅਤੇ ਆਕਾਰਯੋਗਤਾ
12. ਕੰਪਾਈਲਰ ਅਤੇ ਸੰਦ
A. ਹਿੱਸਾ ਸੰਸਕਰਣ
B. ਅਤੀਤ ਦੀਆਂ ਸੁਧਾਈਆਂ

ਮੁੱਖ ਬੰਧ

Red Hat Enterprise Linux ਛੋਟੀਆਂ ਰੀਲੀਜ਼ ਸੋਧਾਂ, ਸੁਰੱਖਿਆ ਅਤੇ ਬੱਗ ਫਿਕਸਾਂ ਦਾ ਸੁਮੇਲ ਹੈ। Red Hat Enterprise Linux 6.5 ਜਾਰੀ ਸੂਚਨਾ ਵਿੱਚ Red Hat Enterprise Linux 6 ਓਪਰੇਟਿੰਗ ਸਿਸਟਮ ਵਿੱਚ ਮੁੱਖ ਤਬਦੀਲੀਆਂ ਅਤੇ ਇਸ ਵਿਚਲੇ ਐਪਲੀਕੇਸ਼ਨਾਂ ਬਾਰੇ ਦੱਸਿਆ ਗਿਆ ਹੈ। ਤਬਦੀਲੀ (ਜਿਵੇਂ ਬੱਗ ਫਿਕਸ, ਸੁਧਾਰ, ਅਤੇ ਜਾਣੇ-ਪਛਾਣੇ ਮੁੱਦੇ) ਬਾਰੇ ਵਿਸਥਾਰ ਸੂਚਨਾ ਤਕਨੀਕੀ ਜਾਣਕਾਰੀ ਵਿੱਚ ਦਿੱਤੀ ਹੈ। ਤਕਨੀਕੀ ਜਾਣਕਾਰੀ ਵਿੱਚ ਪੰਡਾਂ (ਪੈਕੇਜਾਂ) ਸਮੇਤ ਮੌਜੂਦਾ ਸਭ ਤਕਨੀਕੀ ਜਾਣਕਾਰੀ ਵੀ ਦਿੱਤੀ ਗਈ ਹੈ।

ਖਾਸ

ਆਨਲਾਈਨ Red Hat Enterprise Linux 6.5 ਜਾਰੀ ਸੂਚਨਾ, ਜੋ ਇੱਥੇ ਉਪਲੱਬਧ ਹੈ, ਨੂੰ ਸਹੀ, ਤਾਜ਼ੀ ਮੰਨਿਆ ਜਾਂਦਾ ਹੈ। ਰੀਲੀਜ਼ ਬਾਰੇ ਸਵਾਲਾਂ ਵਾਲੇ ਗਾਹਕਾਂ ਨੂੰ Red Hat Enterprise Linux ਬਾਰੇ ਆਨਲਾਈਨ ਰੀਲੀਜ਼ ਅਤੇ ਤਕਨੀਕੀ ਸੂਚਨਾ ਵੇਖਣੀ ਚਾਹੀਦੀ ਹੈ।
ਜੇ ਤੁਹਾਨੂੰ Red Hat Enterprise Linux ਜੀਵਨ ਚੱਕਰ ਸੰਬੰਧੀ ਜਾਣਕਾਰੀ ਦੀ ਲੋੜ ਹੈ, https://access.redhat.com/support/policy/updates/errata/ ਵੇਖੋ।

ਅਧਿਆਇ 1. ਕਰਨਲ

Red Hat Enterprise Linux 6.5 ਨਾਲ ਭੇਜੇ ਗਏ ਕਰਨਲ ਵਿੱਚ ਲੀਨਿਕਸ ਕਰਨਲ ਵਿੱਚ ਅਤੇ ਲਈ ਸੈਂਕੜੇ ਬੱਗ ਠੀਕ ਕੀਤੇ ਗਏ ਹਨ। ਇਸ ਰਿਲੀਜ਼ ਲਈ ਕਰਨਲ ਵਿੱਚ ਕੀਤੇ ਸੁਧਾਰਾਂ ਤੇ ਠੀਕ ਕਰਕੇ ਜੋੜੇ ਗਏ ਮਹੱਤਵਪੂਰਨ ਬੱਗਾਂ ਦੇ ਵੇਰਵਿਆਂ ਲਈ, ਇਸ Red Hat Enterprise Linux 6.5 ਤਕਨੀਕੀ ਸੂਚਨਾਵਾਂ ਵਿੱਚ ਕਰਨਲ ਸੈਕਸ਼ਨ ਵੇਖੋ।

PMC-Sierra ਕਾਰਡਾਂ ਅਤੇ ਨਿਯੰਤਰਕਾਂ ਲਈ ਸਮਰਥਨ

pm8001/pm80xx ਚਾਲਕ PMC-Sierra Adaptec Series 6H ਅਤੇ 7H SAS/SATA HBA ਕਾਰਡਾਂ ਦੇ ਨਾਲ ਨਾਲ PMC Sierra 8081, 8088, ਅਤੇ 8089 ਚਿੱਪ ਅਧਾਰਿਤ SAS/SATA ਨਿਯੰਤਰਕਾਂ ਲਈ ਸਮਰਥਨ ਜੋੜਦਾ ਹੈ।

ਗੈਰ-ਉੱਤਰਦਾਈ ਯੰਤਰਾਂ ਲਈ ਸੰਰਚਿਤ ਕੀਤੀ ਜਾ ਸਕਣ ਵਾਲੀ ਸਮਾਂ ਮਿਆਦ

ਕੁੱਝ ਖਾਸ ਭੰਡਾਰਣ ਸੰਰਚਨਾਵਾਂ ਵਿੱਚ (ਉਦਾਹਰਣ ਲਈ, ਬਹੁਤੀਆਂ LUNਆਂ ਵਾਲੀਆਂ ਸੰਰਚਨਾਵਾਂ), SCSI ਗਲਤੀ ਨਜਿਠਣ ਵਾਲਾ ਕੋਡ ਗੈਰ-ਉੱਤਰਦਾਈ ਯੰਤਰਾਂ ਨੂੰ TEST UNIT READY ਕਮਾਂਡਾਂ ਜਾਰੀ ਕਰਨ ਵਿੱਚ ਬਹੁਤ ਹੀ ਜਿਆਦਾ ਮਾਤਰਾ ਵਿੱਚ ਸਮਾਂ ਲੈ ਸਕਦਾ ਹੈ। ਇੱਕ ਨਵਾਂ sysfs ਪੈਰਾਮੀਟਰ,eh_timeout, SCSI ਯੰਤਰ ਆਬਜੈਕਟ ਵਿੱਚ ਜੋੜਿਆ ਗਿਆ ਹੈ, ਜੋ ਕਿ SCSI ਗਲਤੀ ਨਜਿਠਣ ਵਾਲੇ ਕੋਡ ਦੁਆਰਾ ਵਰਤੀਆਂ ਜਾਂਦੀਆਂ TEST UNIT READY ਅਤੇ REQUEST SENSE ਕਮਾਂਡਾਂ ਲਈ ਸਮਾਂ ਮਿਆਦ ਦੀ ਸੰਰਚਨਾ ਦੀ ਇਜਾਜਤ ਦਿੰਦਾ ਹੈ। ਇਹ ਗੈਰ-ਉੱਤਰਦਾਈ ਯੰਤਰਾਂ ਦੀ ਜਾਂਚ ਵਿੱਚ ਲੱਗਦਾ ਸਮਾਂ ਘਟਾ ਦਿੰਦਾ ਹੈ। eh_timeout ਦਾ ਮੂਲ ਮੁੱਲ 10 ਸੈਕਿੰਡ ਹੈ, ਜੋ ਕਿ ਇਸ ਕਾਰਜਸ਼ੀਲਤਾ ਨੂੰ ਜੋੜਨ ਤੋਂ ਪਹਿਲਾਂ ਦੀ ਸਮਾਂ ਮਿਆਦ ਹੱਦ ਸੀ।

ਗਲਤੀ ਦੀ ਰਿਕਵਰੀ ਲਈ ਲੱਗਦੇ ਵੱਧ ਤੋਂ ਵੱਧ ਸਮੇਂ ਦੀ ਸੰਰਚਨਾ

ਇੱਕ ਨਵਾਂ sysfs ਪੈਰਾਮੀਟਰ eh_deadline SCSI ਮੇਜਬਾਨ ਆਬਜੈਕਟ ਵਿੱਚ ਜੋੜਿਆ ਗਿਆ ਹੈ, ਜੋ ਕਿ ਉਸ ਵੱਧ ਤੋਂ ਵੱਧ ਸਮੇਂ ਦੀ ਸੰਰਚਨਾ ਕਰਨ ਦੀ ਯੋਗਤਾ ਦਿੰਦਾ ਹੈ ਜਿਹੜਾ ਕਿ SCSI ਗਲਤੀ ਨਜਿੱਠਣ ਵੇਲੇ ਹਾਰ ਮੰਨਣ ਅਤੇ ਪੂਰੇ ਬੱਸ ਅਡਾਪਟਰ (HBA) ਨੂੰ ਰੀ-ਸੋੱਟ ਕਰਨ ਤੋਂ ਪਹਿਲਾਂ ਗਲਤੀ ਦੀ ਰਿਕਵਰੀ ਦੀ ਕੋਸ਼ਿਸ਼ ਵਿੱਚ ਬਿਤਾਏਗਾ, ਇਸ ਪੈਰਾਮੀਟਰ ਦਾ ਮੁੱਲ ਸੈਕਿੰਡਾਂ ਵਿੱਚ ਦਰਸਾਇਆ ਗਿਆ ਹੈ, ਅਤੇ ਮੂਲ 0 ਹੈ, ਜੋ ਕਿ ਸਮਾਂ ਹੱਦ ਨੂੰ ਅਯੋਗ ਕਰ ਦਿੰਦਾ ਹੈ ਅਤੇ ਸਾਰੀ ਹੀ ਗਲਤੀ ਦੀ ਰਿਕਵਰੀ ਨੂੰ ਹੋ ਲੈਣ ਦਿੰਦਾ ਹੈ। sysfs ਦੀ ਵਰਤੋਂ ਦੇ ਨਾਲ, eh_deadline ਵਰਤ ਕੇ ਸਾਰੇ SCSI HBAਆਂ ਲਈ ਇੱਕ ਮੂਲ ਮੁੱਲ ਸੈੱਟ ਕੀਤਾ ਜਾ ਸਕਦਾ ਹੈ।

ਲੇਨੋਵੋ X220 ਟੱਚ ਸਕਰੀਨ ਸਮਰਥਨ

Red Hat Enterprise Linux 6.5 ਹੁਣ ਲੇਨੋਵੋ X220 ਟੱਚ-ਸਕਰੀਨ ਦਾ ਵੀ ਸਮਰਥਨ ਕਰਦਾ ਹੈ।

ਅਧਿਆਇ 2. ਨੈੱਟਵਰਕਿੰਗ

ਖ਼ਾਲਸ ਸਮਾਂ ਜਾਬਤਾ

ਲੀਨਿਕਸ ਲਈ IEEE standard 1588-2008 ਅਨੁਸਾਰ ਖ਼ਾਲਸ ਸਮਾਂ ਜਾਬਤਾ (PTP) ਦਾ ਲਾਗੂ ਹੋਣਾ Red Hat Enterprise Linux 6.4 ਵਿੱਚ ਇੱਕ ਤਕਨੀਕੀ ਝਾਤ ਤੌਰ ਤੇ ਪੇਸ਼ ਕੀਤਾ ਗਿਆ ਸੀ। PTP ਢਾਂਚਾ, ਦੋਵੇਂ ਕਰਨਲ ਅਤੇ ਯੂਜ਼ਰ ਥਾਂ, ਹੁਣ Red Hat Enterprise Linux 6.5 ਵਿੱਚ ਪੂਰੀ ਤਰ੍ਹਾਂ ਸਮਰਥਿਤ ਹਨ। ਨੈੱਟਵਰਕ ਚਾਲਕ ਸਮਾਂ ਮੋਹਰ ਸਮਰਥਨ ਵਿੱਚ ਵੀ ਹੁਣ ਹੇਠਲੇ ਚਾਲਕ ਸ਼ਾਮਲ ਹਨ: bnx2x, tg3, e1000e, igb, ixgbe, ਅਤੇ sfc.

