Product SiteDocumentation Site

Red Hat Enterprise Linux 7

Release Notes

ਇਹਨਾਂ ਲਈ ਰਿਲੀਜ਼ ਨੋਟਸ Red Hat Enterprise Linux 7.0

ਪ੍ਰਕਾਸ਼ਨ 0

Red Hat ਇੰਜੀਨੀਅਰਿੰਗ ਅੰਸ਼ ਸੇਵਾਵਾਂ (Content Services)

ਕਾਨੂੰਨੀ ਸੂਚਨਾ

Copyright © 2014 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
MySQL® is a registered trademark of MySQL AB in the United States, the European Union and other countries.
All other trademarks are the property of their respective owners.


1801 Varsity Drive
RaleighNC 27606-2072 USA
Phone: +1 919 754 3700
Phone: 888 733 4281
Fax: +1 919 754 3701

ਸਾਰ

ਰਿਲੀਜ ਨੋਟਸ Red Hat Enterprise Linux 7.0 ਰਿਲੀਜ ਵਿੱਚ ਲਾਗੂ ਵੱਡੇ ਫੀਚਰ ਅਤੇ ਸੁਧਾਰ ਨੂੰ ਦਸਤਾਵੇਜੀ ਰੂਪ ਵਿੱਚ ਵਿਖਾਉਂਦੇ ਹਨ। Red Hat Enterprise Linux 6 ਅਤੇ 7 ਵਿੱਚ ਹੋਏ ਬਦਲਾਆਂ ਬਾਰੇ ਹੋਰ ਜਾਣਕਾਰੀ ਲਈ, ਪ੍ਰਵਾਸ ਯੋਜਨਾਬੰਦੀ ਕਿਤਾਬਚਾ ਵਿਚਾਰੋ। ਜਾਣੀਆਂ ਪਛਾਣੀਆਂ ਸੱਸਿਆਵਾਂ ਤਕਨੀਕੀ ਨੋਟਸ ਵਿੱਚ ਸੂਚੀਬੱਧ ਹਨ।
ਆਨਲਾਈਨ Red Hat Enterprise Linux 7.0 ਰਿਲੀਜ਼ ਨੋਟਸ, ਜਿਹੜੇ ਕਿ ਆਨਲਾਈਨ ਇੱਥੇ ਸਥਿਤ ਹਨ, ਪੱਕੇ, ਤਾਜਾ ਸੰਸਕਰਣਾਂ ਲਈ ਵਿਚਾਰੇ ਜਾਣ ਲਈ ਹਨ। ਰਿਲੀਜ਼ ਸੰਬੰਧੀ ਸਵਾਲਾਂ ਲਈ ਗ੍ਰਾਹਕਾਂ ਨੂੰ ਆਨਲਾਈਨ ਰਿਲੀਜ਼ ਨੋਟਸ ਅਤੇ ਆਪਣੇ Red Hat Enterprise Linux ਸੰਸਕਰਣ ਲਈ ਤਕਨੀਕੀ ਨੋਟਸ ਵਿਚਾਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਆਭਾਰ
Red Hat Enterprise Linux 7 ਨੂੰ ਪਰਖਣ ਵਿੱਚ ਆਪਣਾ ਪ੍ਰਮੁੱਖ ਯੋਗਦਾਨ ਪਾਉਣ ਲਈ Red Hat ਗਲੋਬਲ ਸਮਰਥਨ ਸੇਵਾਵਾਂ Sterling Alexander ਅਤੇ Michael Everette ਨੂੰ ਮਾਨਤਾ ਦੇਣਾ ਪਸੰਦ ਕਰਨਗੇ।
1. ਜਾਣ-ਪਛਾਣ
2. ਬਣਾਵਟ ਸ਼ੈਲੀਆਂ
3. ਯੋਗਤਾਵਾਂ ਅਤੇ ਸੀਮਾਵਾਂ
4. ਪੰਡ/ਪੈਕੇਜ ਅਤੇ ਸਮਰਥਨ ਬਦਲਾਅ
5. ਇੰਸਟਾਲੇਸ਼ਨ ਅਤੇ ਬੂਟਿੰਗ
6. ਭੰਡਾਰਣ
7. ਫਾਈਲ ਸਿਸਟਮ
8. ਕਰਨਲ
9. ਆਭਾਸੀਕਰਣ
10. ਸਿਸਟਮ ਅਤੇ ਸੇਵਾਵਾਂ
11. ਕਲੱਸਟਰਿੰਗ
12. ਕੰਪਾਈਲਰ ਅਤੇ ਸੰਦ
13. ਨੈੱਟਵਰਕਿੰਗ
14. ਸਰੋਤ ਪਰਬੰਧਨ
15. ਪ੍ਰਮਾਣਿਕਤਾ ਅਤੇ ਅੰਤਰਕਾਰਜਕਾਰੀ
16. ਸੁਰੱਖਿਆ
17. ਮੈਂਬਰੀ ਪ੍ਰਬੰਧਨ
18. ਡੈਸਕਟਾਪ
19. ਵੈੱਬ ਸਰਵਰ ਅਤੇ ਸੇਵਾਵਾਂ
20. ਡੌਕੂਮੈਂਟੇਸ਼ਨ
21. ਅੰਤਰ-ਰਾਸ਼ਟਰੀਕਰਣ
22. ਸਹਿਯੋਗਤਾ ਅਤੇ ਰੱਖ-ਰਖਾਅ
A. ਸੁਧਾਈ ਅਤੀਤ

ਅਧਿਆਇ 1. ਜਾਣ-ਪਛਾਣ

Red Hat Red Hat Enterprise Linux 7.0 ਦੀ ਉਪਲਬੱਧਤਾ ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰਦਾ ਹੈ। Red Hat Enterprise Linux 7.0 Red Hat ਦਾ ਅਗਲੀ ਪੀੜ੍ਹੀ ਦਾ ਓਪਰੇਟਿੰਗ ਸਿਸਟਮ ਹੈ, ਨਾਜੁਕ-ਮੰਤਵੀ ਉਦਯੋਗ ਗਣਨਾ ਲਈ ਬਣਾਇਆ ਅਤੇ ਸਿਖਰਲੇ ਉਦਯੋਗਿਕ ਸਾਫਟਵੇਅਰ ਅਤੇ ਹਾਰਡਵੇਅਰ ਵਿਤਰਕਾਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ।

ਅਧਿਆਇ 2. ਬਣਾਵਟ ਸ਼ੈਲੀਆਂ

ਹੇਠਲੀਆਂ ਬਣਾਵਟ ਸ਼ੈਲੀਆਂ ਤੇ Red Hat Enterprise Linux 7.0 ਇੱਕ ਕਿੱਟ ਵਜੋਂ ਉਪਲੱਬਧ ਹੈ [1]:
  • 64-ਬਿੱਟ AMD
  • 64-ਬਿੱਟ Intel
  • IBM POWER7 ਅਤੇ POWER8
  • IBM ਸਿਸਟਮ z [2]
ਇਸ ਰਿਲੀਜ਼ ਵਿੱਚ, Red Hat ਨੇ ਸਰਵਰ, ਸਿਸਟਮਾਂ, ਅਤੇ ਲੱਗਭੱਗ ਹੋਰ ਸਾਰੇ Red Hat ਓਪਨ ਸਰੋਤ ਤਜਰਬੇ ਵਿੱਚ ਸੁਧਾਰ ਲਿਆਂਦੇ ਹਨ।


[1] ਧਿਆਨ ਦੇਵੋ ਕਿ Red Hat Enterprise Linux 7.0 ਇੰਸਟਾਲੇਸ਼ਨ ਸਿਰਫ 64-ਬਿੱਟ ਹਾਰਡਵੇਅਰ ਉੱਪਰ ਸਮਰਥਿਤ ਹੈ।
Red Hat Enterprise Linux 7.0 32-ਬਿੱਟ ਓਪਰੇਟਿੰਗ ਸਿਸਟਮ, ਪਹਿਲੇ Red Hat Enterprise Linux ਦੇ ਸੰਸਕਰਣਾਂ ਸਮੇਤ, ਆਭਾਸੀ ਮਸ਼ੀਨਾਂ ਵਜੋਂ ਚਲਾਉਣ ਦੇ ਯੋਗ ਹੈ।
[2] ਧਿਆਨ ਦੇਵੋ ਕਿ Red Hat Enterprise Linux 7.0 IBM zEnterprise 196 ਹਾਰਡਵੇਅਰ ਜਾਂ ਬਾਅਦ ਵਾਲੇ ਦਾ ਸਮਰਥਨ ਕਰਦੇ ਹਨ।

ਅਧਿਆਇ 3. ਯੋਗਤਾਵਾਂ ਅਤੇ ਸੀਮਾਵਾਂ

ਹੇਠਲੀ ਸਾਰਣੀ Red Hat Enterprise Linux 7 ਦੇ ਪਹਿਲੇ ਸੰਸਕਰਣਾਂ 5 ਅਤੇ 6 ਦੇ ਮੁਕਾਬਲੇ ਯੋਗਤਾਵਾਂ ਅਤੇ ਸੀਮਾਵਾਂ ਨੂੰ ਸਾਰਣੀਬੱਧ ਕਰਦੀ ਹੈ।

ਸਾਰਣੀ 3.1. Red Hat Enterprise Linux ਸੰਸਕਰਣ 5, 6 ਅਤੇ 7 ਲਈ ਸੀਮਾਵਾਂ

Red Hat Enterprise Linux 5 Red Hat Enterprise Linux 6 Red Hat Enterprise Linux 7
ਵੱਧ ਤੋਂ ਵੱਧ ਲੌਜੀਕਲ CPUs    
x86_64 160/255 160/4096 160/5120
ਊਰਜਾ 128/128 128 ਮੁਲਾਂਕਣ ਹੇਠ
System z 101 (zEC12) 101 (zEC12) ਮੁਲਾਂਕਣ ਹੇਠ
ਵੱਧ ਤੋਂ ਵੱਧ ਮੈਮੋਰੀ    
x86_64 1 TB 3 TB ਸਮਰਥਿਤ/64 TB 3 TB ਸਮਰਥਿਤ/64 TB
ਊਰਜਾ 512 GB ਘੱਟੋ ਤੋਂ ਘੱਟ/1 TB ਸਿਫਾਰਸ਼ੀ 2 TB 2 TB
System z 3 TB (z196) 3 TB (z196) 3 TB (z196)
ਘੱਟ ਤੋਂ ਘੱਟ ਲੋੜਾਂ    
x86_64 512 MB ਘੱਟ ਤੋਂ ਘੱਟ/1 GB ਪ੍ਰਤੀ ਲੌਜੀਕਲ CPU ਸਿਫਾਰਸ਼ੀ 1 GB ਘੱਟ ਤੋਂ ਘੱਟ/1 GB ਪ੍ਰਤੀ ਲੌਜੀਕਲ CPU ਸਿਫਾਰਸ਼ੀ 1 GB ਘੱਟ ਤੋਂ ਘੱਟ/1 GB ਪ੍ਰਤੀ ਲੌਜੀਕਲ CPU ਸਿਫਾਰਸ਼ੀ
ਊਰਜਾ 1 GB/2 GB ਸਿਫਾਰਸ਼ੀ 2 GB/2 GB ਪ੍ਰਤੀ Red Hat Enterprise Linux ਇੰਸਟਾਲ 2 GB/2 GB ਪ੍ਰਤੀ Red Hat Enterprise Linux ਇੰਸਟਾਲ
System z 512 MB 512 MB 1 GB[a]
ਫਾਈਲ ਸਿਸਟਮ ਅਤੇ ਭੰਡਾਰਣ ਹੱਦਾਂ    
ਵੱਧ ਤੋਂ ਵੱਧ ਫਾਈਲ ਅਕਾਰ: XFS 16 TB 16 TB 16 TB
ਵੱਧ ਤੋਂ ਵੱਧ ਫਾਈਲ ਅਕਾਰ: ext4 16 TB 16 TB 50 TB
ਵੱਧ ਤੋਂ ਵੱਧ ਫਾਈਲ ਅਕਾਰ: Btrfs ਲਾਗੂ ਨਹੀਂ ਮੁਲਾਂਕਣ ਹੇਠ ਮੁਲਾਂਕਣ ਹੇਠ
ਵੱਧ ਤੋਂ ਵੱਧ ਫਾਈਲ ਸਿਸਟਮ ਅਕਾਰ: XFS 100 TB[b] 100 TB 500 TB
ਵੱਧ ਤੋਂ ਵੱਧ ਫਾਈਲ ਸਿਸਟਮ ਅਕਾਰ: ext4 16 TB 16 TB 50 TB
ਵੱਧ ਤੋਂ ਵੱਧ ਫਾਈਲ ਸਿਸਟਮ ਅਕਾਰ: Btrfs ਲਾਗੂ ਨਹੀਂ ਮੁਲਾਂਕਣ ਹੇਠ 50 TB
ਵੱਧ ਤੋਂ ਵੱਧ ਬੂਟ LUN ਅਕਾਰ 2 TB 16 TB[c] 50 TB
ਵੱਧ ਤੋਂ ਵੱਧ ਪ੍ਰਤੀ-ਕਾਰਵਾਈ ਪਤਾ ਅਕਾਰ: x86_64 2 TB 128 TB 128 TB
     