ਗੈਰ-ਸੰਰਚਨਾ IP ਮਲਟੀਕਾਸਟ IGMP ਸਨੂਪਿੰਗ ਡਾਟੇ ਦਾ ਵਿਸ਼ਲੇਸ਼ਣ ਕਰ ਰਿਹਾ

ਪਹਿਲਾਂ, ਬਰਿੱਜ ਮੌਡਿਊਲ sysfs ਆਭਾਸੀ ਫਾਈਲ ਸਿਸਟਮ ਗੈਰ-ਸੰਰਚਨਾ IP ਮਲਟੀਕਾਸਟ IGMP ਸਨੂਪਿੰਗ ਡਾਟੇ ਨੂੰ ਪਰਖਣ ਦੀ ਯੋਗਤਾ ਮੁਹੱਈਆ ਨਹੀਂ ਕਰਦਾ ਸੀ। ਬਿਨਾਂ ਇਸ ਕਾਰਜਸ਼ੀਲਤਾ ਦੇ, ਯੂਜਰ ਆਪਣੀ ਮਲਟੀਕਾਸਟ ਆਵਾਜਾਈ ਦਾ ਪੂਰੀ ਤਰ੍ਹਾਂ ਪ੍ਰੀਖਣ ਨਹੀਂ ਕਰ ਸਕਦੇ ਸਨ। Red Hat Enterprise Linux 6.5 ਵਿੱਚ ਯੂਜ਼ਰ ਖੋਜੇ ਗਏ ਮਲਟੀਕਾਸਟ ਰਾਊਟਰ ਪੋਰਟਾਂ, ਸਰਗਰਮ ਮੈਂਬਰੀਆਂ ਅਤੇ ਸੰਬੰਧਿਤ ਇੰਟਰਫੇਸਾਂ ਵਾਲੇ ਸਮੂਹਾਂ ਨੂੰ ਸੂਚੀਬੱਧ ਕਰ ਸਕਦੇ ਹਨ।

ਨੈੱਟਵਰਕ-ਪ੍ਰਬੰਧਕ ਵਿੱਚ PPPoE ਸੰਪਰਕ ਸਮਰਥਨ

ਨੈੱਟਵਰਕ-ਪ੍ਰਬੰਧਕ ਨੂੰ ਈਥਰਨੈੱਟ (PPPoE) ਅਧਾਰਿਤ ਸੰਪਰਕਾਂ ਉੱਪਰ ਬਿੰਦੂ ਤੋਂ ਬਿੰਦੂ ਜਾਬਤੇ ਨੂੰ ਬਣਾਉਣ ਤੇ ਪ੍ਰਬੰਧਨ ਦਾ ਸਮਰਥਨ ਕਰਨ ਲਈ ਸੁਧਾਰਿਆ ਗਿਆ ਹੈ। ਉਦਾਹਰਣ ਲਈ, DSL, ISDN, ਅਤੇ VPN ਸੰਪਰਕਾਂ ਲਈ ਵਰਤੇ ਸੰਪਰਕ।

ਓਪਨਸਟੈਕ ਲਈ ਨੈੱਟਵਰਕ ਨੇਮਸਪੇਸ ਸਮਰਥਨ

ਨੈੱਟਵਰਕ ਨੇਮਸਪੇਸ (netns) ਇੱਕ ਹਲਕੇ ਭਾਰ ਵਾਲੀ ਕੰਟੇਨਰ ਅਧਾਰਿਤ ਆਭਾਸੀਕਰਣ ਤਕਨੀਕ ਹੈ। ਇੱਕ ਆਭਾਸੀ ਨੈੱਟਵਰਕ ਸਟੈਕ ਇੱਕ ਕਾਰਵਾਈ ਸਮੂਹ ਨਾਲ ਜੋੜਿਆ ਜਾ ਸਕਦਾ ਹੈ। ਹਰੇਕ ਨੇਮਸਪੇਸ ਦਾ ਆਪਣਾ ਲੂਪਬੈਕ ਯੰਤਰ ਤੇ ਕਾਰਵਾਈ ਥਾਂ ਹੈ। ਆਭਾਸੀ ਜਾਂ ਵਾਸਤਵਿਕ ਯੰਤਰ ਹਰੇਕ ਨੈੱਟਵਰਕ ਨੇਮਸਪੇਸ ਵਿੱਚ ਜੋੜੇ ਜਾ ਸਕਦੇ ਹਨ, ਅਤੇ ਯੂਜਰ ਇਹਨਾਂ ਯੰਤਰਾਂ ਨੂੰ IP ਪਤੇ ਵੰਡ ਸਕਦਾ ਹੈ ਅਤੇ ਇਹਨਾਂ ਨੂੰ ਇੱਕ ਨੈੱਟਵਰਕ ਨੋਡ ਵਾਂਗ ਵਰਤ ਸਕਦਾ ਹੈ।

ਕਰਿਪਟੋਗਰਾਫੀ ਹੈਸ਼ ਫੰਕਸ਼ਨ ਨੂੰ ਬਦਲਣ ਲਈ SCTP ਸਮਰਥਨ

Red Hat Enterprise Linux 6.5 ਵਿੱਚ, ਯੂਜ਼ਰ ਕਰਿਪਟੋਗਰਾਫੀ ਹੈਸ਼ ਫੰਕਸ਼ਨ ਨੂੰ ਸਟਰੀਮ ਨਿਯੰਤਰਣ ਟਰਾਂਸਮਿਸ਼ਨ ਜਾਬਤੇ (SCTP) ਸੰਪਰਕਾਂ ਲਈ MD5 ਤੋਂ SHA1 ਤੇ ਬਦਲ ਸਕਦਾ ਹੈ।

SCTP ਲਈ M3UA ਮਾਪਕ ਕਾਊਂਟਰ

ਸੁਨੇਹਾ ਬਦਲੀ ਹਿੱਸਾ ਪੱਧਰ 3 ਯੂਜ਼ਰ ਅਡਾਪਟੇਸ਼ਨ ਤਹਿ (M3UA) ਪਰੰਪਰਾਗਤ ਦੂਰਸੰਚਾਰ ਨੈੱਟਵਰਕਾਂ (ISDN ਅਤੇ PSTN) ਵਰਤਣ ਦੀ ਬਜਾਏ ਸਟਰੀਮ ਨਿਯੰਤਰਕ ਟਰਾਂਸਮਿਸ਼ਨ ਜਾਬਤਾ (SCTP) ਵਰਤ ਕੇ IP ਉੱਤੇ MTP ਪੱਧਰ 3 ਯੂਜ਼ਰ ਹਿੱਸਾ ਸੰਕੇਤਕ ਸੁਨੇਹੇ ਭੇਜਣ ਲਈ IETF ਮਾਣਕ ਦੁਆਰਾ ਪਰਿਭਾਸ਼ਤ ਜਾਬਤਾ ਹੈ।

DOVE ਸੁਰੰਗਾਂ ਦਾ iproute ਵਰਤ ਕੇ ਪ੍ਰਬੰਧਨ

ਵੰਡਵੀਆਂ ਓਵਰਲੇਅ ਆਭਾਸੀ ਈਥਰਨੈੱਟ (DOVE) ਸੁਰੰਗਾਂ ਆਭਾਸੀ ਵਿਸਤਾਰ ਹੋਣ ਯੋਗ ਸਥਾਨਕ ਖੇਤਰੀ ਨੈੱਟਵਰਕ (VXLAN), ਜੋ ਕਿ ਕਲਾਊਡ ਕੇਂਦਰਾਂ ਵਿੱਚ ਵਰਤੇ ਜਾਂਦੇ ISO OSI ਪੱਧਰ 2 ਨੈੱਟਵਰਕਾਂ ਲਈ ਇੱਕ ਵਾਹੇ ਜਾਣ ਯੋਗ ਹੱਲ ਦਾ ਪ੍ਰਤੀਨਿਧ ਕਰਦਾ ਹੈ। ਬਰਿੱਜ ਸੰਦ iproute ਪੰਡ (ਪੈਕੇਜ) ਦਾ ਹਿੱਸਾ ਹੈ ਅਤੇ, ਉਦਾਹਰਣ ਲਈ, ਲੀਨਿਕਸ ਪਲੇਟਫਾਰਮਾਂ ਤੇ VXLAN ਯੰਤਰਾਂ ਉੱਤੇ ਡਾਟਾਬੇਸ ਫਾਰਵਰਡਿੰਗ ਦਾ ਪ੍ਰਬੰਧਨ ਕਰਨ ਵਾਸਤੇ, ਵਰਤਿਆ ਜਾ ਸਕਦਾ ਹੈ।

ਅਧਿਆਇ 3. ਸੁਰੱਖਿਆ

FIPS 140-2 ਪ੍ਰਮਾਣੀਕਰਣ ਨਾਲ ਸੰਬੰਧਿਤ ਬਦਲਾਅ

Red Hat Enterprise Linux 6.5 ਵਿੱਚ, ਅਟੁੱਟਤਾ ਪੜਤਾਲ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ dracut-fips ਪੰਡ (ਪੈਕੇਜ) ਹਾਜਰ ਹੈ, ਬਿਨਾਂ ਪਰਵਾਹ ਕੀਤਿਆਂ ਕਿ ਕਰਨਲ FIPS ਮੋਡ ਵਿੱਚ ਚੱਲ ਰਿਹਾ ਹੈ ਜਾਂ ਨਹੀਂ। Red Hat Enterprise Linux 6.5 ਨੂੰ FIPS 140-2 ਅਨੁਕੂਲ ਬਣਾਏ ਜਾਣ ਦੀ ਵਿਸਥਾਰਤ ਜਾਣਕਾਰੀ ਲਈ, ਹੇਠਲੇ ਜਾਣਕਾਰੀ ਅਧਾਰ ਹੱਲ ਨੂੰ ਵੇਖੋ:

OpenSSL ਨੂੰ ਸੰਸਕਰਣ 1.0.1 ਤੇ ਅਪਡੇਟ ਕੀਤਾ ਗਿਆ

ਇਹ ਅਪਡੇਟ GlusterFS ਵਿੱਚ ਪਾਰਦਰਸ਼ੀ ਇੰਕਰਿਪਸ਼ਨ ਅਤੇ ਪ੍ਰਮਾਣਿਕਤਾ ਸਮਰਥਨ ਲਈ ਹੇਠਲੇ ਲੋੜੀਂਦੇ ਸੀਫ਼ਰ ਜੋੜਦਾ ਹੈ:
  • CMAC (ਸੀਫ਼ਰ-ਅਧਾਰਿਤ MAC)
  • XTS (XEX ਟਵੀਕ ਹੋਣ ਯੋਗ ਬਲਾਕ ਸੀਫ਼ਰ ਸੀਫ਼ਰਟੈਕਸਟ ਚੁਰਾਉਣ ਦੇ ਨਾਲ)
  • GCM (Galois/Counter ਮੋਡ)

OpenSSH ਵਿੱਚ ਸਮਾਰਟ-ਕਾਰਡ ਸਮਰਥਨ

OpenSSH ਹੁਣ PKCS #11 ਮਾਣਕ ਦੇ ਨਾਲ ਅਨੁਕੂਲ ਹੈ, ਜੋ ਕਿ OpenSSH ਨੂੰ ਪ੍ਰਮਾਣਿਕਤਾ ਲਈ ਸਮਾਰਟ-ਕਾਰਡ ਵਰਤਣ ਦੇ ਯੋਗ ਕਰਦਾ ਹੈ।

OpenSSL ਵਿੱਚ ECDSA ਸਮਰਥਨ

ਅੰਡਾਕਾਰ ਚਾਪ ਡਿਜੀਟਲ ਦਸਤਖਤ ਐਲਗੋਰਿਥਮ (ECDSA) ਡਿਜੀਟਲ ਦਸਤਖਤ ਐਲਗੋਰਿਥਮ (DSA) ਦਾ ਹੀ ਇੱਕ ਵੱਖਰਾ ਰੂਪ ਹੈ ਜੋ ਕਿ ਅੰਡਾਕਾਰ ਚਾਪ ਕਰਿਪਟੋਗਰਾਫੀ (ECC) ਵਰਤਦਾ ਹੈ। ਧਿਆਨ ਦਿਉ ਸਿਰਫ਼ nistp256 and nistp384 ਚਾਪਾਂ ਹੀ ਸਮਰਥਿਤ ਹਨ।

OpenSSL ਵਿੱਚ ECDHE ਸਮਰਥਨ

Ephemeral Elliptic Curve Diffie-Hellman (ECDHE) ਸਮਰਥਿਤ ਹੈ, ਜੋ ਕਿ ਬਹੁਤ ਹੀ ਘੱਟ ਗਣਨਾ ਲੋੜਾਂ ਨਾਲ ਸੰਪੂਰਨ ਫਾਰਵਰਡ ਗੋਪਨੀਅਤਾ ਲਈ ਯੋਗ ਕਰਦੀ ਹੈ।

TLS 1.1 ਅਤੇ 1.2 ਲਈ OpenSSL ਅਤੇ NSS ਵਿੱਚ ਸਮਰਥਨ

OpenSSL ਅਤੇ NSS ਹੁਣ ਟਰਾਂਸਪੋਰਟ ਤਹਿ ਸੁਰੱਖਿਆ (TLS) ਜਾਬਤੇ ਦੇ ਨਵੀਨਤਮ ਸੰਸਕਰਣ ਦਾ ਸਮਰਥਨ ਕਰਦੇ ਹਨ, ਜੋ ਕਿ ਸੰਪਰਕਾਂ ਦੀ ਸੁਰੱਖਿਆ ਵਧਾ ਦਿੰਦਾ ਹੈ ਅਤੇ ਹੋਰ TLS ਜਾਬਤਿਆਂ ਦੇ ਲਾਗੂ ਹੋਣ ਨਾਲ ਪੂਰੀ ਅੰਤਰ-ਕਾਰਜਕਾਰਤਾ ਯੋਗ ਕਰਦਾ ਹੈ। TLS ਜਾਬਤਾ ਕਲਾਈਂਟ-ਸਰਵਰ ਐਪਲੀਕੇਸ਼ਨਾਂ ਨੂੰ ਇਸ eavesdropping ਅਤੇ ਛੇੜ-ਛਾੜ ਬਚਾਉਣ ਦੇ ਤਰੀਕੇ ਦੀ ਬਣਾਵਟ ਨਾਲ ਅੰਤਰ-ਨੈੱਟਵਰਕ ਸੰਚਾਰ ਕਰਨ ਦੀ ਇਜਾਜਤ ਦਿੰਦਾ ਹੈ।

HMAC-SHA2 ਐਲਗੋਰਿਥਮ ਦਾ OpenSSH ਸਮਰਥਨ

Red Hat Enterprise Linux 6.5 ਵਿੱਚ, SHA-2 ਕਰਿਪਟੋਗਰਾਫਿਕ ਹੈਸ਼ ਫੰਕਸ਼ਨ ਹੁਣ ਇੱਕ ਹੈਸ਼ ਸੁਨੇਹਾ ਪ੍ਰਮਾਣਿਕਤਾ ਕੋਡ (MAC) ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ, ਜੋ ਕਿ OpenSSH ਵਿੱਚ ਡਾਟਾ ਅਟੁੱਟਤਾ ਅਤੇ ਪੜਤਾਲ ਨੂੰ ਯੋਗ ਕਰਦਾ ਹੈ।

OpenSSL ਵਿੱਚ ਅਗੇਤਰ ਮੈਕਰੋ

openssl spec ਫਾਈਲ ਹੁਣ ਮੈਕਰੋ ਅਗੇਤਰ ਵਰਤਦੀ ਹੈ, ਜੋ ਕਿ openssl ਪੰਡਾਂ (ਪੈਕੇਜਾਂ) ਨੂੰ ਮੁੜ-ਸਥਾਪਿਤ ਕਰਨ ਦੇ ਲਈ ਉਹਨਾਂ ਦੀ ਮੁੜ-ਉਸਾਰੀ ਦੀ ਇਜਾਜਤ ਦਿੰਦੀ ਹੈ।

NSA ਸੂਟ B ਕਰਿਪਟੋਗਰਾਫੀ ਸਮਰਥਨ

ਸੂਟ B ਆਪਣੇ ਕਰਿਪਟੋਗਰਾਫਿਕ ਆਧੁਨਿਕੀਕਰਣ ਪਰੋਗਰਾਮ ਦੇ ਹਿੱਸੇ ਦੇ ਤੌਰ ਤੇ NSA ਦੁਆਰਾ ਦਰਸਾਏ ਕਰਿਪਟੋਗਰਾਫੀ ਐਲਗੋਰਿਥਮਾਂ ਦਾ ਸਮੂਹ ਹੈ। ਇਹ ਦੋਵੇਂ ਗੁਪਤ-ਨਹੀਂ ਅਤੇ ਸੱਭ ਤੋਂ ਜਿਆਦਾ ਗੁਪਤ ਜਾਣਕਾਰੀ ਵਿੱਚ ਇੱਕ ਅੰਤਰ-ਕਾਰਜਕਾਰੀ ਅਧਾਰ ਦਾ ਮੰਤਵ ਨਿਭਾਉਂਦਾ ਹੈ। ਇਸ ਵਿੱਚ ਸ਼ਾਮਿਲ ਹੈ:
  • ਚਾਬੀ ਦੇ 128 ਅਤੇ 256 ਬਿੱਟ ਆਕਾਰ ਨਾਲ ਉੱਨਤ ਇੰਕਰਿਪਸ਼ਨ ਮਾਣਕ (AES)। ਆਵਾਜਾਈ ਪ੍ਰਵਾਹ ਲਈ, AES ਜਾਂ ਤਾਂ ਘੱਟ ਬੈਂਡਵਿਡਥ ਵਾਲੀ ਆਵਾਜਾਈ ਲਈ ਕਾਊਂਟਰ ਮੋਡ ਨਾਲ ਜਾਂ ਵੱਧ ਬੈਂਡਵਿਡਥ ਆਵਾਜਾਈ ਅਤੇ ਸਮਿਟਰਿਕ ਇੰਕਰਿਪਸ਼ਨ ਵਾਲੀ ਆਵਾਜਾਈ ਲਈ Galois/ਕਾਊਂਟਰ ਮੋਡ (GCM) ਕਾਰਵਾਈ ਨਾਲ ਵਰਤਿਆ ਜਾਣਾ ਚਾਹੀਦਾ ਹੈ।
  • ਅੰਡਾਕਾਰ ਚਾਪ ਡਿਜੀਟਲ ਦਸਤਖਤ ਐਲਗੋਰਿਥਮ (ECDSA) ਡਿਜੀਟਲ ਦਸਤਖਤ।
  • ਅੰਡਾਕਾਰ ਚਾਪ Diffie-Hellman (ECDH) ਚਾਬੀ ਸਮਝੌਤਾ।
  • ਸੁਰੱਖਿਅਤ ਹੈਸ਼ ਐਲਗੋਰਿਥਮ 2 (SHA-256 ਅਤੇ SHA-384) ਸੁਨੇਹਾ ਡਾਈਜੈਸਟ।

ਸਾਂਝੇ ਸਿਸਟਮ ਪ੍ਰਮਾਣ-ਪੱਤਰ

ਪ੍ਰਮਾਣ-ਪੱਤਰ ਭਰੋਸਾ ਫੈਸਲਿਆਂ ਲਈ ਇੰਨਪੁੱਟ ਵਜੋਂ ਕਰਿਪਟੋ ਸੰਦਪੇਟੀ ਦੁਆਰਾ ਸਿਸਟਮ ਪੱਧਰ ਤੇ ਵਰਤਿਆ ਜਾਂਦਾ ਸਥਿਰ ਡਾਟਾ ਯੋਗ ਕਰਨ ਲਈ ਸਿਸਟਮ ਪ੍ਰਮਾਣ-ਪੱਤਰ ਐਂਕਰ ਅਤੇ ਕਾਲੀ-ਸੂਚੀ ਜਾਣਕਾਰੀ ਮੁੜ-ਪ੍ਰਾਪਤ ਕਰਨ ਲਈ NSS, GnuTLS, OpenSSl ਅਤੇ ਜਾਵਾ ਇੱਕ ਮੂਲ ਸਰੋਤ ਵਜੋਂ ਸੂਚੀਬੱਧ ਕੀਤੇ ਗਏ ਹਨ। ਪ੍ਰਮਾਣ-ਪੱਤਰਾਂ ਦਾ ਸਿਸਟਮ-ਪੱਧਰ ਪ੍ਰਸ਼ਾਸਨ ਵਰਤੋਂ ਵਿੱਚ ਸੌਖ ਵਿੱਚ ਮਦਦ ਕਰਦਾ ਹੈ ਅਤੇ ਸਥਾਨਕ ਸਿਸਟਮ ਵਾਤਾਵਰਣਾਂ ਅਤੇ ਨਿਗਮਾਂ ਵਿੱਚ ਤੈਨਾਤੀਆਂ ਲਈ ਲੋੜੀਂਦਾ ਹੈ।

ਪਛਾਣ ਪ੍ਰਬੰਧਨ ਵਿੱਚ ਸਥਾਨਕ ਯੂਜ਼ਰਾਂ ਦਾ ਸ੍ਵੈ-ਚਲਿਤ ਕੇਂਦਰੀ ਸਿੰਕਰੋਨਾਈਜੇਸ਼ਨ

Red Hat Enterprise Linux 6.5 ਵਿੱਚ ਪਛਾਣ ਪ੍ਰਬੰਧਨ ਵਿੱਚ ਸਥਾਨਕ ਯੂਜ਼ਰਾਂ ਦਾ ਸ੍ਵੈ-ਚਲਿਤ ਕੇਂਦਰੀ ਸਿੰਕਰੋਨਾਈਜੇਸ਼ਨ ਸਥਾਨਕ ਯੂਜ਼ਰਾਂ ਦਾ ਕੇਂਦਰੀ ਪ੍ਰਬੰਧਨ ਸੌਖਾ ਬਣਾਉਂਦਾ ਹੈ।

NSS ਵਿੱਚ ECC ਸਮਰਥਨ

Red Hat Enterprise Linux 6.5 ਵਿੱਚਲੀ ਨੈੱਟਵਰਕ ਸੁਰੱਖਿਆ ਸੇਵਾ (NSS) ਹੁਣ ਐਲਿਪਟਿਕ ਚਾਪ ਕਰਿਪਟੋਗਰਾਫੀ (ECC) ਦਾ ਸਮਰਥਨ ਕਰਦੀ ਹੈ।