[a] IBM System z ਉੱਪਰ ਇੰਸਟਾਲੇਸ਼ਨ ਲਈ 1 GB ਦੀ ਸਿਫਾਰਸ਼ ਕੀਤੀ ਜਾਂਦੀ ਹੈ।
[b] Red Hat Enterprise Linux version 5.5 ਜਾਂ ਵਧੇਰੇ ਇੱਕ XFS ਵੱਧ ਤੋਂ ਵੱਧ ਫਾਈਲ ਸਿਸਟਮ ਅਕਾਰ 100 TB ਤੱਕ ਦਾ ਸਮਰਥਨ ਕਰਦਾ ਹੈ।
[c] ਧਿਆਨ ਦੇਵੋ ਕਿ 2 TB ਬੂਟ LUN ਤੋਂ ਵਧੇਰੇ ਦੇ ਸਮਰਥਨ ਲਈ UEFI ਅਤੇ GPT ਸਮਰਥਨ ਲੋੜੀਂਦੇ ਹਨ।

ਅਧਿਆਇ 4. ਪੰਡ/ਪੈਕੇਜ ਅਤੇ ਸਮਰਥਨ ਬਦਲਾਅ

ਬਰਤਰਫ ਕੀਤੇ ਅਤੇ ਹਟਾਏ ਪੈਕੇਜਾਂ ਅਤੇ ਚਾਲਕਾਂ ਦੀਆਂ ਹੇਠਲੀਆਂ ਸਾਰਣੀਆਂ ਸਖਤੀ ਨਾਲ Red Hat Enterprise Linux 7.0 ਦੀ ਰਿਲੀਜ਼ ਨਾਲ ਸੰਬੰਧਿਤ ਮੰਨੀਆਂ ਜਾਂਦੀਆਂ ਹਨ ਅਤੇ Red Hat ਦੀ ਮਰਜੀ ਨਾਲ Red Hat Enterprise Linux 7.0 ਲਈ ਬਦਲੀਆਂ ਜਾ ਸਕਦੀਆਂ ਹਨ।

4.1. ਬਰਤਰਫ਼ ਕੀਤੇ ਪੰਡ/ਪੈਕੇਜ

ਹੇਠਲੇ ਕਾਰਜ ਅਤੇ ਯੋਗਤਾਵਾਂ Red Hat Enterprise Linux 7.0 ਵਿੱਚ ਬਰਤਰਫ ਕੀਤੇ ਜਾਣ ਦੀ ਯੋਜਨਾ ਹੈ, ਅਤੇ ਉਤਪਾਦ ਦੇ ਭਵਿੱਖ ਦੇ ਸੰਸਕਰਣਾਂ ਵਿੱਚੋਂ ਹਟਾਏ ਵੀ ਜਾ ਸਕਦੇ ਹਨ। ਜਿੱਥੇ ਲਾਗੂ ਹੋਵੇ, ਹੇਠਾਂ ਬਦਲਵੀਆਂ ਯੋਗਤਾਵਾਂ ਸੁਝਾਈਆਂ ਗਈਆਂ ਹਨ।

ਸਾਰਣੀ 4.1. ਬਰਤਰਫ਼ ਕੀਤੇ ਪੰਡ/ਪੈਕੇਜ

ਕਾਰਜਯੋਗਤਾ/ਪੈਕੇਜ ਬਦਲ ਪ੍ਰਵਾਸ ਨੋਟਸ
ext2, ext3 ਫਾਈਲ ਸਿਸਟਮ ਸਮਰਥਨ ext4 ext4 ਕੋਡ ext2 ਅਤੇ ext3 ਫਾਈਲ ਸਿਸਟਮਾਂ ਲਈ ਵਰਤਿਆ ਜਾ ਸਕਦਾ ਹੈ
sblim-sfcb tog-pegasus
ਵਿਰਾਸਤੀ RHN ਵਲੋਂ ਮੇਜਬਾਨੀ ਕੀਤਾ ਪੰਜੀਕਰਣ subscription-manager ਅਤੇ Subscription Asset Manager
acpid systemd
evolution-mapi evolution-ews ਕਿਰਪਾ ਕਰਕੇ ਮਾਈਕਰੋਸਾਫਟ ਐਕਸਚੇਂਜ ਸਰਵਰ 2003 ਮਸ਼ੀਨਾਂ ਤੋਂ ਪ੍ਰਵਾਸ ਕਰੋ
gtkhtml3 webkitgtk3
sendmail postfix
edac-utils ਅਤੇ mcelog rasdaemon
libcgroup systemd cgutils ਦੀ Red Hat Enterprise Linux 7.0 ਵਿੱਚ ਮੌਜੂਦਗੀ ਜਾਰੀ ਰਹੇਗੀ ਪਰ systemd ਬਾਅਦ ਦੀਆਂ ਰਿਲੀਜ਼ਾਂ ਵਿੱਚ ਗ੍ਰਾਹਕਾਂ ਦੇ ਪ੍ਰਵਾਸ ਨੂੰ ਯੋਗ ਕਰਨ ਦੀਆਂ ਯੋਗਤਾਵਾਂ ਦੀ ਉਤਪਤੀ ਕਰ ਰਿਹਾ ਹੈ
krb5-appl openssh OpenSSH ਵਿੱਚ ਉਸੇ ਤਰ੍ਹਾਂ ਦੇ ਕਾਰਜ ਕਰਨ ਵਾਲੇ ਸੰਦ ਸ਼ਾਮਲ ਹਨ ਜਿਹੜੇ ਕਿ ਜਿਆਦਾ ਸਰਗਰਮੀ ਨਾਲ ਰੱਖ-ਰਖਾਅ ਵਾਲੇ ਮਿਆਰ ਵਰਤ ਕੇ ਅਤੇ ਜਿਆਦਾ ਸਰਗਰਮੀ ਨਾਲ ਵਿਕਸਿਤ ਅਤੇ ਰੱਖ-ਰਖਾਅ ਵਾਲੇ ਕੋਡ ਅਧਾਰ ਵਿੱਚ ਲਾਗੂ ਕੀਤੇ ਜਾਂਦੇ ਹਨ।
lvm1 lvm2
lvm2mirror ਅਤੇ cmirror lvm2 raid1 lvm2 raid1 ਕਲੱਸਟਰਾਂ ਦਾ ਸਮਰਥਨ ਨਹੀਂ ਕਰਦਾ ਹੈ। cmirror ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ।

4.2. ਹਟਾਏ ਗਏ ਪੈਕੇਜ

ਇਹ ਹਿੱਸਾ Red Hat Enterprise Linux 6 ਦੀ ਤੁਲਨਾ ਵਿੱਚ Red Hat Enterprise Linux 7 ਵਿੱਚੋਂ ਹਟਾਏ ਗਏ ਪੈਕੇਜ ਸੂਚੀਬੱਧ ਕਰਦਾ ਹੈ।