ਅਧਿਆਇ 4. ਮੈਂਬਰੀ ਪ੍ਰਬੰਧਨ

Red Hat ਸਮਰਥਨ ਸੰਦ

Red Hat Enterprise Linux 6.5 ਵਿੱਚ ਇੱਕ ਨਵੀਂ ਪੰਡ (ਪੈਕੇਜ) ਸ਼ਾਮਲ ਹੈ, redhat-support-tool, ਜੋ ਕਿ Red Hat ਸਮਰਥਨ ਸੰਦ ਮੁਹੱਈਆ ਕਰਦੀ ਹੈ। ਇਹ ਸੰਦ Red Hat ਦੀਆਂ ਮੈਂਬਰੀ ਸੇਵਾਵਾਂ ਵਿੱਚ ਕੰਸੋਲ-ਅਧਾਰਿਤ ਦਖਲ ਨੂੰ ਸੁਵਿਧਾਜਨਕ ਬਣਾਉਂਦਾ ਹੈ ਅਤੇ Red Hat ਮੈਂਬਰਾਂ ਨੂੰ Red Hat ਗ੍ਰਾਹਕ ਹੋਣ ਦੇ ਨਾਤੇ ਉਪਲੱਬਧ ਅੰਸ਼ ਅਤੇ ਸੇਵਾਵਾਂ ਵਿੱਚ ਦਖਲ ਲਈ ਜਿਆਦਾ ਜਗਾਹਾਂ ਮੁਹੱਈਆ ਕਰਵਾਉਂਦਾ ਹੈ। ਅਗਾਂਹ, ਇਹ ਸਾਡੇ ਗ੍ਰਾਹਕਾਂ ਨੂੰ ਸਾਡੀਆਂ ਮੈਂਬਰੀ ਸੇਵਾਵਾਂ ਨਾਲ ਆਪਣੇ ਹੈਲਪਡੈਸਕ ਨੂੰ ਜੁੜਨ ਅਤੇ ਸ੍ਵੈ-ਚਲਿਤ ਕਰਨ ਦੇ ਯੋਗ ਕਰਦਾ ਹੈ। ਇਸ ਪੰਡ (ਪੈਕੇਜ) ਦੀਆਂ ਯੋਗਤਾਵਾਂ ਵਿੱਚ ਸ਼ਾਮਲ ਹੈ:
  • ਕੰਸੋਲ ਤੋਂ (ਮੈਨ ਸਫ੍ਹਿਆਂ ਵਾਂਗ ਫਾਰਮੈਟ ਕੀਤੇ) ਜਾਣਕਾਰੀ ਅਧਾਰਿਤ ਲੇਖ ਅਤੇ ਹੱਲ ਵੇਖਣਾ।
  • ਕੰਸੋਲ ਤੋਂ ਗ੍ਰਾਹਕ ਮਾਮਲਿਆਂ ਨੂੰ ਵੇਖਣਾ, ਬਣਾਉਣਾ, ਸੁਧਾਰਨਾ, ਅਤੇ ਉੱਪਰ ਟਿੱਪਣੀਆਂ ਕਰਨਾ।
  • ਨੱਥੀਆਂ ਕੰਸੋਲ ਤੋਂ ਸਿੱਧੀਆਂ ਗ੍ਰਾਹਕ ਮਾਮਲੇ ਨੂੰ ਅੱਪਲੋਡ ਹੋ ਰਹੀਆਂ ਜਾਂ ftp://dropbox.redhat.com/ ਤੇ।
  • ਪੂਰਾ ਪ੍ਰਾਕਸੀ ਸਮਰਥਨ (ਉਹ ਹੈ, FTP ਅਤੇ HTTP ਪ੍ਰਾਕਸੀਆਂ)।
  • ਕੰਸੋਲ ਤੋਂ ਗ੍ਰਾਹਕ ਮਾਮਲਿਆਂ ਦੀ ਸੌਖੀ ਸੂਚੀਬੱਧਤਾ ਅਤੇ ਡਾਊਨਲੋਡਿੰਗ।
  • ਪੁੱਛ-ਗਿੱਛ ਸ਼ਰਤਾਂ, ਜਮ੍ਹਾਂ ਸੁਨੇਹਿਆਂ ਅਤੇ ਹੋਰ ਪੈਰਾਮੀਟਰਾਂ ਤੇ ਜਾਣਕਾਰੀ ਆਧਾਰ ਖੋਜ ਅਤੇ ਚੁਣਨਯੋਗ ਸੂਚੀ ਵਿੱਚ ਖੋਜ ਨਤੀਜਿਆਂ ਦਾ ਵੇਖਣਾ।
  • ਪਹਿਚਾਣ ਲਈ Shadowman ਸ੍ਵੈ-ਚਲਿਤ ਮੁਸ਼ਕਿਲ ਨਿਰਧਾਰਨ ਇੰਜਣ ਨੂੰ ਲਾੱਗ ਫ਼ਾਈਲਾਂ, ਪਾਠ ਫ਼ਾਈਲਾਂ ਅਤੇ ਹੋਰ ਸਰੋਤਾਂ ਦੀ ਸੌਖੀ ਅੱਪਲੋਡਿੰਗ।
  • ਬਹੁਤ ਸਾਰੀਆਂ ਹੋਰ ਸਮਰਥਨ-ਸੰਬਧੀ ਕਮਾਂਡਾਂ।
Red Hat ਸਮਰਥਨ ਸੰਦ ਬਾਰੇ ਹੋਰ ਜਾਣਕਾਰੀ ਲਈ, ਇੰਸਟਾਲ ਕੀਤੇ ਹੋਏ ਦਸਤਾਵੇਜ ਇਸ /usr/share/doc/redhat-support-tool-ਸੰਸਕਰਣ/ ਡਾਇਰੈਕਟਰੀ ਜਾਂ ਹੇਠਲੇ ਜਾਣਕਾਰੀ ਅਧਾਰਿਤ ਲੇਖ: https://access.redhat.com/site/articles/445443 ਤੇ ਵੇਖੋ।

subscription-manager ਸੂਚੀ ਦੀ ਅੱਪਡੇਟ

ਉਪਲੱਬਧ ਮੈਂਬਰੀ ਦੀ ਸੂਚੀ ਵਿੱਚ, subscription-manager list --available ਕਮਾਂਡ ਦੀ ਆਊਟਪੁੱਟ ਵਿੱਚ ਹੁਣ ਇੱਕ ਨਵਾਂ ਖੇਤਰ ਮੁਹੱਈਆ ਕਰਦਾ ਹੈ, ਸ਼ਾਮਲ ਹੈ। ਇਹ ਖੇਤਰ ਸਿਸਟਮ ਲਈ ਕਾਬਲ ਉਤਪਾਦਾਂ ਦੇ ਨਾਂ ਵਿਖਾਉਂਦਾ ਹੈ। ਇਸ ਦੇ ਨਾਲ ਨਾਲ, ਇੱਕ ਨਵਾਂ ਖੇਤਰ, ਪ੍ਰਸਤਾਵਿਤ,ਵੀ ਅਨੁਸਰਣਤਾ ਸੌਖਿਆਂ ਕਰਨ ਅਤੇ ਗਰਾਫੀਕਲ ਯੂਜ਼ਰ ਇੰਟਰਫੇਸ (GUI) ਨਾਲ ਪੈਰਿਟੀ ਮੁਹੱਈਆ ਕਰਵਾਉਣ ਲਈ ਜੋੜ ਦਿੱਤਾ ਗਿਆ ਹੈ।

ਅਧਿਆਇ 5. ਆਭਾਸੀਕਰਣ

Red Hat Enterprise Linux 6.5 ਵਿੱਚ ਆਭਾਸੀਕਰਣ ਅੱਪਡੇਟਾਂ ਵਿੱਚ ਲਾਈਵ ਪ੍ਰਵਾਸ, ਗਲਤੀ ਸੂਚਨਾ, ਹਾਰਡਵੇਅਰ ਅਤੇ ਸਾਫਟਵੇਅਰ ਸੁਮੇਲਤਾ ਆਦਿ ਖੇਤਰਾਂ ਵਿੱਚਲੇ ਬਹੁਤ ਸਾਰੇ ਠੀਕ ਕੀਤੇ ਬੱਗ ਸ਼ਾਮਲ ਹਨ। ਇਸ ਦੇ ਨਾਲ ਹੀ, ਕਾਰਗੁਜ਼ਾਰੀ ਅਤੇ ਸਧਾਰਣ ਸਥਿਰਤਾ ਸੁਧਾਰ ਲਾਗੂ ਕੀਤੇ ਗਏ ਹਨ। ਇਹਨਾਂ ਬਦਲਾਆਂ ਵਿੱਚੋਂ ਸਭ ਤੋਂ ਖਾਸ ਨੂੰ ਵੇਖਣ ਲਈ, ਹੇਠਾਂ ਵਾਲਾ ਹਿੱਸਾ ਵੇਖੋ।

5.1. KVM

VMDK ਇਮੇਜ ਫਾਈਲ ਫਾਰਮੈਟ ਲਈ ਸੁਧਰਿਆ ਹੋਇਆ ਸਮਰਥਨ

Red Hat Enterprise Linux 6.5 ਵਿੱਚ ਸਿਰਫ਼-ਪੜ੍ਹਨ-ਲਈ ਸਮਰਥਨ ਵਿੱਚ ਆਭਾਸੀ ਮਸ਼ੀਨ ਡਿਸਕ, ਜਾਂ VMDK, ਇਮੇਜ ਫਾਈਲ ਫਾਰਮੈਟ, ਸਮੇਤ ਇਸਦੇ ਉਪ-ਫਾਰਮੈਟ, ਜਿਵੇਂ ਬਹੁਤੇ VMware ਉਤਪਾਦਾਂ ਦੁਆਰਾ ਬਣਾਏ ਗਏ, ਲਈ ਬਹੁਤ ਸਾਰੇ ਸੁਧਾਰ ਸ਼ਾਮਲ ਹਨ।

ਵਿੰਡੋਜ਼ ਪ੍ਰਾਹੁਣਾ ਏਜੰਟ ਪੂਰੀ ਤਰ੍ਹਾਂ ਸਮਰਥਿਤ

ਵਿੰਡੋ ਪ੍ਰਾਹੁਣਾ ਏਜੰਟ ਹੁਣ ਪੂਰੀ ਤਰ੍ਹਾਂ ਸਮਰਥਿਤ ਹੈ ਅਤੇ ਆਪਣੇ ਖੁਦ ਦੇ ਇੰਸਟਾਲਰ ਨਾਲ ਪੂਰਕ ਚੈਨਲ ਵਿੱਚ virtio-win ਚਾਲਕਾਂ ਨਾਲ ਪਹੁੰਚਾਇਆ ਜਾਂਦਾ ਹੈ।

VHDX ਇਮੇਜ ਫਾਈਲ ਫਾਰਮੈਟ ਲਈ ਸਮਰਥਨ

Red Hat Enterprise Linux 6.5 ਵਿੱਚ Hyper-V ਆਭਾਸੀ ਹਾਰਡ ਡਿਸਕ, ਜਾਂ VHDX, ਇਮੇਜ ਫਾਰਮੈਟ, ਜਿਵੇਂ ਕਿ ਮਾਈਕਰੋਸਾਫਟ Hyper-V ਵੱਲੋਂ ਬਣਾਏ ਗਏ ਲਈ ਸਮਰਥਨ ਸ਼ਾਮਲ ਹੈ।

QEMU ਵਿੱਚ GlusterFS ਲਈ ਸਥਾਨਕ ਸਮਰਥਨ

QEMU ਵਿੱਚ GlusterFS ਲਈ ਸਥਾਨਕ ਸਮਰਥਨ ਸਥਾਨਕ ਤੌਰ ਤੇ ਮਾਊਂਟ ਕੀਤੇ FUSE ਫਾਈਲ ਸਿਸਟਮ ਦੁਆਰਾ ਦੀ ਬਜਾਏ libgfapi ਲਾਇਬ੍ਰੇਰੀ ਵਰਤ ਕੇ GlusterFS ਆਇਤਨਾਂ ਤੱਕ ਸਥਾਨਕ ਦਖਲ ਦੀ ਇਜਾਜਤ ਦਿੰਦਾ ਹੈ। ਇਹ ਸਥਾਨਕ ਪਹੁੰਚ ਕਾਫੀ ਕਾਰਗੁਜਾਰੀ ਸੁਧਾਰ ਪੇਸ਼ ਕਰਦੀ ਹੈ।

ਜੀਵੰਤ ਆਭਾਸੀ ਮਸ਼ੀਨਾਂ ਦੇ ਬਾਹਰੀ ਬੈਕਅੱਪ ਲਈ ਸਮਰਥਨ

ਮੇਜਬਾਨ ਤੇ ਚੱਲ ਰਹੀਆਂ ਤੀਜੀ ਧਿਰ ਦੀਆਂ ਐਪਲੀਕੇਸ਼ਨਾਂ ਹੁਣ ਪ੍ਰਾਹੁਣੇ ਇਮੇਜ ਅੰਸ਼ਾਂ ਤੱਕ ਸਿਰਫ਼-ਪੜ੍ਹਨ-ਲਈ ਤਰਜ ਤੇ ਦਖਲ ਦੇ ਸਕਦੇ ਹਨ, ਇਸ ਲਈ ਨਕਲ ਤੇ ਬੈਕਅੱਪ ਬਣਾਉਣ ਦੇ ਯੋਗ ਕੀਤੇ ਗਏ ਹਨ।

ਲੀਨਿਕਸ ਪ੍ਰਾਹੁਣਿਆਂ ਲਈ CPU ਗਰਮ ਸੰਪਰਕ ਜੁੜਨਾ

ਲੀਨਿਕਸ ਪ੍ਰਾਹੁਣਿਆਂ ਉੱਤੇ QEMU ਪ੍ਰਾਹੁਣਾ ਏਜੰਟ ਦੀ ਮਦਦ ਨਾਲ CPU ਗਰਮ ਸੰਪਰਕ ਅਤੇ ਗਰਮ ਗੈਰ-ਸੰਪਰਕ ਸਮਰਥਿਤ ਹੈ; CPUਆਂ ਨੂੰ ਪ੍ਰਾਹੁਣੇ ਦੇ ਚੱਲਣ ਦੌਰਾਨ ਗਰਮ ਸੰਪਰਕ ਜਾਂ ਗਰਮ ਗੈਰ-ਸੰਪਰਕ ਦੀ ਸਾਂਗ ਕਰਦੇ ਹੋਏ, ਯੋਗ ਅਤੇ ਅਯੋਗ ਕੀਤਾ ਜਾ ਸਕਦਾ ਹੈ।

qemu-ga-win ਉੱਤੇ VSS ਸਮਰਥਨ ਨਾਲ ਮਾਈਕਰੋਸਾਫਟ ਵਿੰਡੋਜ਼ ਉੱਤੇ ਐਪਲੀਕੇਸ਼ਨ-ਜਾਗਰਿਤੀ freeze ਅਤੇ thaw

VSS (ਆਇਤਨ ਪਰਛਾਵਾਂ ਨਕਲ ਸੇਵਾ) ਇੱਕ ਮਾਈਕਰੋਸਾਫਟ ਵਿੰਡੋਜ਼ API ਹੈ ਜੋ, ਹੋਰਨਾਂ ਚੀਜਾਂ ਦੇ ਵਿੱਚ, freeze ਅਤੇ thaw ਕਾਰਵਾਈਆਂ ਦੇ ਸਹੀ, ਇਕਸਾਰ ਲਾਗੂ ਹੋਣ ਦੀ ਸੂਚਨਾ ਦੀ ਇਜਾਜਤ ਦਿੰਦੀ ਹੈ। ਇਸ ਫੀਚਰ ਦੇ ਨਾਲ, ਆਭਾਸੀ ਮਸ਼ੀਨ ਦੇ ਚੱਲਣ ਦੌਰਾਨ ਲਏ ਗਏ ਸਨੈਪਸ਼ਾਟ ਪੂਰੇ ਸਟੈਕ (ਬਲਾਕ ਪਰਤ ਤੋਂ ਲੈ ਕੇ ਐਪਲੀਕੇਸ਼ਨਾਂ ਤੱਕ) ਇਕਸਾਰ ਹੁੰਦੇ ਹਨ ਅਤੇ ਬੈਕਅਪ ਮੰਤਵਾਂ ਲਈ ਵੀ ਵਰਤੇ ਜਾ ਸਕਦੇ ਹਨ। ਜਿਆਦਾ ਜਾਣਕਾਰੀ ਲਈ, ਆਭਾਸੀਕਰਣ ਪ੍ਰਸ਼ਾਸ਼ਨ ਗਾਈਡ ਵੇਖੋ।

ਲੀਨਿਕਸ ਉੱਤੇqemu-ga ਹੁੱਕਾਂ ਵਰਤ ਕੇ ਐਪਲੀਕੇਸ਼ਨ-ਜਾਗਰਿਤੀ freeze ਅਤੇ thaw

ਵਿੰਡੋਜ਼ ਦੇ VSS ਸੰਸਕਰਣ ਵਾਂਗ ਹੀ, ਐਪਲੀਕੇਸ਼ਨ-ਇਕਸਾਰ ਸਨੈਪਸ਼ਾਟ ਸਕ੍ਰਿਪਟਾਂ ਜੋ ਕਿ ਪ੍ਰਾਹੁਣੇ ਉੱਤੇ ਚੱਲ ਰਹੇ QEMU ਪ੍ਰਾਹੁਣਾ ਏਜੰਟ ਨਾਲ ਨੱਥੀ ਹੁੰਦੀਆਂ ਹਨ ਦੇ ਵਰਤਣ ਨਾਲ ਵੀ ਬਣਾਏ ਜਾ ਸਕਦੇ ਹਨ। ਇਹ ਸਕ੍ਰਿਪਟਾਂ ਉਹ ਐਪਲੀਕੇਸ਼ਨਾਂ ਸੂਚਿਤ ਕਰ ਸਕਦੀਆਂ ਹਨ ਜੋ freeze ਜਾਂ thaw ਕਾਰਵਾਈ ਦੇ ਦੌਰਾਨ ਆਪਣਾ ਡਾਟਾ ਫਲੱਸ਼ ਕਰ ਦੇਣਗੀਆਂ, ਇਸ ਤਰ੍ਹਾਂ, ਇਕਸਾਰ ਸਨੈਪਸ਼ਾਟ ਲੈਣ ਲਈ ਇਜਾਜਤ ਦੇ ਦੇਣਗੀਆਂ।

VMware OVF ਅਤੇ Citrix Xen ਪ੍ਰਾਹੁਣਿਆਂ ਦੀ KVM ਪ੍ਰਾਹੁਣਿਆਂ ਵਿੱਚ ਤਬਦੀਲੀ

virt-v2v ਤਬਦੀਲੀ ਸੰਦ VMware ਓਪਨ ਆਭਾਸੀਕਰਣ ਫਾਰਮੈਟ (OVF) ਅਤੇ Citrix Xen ਪ੍ਰਾਹੁਣੇ ਦੀ KVM ਵਿੱਚ ਤਬਦੀਲੀ ਦਾ ਸਮਰਥਨ ਕਰਨ ਲਈ ਇੱਕ ਅੱਪਸਟਰੀਮ ਸੰਸਕਰਣ ਤੇ ਅਪਡੇਟ ਕਰ ਦਿੱਤਾ ਗਿਆ ਹੈ।

ਵਧੀ ਹੋਈ KVM ਮੈਮੋਰੀ ਵਾਹੀਯੋਗਤਾ

ਇੱਕ ਇਕੱਲੇ ਪ੍ਰਾਹੁਣੇ ਵਿੱਚ KVM ਮੈਮੋਰੀ ਵਾਹੀਯੋਗਤਾ 4TB ਤੱਕ ਵਧਾ ਦਿੱਤੀ ਗਈ ਹੈ।

ਮਾਈਕਰੋਸਾਫਟ ਵਿੰਡੋਜ਼ ਪ੍ਰਾਹੁਣਿਆਂ ਦੇ ਅੰਦਰੋਂ ਆਵਾਜ ਨਿਯੰਤਰਣ ਲਈ ਸਮਰਥਨ

ਯੂਜ਼ਰ ਹੁਣ ਮਾਈਕਰੋਸਾਫਟ ਵਿੰਡੋਜ਼ XP ਵਿੱਚ AC'97 ਕੋਡੈਕ ਵਰਤ ਕੇ ਆਵਾਜ ਤੇ ਪੂਰੀ ਤਰ੍ਹਾਂ ਨਿਯੰਤਰਣ ਕਰ ਸਕਦੇ ਹਨ।

5.2. ਮਾਈਕਰੋਸਾਫਟ ਹਾਈਪਰ-V

ਮਾਈਕਰੋਸਾਫਟ ਹਾਈਪਰ-V ਅਰਧ ਆਭਾਸੀਕ੍ਰਿਤ ਚਾਲਕ

ਮਾਈਕਰੋਸਾਫਟਹਾਈਪਰ-V ਉੱਤੇ Red Hat Enterprise Linux ਸਮਰਥਨ ਨੂੰ ਸੁਧਾਰਨ ਲਈ, Red Hat Enterprise Linux 6.5 ਵਿੱਚ ਸਿੰਥੈਟਿਕ ਬਫਰ ਚਾਲਕ ਜੋੜ ਦਿੱਤੇ ਗਏ ਹਨ। ਇਸਦੇ ਨਾਲ ਹੀ, ਮੇਜਬਾਨ ਅਤੇ ਪ੍ਰਾਹੁਣੇ ਵਿੱਚਕਾਰ ਸੰਕੇਤਕ ਜਾਬਤਾ ਅਪਡੇਟ ਕੀਤਾ ਗਿਆ ਹੈ। ਜਿਆਦਾ ਵੇਰਵੇ ਲਈ, ਆਭਾਸੀਕਰਣ ਪ੍ਰਸ਼ਾਸ਼ਨ ਗਾਈਡ ਵੇਖੋ।

5.3. VMware

VMware ਪਲੇਟਫਾਰਮ ਚਾਲਕ ਅਪਡੇਟ

VMware ਨੈੱਟਵਰਕ ਅਰਧ-ਆਭਾਸੀਕ੍ਰਿਤ ਚਾਲਕ ਨੂੰ ਨਵੀਨਤਮ ਅਪਸਟਰੀਮ ਸੰਸਕਰਣ ਤੇ ਅਪਡੇਟ ਕਰ ਦਿੱਤਾ ਗਿਆ ਹੈ।

ਅਧਿਆਇ 6. ਭੰਡਾਰਣ

fsfreeze ਦਾ ਪੂਰਾ ਸਮਰਥਨ

The fsfreeze ਸੰਦ Red Hat Enterprise Linux 6.5 ਵਿੱਚ ਪੂਰੀ ਤਰ੍ਹਾਂ ਸਮਰਥਿਤ ਹੈ। fsfreeze ਕਮਾਂਡ ਕਿਸੇ ਡਿਸਕ ਉੱਪਰ ਫਾਈਲ ਸਿਸਟਮ ਵਿੱਚ ਦਖਲ ਨੂੰ ਰੋਕ ਦਿੰਦੀ ਹੈ। fsfreeze ਦੀ ਬਣਾਵਟ ਹਾਰਡਵੇਅਰ RAID ਯੰਤਰਾਂ ਨਾਲ ਵਰਤ ਹੋਣ ਲਈ, ਆਇਤਨ ਸਨੈਪਸ਼ਾਟ ਬਣਾਉਣ ਲਈ ਸਹਾਇਤਾ ਲਈ ਬਣੀ ਹੈ। fsfreeze ਯੂਟਿਲਿਟੀ ਦੇ ਹੋਰ ਵੇਰਵਿਆਂ ਲਈ, fsfreeze(8) ਮੈਨ ਸਫ੍ਹਾ ਵੇਖੋ।

pNFS File ਖਾਕਾ ਸਖਤਾਈ

pNFS ਪਰੰਪਰਾਗਤ NFS ਸਿਸਟਮ ਨੂੰ ਪਰੰਪਰਾਗਤ NAS ਵਾਤਾਵਰਣਾਂ ਵਿੱਚ ਕੰਪਿਊਟ ਕਲਾਈਂਟਾਂ ਨੂੰ ਭੌਤਿਕ ਭੰਡਾਰਣ ਯੰਤਰਾਂ ਤੇ ਅਤੇ ਤੋਂ, ਡਾਟਾ ਸਿੱਧਾ ਅਤੇ ਸਮਾਂਤਰ ਪੜ੍ਹਨ ਅਤੇ ਲਿਖਣ ਦੀ ਇਜਾਜਤ ਦੇ ਕੇ, ਵਾਹੇ ਜਾਣ ਦੀ ਇਜਾਜਤ ਦਿੰਦਾ ਹੈ। NFS ਸਰਵਰ, ਬਹੁਤ ਸਾਰੇ ਕਲਾਈਂਟਾਂ ਤੋਂ ਬਹੁਤ ਵੱਡੇ ਸਮੂਹਾਂ ਤੇ ਬੁੱਝੇ ਜਾ ਸਕਣ ਵਾਲੇ ਵਾਹੁਣਯੋਗ ਦਖਲ ਨੂੰ ਇਜਾਜਤ ਦੇ ਕੇ, ਸਿਰਫ਼ ਮੈਟਾ-ਡਾਟਾ ਕੰਟਰੋਲ ਕਰਨ ਅਤੇ ਦਖਲ ਦਾ ਤਾਲਮੇਲ ਕਰਨ ਲਈ ਵਰਤਿਆ ਜਾਂਦਾ ਹੈ। pNFS ਦੇ ਠੀਕ ਕੀਤੇ ਬੱਗ ਇਸ ਰਿਲੀਜ਼ ਹਵਾਲੇ ਕੀਤੇ ਜਾ ਰਹੇ ਹਨ।