ਸਾਰਣੀ 4.2. ਹਟਾਏ ਗਏ ਪੈਕੇਜ

ਕਾਰਜਯੋਗਤਾ/ਪੈਕੇਜ ਬਦਲ ਪ੍ਰਵਾਸ ਨੋਟਸ
gcj OpenJDK gcj ਨਾਲ ਜਾਵਾ ਐਪਲੀਕੇਸ਼ਨਾਂ ਦਾ ਸਥਾਨਕ ਕੋਡ ਵਿੱਚ ਸੰਕਲਨ ਨਾ ਕਰੋ।
ਇੰਸਟਾਲੇਸ਼ਨ ਬਣਤਰ ਸ਼ੈਲੀਆਂ ਵਜੋਂ 32-ਬਿੱਟ ਬਣਤਰ ਸ਼ੈਲੀਆਂ 64-ਬਿੱਟ ਬਣਤਰ ਸ਼ੈਲੀਆਂ ਐਪਲੀਕੇਸ਼ਨਾਂ ਅਨੁਕੂਲਤਾ ਲਾਇਬਰੇਰੀਆਂ ਨਾਲ ਅਜੇ ਵੀ ਚੱਲਣਗੀਆਂ। ਆਪਣੀ ਐਪਲੀਕੇਸ਼ਨ ਨੂੰ 64-ਬਿੱਟ Red Hat Enterprise Linux 6 ਤੇ ਪਰਖੋ। ਜੇ 32-ਬਿੱਟ ਬੂਟ ਸਮਰਥਨ ਲੋੜੀਂਦਾ ਹੈ, Red Hat Enterprise Linux 6 ਵਰਤਣਾ ਜਾਰੀ ਰੱਖੋ।
IBM POWER6 ਸਮਰਥਨ ਕੋਈ ਨਹੀਂ Red Hat Enterprise Linux 5 ਜਾਂ 6 ਵਰਤਣਾ ਜਾਰੀ ਰੱਖੋ।
ਮਾਟਾਹਾਰੀ CIM-ਅਧਾਰਿਤ ਪ੍ਰਬੰਧਨ Matahari ਨੂੰ Red Hat Enterprise Linux 6.4 ਤੋਂ ਹਟਾ ਦਿੱਤਾ ਗਿਆ ਸੀ। ਵਰਤੋਂ ਨਾ ਕਰੋ।
ecryptfs ਮੌਜੂਦਾ LUKS ਜਾਂ dm-crypt block-based ਇੰਕ੍ਰਿਪਸ਼ਨ ਵਰਤੋ ਪ੍ਰਵਾਸ ਉਪਲੱਬਧ ਨਹੀਂ ਹੈ; ਵਰਤੋਂਕਾਰਾਂ ਨੂੰ ਇੰਕ੍ਰਿਪਟ ਕੀਤਾ ਡਾਟਾ ਮੁੜ ਬਣਾਉਣਾ ਲੋੜੀਂਦਾ ਹੈ।
TurboGears2 ਵੈੱਬ ਐਪਲੀਕੇਸ਼ਨ ਸਟੈਕ ਕੋਈ ਨਹੀਂ
OpenMotif ਸੰਸਕਰਣ 2.2 Motif 2.3 ਮੌਜੂਦਾ Motif ਸੰਸਕਰਣ ਜੋ Red Hat Enterprise Linux 6 ਵਿੱਚ ਹੈ ਦੇ ਮੁਕਾਬਲੇ ਐਪਲੀਕੇਸ਼ਨਾਂ ਮੁੜ ਬਣਾਉ।
webalizer ਵੈੱਬ ਐਨਾਲਾਇਟਕ ਸੰਦ ਕੋਈ ਨਹੀਂ
compiz ਵਿੰਡੋ ਮੈਨੇਜਰ gnome-shell
Eclipse ਵਿਕਾਸਕਾਰ ਸੰਦ-ਸਮੂਹ ਕੋਈ ਨਹੀਂ Eclipse ਹੁਣ Red Hat ਵਿਕਾਸਕਾਰ ਸੰਦ-ਸਮੂਹ ਪੇਸ਼ਕਸ਼ ਵਿੱਚ ਪੇਸ਼ ਕੀਤਾ ਜਾਂਦਾ ਹੈ।
Qpid ਅਤੇ QMF ਕੋਈ ਨਹੀਂ MRG ਪੇਸ਼ਕਸ਼ ਵਿੱਚ Qpid ਅਤੇ QMF ਉਪਲੱਬਧ ਹਨ।
amtu ਕੋਈ ਨਹੀਂ ਸਧਾਰਣ ਕਸੌਟੀ ਪ੍ਰਮਾਣਿਕਤਾ ਨੂੰ ਇਹ ਸੰਦ ਹੋਰ ਲੋੜੀਂਦਾ ਨਹੀ।
system-config-services systemadm
pidgin ਮੂਹਰਲੇ ਸਿਰੇ empathy
perl-suidperl ਤਰਜਮਾਨ ਕੋਈ ਨਹੀਂ ਇਹ ਕਾਰਜਸ਼ੀਲਤਾ ਅੱਪਸਟਰੀਮ Perl ਵਿੱਚ ਹੋਰ ਉਪਲੱਬਧ ਨਹੀਂ ਹੈ।
pam_passwdqc, pam_cracklib pam_pwquality
HAL ਲਾਇਬਰੇਰੀ ਅਤੇ ਡੈਮਨ udev
ConsoleKit ਲਾਇਬਰੇਰੀ ਅਤੇ ਡੈਮਨ systemd http://www.freedesktop.org/wiki/Software/systemd/writing-display-managers
DeviceKit-power upower
system-config-lvm gnome-disk-utility ਅਤੇ system-storage-manager gnome-disk-utility Red Hat Enterprise Linux 6 ਵਿੱਚ ਵੀ ਉਪਲੱਬਧ ਹੈ। ਧਿਆਨ ਦਿਉ system-storage-manager ਸੌਖੇ ਕੰਮਾਂ ਲਈ ਵੀ ਵਰਤੀ ਜਾਣੀ ਚਾਹੀਦੀ ਹੈ, ਜਦਕਿ lvm2 ਕਮਾਂਡ ਵਧੀਆ ਸੁਰ ਵਿੱਚ ਕਰਨ ਅਤੇ LVM ਨਾਲ ਸੰਬੰਧਿਤ ਜਿਆਦਾ ਗੁੰਝਲਦਾਰ ਕਾਰਵਾਈਆਂ ਲਈ ਵਰਤੀ ਜਾ ਸਕਦੀ ਹੈ।
system-config-network nm-connection-editor, nmcli nm-connection-editor Red Hat Enterprise Linux 6 ਵਿੱਚ ਵੀ ਮੌਜੂਦ ਹੈ।
taskjuggler ਕੋਈ ਨਹੀਂ
thunderbird evolution
vconfig iproute ਸਾਰੇ vconfig ਫੀਚਰ ip ਸੰਦ iproute ਪੰਡ/ਪੈਕੇਜ ਤੋਂ ਮੁਹੱਈਆ ਕਰਵਾਏ ਜਾਂਦੇ ਹਨ। ਹੋਰ ਵੇਰਵਿਆਂ ਲਈ ip-link(8) ਹਦਾਇਤ ਕਿਤਾਬਚਾ ਵਰਕਾ ਵੇਖੋ।
ਚੋਣਵੇਂ ਪੁਰਾਣੇ ਗਰਾਫਿਕਸ ਚਾਲਕ ਆਧੁਨਿਕ ਹਾਰਡਵੇਅਰ ਜਾਂ vesa ਚਾਲਕ
xorg-x11-twm ਕੋਈ ਨਹੀਂ
xorg-x11-xdm gdm
system-config-firewall firewall-config ਅਤੇ firewall-cmd system-config-firewall ਅਜੇ ਵੀ iptables ਸੇਵਾਵਾਂ ਦੇ ਨਾਲ ਸਿਰਫ-ਸਥਿਰ ਵਾਤਾਵਰਣਾਂ ਲਈ ਬਦਲਵੇਂ ਫਾਇਰਵਾਲ ਹੱਲ ਦੇ ਇੱਕ ਹਿੱਸੇ ਵਜੋਂ ਉਪਲੱਬਧ ਹੈ।
mod_perl mod_fcgid mod_perl HTTP 2.4 ਨਾਲ ਅਣ-ਅਨੁਕੂਲਿਤ ਹੈ
busybox ਕੋਈ ਨਹੀਂ
prelink ਕੋਈ ਨਹੀਂ ਧਿਆਨ ਦਿਉ ਕਿ prelink Red Hat Enterprise Linux 7.0 ਵਿੱਚ ਆਉਂਦਾ ਹੈ, ਪਰ ਇਹ ਮੂਲ ਤੌਰ ਤੇ ਅਯੋਗ ਕੀਤਾ ਹੋਇਆ ਹੈ।
KVM ਅਤੇ ਆਭਾਸੀਕ੍ਰਿਤ ਪੰਡਾਂ/ਪੈਕੇਜ (ComputeNode variant ਵਿੱਚ) KVM ਅਤੇ ਆਭਾਸੀਕ੍ਰਿਤ ਲੈਸ ਕਿਸਮ ਜਿਵੇਂ ਕਿ ਸਰਵਰ ਕਿਸਮ
module-init-tools kmod
kernel-firmware-* linux-firmware
flight-recorder ਕੋਈ ਨਹੀਂ
wireless-tools ਕਮਾਂਡ ਲਾਈਨ ਤੋਂ ਮੁੱਢਲੇ ਬੇ-ਤਾਰ ਯੰਤਰ ਹੇਰ-ਫੇਰ ਕਰਨ ਲਈ, ਕਿਰਪਾ ਕਰਕੇ iw ਬਾਇਨਰੀ iw ਪੰਡ/ਪੈਕੇਜ ਤੋਂ ਵਰਤੋ।
libtopology hwloc
digikam ਕੋਈ ਨਹੀਂ ਗੁੰਝਲਦਾਰ ਨਿਰਭਰਤਾਵਾਂ ਦੇ ਕਾਰਨ, digiKam ਤਸਵੀਰ ਪ੍ਰਬੰਧਨ ਪਰੋਗਰਾਮ Red Hat Enterprise Linux 7.0 ਸਾਫਟਵੇਅਰ ਚੈਨਲਾਂ ਵਿੱਚ ਉਪਲੱਬਧ ਨਹੀਂ ਹੈ।
NetworkManager-openswan NetworkManager-libreswan
KDE ਡਿਸਪਲੇਅ ਪ੍ਰਬੰਧਕ, KDM GNOME ਡਿਸਪਲੇਅ ਪ੍ਰਬੰਧਕ, GDM GNOME ਡਿਸਪਲੇਅ ਪ੍ਰਬੰਧਕ Red Hat Enterprise Linux 7.0 ਵਿੱਚ ਮੂਲ ਡਿਸਪਲੇਅ ਪ੍ਰਬੰਧਕ ਹੈ। ਧਿਆਨ ਦਿਉ ਕਿ KDE (K ਡੈਸਕਟਾਪ ਵਾਤਾਵਰਣ) ਅਜੇ ਵੀ ਉਪਲੱਬਧ ਅਤੇ ਸਮਰਥਿਤ ਹੈ।
virt-tar virt-tar-in ਅਤੇ virt-tar-out ਧਿਆਨ ਦਿਉ ਕਿ ਕਮਾਂਡ ਲਾਈਨ ਸਿੰਟੈਕਸ ਬਦਲ ਚੁੱਕਾ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਹਦਾਇਤ ਕਿਤਾਬਚਾ ਵਰਕਿਆਂ ਨੂੰ ਵਿਚਾਰੋ।
virt-list-filesytems virt-filesystems ਧਿਆਨ ਦਿਉ ਕਿ ਕਮਾਂਡ ਲਾਈਨ ਸਿੰਟੈਕਸ ਬਦਲ ਚੁੱਕਾ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਹਦਾਇਤ ਕਿਤਾਬਚਾ ਵਰਕਿਆਂ ਨੂੰ ਵਿਚਾਰੋ।
virt-list-partitions virt-filesystems ਧਿਆਨ ਦਿਉ ਕਿ ਕਮਾਂਡ ਲਾਈਨ ਸਿੰਟੈਕਸ ਬਦਲ ਚੁੱਕਾ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਹਦਾਇਤ ਕਿਤਾਬਚਾ ਵਰਕਿਆਂ ਨੂੰ ਵਿਚਾਰੋ।

4.3. ਬਰਤਰਫ ਕੀਤੇ ਚਾਲਕ ਅਤੇ ਮੌਡਿਊਲ

ਹੇਠਲੇ ਚਾਲਕ ਅਤੇ ਮੌਡਿਊਲ Red Hat Enterprise Linux 7.0 ਵਿੱਚ ਬਰਤਰਫ਼ ਕੀਤੇ ਗਏ ਹਨ ਅਤੇ ਭਵਿੱਖ ਦੀਆਂ Red Hat Enterprise Linux ਰਿਲੀਜ਼ਾਂ ਵਿੱਚ ਹਟਾਏ ਜਾ ਸਕਦੇ ਹਨ।
ਗਰਾਫਿਕ ਚਾਲਕ
xorg-x11-drv-ast
xorg-x11-drv-cirrus
xorg-x11-drv-mach64
xorg-x11-drv-mga
xorg-x11-drv-openchrome
ਧਿਆਨ ਦਿਉ ਕਿ ਉਪਰੋਕਤ ਗਰਾਫਿਕਸ ਚਾਲਕਾਂ ਦੀ ਥਾਂ ਲੈਣ ਨੂੰ ਕਰਨਲ ਮੌਡਿਊਲ ਸੈਟਿੰਗ (KMS) ਚਾਲਕ ਹਨ।
ਇਨਪੁੱਟ ਚਾਲਕ
xorg-x11-drv-void
ਭੰਡਾਰਣ ਚਾਲਕ
3w-9xxx
arcmsr
aic79xx
Emulex lpfc820

4.4. ਬੰਦ ਕੀਤੇ ਕਰਨਲ ਚਾਲਕ, ਮੌਡਿਊਲ ਅਤੇ ਫੀਚਰ

ਇਹ ਹਿੱਸਾ Red Hat Enterprise Linux 7.0 ਵਿੱਚੋਂ Red Hat Enterprise Linux 6 ਦੀ ਤੁਲਨਾ ਵਿੱਚ ਹਟਾਏ ਗਏ ਚਾਲਕਾਂ ਅਤੇ ਮੌਡਿਊਲਾਂ ਨੂੰ ਸੂਚੀਬੱਧ ਕਰਦਾ ਹੈ।
ਭੰਡਾਰਣ ਚਾਲਕ
megaraid_mm
cciss[3]
aic94xx
aic7xxx
i2o
ips
megaraid_mbox
mptlan
mptfc
sym53c8xx
ecryptfs
3w-xxxx
ਨੈੱਟਵਰਕਿੰਗ ਚਾਲਕ
3c59x
3c574_cs
3c589_c
3c589_cs
8390
acenic
amd8111e
at76c50x-usb
ath5k
axnet_cs
b43
b43legacy
can-dev
cassini
cdc-phonet
cxgb
de4x5
de2104x
dl2k
dmfe
e100
ems_pci
ems_usb
fealnx
fmvi18x_cs
fmvj18x_cs
forcedeth
ipw2100
ipw2200
ixgb
kvaser_pci
libertas
libertas_tf
libertas_tf_usb
mac80211_hwsim
natsemi
ne2k-pci
niu
nmckan_cs
nmclan_cs
ns83820
p54pci
p54usb
pcnet32
pcnet_32
pcnet_cs
pppol2tp
r6040
rt61pci
rt73usb
rt2400pci
rt2500pci
rt2500usb
rtl8180
rtl8187
s2io
sc92031
sis190
sis900
sja1000
sja1000_platform
smc91c92_cs
starfire
sundance
sungem
sungem_phy
sunhme
tehuti
tlan
tulip
typhoon
uli526x
vcan
via-rhine
via-velocity
vxge
winbond-840
xirc2ps_cs
xircom_cb
zd1211rw
ਗਰਾਫਿਕ ਚਾਲਕ
xorg-x11-drv-acecad
xorg-x11-drv-aiptek
xorg-x11-drv-elographics
xorg-x11-drv-fpit
xorg-x11-drv-hyperpen
xorg-x11-drv-mutouch
xorg-x11-drv-penmount
ਇਨਪੁੱਟ ਚਾਲਕ
xorg-x11-drv-acecad
xorg-x11-drv-aiptek
xorg-x11-drv-elographics
xorg-x11-drv-fpit
xorg-x11-drv-hyperpen
xorg-x11-drv-mutouch
xorg-x11-drv-penmount


[3] ਹੇਠਲੇ ਨਿਯੰਤਰਕ ਹੋਰ ਜਿਆਦਾ ਸਮਰਥਿਤ ਨਹੀਂ ਹਨ:
  • Smart Array 5300
  • Smart Array 5i
  • Smart Array 532
  • Smart Array 5312
  • Smart Array 641
  • Smart Array 642
  • Smart Array 6400
  • Smart Array 6400 EM
  • Smart Array 6i
  • Smart Array P600
  • Smart Array P800
  • Smart Array P400
  • Smart Array P400i
  • Smart Array E200i
  • Smart Array E200
  • Smart Array E500
  • Smart Array P700M

ਅਧਿਆਇ 5. ਇੰਸਟਾਲੇਸ਼ਨ ਅਤੇ ਬੂਟਿੰਗ

5.1. ਇੰਸਟਾਲਰ

Red Hat Enterprise Linux ਇੰਸਟਾਲਰ, Anaconda, Red Hat Enterprise Linux 7 ਲਈ ਇੰਸਟਾਲ ਕਾਰਵਾਈ ਨੂੰ ਸੁਧਾਰਨ ਦੇ ਲਈ ਮੁੜ-ਬਣਾਇਆ ਅਤੇ ਸੁਧਾਰਿਆ ਗਿਆ ਹੈ।

ਇੰਟਰਫੇਸ

  • Anaconda ਟੈਕਸਟ ਮੋਡ ਜਿਹੜਾ IBM S/390, , ਟਾਈਪ-ਰਾਈਟਰ ਟਰਮੀਨਲਾਂ ਤੇ ਕੰਮ ਕਰਦਾ ਹੈ, ਅਤੇ ਜਿਹੜਾ ਕਿ ਸਿਰਫ ਲਿਖਣ ਲਈ ਵੀ ਵਰਤਿਆ ਜਾ ਸਕਦਾ ਹੈ ਇੱਕ ਨਵਾਂ ਫੀਚਰ ਪੇਸ਼ ਕਰਦਾ ਹੈ।
  • Anaconda ਹੁਣ ਨਵਾਂ ਮੁੜ-ਬਣਾਇਆ ਗਰਾਫੀਕਲ ਵਰਤੋਂਕਾਰ ਇੰਟਰਫੇਸ ਪੇਸ਼ ਕਰਦਾ ਹੈ ਜਿਹੜਾ ਇੱਕ ਆਧੁਨਿਕ ਅਤੇ ਅਨੁਭਵੀ ਹੱਬ-ਅਤੇ-ਸਪੋਕ ਇੰਟਰੈਕਸ਼ਨ ਮਾਡਲ ਲਗਾਉਂਦਾ ਹੈ।
  • Anaconda ਇੰਸਟਾਲਰ ਸੁਧਰਿਆ ਹੋਇਆ l10n (localization) ਸਮਰਥਨ ਪੇਸ਼ ਕਰਦਾ ਹੈ।
  • ਸ਼ੁਰੂਆਤੀ ਸੈੱਟਅੱਪ firstboot ਦੁਆਰਾ ਯਕੀਨੀ ਬਣਾਇਆ ਜਾਂਦਾ ਹੈ।