Red Hat ਭੰਡਾਰਣ ਦਾ FUSE ਵਿੱਚ ਸਮਰਥਨ

FUSE (ਯੂਜ਼ਰ ਦੀ ਜਗ੍ਹਾ ਵਿੱਚ ਫਾਈਲ ਸਿਸਟਮ)ਇੱਕ ਢਾਂਚਾ ਹੈ ਜੋ ਕਿ ਯੂਜ਼ਰ ਦੀ ਜਗ੍ਹਾ ਵਿੱਚ ਬਿਨਾਂ ਕਰਨਲ ਵਿੱਚ ਬਦਲਾਅ ਕੀਤਿਆਂ ਫਾਈਲ ਸਿਸਟਮਾਂ ਦੇ ਵਿਕਾਸ ਨੂੰ ਯੋਗ ਕਰਦਾ ਹੈ। ਯੂਜ਼ਰ ਫਾਈਲ ਸਿਸਟਮ ਜਿਹੜੇ FUSE ਵਰਤਦੇ ਹਨ ਲਈ Red Hat Enterprise Linux 6.5 ਕਾਰਗੁਜ਼ਾਰੀ ਵਿੱਚ ਸੁਧਾਰ ਪੇਸ਼ ਕਰਦਾ ਹੈ, ਉਦਾਹਰਣ ਲਈ, GlusterFS (Red Hat ਭੰਡਾਰਣ)।

LVM ਬਰੀਕ ਇੰਤਜਾਮ ਅਤੇ ਸਨੈਪਸ਼ਾਟ

ਲੌਜੀਕਲ ਵਾਲਿਊਮ ਪ੍ਰਬੰਧਕ ਨੂੰ ਬਰੀਕ ਇੰਤਜਾਮ ਸ਼ਾਮਲ ਕਰਨ ਲਈ ਅਪਡੇਟ ਕੀਤਾ ਗਿਆ ਹੈ, ਜੋ ਕਿ ਯੂਜ਼ਰਾਂ ਨੂੰ ਆਪਣੀ ਭੰਡਾਰਣ ਸਮਰੱਥਾ ਨਿਵੇਸ਼ ਨੂੰ ਆਪਣੀ ਸਮਰੱਥਾ ਨੂੰ ਅਸਲ ਭੰਡਾਰਣ ਵਰਤੋਂ ਦੀਆਂ ਲੋੜਾਂ ਨਾਲ ਮੇਚ ਕੇ ਸੁਧਾਰਣ ਦੀ ਇਜਾਜਤ ਦਿੰਦਾ ਹੈ। ਯੂਜ਼ਰ ਹੁਣ ਸਾਂਝੇ ਭੰਡਾਰਣ ਪੂਲ ਵਿੱਚੋਂ ਬਰੀਕੀ ਨਾਲ ਇੰਤਜਾਮ ਕੀਤੇ ਆਇਤਨ ਬਣਾਉਣ ਦੇ ਯੋਗ ਹੈ। ਪੂਲ ਵਿੱਚਲੇ ਬਲਾਕ ਹੁਣ ਸਿਰਫ ਉਸ ਵੇਲੇ ਹੀ ਵੰਡੇ ਜਾਂਦੇ ਹਨ ਜਦੋਂ ਆਇਤਨ ਲਿਖਿਆ ਜਾਂਦਾ ਹੈ, ਅਤੇ ਬਲਾਕ ਪੂਲ ਨੂੰ ਵਾਪਿਸ ਕੀਤੇ ਜਾਂਦੇ ਹਨ ਜਦੋਂ ਆਇਤਨ ਉੱਪਰਲਾ ਡਾਟਾ ਸੁੱਟ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ, ਸਨੈਪਸ਼ਾਟ, ਜਾਂ ਕਿਸੇ ਸਮਾਂ ਬਿੰਦੂ ਵੇਲੇ ਦੀ ਨਕਲ, ਆਇਤਨ ਉੱਪਰਲੇ ਡਾਟੇ ਤੇ ਦਖਲ ਮੁਹੱਈਆ ਕਰਵਾਉਂਦੀਆਂ ਹਨ ਜਿਵੇਂ ਕਿ ਇਹ ਕਿਸੇ ਪਿਛਲੇ ਖਾਸ ਸਮੇਂ ਵਿੱਚ ਹੋਂਦ ਰੱਖਦਾ ਸੀ। ਇਹ ਡਾਟਾ ਨੂੰ ਮੁੜ ਲਿਖੇ ਜਾਣ ਤੋਂ ਪਹਿਲਾਂ ਸਾਂਭ ਲਏ ਜਾਣ ਨਾਲ ਹੁੰਦਾ ਹੈ।

ਬਹੁ-ਰਾਹੀ I/O ਅੱਪਡੇਟਾਂ

ਯੰਤਰ ਮੈਪਰ ਮਲਟੀਪਾਥ ਨੂੰ ਵਾਹੁਣਯੋਗਤਾ ਅਤੇ ਵਰਤਣ ਦੀ ਅਸਾਨੀ ਸੁਧਾਰ ਦਿੱਤੀ ਗਈ ਹੈ। ਇਹਨਾਂ ਸੁਧਾਰਾਂ ਵਿੱਚ ਖਾਸ ਤੌਰ ਤੇ ਸ਼ਾਮਲ ਹਨ:
  • ਯੂਟਿਲਿਟੀਆਂ ਦੀ ਸੰਵੇਦਨਸ਼ੀਲਤਾ,
  • ਬਹੁ-ਰਾਹੀ ਯੰਤਰ ਸ੍ਵੈ-ਚਲਿਤ ਨਾਮਕਰਣ,
  • ਹੋਰ ਸਖ਼ਤ ਬਹੁ-ਰਾਹੀ ਨਿਸ਼ਾਨਾ ਖੋਜ।

GFS2 ਵਿੱਚ ਕਾਰਗੁਜ਼ਾਰੀ ਵਿੱਚ ਸੁਧਾਰ

Red Hat Enterprise Linux 6.5 ਪੇਸ਼ ਕਰਦਾ ਹੈ Orlov block ਵੰਡ ਕਰਨ ਵਾਲਾ ਜੋ ਕਿ ਫਾਈਲਾਂ, ਜਿਹੜੀਆਂ ਸੱਚਮੁੱਚ ਆਪਸ ਵਿੱਚ ਸੰਬੰਧਿਤ ਹਨ ਅਤੇ ਜਿਹਨਾਂ ਨੂੰ ਇਕੱਠਿਆਂ ਵਰਤੇ ਜਾਣ ਦੀ ਸੰਭਾਵਨਾ ਹੁੰਦੀ ਹੈ, ਲਈ ਵਧੀਆ ਥਾਂ ਮੁਹੱਈਆ ਕਰਦਾ ਹੈ। ਇਸਦੇ ਨਾਲ ਹੀ, ਜਦੋਂ ਵਸੀਲਾ ਸਮੂਹ ਬਹੁਤ ਹੀ ਪੱਕੇ ਹੁੰਦੇ ਹਨ, ਕਾਰਗੁਜ਼ਾਰੀ ਨੂੰ ਵੱਧ ਤੋਂ ਵੱਧ ਕਰਨ ਲਈ ਇੱਕ ਵੱਖਰਾ ਸਮੂਹ ਵਰਤਿਆ ਜਾਂਦਾ ਹੈ।

mdadm ਵਿੱਚ TRIM ਸਮਰਥਨ

mdadm ਸੰਦ ਹੁਣ RAID0, RAID1, RAID10 ਅਤੇ RAID5 ਲਈ TRIM ਕਮਾਂਡਾਂ ਦਾ ਸਮਰਥਨ ਵੀ ਕਰਦਾ ਹੈ।

ਅਧਿਆਇ 7. ਕਲੱਸਟਰਿੰਗ

pcs ਪੂਰੀ ਤਰ੍ਹਾਂ ਸਮਰਥਿਤ

ਪਹਿਲਾਂ ਤੋਂ ਹੀ ਤਕਨੀਕੀ ਸਮੀਖਿਆ ਦੇ ਤੌਰ ਤੇ ਸ਼ਾਮਲ, pcs ਪੰਡ (ਪੈਕੇਜ), ਹੁਣ Red Hat Enterprise Linux 6.5 ਵਿੱਚ ਪੂਰੀ ਤਰ੍ਹਾਂ ਸਮਰਥਿਤ ਹੈ। ਇਹ ਪੰਡ (ਪੈਕੇਜ) corosync ਅਤੇ pacemaker ਯੂਟਿਲਟੀ ਦੀ ਸੰਰਚਨਾ ਅਤੇ ਪ੍ਰਬੰਧਨ ਲਈ ਇੱਕ ਕਮਾਂਡ-ਲਾਈਨ ਸੰਦ ਮੁਹੱਈਆ ਕਰਵਾਉਂਦੀ ਹੈ।

pacemaker ਪੂਰੀ ਤਰ੍ਹਾਂ ਸਮਰਥਿਤ

Pacemaker, ਇੱਕ ਆਕਾਰਯੋਗ ਉੱਚ-ਉਪਲੱਬਧ ਕਲੱਸਟਰ ਵਸੀਲਾ ਪ੍ਰਬੰਧਕ, ਜੋ ਕਿ ਪਹਿਲਾਂ ਤੋਂ ਹੀ ਤਕਨੀਕੀ ਸਮੀਖਿਆ ਦੇ ਤੌਰ ਤੇ ਸ਼ਾਮਲ ਸੀ, ਹੁਣ ਪੂਰੀ ਤਰ੍ਹਾਂ ਸਮਰਥਿਤ ਹੈ।

ਅਧਿਆਇ 8. ਹਾਰਡਵੇਅਰ ਯੋਗਕਰਣ

ਭਵਿੱਖ ਦੇ Intel SOC ਪ੍ਰੋਸੈਸਰਾਂ ਲਈ ਸਮਰਥਨ

ਭਵਿੱਖ ਦੇ Intel System-on-Chip (SOC) ਪ੍ਰੋਸੈਸਰਾਂ ਲਈ ਯੰਤਰ ਸਮਰਥਨ ਓਪਰੇਟਿੰਗ ਸਿਸਟਮ ਵਿੱਚ ਯੋਗ ਕੀਤਾ ਹੋਇਆ ਹੈ। ਇਹਨਾਂ ਵਿੱਚ ਸ਼ਾਮਲ ਹੈ ਦੂਹਰੇ ਐਟਮ ਪ੍ਰੋਸੈਸਰ, ਮੈਮੋਰੀ ਨਿਯੰਤਰਕ, SATA, ਯੂਨੀਵਰਸਲ ਅਸਿੰਕਰੋਨਸ ਰਿਸੀਵਰ/ਟਰਾਂਸਮੀਟਰ, ਸਿਸਟਮ ਪ੍ਰਬੰਧਨ ਬੱਸ (SMBUS), USB ਅਤੇ Intel Legacy Block (ILB - lpc, timers, SMBUS (i2c_801 module))।

12Gbps LSI SAS ਯੰਤਰਾਂ ਦਾ ਸਮਰਥਨ

mpt3sas ਚਾਲਕ Red Hat Enterprise Linux ਵਿੱਚ LSI ਤੋਂ 12Gbps SAS ਯੰਤਰਾਂ ਲਈ ਸਮਰਥਨ ਜੋੜਦਾ ਹੈ।

ਕਿਰਿਆਸ਼ੀਲ ਹਾਰਡਵੇਅਰ ਹਿੱਸਾ ਬਣਾਉਣ ਤੇ ਸਿਸਟਮ ਬੋਰਡ ਸਲਾਟ ਪਹਿਚਾਣ ਦਾ ਸਮਰਥਨ

ਕਿਰਿਆਸ਼ੀਲ ਹਾਰਡਵੇਅਰ ਹਿੱਸਾ ਬਣਾਉਣ ਤੇ ਸਿਸਟਮ ਬੋਰਡ ਸਲਾਟ ਪਹਿਚਾਣ ਫੀਚਰ ਉੱਚ-ਪੱਧਰੀ ਸਿਸਟਮ ਮਿਡਲਵੇਅਰ ਜਾਂ ਐਪਲੀਕੇਸ਼ਨਾਂ ਦੀ ਮੁੜ-ਸੰਰਚਨਾ ਲਈ ਚੇਤਾਵਨੀ ਦਿੰਦਾ ਹੈ ਅਤੇ ਯੂਜ਼ਰਾਂ ਨੂੰ ਸਿਸਟਮ ਨੂੰ ਬਿਨਾਂ ਮੁੜ-ਚਾਲੂ ਕੀਤਿਆਂ ਵਾਧੂ ਕੰਮ ਦੇ ਭਾਰ ਦਾ ਸਮਰਥਨ ਕਰਨ ਲਈ ਵਧਣ ਦੀ ਇਜਾਜਤ ਦਿੰਦਾ ਹੈ।

ਭਵਿੱਖ ਦੇ Intel 2D ਅਤੇ 3D ਗਰਾਫਿਕਸਾਂ ਲਈ ਸਮਰਥਨ

Red Hat ਹਾਰਡਵੇਅਰ ਪ੍ਰਮਾਣ-ਪੱਤਰ ਪ੍ਰੋਗਰਾਮ ਦੁਆਰਾ ਪ੍ਰਮਾਣਿਤ ਕੀਤੇ ਗਏ ਭਵਿੱਖ ਦੇ Intel ਪ੍ਰੋਸੈਸਰਾਂ ਨੂੰ ਵਰਤਣ ਵਾਲੇ ਸਿਸਟਮਾਂ ਵਿੱਚ ਭਵਿੱਖ ਦੇ Intel 2D ਅਤੇ 3D ਗਰਾਫਿਕਸਾਂ ਲਈ ਸਮਰਥਨ ਜੋੜ ਦਿੱਤਾ ਗਿਆ ਹੈ।

ਫਰੀਕਵੈਂਸੀ ਸੰਵੇਦਨਸ਼ੀਲਤਾ ਫੀਡਬੈਕ ਮੌਨੀਟਰ

ਫਰੀਕਵੈਂਸੀ ਸੰਵੇਦਨਸ਼ੀਲਤਾ ਫੀਡਬੈਕ ਮੌਨੀਟਰ ਓਪਰੇਟਿੰਗ ਸਿਸਟਮ ਨੂੰ ਵਧੀਆ ਜਾਣਕਾਰੀ ਮੁਹੱਈਆ ਕਰਵਾਉਂਦਾ ਹੈਤਾਂ ਕਿ ਇਹ ਊਰਜਾ ਬਚਾਉਂਦੇ ਹੋਏ ਵਧੀਆ ਫਰੀਕਵੈਂਸੀ ਬਦਲਾਅ ਫੈਸਲੇ ਲੈ ਸਕੇ।

ECC ਮੈਮੋਰੀ ਸਮਰਥਨ

ਗਲਤੀ-ਸੁਧਾਰਕ ਕੋਡ (ECC) ਮੈਮੋਰੀ ਭਵਿੱਖ ਦਾ AMD ਪ੍ਰੋਸੈਸਰਾਂ ਦੀ ਪੀੜ੍ਹੀ ਲਈ ਯੋਗ ਕਰ ਦਿੱਤਾ ਗਿਆ ਹੈ। ਇਹ ਫੀਚਰ ECC ਮੈਮੋਰੀ ਨਾਲ ਸੰਬੰਧਿਤ ਕਾਊਂਟਰਾਂ ਅਤੇ ਹਾਲਾਤ ਬਿੱਟਾਂ ਤੱਕ ਦਖਲ ਦੇ ਕੇ ਕਾਰਗੁਜਾਰੀ ਅਤੇ ਗਲਤੀਆਂ ਨੂੰ ਜਾਂਚਣ ਦੀ ਯੋਗਤਾ ਮੁਹੱਈਆ ਕਰਵਾਉਂਦਾ ਹੈ।

1TB ਮੈਮੋਰੀ ਤੋਂ ਵੱਧ ਵਾਲੇ AMD ਸਿਸਟਮਾਂ ਲਈ ਸਮਰਥਨ

ਕਰਨਲ ਹੁਣ 1TB ਤੋਂ ਵੱਧ RAM ਵਾਲੇ AMD ਸਿਸਟਮਾਂ ਲਈ ਮੈਮੋਰੀ ਸੰਰਚਨਾ ਸਮਰਥਨ ਮੁਹੱਈਆ ਕਰਵਾਉਂਦਾ ਹੈ।

ਅਧਿਆਇ 9. ਉਦਯੋਗ ਮਾਣਕ ਅਤੇ ਪ੍ਰਮਾਣੀਕਰਣ

FIPS 140 ਮੁੜ-ਜਾਇਜੀਕਰਣ

ਸੰਘੀ ਸੂਚਨਾ ਪ੍ਰੋਸੈਸਿੰਗ ਮਾਣਕ (FIPS) ਪ੍ਰਕਾਸ਼ਨਾ 140 ਇੱਕ ਯੂ. ਐਸ. ਸਰਕਾਰ ਸੁਰੱਖਿਆ ਮਾਣਕ ਹੈ ਜੋ ਉਹਨਾਂ ਸੁਰੱਖਿਆ ਲੋੜਾਂ ਦਰਸਾਉਂਦਾ ਹੈ ਜਿਹਨਾਂ ਦਾ ਕਿ ਇੱਕ ਸੰਵੇਦਨਸ਼ੀਲ, ਪਰ ਜੋ ਗੁਪਤ ਨਾ ਹੋਵੇ, ਸੂਚਨਾ ਦਾ ਬਚਾਅ ਕਰਨ ਵਾਲੇ ਸੁਰੱਖਿਆ ਸਿਸਟਮ ਵਿੱਚ ਵਰਤੇ ਜਾਣ ਵਾਲੇ ਕਰਿਪਟੋਗ੍ਰਾਫਿਕ ਮੌਡਿਊਲ ਲਈ ਤਸੱਲੀਬਖਸ਼ ਹੋਣਾ ਜਰੂਰੀ ਹੈ। ਮਾਣਕ ਵੱਧਦੇ ਕ੍ਰਮ ਦੇ ਚਾਰ ਗੁਣਾਤਮਕ ਸੁਰੱਖਿਆ ਪੱਧਰ ਮੁਹੱਈਆ ਕਰਵਾਉਂਦਾ ਹੈ: ਪੱਧਰ 1, ਪੱਧਰ 2, ਪੱਧਰ 3, ਅਤੇ ਪੱਧਰ 4। ਇਹ ਪੱਧਰ ਬਹੁਤ ਵੱਡੀ ਹੱਦ ਤੱਕ ਸੰਭਾਵਿਤ ਐਪਲੀਕੇਸ਼ਨਾਂ ਅਤੇ ਵਾਤਾਵਰਣਾਂ ਜਿਹਨਾਂ ਵਿੱਚ ਕਰਿਪਟੋਗ੍ਰਾਫਿਕ ਮੌਡਿਊਲ ਤੈਨਾਤ ਕੀਤੇ ਜਾ ਸਕਦੇ ਹਨ ਨੂੰ ਸਮਾਉਣ ਦੀ ਕੋਸ਼ਿਸ਼ ਕਰਦੇ ਹਨ। ਸੁਰੱਖਿਆ ਲੋੜਾਂ ਸੁਰੱਖਿਅਤ ਬਣਾਵਟ ਅਤੇ ਕਰਿਪਟੋਗ੍ਰਾਫਿਕ ਮੌਡਿਊਲ ਦੇ ਲਾਗੂ ਹੋਣ ਨਾਲ ਸੰਬੰਧਿਤ ਖੇਤਰਾਂ ਨੂੰ ਸਮਾਉਂਦੀਆਂ ਹਨ। ਇਹਨਾਂ ਖੇਤਰਾਂ ਵਿੱਚ ਕਰਿਪਟੋਗ੍ਰਾਫਿਕ ਮੌਡਿਊਲ ਸਪੈਸੀਫਿਕੇਸ਼ਨਾਂ, ਕਰਿਪਟੋਗ੍ਰਾਫਿਕ ਮੌਡਿਊਲ ਅਤੇ ਇੰਟਰਫੇਸ; ਰੋਲ, ਸੇਵਾਵਾਂ, ਅਤੇ ਪ੍ਰਮਾਣਿਕਤਾ; ਨਿਯਤ ਹਾਲਾਤ ਮਾਡਲ; ਭੌਤਿਕ ਸੁਰੱਖਿਆ; ਚਾਲੂ ਵਾਤਾਵਰਣ; ਕਰਿਪਟੋਗ੍ਰਾਫਿਕ ਮੁੱਖ ਪ੍ਰਬੰਧਨ; ਇਲੈਕਟਰੋਮੈਗਨੈਟਿਕ ਇੰਟਰਫੇਸ/ਇਲੈਕਟਰੋਮੈਗਨੈਟਿਕ ਸੁਮੇਲ (E/EMC); ਸ੍ਵੈ-ਪ੍ਰੀਖਣ; ਬਣਾਵਟ ਯਕੀਨ; ਅਤੇ ਹੋਰ ਹਮਲਿਆਂ ਦੀ ਛਾਂਟੀ ਸ਼ਾਮਲ ਹੈ।
Red Hat Enterprise Linux 6.5 NSA ਸੂਟ B ਕਰਿਪਟੋਗ੍ਰਾਫੀ ਵਾਧਾ ਅਤੇ ਪ੍ਰਮਾਣੀਕਰਣ ਦਾ ਸਮਰਥਨ ਕਰਦਾ ਹੈ। ਇਹ ਕਰਿਪਟੋਗ੍ਰਾਫਿਕ ਐਲਗੋਰਿਥਮ ਬਹੁਤ ਹੀ ਸੁਰੱਖਿਅਤ ਨੈੱਟਵਰਕਿੰਗ ਸੰਚਾਰ ਮੁਹੱਈਆ ਕਰਵਾਉਂਦੇ ਹਨ। NSA SUITE B ਸਰਕਾਰੀ ਏਜੰਸੀਆਂ ਲਈ NIST 800 - 131 ਹੇਠ ਲੋੜੀਂਦਾ ਹੈ। NSA Suite B ਕਰਿਪਟੋਗ੍ਰਾਫੀ ਦੇ ਹਿੱਸਿਆਂ ਵਿੱਚ ਹੇਠਲੇ ਸ਼ਾਮਲ ਹਨ:
  • ਕਾਰਵਾਈ ਦਾ ਉੱਨਤ ਇੰਕਰਿਪਸ਼ਨ ਮਾਣਕ (AES) ਇੰਕਰਿਪਸ਼ਨ GCM ਮੋਡ
  • ਅੰਡਾਕਾਰ ਚਾਪ Diffie–Hellman (ECDH)
  • ਸੁਰੱਖਿਅਤ ਹੈਸ਼ ਐਲਗੋਰਿਥਮ 2 (SHA-256)
ਹੇਠਲੇ ਟਿਕਾਣੇ ਜਾਇਜੀਕਰਣ ਦੀ ਕਾਰਵਾਈ ਵਿੱਚ ਹਨ:
  • NSS FIPS-140 ਪੱਧਰ 1
  • ਸੂਟ B ਅੰਡਾਕਾਰ ਚਾਪ ਕਰਿਪਟੋਗਰਾਫੀ (ECC)
  • OpenSSH (ਕਲਾਈਂਟ ਅਤੇ ਸਰਵਰ)
  • Openswan
  • dm-crypt
  • OpenSSL
  • ਕਰਨਲ Crypto
  • AES-GCM, AES-CTS, AES-CTR ਸੀਫਰ