ਭੰਡਾਰਣ

  • ਸਿੱਧਿਆਂ-ਫਾਰਮੈਟ ਕੀਤੇ ਅਣਵੰਡੇ ਯੰਤਰ ਸਮਰਥਿਤ ਹਨ।
  • ਆਰਜੀ ਫਾਈਲ ਭੰਡਾਰਣ ਸਹੂਲਤ, tmpfs, ਹੁਣ ਇੰਸਟਾਲੇਸ਼ਨ ਦੌਰਾਨ ਹੀ ਸੰਰਚਿਤ ਕੀਤੀ ਜਾ ਸਕਦੀ ਹੈ।
  • LVM ਬਾਰੀਕ ਪਰੋਵਿਜ਼ਿਨਿੰਗ ਹੁਣ ਸਮਰਥਿਤ ਹੈ।
  • Btrfs ਫਾਈਲ ਸਿਸਟਮ ਹੁਣ ਤਕਨੀਕ ਪਹਿਲ ਝਾਤ ਵਜੋਂ ਸਮਰਥਿਤ ਹੈ।

ਨੈੱਟਵਰਕਿੰਗ

ਨੈੱਟਵਰਕਿੰਗ ਫੀਚਰਾਂ ਵਿੱਚ ਟੀਮ, ਬੌਂਡਿੰਗ ਅਤੇ NTP (ਨੈੱਟਵਰਕ ਸਮਾਂ ਜਾਬਤਾ) ਸੰਰਚਨਾ ਲਈ ਸਮਰਥਨ ਸ਼ਾਮਲ ਹੈ। ਹੋਰ ਅਗਲੇਰੇ ਵੇਰਵਿਆਂ ਲਈ, ਅਧਿਆਇ 13, ਨੈੱਟਵਰਕਿੰਗ ਵੇਖੋ।

ਵਿਕਾਸਕਾਰ ਟੂਲਿੰਗ

  • Anaconda ਹੁਣ ਸੁਧਰੀ ਹੋਈ makeupdates ਸਕ੍ਰਿਪਟ ਵਰਤਦਾ ਹੈ।

ਹੋਰ ਫੀਚਰ

  • ਜੀਓ-ਟਿਕਾਣਾ ਹੁਣ ਸਮਰਥਿਤ ਹੈ: ਭਾਸ਼ਾ ਤੇ ਸਮਾਂ ਖੇਤਰ ਹੁਣ ਪਹਿਲਾਂ ਹੀ GeoIP ਤੋਂ ਚੁਣੇ ਹੋਏ ਹਨ।
  • ਸਕਰੀਨਸ਼ਾਟ ਹੁਣ ਗਲੋਬਲ ਤੌਰ ਤੇ ਸਮਰਥਿਤ ਹਨ।
  • Anaconda ਹੁਣ add-ons ਦਾ ਸਮਰਥਨ ਕਰਦਾ ਹੈ।
  • loaderਬਾਇਨਰੀ dracut ਮੌਡਿਊਲਾਂ ਨਾਲ ਵਟਾਈ ਜਾ ਚੁੱਕੀ ਹੈ।
  • realmd DBus ਸੇਵਾ kickstart ਵਿੱਚ ਏਕੀਕ੍ਰਿਤ ਕੀਤੀ ਜਾ ਚੁੱਕੀ ਹੈ।
Red Hat Enterprise Linux 7.0 ਇੰਸਟਾਲੇਸ਼ਨ ਗਾਈਡ ਇੰਸਟਾਲਰ ਅਤੇ ਇੰਸਟਾਲੇਸ਼ਨ ਕਾਰਵਾਈ ਤੇ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

5.2. ਬੂਟ ਲੋਡਰ

GRUB 2

Red Hat Enterprise Linux 7.0 ਨਵੇਂ ਬੂਟ ਲੋਡਰ GRUB 2, ਨਾਲ ਆਉਂਦਾ ਹੈ, ਜਿਹੜਾ ਕਿ ਸੱਭ ਤੋਂ ਜਿਆਦਾ ਮਜਬੂਤ, ਚੁਕਵਾਂ ਅਤੇ ਆਪਣੇ ਪੁਰਖਿਆਂ GRUB, ਬੂਟ ਲੋਡਰ ਜਿਹੜਾ ਕਿ Red Hat Enterprise Linux 6 ਦੁਆਰਾ ਵਰਤਿਆ ਜਾਂਦਾ ਹੈ ਨਾਲੋਂ ਸ਼ਕਤੀਸ਼ਾਲੀ ਹੈ। GRUB 2 ਬਹੁਤ ਸਾਰੇ ਫੀਚਰ ਅਤੇ ਸੁਧਾਰ ਮੁਹੱਈਆ ਕਰਦਾ ਹੈ ਜਿਹਨਾਂ ਵਿੱਚੋਂ ਸੱਭ ਤੋਂ ਜਿਆਦਾ ਧਿਆਨ ਦੇਣ ਯੋਗ ਹਨ:
  • 64-ਬਿੱਟ Intel ਅਤੇ AMD ਬਣਾਵਟ ਸ਼ੈਲੀਆਂ ਦੇ ਨਾਲ-ਨਾਲ, GRUB 2 ਹੁਣ ਵੱਧ ਕਿਸਮਾਂ ਦੇ ਮੰਚਾਂ, PowerPC ਦੇ ਸਮੇਤ, ਦਾ ਸਮਰਥਨ ਕਰਦਾ ਹੈ।
  • GRUB 2 ਵਧੀਕ ਫਰਮਵੇਅਰ ਕਿਸਮਾਂ, BIOS, EFI ਅਤੇ OpenFirmware ਸਮੇਤ, ਦਾ ਸਮਰਥਨ ਕਰਦਾ ਹੈ।
  • Master Boot Record (MBR) ਹਿੱਸਾ ਸਾਰਣੀ ਦੇ ਸਮਰਥਨ ਦੇ ਨਾਲ-ਨਾਲ, GRUB 2 ਹੁਣ GUID Partition Tables (GPT) ਦਾ ਸਮਰਥਨ ਕਰਦਾ ਹੈ।
  • ਲੀਨਿਕਸ ਫਾਈਲ ਸਿਸਟਮਾਂ ਤੋਂ ਇਲਾਵਾ, GRUB 2 ਗੈਰ-ਲੀਨਿਕਸ ਫਾਈਲ ਸਿਸਟਮਾਂ ਜਿਵੇਂ ਕਿ Apple Hierarchical File System Plus (HFS+) ਅਤੇ Microsoft ਦੇ NTFS ਫਾਈਲ ਸਿਸਟਮ ਦਾ ਵੀ ਸਮਰਥਨ ਕਰਦਾ ਹੈ।

ਅਧਿਆਇ 6. ਭੰਡਾਰਣ

LIO ਕਰਨਲ ਟਿਕਾਣਾ ਉਪ-ਸਿਸਟਮ

Red Hat Enterprise Linux 7.0 LIO ਕਰਨਲ ਟਿਕਾਣਾ ਉਪ-ਸਿਸਟਮ ਵਰਤਦਾ ਹੈ, ਜਿਹੜਾ ਬਲਾਕ ਭੰਡਾਰਣ ਲਈ ਮਿਆਰੀ ਓਪਨ ਸਰੋਤ SCSI ਟਿਕਾਣਾ ਹੈ, ਹੇਠਲੇ ਸਾਰੇ ਭੰਡਾਰਣ ਤੰਦਾਂ ਲਈ: FCoE, iSCSI, iSER (Mellanox InfiniBand), ਅਤੇ SRP (Mellanox InfiniBand)।
Red Hat Enterpise Linux 6 iSCSI ਟਿਕਾਣਾ ਸਮਰਥਨ ਲਈ, SCSI ਟਿਕਾਣਾ ਡੈਮਨ, tgtd ਵਰਤਦਾ ਹੈ, ਅਤੇ LIO, ਲੀਨਿਕਸ ਕਰਨਲ ਟਿਕਾਣਾ, ਸਿਰਫ ਫਾਈਬਰ-ਚੈਨਲ ਈਥਰਨੈੱਟ ਉੱਪਰ (FCoE) ਟਿਕਾਣੇ fcoe-target-utils ਪੈਕੇਜ ਦੁਆਰਾ ਵਰਤਦਾ ਹੈ।
targetcli ਸ਼ੈੱਲ LIO Linux SCSI ਟਿਕਾਣੇ ਲਈ ਆਮ ਪ੍ਰਬੰਧਨ ਮੰਚ ਮੁਹੱਈਆ ਕਰਦਾ ਹੈ।

ਹੌਲੀ ਬਲਾਕ ਯੰਤਰ ਕੈਚੇ ਕਰਦੇ ਤੇਜ ਬਲਾਕ ਯੰਤਰ

ਤੇਜ ਬਲਾਕ ਯੰਤਰਾਂ ਦਾ ਹੌਲੀ ਬਲਾਕ ਯੰਤਰਾਂ ਲਈ ਕੈਚੇ ਵਜੋਂ ਪੇਸ਼ ਆਉਣ ਦੀ ਯੋਗਤਾ Red Hat Enterprise Linux 7.0 ਵਿੱਚ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕੀਤੀ ਗਈ ਹੈ। ਇਹ ਫੀਚਰ ਇੱਕ PCIe SSD ਯੰਤਰ ਨੂੰ ਸਿੱਧਾ-ਨੱਥੀ ਭੰਡਾਰਣ (DAS) ਜਾਂ ਭੰਡਾਰਣ ਖੇਤਰ ਨੈੱਟਵਰਕ (SAN) ਭੰਡਾਰਣ ਲਈ ਕੈਚੇ ਵਜੋਂ ਕੰਮ ਕਰਨ ਦੀ ਪਰਵਾਨਗੀ ਦਿੰਦਾ ਹੈ, ਜੋ ਕਿ ਫਾਈਲ ਸਿਸਟਮ ਕਾਰਗੁਜਾਰੀ ਸੁਧਾਰਦਾ ਹੈ।

LVM ਕੈਚੇ

Red Hat Enterprise Linux 7.0 LVM ਕੈਚੇ ਨੂੰ ਇੱਕ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕਰਦਾ ਹੈ। ਇਹ ਫੀਚਰ ਵਰਤੋਂਕਾਰਾਂ ਨੂੰ ਵੱਡੇ ਹੌਲੀ ਯੰਤਰਾਂ ਲਈ ਕੈਚੇ ਵਜੋਂ ਕੰਮ ਕਰਦੇ ਇੱਕ ਛੋਟੇ ਤੇਜ ਯੰਤਰ ਦੇ ਨਾਲ ਲੌਜੀਕਲ ਵਾਲਿਊਮ ਬਣਾਉਣ ਦੀ ਪਰਵਾਨਗੀ ਦਿੰਦਾ ਹੈ। ਕੈਚੇ ਲੌਜੀਕਲ ਵਾਲਿਊਮ ਬਣਾਉਣ ਉੱਤੇ ਹੋਰ ਜਾਣਕਾਰੀ ਲਈ ਕਿਰਪਾ ਕਰ ਕੇ lvm(8) ਹਦਾਇਤੀ ਕਿਤਾਬਚਾ ਵਰਕਾ ਵੇਖੋ।
ਧਿਆਨ ਦਿਉ ਕਿ ਹੇਠਲੀਆਂ ਕਮਾਂਡਾਂ ਕੈਚੇ ਲੌਜੀਕਲ ਵਾਲਿਊਮਾਂ ਤੇ ਇਸ ਵੇਲੇ ਪਰਵਾਨਿਤ ਨਹੀਂ ਹਨ:
  • pvmove: ਕਿਸੇ ਕੈਚੇ ਲੌਜੀਕਲ ਵਾਲਿਊਮ ਨੂੰ ਛੱਡ ਦੇਵੇਗੀ,
  • lvresize, lvreduce, lvextend: ਕੈਚੇ ਲੌਜਿਕਲ ਵਾਲਿਊਮ ਇਸ ਵੇਲੇ ਮੁੜ-ਅਕਾਰ ਨਹੀਂ ਕੀਤਾ ਜਾ ਸਕਦਾ,
  • vgsplit: ਕਿਸੇ ਵਾਲਿਊਮ ਸਮੂਹ ਨੂੰ ਵੰਡਣਾ ਪਰਵਾਨਿਤ ਨਹੀਂ ਹੈ ਜਦੋਂ ਇਸ ਵਿੱਚ ਲੌਜੀਕਲ ਵਾਲਿਊਮ ਮੌਜੂਦ ਹਨ।

libStorageMgmt API ਨਾਲ ਭੰਡਾਰਣ ਸਤਰ੍ਹ ਪ੍ਰਬੰਧਨ

Red Hat Enterprise Linux 7.0 ਭੰਡਾਰਣ ਸਤਰ੍ਹ ਪ੍ਰਬੰਧਨ ਨੂੰ ਤਕਨੀਕੀ ਪਹਿਲ ਝਾਤ ਵਜੋਂ ਪੇਸ਼ ਕਰਦਾ ਹੈ। libStorageMgmt ਇੱਕ ਭੰਡਾਰਣ ਸਤਰ੍ਹ ਮੁਕਤ ਐਪਲੀਕੇਸ਼ਨ ਪਰੋਗਰਾਮਿੰਗ ਇੰਟਰਫੇਸ (API) ਹੈ। ਇਹ ਇੱਕ ਟਿਕਵਾਂ ਅਤੇ ਸਮਾਨ API ਮੁਹੱਈਆ ਕਰਦਾ ਹੈ ਜੋ ਕਿ ਵਿਕਾਸਕਾਰਾਂ ਨੂੰ ਪਰੋਗਮਿੰਗ ਤਰੀਕੇ ਨਾਲ ਵੱਖ-ਵੱਖ ਭੰਡਾਰਣ ਐਰੇਜ਼ ਪ੍ਰਬੰਧਿਤ ਕਰਨ ਅਤੇ ਮੁਹੱਈਆ ਕੀਤੇ ਹਾਰਡਵੇਅਰ-ਪ੍ਰਵੇਗਿਤ ਫੀਚਰਾਂ ਤੇ ਪ੍ਰਭਾਵ ਪਾਉਣ ਲਈ ਪਰਵਾਨਗੀ ਦਿੰਦੀ ਹੈ। ਸਿਸਟਮ ਪ੍ਰਬੰਧਕ ਇਸ ਨੂੰ ਸ਼ਾਮਿਲ ਕੀਤੇ ਗਏ ਕਮਾਂਡ ਲਾਈਨ ਸੰਦ (CLI) ਨਾਲ ਭੰਡਾਰਣ ਅਤੇ ਸ੍ਵੈ-ਚਲਿਤ ਭੰਡਾਰਣ ਪ੍ਰਬੰਧਨ ਕੰਮਾਂ ਨੂੰ ਦਸਤੀ ਕਰਨ ਲਈ ਸੰਦ ਵਜੋਂ ਵੀ ਵਰਤ ਸਕਦੇ ਹਨ।

LSI Synchro ਲਈ ਸਮਰਥਨ

Red Hat Enterprise Linux 7.0 ਵਿੱਚ megaraid_sas ਚਾਲਕ ਵਿੱਚ LSI Syncro CS high-availability direct-atteched storage (HA-DAS) ਅਡਾਪਟਰਾਂ ਨੂੰ ਯੋਗ ਕਰਨ ਲਈ ਕੋਡ ਸ਼ਾਮਲ ਹੈ। ਜਦੋਂ ਕਿ megaraid_sas ਚਾਲਕ ਪਹਿਲਾਂ ਤੋਂ ਹੀ ਯੋਗ ਕੀਤੇ ਅਡਾਪਟਰਾਂ ਲਈ ਪੂਰੀ ਤਰ੍ਹਾਂ ਸਮਰਥਿਤ ਹੈ, Syncro CS ਲਈ ਇਸ ਚਾਲਕ ਦੀ ਵਰਤੋਂ ਇੱਕ ਤਕਨੀਕੀ ਪਹਿਲ ਝਾਤ ਵਜੋਂ ਉਪਲੱਬਧ ਹੈ। ਇਸ ਅਡਾਪਟਰ ਲਈ ਸਮਰਥਨ LSI, ਤੁਹਾਡੇ ਸਿਸਟਮ ਇੰਟੀਗ੍ਰੇਟਰ, ਜਾਂ ਸਿਸਟਮ ਵਿਤਰਕ ਦੁਆਰਾ ਸਿਧਿਆਂ ਮੁਹੱਈਆ ਕਰਵਾਈ ਜਾਵੇਗੀ। Red Hat Enterprise Linux 7.0 ਉੱਪਰ Syncro CS ਲਾਗੂ ਕਰਨ ਵਾਲੇ ਵਰਤੋਂਕਾਰਾਂ ਨੂੰ Red Hat ਅਤੇ LSI ਨੂੰ ਫੀਡਬੈਕ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। LSI Syncro CS ਹੱਲਾਂ ਉੱਤੇ ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ http://www.lsi.com/products/shared-das/pages/default.aspx ਤੇ ਜਾਉ।

LVM ਐਪਲੀਕੇਸ਼ਨ ਪਰੋਗਰਾਮਿੰਗ ਇੰਟਰਫੇਸ

Red Hat Enterprise Linux 7.0 ਨਵਾਂ LVM ਐਪਲੀਕੇਸ਼ਨ ਪਰੋਗਰਾਮਿੰਗ ਇੰਟਰਫੇਸ (API) ਇੱਕ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕਰਦਾ ਹੈ। ਇਹ API LVM ਦੇ ਕੁੱਝ ਖਾਸ ਪਹਿਲੂ ਪੁੱਛ-ਗਿੱਛ ਅਤੇ ਨਿਯੰਤਰਣ ਕਰਨ ਲਈ ਵਰਤਿਆ ਜਾਂਦਾ ਹੈ।

DIF/DIX ਸਮਰਥਨ

DIF/DIX ਇੱਕ ਤਕਨੀਕੀ ਪਹਿਲ ਝਲਕ ਵਜੋਂ Red Hat Enterprise Linux 7.0 ਵਿੱਚ SCSI ਮਿਆਰਾਂ ਤੇ ਇੱਕ ਨਵਾਂ ਜੋੜ ਹੈ। DIF/DIX ਆਮ ਵਰਤੇ ਜਾਂਦੇ 512-ਬਾਈਟ ਡਿਸਕ ਬਲਾਕ ਦੇ ਅਕਾਰ ਨੂੰ, ਡਾਟਾ ਇੰਟਿਗ੍ਰਿਟੀ ਫੀਲਡ (DIF) ਜੋੜ ਕੇ, 512 ਤੋਂ 520 ਤੱਕ ਵਧਾ ਦਿੰਦਾ ਹੈ। DIF ਡਾਟਾ ਬਲਾਕ ਲਈ ਚੈੱਕਸਮ ਮੁੱਲ ਭੰਡਾਰ ਕਰਦਾ ਹੈ ਜਿਸਦਾ ਕਿ ਜਦੋਂ ਲਿਖਿਆ ਜਾਂਦਾ ਹੈ ਤਾਂ ਹੋਸਟ ਬਸ ਅਡਾਪਟਰ (HBA) ਦੁਆਰਾ ਹਿਸਾਬ ਲਾਇਆ ਜਾਂਦਾ ਹੈ। ਭੰਡਾਰਣ ਯੰਤਰ ਫਿਰ ਚੈੱਕਸਮ ਪ੍ਰਾਪਤ ਕਰਨ ਤੇ ਪੁਸ਼ਟੀ ਕਰਦਾ ਹੈ, ਅਤੇ ਦੋਵੇਂ ਡਾਟਾ ਅਤੇ ਚੈੱਕਸਮ ਭੰਡਾਰ ਕਰਦਾ ਹੈ। ਇਸ ਦੇ ਉਲਟ, ਜਦੋਂ ਪੜ੍ਹਿਆ ਜਾਂਦਾ ਹੈ, ਚੈੱਕਸਮ ਭੰਡਾਰਣ ਯੰਤਰ, ਅਤੇ ਪ੍ਰਾਪਤ ਕਰਤਾ HBA ਦੁਆਰਾ ਜਾਂਚਿਆ ਜਾਂਦਾ ਹੈ।
ਹੋਰ ਜਾਣਕਾਰੀ ਲਈ, ਭੰਡਾਰਣ ਪ੍ਰਸ਼ਾਸ਼ਨ ਕਿਤਾਬਚਾ ਵਿੱਚ DIF/DIX ਯੋਗ ਕੀਤੇ ਵਾਲੇ ਬਲਾਕ ਯੰਤਰ ਹਿੱਸੇ ਤੇ ਜਾਉ।

ਸਮਾਂਤਰ NFS ਲਈ ਸਮਰਥਨ

ਸਮਾਂਤਰ NFS (pNFS) NFS v4.1 ਮਿਆਰ ਦਾ ਇੱਕ ਹਿੱਸਾ ਹੈ ਜਿਹੜਾ ਕਲਾਈਂਟਾਂ ਨੂੰ ਭੰਡਾਰਣ ਯੰਤਰਾਂ ਤੇ ਸਿੱਧੇ ਅਤੇ ਸਮਾਂਤਰ ਦਖਲ ਦੀ ਪਰਵਾਨਗੀ ਦਿੰਦਾ ਹੈ। pNFS ਬਣਤਰ ਸ਼ੈਲੀ NFS ਸਰਵਰਾਂ ਦੀ ਸਕੇਲਯੋਗਤਾ ਅਤੇ ਕਾਰਗੁਜਾਰੀ ਬਹੁਤ ਸਾਰੇ ਆਮ ਕੰਮ ਦੇ ਬੋਝਾਂ ਲਈ ਸੁਧਾਰ ਸਕਦਾ ਹੈ।
pNFS 3 ਵੱਖੋ-ਵੱਖਰੇ ਭੰਡਾਰਣ ਜਾਬਤੇ ਜਾਂ ਖਾਕੇ ਪਰਿਭਸ਼ਤ ਕਰਦਾ ਹੈ: ਫਾਈਲਾਂ, ਆਬਜੈਕਟ ਅਤੇ ਬਲਾਕ। Red Hat Enterprise Linux 7.0 ਕਲਾਈਂਟ ਫਾਈਲਾਂ ਖਾਕੇ ਦਾ ਪੂਰੀ ਤਰਾਂ ਸਮਰਥਨ ਕਰਦਾ ਹੈ, ਅਤੇ ਬਲਾਕ ਅਤੇ ਆਬਜੈਕਟ ਖਾਕੇ ਇੱਕ ਤਕਨੀਕੀ ਪਹਿਲ ਝਲਕ ਵਜੋਂ ਸਮਰਥਿਤ ਹਨ।
pNFS ਉੱਪਰ ਹੋਰ ਜਾਣਕਾਰੀ ਲਈ, http://www.pnfs.com/ ਵੇਖੋ।

ਅਧਿਆਇ 7. ਫਾਈਲ ਸਿਸਟਮ

XFS ਫਾਈਲ ਸਿਸਟਮ ਲਈ ਸਮਰਥਨ

ਇੱਕ Anaconda-ਅਧਾਰਤ Red Hat Enterprise Linux 7.0 ਇੰਸਟਾਲੇਸ਼ਨ ਲਈ XFS ਹੁਣ ਮੂਲ ਫਾਈਲ ਸਿਸਟਮ ਹੈ, ਜਿਹੜਾ ਕਿ ਚੌਥਾ ਵਧਿਆ ਹੋਇਆ ਫਾਈਲ-ਸਿਸਟਮ (ext4) ਮੂਲ Red Hat Enterprise Linux 6 ਦੁਆਰਾ ਵਰਤਿਆ ਜਾਂਦਾ ਹੈ। ext4 ਅਤੇ Btrfs (B-Tree) ਫਾਈਲ ਸਿਸਟਮ ਨੂੰ XFS ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।
XFS ਇੱਕ ਉੱਚੀ ਤਰ੍ਹਾਂ ਸਕੇਲ ਕਰਨ ਯੋਗ, ਉੱਚ-ਕਾਰਗੁਜਾਰੀ ਫਾਈਲ ਸਿਸਟਮ ਜਿਹੜਾ ਕਿ ਅਸਲੀਅਤ ਵਿੱਚ Silicon Graphics, Inc ਵਿਖੇ ਬਣਾਇਆ ਗਿਆ ਸੀ। ਇਹ 16 ਐਕਸਾਬਾਈਟਾਂ (ਲੱਗਭਗ 16 ਮਿਲੀਅਨ ਟੈਰਾਬਾਈਟਾਂ) ਤੱਕ ਦੇ ਫਾਈਲ ਸਿਸਟਮਾਂ, 8 ਐਕਸਾਬਾਈਟਾਂ (ਲੱਗਭਗ 8 ਮਿਲੀਅਨ ਟੈਰਾਬਾਈਟਾਂ) ਅਤੇ ਕਰੋੜਾਂ ਹੀ ਇੰਦਰਾਜਾਂ ਵਾਲੇ ਡਾਇਰੈਕਟਰੀ ਢਾਂਚਿਆਂ ਨੂੰ ਸਮਰਥਨ ਦੇਣ ਲਈ ਬਣਾਇਆ ਗਿਆ ਸੀ। XFS ਮੈਟਾਡਾਟਾ ਜਰਨਲਿੰਗ ਦਾ ਸਮਰਥਨ ਕਰਦਾ ਹੈ, ਜਿਹੜਾ ਕਿ ਛੇਤੀ ਕਰੈਸ਼ ਰਿਕਵਰੀ ਦੀ ਸਹੂਲਤ ਦਿੰਦਾ ਹੈ। XFS ਫਾਈਲ ਸਿਸਟਮ ਨੂੰ ਮਾਊਂਟ ਹੋਏ ਅਤੇ ਸਰਗਰਮ ਹੋਏ ਦੌਰਾਨ ਵੀ ਡੀ-ਫਰੈਗਮੈਂਟ ਅਤੇ ਵਧਾਇਆ ਜਾ ਸਕਦਾ ਹੈ।
ext4 ਅਤੇ XFS ਵਿੱਚ ਸਾਂਝੇ ਕੰਮ ਲਈ ਵਰਤੀਆਂ ਜਾਣ ਵਾਲੀਆਂ ਕਮਾਂਡਾਂ ਵਿੱਚ ਹੋਏ ਬਦਲਾਆਂ ਦੀ ਜਾਣਕਾਰੀ ਲਈ, ਇੰਸਟਾਲੇਸ਼ਨ ਹਦਾਇਤ ਕਿਤਾਬਚਾਵਿੱਚ ਹਵਾਲਾ ਸਾਰਣੀ ਵੇਖੋ।