FSTEK ਪ੍ਰਮਾਣੀਕਰਣ

ਰੂਸੀ ਫੈਡਰੇਸ਼ਨ ਦੀ ਆਪਣੀ ਹੀ ਪ੍ਰਮਾਣੀਕਰਣ ਕਾਰਵਾਈ ਹੈ ਜੋ ਵਿਦੇਸ਼ੀ ਵਿਕਰੇਤਾਵਾਂ ਦੇ ਸੁਰੱਖਿਆ ਦਾਅਵਿਆਂ ਦਾ ਪਤਾ ਲਗਾਉਣ ਦੇ ਸਾਂਝੀ ਕਸੌਟੀ ਪ੍ਰਮਾਣੀਕਰਣ ਪਿੱਛੇ ਅਧਾਰਿਤ ਹੈ। ਵਿਦੇਸ਼ੀ ਵਿਕਰੇਤਾਵਾਂ ਨੂੰ ਸੂਚਨਾ ਸੁਰੱਖਿਆ ਉਤਪਾਦਾਂ ਦੀ ਪੂਰਤੀ ਖਾਸ ਕਰ ਕੇ ਰੂਸੀ ਸਰਕਾਰੀ ਏਜੰਸੀਆਂ ਨੂੰ ਕਰਨ ਲਈ ਸੰਘੀ ਸੇਵਾਵਾਂ ਲਈ ਤਕਨੀਕੀ ਅਤੇ ਨਿਰਯਾਤ ਨਿਯੰਤਰਕ (FSTEK) ਪ੍ਰਮਾਣੀਕਰਣ ਲੋੜੀਂਦਾ ਹੈ।
ਸੂਚਨਾ ਸੁਰੱਖਿਆ ਤਕਨੀਕ ਦੇ ਲਾਇਸੈਂਸ ਦੇ ਨਾਲ ਨਾਲ, FSTEK ਏਜੰਸੀ ਦੇਸ਼ ਦੇ ਨਿਰਯਾਤ ਨਿਯੰਤਰਣ ਰਾਜ ਨੂੰ ਵੀ ਵੇਖਦੀ ਹੈ, ਸਮੇਤ ਦੁਹਰੀ-ਵਰਤੋਂ ਵਾਲੀਆਂ ਤਕਨੀਕਾਂ ਜਿਹੜੀਆਂ ਕਿ ਦੋਵੇਂ ਨਾਗਰਿਕ ਅਤੇ ਸੈਨਿਕ ਕਾਰਜਾਂ ਵਿੱਚ ਵਰਤੀ ਜਾ ਸਕਦੀ ਹੈ ਦੇ ਨਿਰਯਾਤ ਤੇ ਨਿਯੰਤਰਣ ਦੇ।
ਜੇ ਉਤਪਾਦ, ਨਿੱਜੀ ਜਾਣਕਾਰੀ ਵਰਤਦਾ, ਸੰਭਾਲਦਾ ਜਾਂ ਪ੍ਰੋਸੈੱਸ ਕਰਦਾ ਹੈ ਤਾਂ FSTEK ਪ੍ਰਮਾਣੀਕਰਣ ਵਿਦੇਸ਼ੀ ਵਿਕਰੇਤਾਵਾਂ ਲਈ ਇੱਕ ਨਿਆਂਇਕ ਜਰੂਰਤ ਹੈ ਅਤੇ ਰੂਸੀ ਫੈਡਰੇਸ਼ਨ ਵਿੱਚ ਇਹ Red Hat ਮਾਰਕੇ ਹੇਠ ਸੰਘੀ ਅਤੇ ਵਪਾਰਕ ਵਿਕਰੀ ਕਾਨੂੰਨੀ ਬਣਾਏਗਾ।
FSTEK ਪ੍ਰਮਾਣੀਕਰਣ ਕਿਸੇ ਖਾਸ Red Hat Enterprise Linux 6 ਛੋਟੀਆਂ ਰਿਲੀਜ਼ਾਂ ਤੇ ਅਧਾਰਿਤ ਨਹੀਂ ਹੋਵੇਗਾ ਅਤੇ ਇਵੇਂ ਹੀ ਇਹ ਪ੍ਰਮਾਣੀਕਰਣ ਜੀਵਨ ਚੱਕਰ ਦੌਰਾਨ ਸਾਰੀ Red Hat Enterprise Linux 6 ਰਿਲੀਜ਼ ਲਈ ਮਨਜੂਰ ਹੋਵੇਗਾ।

ਅਧਿਆਇ 10. ਡੈਸਕਟਾਪ ਅਤੇ ਗਰਾਫਿਕਸ

ਗਰਾਫਿਕਸ ਦੀਆਂ ਅੱਪਡੇਟਾਂ ਅਤੇ ਨਵਾਂ ਹਾਰਡਵੇਅਰ ਸਮਰਥਨ

Red Hat Enterprise Linux 6.5 ਦੀਆਂ ਅੱਪਡੇਟਾਂ ਵਿੱਚ ਹੇਠ ਲਿਖੇ ਸ਼ਾਮਿਲ ਹਨ:
  • ਭਵਿੱਖ ਦੇ ਇੰਟੈਲ ਅਤੇ AMD ਯੰਤਰਾਂ ਲਈ ਸਮਰਥਨ
  • ਸਪਾਈਸ ਸੁਧਾਰ
  • ਸੁਧਰਿਆ ਹੋਇਆ ਮੌਨੀਟਰ ਸਮਰਥਨ ਅਤੇ ਛੂਹਣ ਵਾਲੀ ਸਕਰੀਨ ਦਾ ਸਮਰਥਨ

ਅੱਪਡੇਟ ਹੋਇਆ gdm

gdm ਐਪਲੀਕੇਸ਼ਨ ਦੀਆਂ ਅੱਪਡੇਟਾਂ ਵਿੱਚ ਸ਼ਾਮਲ ਹਨ ਗੁਪਤ-ਸ਼ਬਦ ਖਤਮ ਹੋਣ ਦਾ ਸੁਨੇਹਾ, mutli-seat ਸਮਰਥਨ ਅਤੇ ਅੰਤਰ-ਕਾਰਜਕਾਰੀ ਸਮੱਸਿਆਵਾਂ।

ਅੱਪਗਰੇਡ ਕੀਤਾ ਈਵੋਲੂਸ਼ਨ

ਈਵੋਲੂਸ਼ਨ ਐਪਲੀਕੇਸ਼ਨ ਨੂੰ ਮਾਈਕਰੋਸਾਫਟ ਐਕਸਚੇਂਜ ਨਾਲ ਅੰਤਰ-ਕਾਰਜਕਾਰਤਾ ਦੇ ਸੁਧਾਰ ਲਈ ਅੱਪਸਟਰੀਮ ਦੇ ਸੱਭ ਤੋਂ ਤਾਜੇ ਸੰਸਕਰਣ ਤੇ ਅੱਪਗਰੇਡ ਕੀਤਾ ਗਿਆ ਹੈ। ਇਸ ਵਿੱਚ ਸ਼ਾਮਿਲ ਹੈ ਨਵੀਂ ਐਕਸਚੇਂਜ ਵੈੱਬ ਸੇਵਾ (EWS), ਸੁਧਰਿਆ ਹੋਇਆ ਮੁਲਾਕਾਤ ਸਮਰਥਨ ਅਤੇ ਸੁਧਰਿਆ ਹੋਇਆ ਫੋਲਡਰ ਸਮਰਥਨ।

ਮੁੜ-ਆਧਾਰਿਤ LibreOffice

Red Hat Enterprise Linux 6.5 ਰਿਲੀਜ਼ ਵਿੱਚ, LibreOffice ਨੂੰ ਅੱਪਸਟਰੀਮ ਦੇ 4.0.4 ਸੰਸਕਰਣ ਤੇ ਅੱਪਗਰੇਡ ਕੀਤਾ ਗਿਆ ਹੈ।

AMD GPUਆਂ ਲਈ ਸਮਰਥਨ

Red Hat Enterprise Linux 6.5 ਵਿੱਚ ਨਵੀਨਤਮ AMD ਗਰਾਫਿਕਸ ਪ੍ਰੋਸੈਸਰ ਇਕਾਈਆਂ (GPUਆਂ) ਲਈ ਸਮਰਥਨ ਜੋੜਿਆ ਗਿਆ ਹੈ।

ਨੈੱਟਵਰਕ-ਪ੍ਰਬੰਧਕ ਵਿੱਚ ਉਪਨਾਮ ਸਮਰਥਨ

ਉਪਨਾਮ ਸਮਰਥਨ ਨੈੱਟਵਰਕ-ਪ੍ਰਬੰਧਕ ਵਿੱਚ ਜੋੜ ਦਿੱਤਾ ਗਿਆ ਹੈ। ਐਪਰ, ਯੂਜ਼ਰਾਂ ਨੂੰ ਇਸਦੀ ਥਾਂ ਬਹੁਤੇ ਜਾਂ ਦੂਸਰੇ IP ਫੀਚਰ ਵਰਤਣ ਦੀ ਜੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ।

ਅਧਿਆਇ 11. ਕਾਰਗੁਜਾਰੀ ਅਤੇ ਆਕਾਰਯੋਗਤਾ

KSM ਸੁਧਾਰ

ਸਫ੍ਹਿਆਂ ਨੂੰ coalescing ਕਰਨ ਵੇਲੇ ਕਰਨਲ ਸਾਂਝੀ ਮੈਮੋਰੀ (KSM) ਨੂੰ ਗੈਰ-ਇਕਸਾਰ ਮੈਮੋਰੀ ਦਖਲ (NUMA) ਵਿਚਾਰਨ ਬਾਰੇ ਸੁਧਾਰਿਆ ਜਾ ਚੁੱਕਾ ਹੈ, ਜੋ ਕਿ ਸਿਸਟਮ ਉੱਤੇ ਐਪਲੀਕੇਸ਼ਨਾਂ ਦੀ ਕਾਰਗੁਜ਼ਾਰੀ ਸੁਧਾਰਦਾ ਹੈ। ਹੋਰ, ਵਾਧੂ ਸਫ੍ਹਿਆਂ ਦੀਆਂ ਕਿਸਮਾਂ Red Hat ਓਪਨਸ਼ਿਫਟ ਲਈ ਉਪਲੱਬਧ ਐਪਲੀਕੇਸ਼ਨਾਂ ਦੀ ਸੰਘਣਤਾ ਨੂੰ ਵਧਾਉਣ ਲਈ ਸ਼ਾਮਲ ਕੀਤੇ ਗਏ ਹਨ।

tuned ਅੱਪਡੇਟ

tuned ਪਰੋਫਾਈਲਾਂ ਨੂੰ ਕਿਸੇ ਖਾਸ ਮਾਮਲੇ ਵਿੱਚ ਉੱਚਤਮ ਕਾਰਗੁਜ਼ਾਰੀ ਸੁਧਾਰਿਆ ਗਿਆ ਹੈ।

ਅਧਿਆਇ 12. ਕੰਪਾਈਲਰ ਅਤੇ ਸੰਦ

ਸ੍ਵੈ-ਚਲਿਤ ਬੱਗ ਸੂਚਕ ਸੰਦ (ABRT), ਸੂਚਨਾਵਾਂ ਦੇ ਮੂਲ ਸੈੱਟ ਵਿੱਚ ਬਦਲਾਅ

abrt-cli --report DIR ਕਮਾਂਡ ਚਲਾਉਣ ਤੇ ਹੁਣ ਹੇਠਲੀਆਂ ਸੂਚਨਾਵਾਂ ਦੀ ਚੋਣ ਵਿਖਾਉਂਦੀ ਹੈ:
ਤੁਸੀਂ ਸਮੱਸਿਆ ਦੀ ਸੂਚਨਾ ਕਿਵੇਂ ਦੇਣਾ ਚਾਹੋਗੇ?
 1) ਨਵਾਂ Red Hat ਸਮਰਥਨ ਮਾਮਲਾ
 2) ਮੌਜੂਦਾ Red Hat ਸਮਰਥਨ ਮਾਮਲਾ
 3) tar ਆਰਕਾਇਵ ਵਿੱਚ ਸੰਭਾਲੋ

ਹਿੱਸਾ ਸੰਸਕਰਣ

ਅੰਤਿਕਾ Red Hat Enterprise Linux 6.5 ਰੀਲੀਜ਼ ਦੇ ਹਿੱਸਿਆਂ ਅਤੇ ਉਹਨਾਂ ਦੇ ਸੰਸਕਰਣਾਂ ਦੀ ਸੂਚੀ ਹੈ।
ਹਿੱਸਾ
ਸੰਸਕਰਣ
ਕਰਨਲ
2.6.32-421
QLogic qla2xxx ਚਾਲਕ
8.04.00.08.06.4-k
QLogic ql2xxx ਫਰਮਵੇਅਰ
ql23xx-firmware-3.03.27-3.1
ql2100-firmware-1.19.38-3.1
ql2200-firmware-2.02.08-3.1
ql2400-firmware-7.00.01-1
ql2500-firmware-7.00.01-1
Emulex lpfc ਚਾਲਕ
8.3.7.21.1p
iSCSI initiator utils
iscsi-initiator-utils-6.2.0.873-9
DM ਬਹੁ-ਰਾਹੀ
device-mapper-multipath-0.4.9-71
LVM
lvm2-22.02.100-4
ਸਾਰਣੀ A.1. ਹਿੱਸਾ ਸੰਸਕਰਣ

ਅਤੀਤ ਦੀਆਂ ਸੁਧਾਈਆਂ

ਸੁਧਾਈਅਤੀਤ
ਸੁਧਾਈ 1.0-7Thu Nov 21 2013Eliška Slobodová
Red Hat Enterprise Linux 6.5 ਰਿਲੀਜ਼ ਨੋਟਸ ਦੀ ਰਿਲੀਜ਼।
ਸੁਧਾਈ 1.0-3Thu Oct 3 2013Eliška Slobodová
Red Hat Enterprise Linux 6.5 ਬੀਟਾ ਰਿਲੀਜ਼ ਨੋਟਸ ਦੀ ਰਿਲੀਜ਼।