IBM ਸਿਸਟਮ z ਲਈ libhugetlbfs ਸਮਰਥਨ

libhugetlbfs ਲਾਇਬਰੇਰੀ ਹੁਣ IBM ਸਿਸਟਮ z ਢਾਂਚੇ ਤੇ ਸਮਰਥਿਤ ਹੈ। ਲਾਇਬਰੇਰੀ C ਅਤੇ C++ ਪਰੋਗਰਾਮਾਂ ਵਿੱਚਲੇ ਵੱਡੇ ਪਾਰਦਰਸ਼ੀ ਵਰਤੋਂ ਨੂੰ ਯੋਗ ਕਰਦਾ ਹੈ। ਐਪਲੀਕੇਸ਼ਨਾਂ ਅਤੇ ਮਿਡਲਵੇਅਰ ਪਰੋਗਰਾਮ ਕਾਰਗੁਜਾਰੀ ਫਾਇਦਿਆਂ ਜਾਂ ਬਿਨਾਂ ਕਿਸੇ ਬਦਲਾਅ ਤੋਂ ਬਿਨਾਂ ਵੱਡੇ ਪੰਨ੍ਹਿਆਂ ਜਾਂ ਮੁੜ-ਸੰਕਲਨਾਂ ਤੋਂ ਫਾਇਦਾ ਲੈ ਸਕਦੇ ਹਨ।

ਅਧਿਆਇ 8. ਕਰਨਲ

Red Hat Enterprise Linux 7.0 kernel ਸੰਸਕਰਣ 3.10 ਨਾਲ ਆਉਂਦਾ ਹੈ, ਜਿਹੜਾ ਕਿ ਬਹੁਤ ਸਾਰੇ ਨਵੇਂ ਫੀਚਰ ਮੁਹੱਈਆ ਕਰਦਾ ਹੈ, ਜਿਸ ਵਿੱਚੋਂ ਸੱਭ ਤੋਂ ਜਿਆਦਾ ਧਿਆਨ ਦੇਣ ਯੋਗ ਹੇਠਾਂ ਸੂਚੀਬੱਧ ਹਨ।

ਵੱਡੇ crashkernel ਅਕਾਰਾਂ ਲਈ ਸਮਰਥਨ

Red Hat Enterprise Linux 7.0 ਵੱਡੀ ਮੈਮੋਰੀ (3TB ਤੱਕ) ਵਾਲੇ ਸਿਸਟਮਾਂ ਉੱਤੇ kdump ਕਰੈਸ਼ ਡੰਪਿੰਗ ਮਕੈਨਿਜ਼ਮ ਦਾ ਸਮਰਥਨ ਕਰਦਾ ਹੈ।

1 CPU ਤੋਂ ਵੱਧ ਨਾਲ Crashkernel

Red Hat Enterprise Linux 7.0 ਇੱਕ ਤੋਂ ਵੱਧ CPU ਨਾਲ crashkernel ਬੂਟਿੰਗ ਨੂੰ ਯੋਗ ਕਰਦਾ ਹੈ। ਇਹ ਕਾਰਜ ਇੱਕ ਤਕਨੀਕੀ ਪਹਿਲ ਝਾਤ ਵਜੋਂ ਸਮਰਥਿਤ ਹੈ।

ਸਵੈਪ ਮੈਮੋਰੀ ਸੰਕੁਚਨ

Red Hat Enterprise Linux 7.0 ਇੱਕ ਨਵਾਂ ਫੀਚਰ ਪੇਸ਼ ਕਰਦਾ ਹੈ, ਸਵੈਪ ਮੈਮੋਰੀ ਸੰਕੁਚਨ। ਸਵੈਪ ਸੰਕੁਚਨ,frontswap ਲਈ ਇੱਕ ਬਾਰੀਕ ਬੈਕਐਂਡ, zswap ਦੁਆਰਾ, ਅਮਲ ਵਿੱਚ ਲਿਆਇਆ ਜਾਂਦਾ ਹੈ। ਸਵੈਪ ਮੈਮੋਰੀ ਸੰਕੁਚਨ ਤਕਨੀਕ ਦੀ ਵਰਤੋਂ ਖਾਸੀ I/O ਕਮੀਂ ਅਤੇ ਕਾਰਗੁਜਾਰੀ ਲਾਭ ਯਕੀਨੀ ਬਣਾਉਂਦੀ ਹੈ।

NUMA-Aware ਨਿਰਧਾਰਨ ਅਤੇ ਮੈਮੋਰੀ ਵੰਡ

Red Hat Enterprise Linux 7.0 ਵਿੱਚ, ਗੈਰ-ਇਕਸਾਰ ਮੈਮੋਰੀ ਦਖਲ (NUMA) ਸਿਸਟਮਾਂ ਉੱਤੇ ਕਾਰਗੁਜਾਰੀ ਸੁਧਾਰਨ ਵਾਸਤੇ, ਕਰਨਲ ਉਸੇ ਸਿਸਟਮ ਵਿੱਚਲੀਆਂ NUMA ਨੋਡਾਂ ਵਿੱਚ ਕਾਰਵਾਈਆਂ ਅਤੇ ਮੈਮੋਰੀ ਮੁੜ-ਸਥਾਪਿਤ ਸ੍ਵੈ-ਚਲਿਤ ਹੀ ਕਰਦਾ ਹੈ।

APIC ਆਭਾਸੀਕਰਣ

ਆਭਾਸੀ ਮਸ਼ੀਨ ਮੌਨੀਟਰ (VMM) ਇੰਟਰੱਪਟ ਨਜਿੱਠਣ ਨੂੰ ਸੁਧਾਰਣ ਲਈ ਨਵੇਂ ਪ੍ਰੋਸੈਸਰਾਂ ਦੀਆਂ ਹਾਰਡਵੇਅਰ ਯੋਗਤਾਵਾਂ ਨੂੰ ਵਰਤ ਕੇ ਐਡਵਾਂਸਡ ਪਰੋਗਰਾਮੇਬਲ ਇੰਟਰੱਪਟ ਕੰਟਰੋਲਰ (APIC) ਰਜਿਸਟਰਾਂ ਦਾ ਆਭਾਸੀਕਰਣ ਸਮਰਥਿਤ ਹੈ।

vmcp ਕਰਨਲ ਦੇ ਅੰਦਰ ਹੀ ਬਣਿਆ

Red Hat Enterprise Linux 7.0 ਵਿੱਚ, vmcp ਕਰਨਲ ਮੌਡਿਊਲ ਕਰਨਲ ਵਿੱਚ ਬਣਾਇਆ ਗਿਆ ਹੈ। ਇਹ ਪੱਕਾ ਕਰਦਾ ਹੈ ਕਿ vmcp ਯੰਤਰ ਨੋਡ ਹਮੇਸ਼ਾ ਮੌਜੂਦ ਰਹੇ, ਅਤੇ ਵਰਤੋਂਕਾਰ ਬਿਨਾਂ vmcp ਕਰਨਲ ਮੌਡਿਊਲ ਨੂੰ ਪਹਿਲਾਂ ਲੋਡ ਕੀਤਿਆਂ IBM z/VM ਹਾਈਪਰਵਾਈਜ਼ਰ ਕਮਾਂਡਾਂ ਭੇਜ ਸਕਦੇ ਹਨ।

ਹਾਰਡਵੇਅਰ ਗਲਤੀ ਸੂਚਨਾ ਮਕੈਨਿਜ਼ਮ

ਇਸ ਵੇਲੇ, ਲੀਨਿਕਸ ਵਿੱਚ ਹਾਰਡਵੇਅਰ ਗਲਤੀ ਸੂਚਨਾ ਢਾਂਚਾ ਸਮੱਸਿਆ ਵਾਲਾ ਹੋ ਸਕਦਾ ਹੈ, ਜਿਆਦਾਤਰ ਵੱਖੋ-ਵੱਖਰੇ ਸੰਦਾਂ (mcelog ਅਤੇ EDAC) ਕਰਕੇ ਜਿਹੜੇ ਕਿ ਗਲਤੀਆਂ ਸੂਚਿਤ ਕਰਨ ਲਈ ਵੱਖ-ਵੱਖ ਸਰੋਤਾਂ ਤੋਂ ਵੱਖੋ ਵੱਖਰੇ ਢੰਗਾਂ ਦੇ ਨਾਲ-ਨਾਲ ਵੱਖੋ ਵੱਖਰੇ ਸੰਦਾਂ (ਜਿਵੇਂ ਕਿ mcelog, edac-utils, ਅਤੇ syslog) ਤੋਂ ਗਲਤੀਆਂ ਇਕੱਠੀਆਂ ਕਰਦੇ ਹਨ।
ਹਾਰਡਵੇਅਰ ਗਲਤੀ ਸੂਚਨਾ ਦੀਆਂ ਸਮੱਸਿਆਵਾਂ ਇਹਨਾਂ ਦੋ ਹਿੱਸਿਆਂ ਵਿੱਚ ਵੰਡੀਆਂ ਜਾ ਸਕਦੀਆਂ ਹਨ:
  • ਵੱਖ-ਵੱਖ ਗਲਤੀ ਡਾਟਾ ਇਕੱਠਾ ਕਰਨ ਵਾਲੇ ਢਾਂਚੇ ਕਈ ਤਰ੍ਹਾਂ ਦਾ ਅਤੇ ਕਦੇ-ਕਦੇ ਹੂਬਹੂ ਨਕਲ ਡਾਟਾ ਇਕੱਠਾ ਕਰਦਾ ਹੈ।
  • ਅਤੇ ਵੱਖੋ ਵੱਖਰੇ ਸੰਦ ਜਿਹੜੇ ਇਹ ਡਾਟਾ ਵੱਖੋ ਵੱਖ ਥਾਵਾਂ ਤੇ ਵੱਖ-ਵੱਖ ਸਮਾਂ ਮੋਹਰਾਂ ਨਾਲ ਸੂਚਿਤ ਕਰਦੇ ਹਨ, ਜੋ ਕਿ ਘਟਨਾਵਾਂ ਦਾ ਸੰਬੰਧ ਸਥਾਪਿਤ ਕਰਨਾ ਮੁਸ਼ਕਿਲ ਕਰਦਾ ਹੈ।
Red Hat Enterprise Linux 7.0 ਵਿੱਚ ਨਵੇਂ ਹਾਰਡਵੇਅਰ ਈਵੈਂਟ ਸੂਚਨਾ ਢਾਂਚੇ, ਜਾਂ HERM, ਦਾ ਨਿਸ਼ਾਨਾ ਵੱਖੋ ਵੱਖ ਸਰੋਤਾਂ ਤੋਂ ਗਲਤੀ ਡਾਟਾ ਇਕੱਠਾ ਕਰਨਾ, ਅਤੇ ਗਲਤੀ ਘਟਨਾਵਾਂ ਨੂੰ ਵਰਤੋਂਕਾਰ ਖੇਤਰ ਵਿੱਚ ਇੱਕ ਲੜੀਵਾਰ ਸਮਾਂ-ਲਕੀਰ ਅਤੇ ਇੱਕ ਥਾਂ ਉੱਤੇ ਸੂਚਿਤ ਕਰਨਾ ਹੈ। Red Hat Enterprise Linux 7.0 ਵਿੱਚ HERM ਇੱਕ ਨਵਾਂ ਵਰਤੋਂਕਾਰ ਖੇਤਰ ਡੈਮਨ, rasdaemon, ਪੇਸ਼ ਕਰਦਾ ਹੈ ਜਿਹੜਾ ਕਿ ਸਾਰੀਆਂ ਭਰੋਸੇਯੋਗਤਾ, ਉਪਲੱਬਧਤਾ, ਅਤੇ ਸੇਵਾਯੋਗਤਾ (RAS) ਗਲਤੀ ਘਟਨਾਵਾਂ ਜਿਹੜੀਆਂ ਕਰਨਲ ਟਰੇਸਿੰਗ ਢਾਂਚੇ ਤੋਂ ਆਉਂਦੀਆਂ ਹਨ, ਨੂੰ ਫੜਦਾ ਅਤੇ ਨਜਿੱਠਦਾ ਹੈ, ਅਤੇ ਉਹਨਾਂ ਨੂੰ ਦਰਜ ਕਰਦਾ ਹੈ। Red Hat Enterprise Linux 7.0 ਵਿੱਚ HERM ਗਲਤੀਆਂ ਸੂਚਿਤ ਕਰਨ ਲਈ ਸੰਦ ਮੁਹੱਈਆ ਕਰਦਾ ਹੈ ਅਤੇ ਵੱਖ-ਵੱਖ ਕਿਸਮਾਂ ਦੀਆਂ ਗਲਤੀਆਂ ਜਿਵੇਂ ਕਿ ਵੱਡੇ ਪਾੜੇ ਅਤੇ ਬਰੀਕ ਗਲਤੀਆਂ ਖੋਜਣ ਦੇ ਯੋਗ ਹੈ।

ਪੂਰਾ DynTick ਸਮਰਥਨ

nohz_full ਬੂਟ ਪੈਰਾਮੀਟਰ ਅਸਲੀ ਬੇ-ਟਿਕਟੇ ਕਰਨਲ ਫੀਚਰ ਨੂੰ ਇੱਕ ਵਧੀਕ ਮਾਮਲੇ ਤੱਕ ਵਧਾਉਂਦਾ ਹੈ ਜਦੋਂ ਟਿਕਟ ਰੋਕੀ ਜਾ ਸਕਦੀ ਹੈ, ਜਦੋਂ per-cpu nr_running=1 ਸੈਟਿੰਗ ਵਰਤੀ ਜਾਂਦੀ ਹੈ। ਉਹ ਹੈ, ਜਦੋਂ CPU ਦੀ ਚਲਾਉਣ ਕਤਾਰ ਵਿੱਚ ਇਕਹਿਰਾ ਚਲਾਉਣਯੋਗ ਕੰਮ ਹੁੰਦਾ ਹੈ।

ਕਰਨਲ ਮੌਡਿਊਲਾਂ ਨੂੰ ਬਲੈਕਲਿਸਟ ਕਰਨਾ

Red Hat Enterprise Linux 7.0 ਨਾਲ ਆਉਂਦੀ modprobe ਯੂਟਿਲਟੀ ਵਰਤੋਂਕਾਰ ਨੂੰ ਇੰਸਟਾਲੇਸ਼ਨ ਸਮੇਂ ਕਰਨਲ ਮੌਡਿਊਲਾਂ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਪਰਵਾਨਗੀ ਦਿੰਦੀ ਹੈ। ਵਿਆਪਕ ਤੌਰ ਤੇ ਮੌਡਿਊਲਾਂ ਦੀ ਸ੍ਵੈ-ਚਲਿਤ ਲੋਡਿੰਗ ਅਯੋਗ ਕਰਨ ਲਈ, ਹੇਠਲੀ ਕਮਾਂਡ ਚਲਾਉ:
modprobe.blacklist=module

ਡਾਇਨਾਮਿਕ ਕਰਨਲ ਪੈਚਿੰਗ

Red Hat Enterprise Linux 7.0 kpatch, ਇੱਕ ਡਾਇਨਾਮਿਕ ਕਰਨਲ ਪੈਚ ਪ੍ਰਬੰਧਕ, ਇੱਕ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕਰਦਾ ਹੈ। kpatch ਵਰਤੋਂਕਾਰਾਂ ਨੂੰ ਬਾਇਨਰੀ ਕਰਨਲ ਪੈਚਾਂ ਜਿਹੜੇ ਕਿ ਕਰਨਲ ਨੂੰ ਬਿਨਾਂ ਬੂਟ ਕੀਤੇ ਡਾਇਨਾਮਿਕ ਤੌਰ ਤੇ ਪੈਚ ਕਰਨ ਲਈ ਵਰਤੇ ਜਾ ਸਕਦੇ ਹਨ ਦੇ ਸੰਗ੍ਰਿਹ ਦੇ ਪ੍ਰਬੰਧਨ ਦੀ ਪਰਵਾਨਗੀ ਦਿੰਦੀ ਹੈ।

Emulex ocrdma ਚਾਲਕ

Emulex ocrdma ਚਾਲਕ ਨੂੰ Red Hat Enterprise Linux 7.0 ਵਿੱਚ ਇੱਕ ਤਕਨੀਕੀ ਪਹਿਲ ਝਲਕ ਵਜੋਂ ਸ਼ਾਮਲ ਕੀਤਾ ਗਿਆ ਹੈ। ਚਾਲਕ ਕਈ Emulex ਅਡਾਪਟਰਾਂ ਉੱਪਰ ਦੁਰੇਡੀ ਸਿੱਧਾ ਮੈਮੋਰੀ ਦਖਲ (RDMA) ਯੋਗਤਾ ਮੁਹੱਈਆ ਕਰਦਾ ਹੈ।

dm-era ਟਿਕਾਣਾ

Red Hat Enterprise Linux 7.0 dm-era device-mapper ਟਿਕਾਣੇ ਨੂੰ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕਰਦਾ ਹੈ। dm-era ਨਜ਼ਰ ਰੱਖਦਾ ਹੈ ਕਿ "era" ਵਜੋਂ ਕਹੇ ਜਾਂਦੇ ਵਰਤੋਂਕਾਰ-ਪਰਿਭਾਸ਼ਤ ਸਮਾਂ ਅੰਤਰਾਲ ਦੌਰਾਨ ਕਿਹੜੇ ਬਲਾਕ ਲਿਖੇ ਗਏ। ਹਰੇਕ era ਟਿਕਾਣਾ ਨਮੂਨਾ ਮੌਜੂਦਾ era ਵਜੋਂ ਇੱਕ ਇੱਕਸੁਰਤਾ ਨਾਲ ਵਧਦੇ 32-ਬਿੱਟ ਕਾਊਂਟਰ ਦਾ ਰੱਖ-ਰੱਖਾਅ ਕਰਦਾ ਹੈ। ਇਹ ਟਿਕਾਣਾ ਬੈਕਅੱਪ ਸਾਫਟਵੇਅਰ ਨੂੰ ਪਿਛਲੇ ਬੈਕਅੱਪ ਤੋਂ ਬਾਅਦ ਬਦਲੇ ਗਏ ਬਲਾਕਾਂ ਤੇ ਨਜਰ ਰੱਖਣ ਦੀ ਪਰਵਾਨਗੀ ਦਿੰਦਾ ਹੈ। ਇਹ ਵਿਤਰਕ ਦੇ ਸਨੈਪਸ਼ਾਟ ਉੱਪਰ ਮੁੜ ਵਾਪਿਸ ਜਾਣ ਤੋਂ ਬਾਅਦ ਕੈਚੇ ਦੀ ਸਮੱਗਰੀ ਨੂੰ ਕੈਚੇ ਇਕਸਾਰਤਾ ਲਈ ਥੋੜੀ ਮਾਤਰਾ ਵਿੱਚ ਅਪ੍ਰਮਾਣਿਤ ਕਰਨ ਦੀ ਪਰਵਾਨਗੀ ਦਿੰਦਾ ਹੈ। dm-era ਦੀ ਮੁੱਖ ਤੌਰ ਤੇ dm-cache ਟਿਕਾਣੇ ਨਾਲ ਜੋੜੀ ਬਣਾਉਣ ਦੀ ਉਮੀਦ ਕੀਤੀ ਜਾਂਦੀ ਹੈ।

ਅਧਿਆਇ 9. ਆਭਾਸੀਕਰਣ

9.1. ਕਰਨਲ-ਅਧਾਰਿਤ ਆਭਾਸੀਕਰਣ

virtio-blk-data-plane ਵਰਤ ਕੇ ਸੁਧਰੀ ਬਲਾਕ I/O ਕਾਰਗੁਜਾਰੀ

Red Hat Enterprise Linux 7.0 ਵਿੱਚ, virtio-blk-data-plane I/O ਆਭਾਸੀਕਰਣ ਕਾਰਜਯੋਗਤਾ ਇੱਕ ਤਕਨੀਕੀ ਪਹਿਲ ਝਲਕ ਵਜੋਂ ਉਪਲੱਬਧ ਹੈ। ਇਹ ਕਾਰਜਯੋਗਤਾ QEMU ਨੂੰ ਇੱਕ ਸਮਰਪਿਤ ਥਰੈੱਡ, ਜਿਹੜਾ ਕਿ I/O ਕਾਰਗੁਜਾਰੀ ਲਈ ਸੁਯੋਗ ਕੀਤਾ ਹੈ, ਵਿੱਚ ਡਿਸਕ I/O ਕਰਨ ਤੱਕ ਵਾਧਾ ਦਿੰਦੀ ਹੈ।

PCI ਬਰਿੱਜ

QEMU ਪਹਿਲਾਂ ਸਿਰਫ 32 PCI ਸਲਾਟਾਂ ਤੱਕ ਸਮਰਥਨ ਦਿੰਦਾ ਸੀ। Red Hat Enterprise Linux 7.0 PCI ਬਰਿੱਜ ਪੇਸ਼ ਕਰਦਾ ਹੈ, ਜਿਹੜਾ ਕਿ ਵਰਤੋਂਕਾਰ ਨੂੰ 32 ਤੋਂ ਵੱਧ PCI ਯੰਤਰਾਂ ਨੂੰ ਸੰਰਚਿਤ ਕਰਨ ਦੀ ਪਰਵਾਨਗੀ ਦਿੰਦਾ ਹੈ। ਧਿਆਨ ਦੇਵੋ ਕਿ ਬਰਿੱਜ ਦੇ ਪਿੱਛੇ ਹੌਟ-ਪਲੱਗ ਕਰਨਾ ਸਮਰਥਿਤ ਨਹੀਂ ਹੈ।

QEMU ਸੈਂਡਬੌਕਸਿੰਗ

Red Hat Enterprise Linux 7.0 ਕਰਨਲ ਸਿਸਟਮ ਕਾਲ ਫਿਲਟਰਿੰਗ ਦੀ ਵਰਤੋਂ ਕਰ ਕੇ ਸੁਧਰਿਆ ਹੋਇਆ KVM ਆਭਾਸੀਕਰਣ ਸੁਰੱਖਿਆ ਫੀਚਰ ਪੇਸ਼ ਕਰਦਾ ਹੈ, ਜੋ ਕਿ ਮੇਜਬਾਨ ਸਿਸਟਮ ਅਤੇ ਪ੍ਰਾਹੁਣੇ ਵਿੱਚਕਾਰ ਇਕੱਲਤਾ ਸੁਧਾਰਦਾ ਹੈ।

QEMU ਆਭਾਸੀ CPU Hot Add ਸਮਰਥਨ

Red Hat Enterprise Linux 7.0 ਵਿੱਚ QEMU ਆਭਾਸੀ CPU (vCPU) hot add ਸਮਰਥਨ ਪੇਸ਼ ਕਰਦਾ ਹੈ। ਕੰਮ ਦੇ ਬੋਝ ਦੀ ਮੰਗ ਨੂੰ ਮੇਚਣ ਲਈ ਜਾਂ ਕੰਮ ਦੇ ਬੋਝ ਨਾਲ ਜੁੜੇ ਸੇਵਾ ਪੱਧਰ ਇਕਰਾਰਨਾਮਾ (SLA) ਦੇ ਰੱਖ ਰਖਾਅ ਲਈ ਆਭਾਸੀ CPU (vCPU) ਇੱਕ ਚਲਦੀ ਹੋਈ ਆਭਾਸੀ ਮਸ਼ੀਨ ਵਿੱਚ ਜੋੜੇ ਜਾ ਸਕਦੇ ਹਨ। ਧਿਆਨ ਦੇਵੋ ਕਿ vCPU ਹੌਟ ਪਲੱਗ ਕਰਨਾ ਸਿਰਫ pc-i440fx-rhel7.0.0 ਮਸ਼ੀਨ ਕਿਸਮ, Red Hat Enterprise Linux 7.0 ਉੱਤੇ ਮੂਲ ਮਸ਼ੀਨ ਕਿਸਮ, ਵਰਤਦੀਆਂ ਹੋਈਆਂ ਆਭਾਸੀ ਮਸ਼ੀਨਾਂ ਤੇ ਹੀ ਸਮਰਥਿਤ ਹੈ।

ਬਹੁਤੇ ਕਤਾਰ NIC

ਬਹੁਤੇ ਕਤਾਰ virtio_net ਵਧੀਆ ਸਕੇਲ-ਯੋਗਤਾ ਮੁਹੱਈਆ ਕਰਦੇ ਹਨ; ਹਰੇਕ ਆਭਾਸੀ CPU ਦੀ ਭੇਜਣ ਤੇ ਪ੍ਰਾਪਤ ਕਰਨ ਦੀ ਅਲੱਗ ਕਤਾਰ ਅਤੇ ਅਲੱਗ ਇੰਟਰੱਪਟ ਹੁੰਦੇ ਹਨ ਜਿਹੜੇ ਇਹ ਹੋਰ ਆਭਾਸੀ CPU-ਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਵਰਤ ਸਕਦੇ ਹਨ।

ਬਹੁਤੀਆਂ ਕਤਾਰ virtio_scsi

ਬਹੁਤੇ ਕਤਾਰ virtio_scsi ਵਧੀਆ ਸਕੇਲ-ਯੋਗਤਾ ਮੁਹੱਈਆ ਕਰਦੇ ਹਨ; ਹਰੇਕ ਆਭਾਸੀ CPU ਦੀ ਅਲੱਗ ਕਤਾਰ ਅਤੇ ਅਲੱਗ ਇੰਟਰੱਪਟ ਹੁੰਦੇ ਹਨ ਜਿਹੜੇ ਇਹ ਹੋਰ ਆਭਾਸੀ CPU-ਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਵਰਤ ਸਕਦੇ ਹਨ।

ਜੀਵੰਤ ਪ੍ਰਵਾਸ ਲਈ ਸਫ੍ਹਾ ਡੈਲਟਾ ਸੰਕੁਚਨ

KVM ਜੀਵੰਤ ਪ੍ਰਵਾਸ ਫੀਚਰ ਪ੍ਰਾਹੁਣਾ ਮੈਮੋਰੀ ਸਫ੍ਹੇ ਸੰਕੁਚਿਤ ਕਰ ਕੇ ਅਤੇ ਤਬਦੀਲ ਕੀਤਾ ਪ੍ਰਵਾਸ ਡਾਟਾ ਅਕਾਰ ਘਟਾ ਕੇ ਸੁਧਾਰਿਆ ਗਿਆ ਹੈ। ਇਹ ਫੀਚਰ ਪ੍ਰਵਾਸ ਨੂੰ ਛੇਤੀ ਵਾਪਰਨ ਦੀ ਪਰਵਾਨਗੀ ਦਿੰਦਾ ਹੈ।

KVM ਵਿੱਚ HyperV ਇੰਟਾਈਟਲਮੈਂਟ

KVM ਬਹੁਤ ਸਾਰੇ ਮਾਈਕਰੋਸਾਫਟ Hyper-V ਕਾਰਜਾਂ ਨਾਲ ਅੱਪਡੇਟ ਕੀਤਾ ਗਿਆ ਹੈ; ਉਦਾਹਰਣ ਲਈ, ਮੈਮੋਰੀ ਪ੍ਰਬੰਧਨ ਇਕਾਈ (MMU) ਅਤੇ ਆਭਾਸੀ ਇੰਟਰੱਪਟ ਨਿਯੰਤਰਕ ਲਈ ਸਮਰਥਨ। ਮਾਈਕਰੋਸਾਫਟ ਮੇਜਬਾਨ ਅਤੇ ਪ੍ਰਾਹੁਣੇ ਵਿੱਚਕਾਰ ਇੱਕ ਨੀਮ-ਆਭਾਸੀਕ੍ਰਿਤ APIਮੁਹੱਈਆ ਕਰਦੀ ਹੈ, ਅਤੇ ਮੇਜਬਾਨ ਉੱਤੇ ਇਸ ਦੇ ਕੁੱਝ ਹਿੱਸੇ ਲਾਗੂ ਕਰ ਕੇ, ਅਤੇ ਮਾਈਕਰੋਸਾਫਟ ਨਿਰਧਾਰਨ ਦੇ ਅਨੁਸਾਰ ਪ੍ਰਗਟ ਕਰ ਕੇ, ਮਾਈਕਰੋਸਾਫਟ ਵਿੰਡੋਜ਼ ਪ੍ਰਾਹੁਣੇ ਆਪਣੀ ਕਾਰਗੁਜਾਰੀ ਸੁਧਾਰ ਸਕਦੇ ਹਨ।

ਉੱਚ ਬੈਂਡਵਿਡਥ I/O ਲਈ EOI

Red Hat Enterprise Linux 7.0 ਇੰਟਰੱਪਟ ਅੰਤ (EOI) ਕਾਰਵਾਈ ਨੂੰ ਤੇਜ ਕਰਨ ਲਈ Advanced Programmable Interrupt Controller (APIC) ਤੇ Intel ਅਤੇ AMD ਸੁਧਾਰਾਂ ਨੂੰ ਵਰਤਦਾ ਹੈ। ਪੁਰਾਣੇ ਚਿੱਪਸੈੱਟਾਂ ਲਈ, Red Hat Enterprise Linux 7.0 (EOI) ਤੇਜੀ ਲਈ ਨੀਮ-ਆਭਾਸੀਕ੍ਰਿਤ ਵਿਕਲਪ ਮੁਹੱਈਆ ਕਰਦਾ ਹੈ।

KVM ਪ੍ਰਾਹੁਣਿਆਂ ਲਈ USB 3.0 ਸਮਰਥਨ

Red Hat Enterprise Linux 7.0 ਤਕਨੀਕੀ ਪਹਿਲ ਝਲਕ ਵਜੋਂ USB 3.0 hostadapter (xHCI) ਇਮੂਲੇਸ਼ਨ ਸ਼ਾਮਲ ਕਰ ਕੇ ਸੁਧਰਿਆ ਹੋਇਆ USB ਸਮਰਥਨ ਮੁਹੱਈਆ ਕਰਦਾ ਹੈ।

Windows 8 ਅਤੇ Windows Server 2012 ਪ੍ਰਾਹੁਣਾ ਸਮਰਥਨ

Red Hat Enterprise Linux 7.0 KVM ਆਭਾਸੀ ਮਸ਼ੀਨਾਂ ਅੰਦਰ ਚੱਲ ਰਹੇ ਮਾਈਕਰੋਸਾਫਟ ਵਿਡੋਜ਼ 8 ਅਤੇ ਵਿੰਡੋਜ਼ ਸਰਵਰ 2012 ਪ੍ਰਾਹੁਣਿਆਂ ਦਾ ਸਮਰਥਨ ਕਰਦਾ ਹੈ।

QEMU ਪ੍ਰਾਹੁਣਿਆਂ ਲਈ I/O Throttling

ਇਹ ਫੀਚਰ QEMU ਪ੍ਰਾਹੁਣਾ ਬਲਾਕ ਯੰਤਰਾਂ ਲਈ I/O ਥਰੌਟਲਿੰਗ, ਜਾਂ ਸੀਮਾਵਾਂ, ਮੁਹੱਈਆ ਕਰਦਾ ਹੈ। I/O ਥਰੌਟਲਿੰਗ I/O ਮੈਮੋਰੀ ਬੇਨਤੀਆਂ ਤੇ ਅਮਲ ਨੂੰ ਹੌਲੀ ਕਰ ਦਿੰਦਾ ਹੈ। ਇਹ ਸਿਸਟਮ ਨੂੰ ਹੌਲੀ ਕਰ ਦਿੰਦਾ ਹੈ ਪਰ ਇਸ ਨੂੰ ਕਰੈਸ਼ ਹੋਣ ਤੋਂ ਬਚਾ ਲੈਂਦਾ ਹੈ। ਧਿਆਨ ਦਿਉ ਕਿ ਡਾਟਾ ਪਲੇਨਾਂ ਨੂੰ ਥਰੌਟਲ ਕਰਨਾ ਮੁਮਕਿਨ ਨਹੀਂ।

ਬੈਲੂਨਿੰਗ ਅਤੇ ਪਾਰਦਰਸ਼ੀ ਵੱਡੇ ਸਫ੍ਹਿਆਂ ਦਾ ਏਕੀਕਰਣ

Red Hat Enterprise Linux 7.0 ਵਿੱਚ ਬੈਲੂਨਿੰਗ ਅਤੇ ਪਾਰਦਰਸ਼ੀ ਵੱਡੇ ਸਫ੍ਹੇ ਵਧੀਆ ਤਰੀਕੇ ਨਾਲ ਏਕੀਕ੍ਰਿਤ ਕੀਤੇ ਗਏ ਹਨ। ਬੈਲੂਨ ਸਫ੍ਹੇ ਤਬਦੀਲ ਕੀਤੇ ਜਾ ਸਕਦੇ ਹਨ ਅਤੇ ਸੁੰਗੇੜੇ ਜਾ ਸਕਦੇ ਹਨ ਤਾਂ ਕਿ ਉਹ ਵੱਡੇ ਸਫ੍ਹੇ ਬਣ ਜਾਣ।

ਮੇਜਬਾਨ ਤੋਂ ਸਿਸਟਮ ਐਨਟਰੌਪੀ ਖਿੱਚਣਾ

ਇੱਕ ਨਵਾਂ ਯੰਤਰ, virtio-rng, ਪ੍ਰਾਹੁਣਿਆਂ ਲਈ ਸੰਰਚਿਤ ਕੀਤਾ ਜਾ ਸਕਦਾ ਹੈ, ਜਿਹੜਾ ਕਿ ਮੇਜਬਾਨ ਤੋਂ ਪ੍ਰਾਹੁਣਿਆਂ ਨੂੰ ਐਨਟਰੌਪੀ ਉਪਲੱਬਧ ਕਰਵਾਏਗਾ। ਮੂਲ ਤੌਰ ਤੇ, ਇਹ ਜਾਣਕਾਰੀ ਮੇਜਬਾਨ ਦੀ /dev/random ਫਾਈਲ ਤੋਂ ਲਈ ਜਾਂਦੀ ਹੈ, ਪਰ ਮੇਜਬਾਨ ਉੱਤੇ ਉਪਲੱਬਧ ਹਾਰਡਵੇਅਰ ਅੰਕ ਨਿਰਮਾਤਾ (RNGs) ਵੀ ਸਰੋਤ ਵਜੋਂ ਵਰਤੇ ਜਾ ਸਕਦੇ ਹਨ।

ਬਰਿੱਜ ਸਿਫਰ ਨਕਲ ਪ੍ਰਸਾਰਣ

ਬਰਿੱਜ ਸਿਫਰ ਨਕਲ ਪ੍ਰਸਾਰਣ CPU ਦੀ ਵੱਡੇ ਸੁਨੇਹਿਆਂ ਉੱਤੇ ਅਮਲ ਦੀ ਕਾਰਵਾਈ ਸੁਧਾਰਨ ਲਈ ਇੱਕ ਕਾਰਗੁਜਾਰੀ ਫੀਚਰ ਹੈ। ਬਰਿੱਜ ਸਿਫਰ ਨਕਲ ਪ੍ਰਸਾਰਣ ਫੀਚਰ ਜਦੋਂ ਬਰਿੱਜ ਵਰਤਿਆ ਜਾ ਰਿਹਾ ਹੋਵੇ ਤਾਂ ਪ੍ਰਾਹੁਣੇ ਤੋਂ ਬਾਹਰੀ ਆਵਾਜਾਈ ਦੀ ਕਾਰਵਾਈ ਨੂੰ ਸੁਧਾਰਦਾ ਹੈ।

ਜੀਵੰਤ ਪ੍ਰਵਾਸ ਸਮਰਥਨ

Red Hat Enterprise Linux 6.5 ਮੇਜਬਾਨ ਤੋਂ ਇੱਕ Red Hat Enterprise Linux 7.0 ਮੇਜਬਾਨ ਤੇ ਇੱਕ ਪ੍ਰਾਹੁਣੇ ਦਾ ਜੀਵੰਤ ਪ੍ਰਵਾਸ ਸਮਰਥਿਤ ਹੈ।

qemu-kvm ਵਿੱਚ ਸਮਰਥਨ ਨੂੰ ਰੱਦ ਕਰੋ

fstrim or mount -o discard ਕਮਾਂਡ ਵਰਤ ਕੇ ਸਮਰਥਨ ਰੱਦ ਕਰੋ, discard='unmap' ਨੂੰ ਡੋਮੇਨ ਦੀ XML ਪਰਿਭਾਸ਼ਾ ਵਿੱਚ <driver> ਤੱਤ ਤੇ ਜੋੜਨ ਬਾਅਦ, ਇੱਕ ਪ੍ਰਾਹੁਣੇ ਤੇ ਕੰਮ ਕਰਦਾ ਹੈ। ਉਦਾਹਰਣ ਲਈ:
<disk type='file' device='disk'>
	<driver name='qemu' type='raw' discard='unmap'/>
  <source file='/var/lib/libvirt/images/vm1.img'>
  ...
</disk>

NVIDIA GPU ਯੰਤਰ ਸੌਂਪਣ

Red Hat Enterprise Linux 7.0 ਇਮੂਲੇਟ ਹੋਏ VGA ਨੂੰ ਦੂਜੇ ਗਾਰਫਿਕ ਯੰਤਰ ਵਜੋਂ NVIDIA ਪੇਸ਼ਾਵਰ ਲੜੀ ਗਰਾਫਿਕ ਯੰਤਰ (GRID ਅਤੇ Quadro) ਦੇ ਯੰਤਰ ਸੌਂਪੇ ਜਾਣ ਦਾ ਸਮਰਥਨ ਕਰਦਾ ਹੈ।

ਨੀਮ-ਆਭਾਸੀਕ੍ਰਿਤ Ticketlocks

Red Hat Enterprise Linux 7.0 ਨੀਮ-ਆਭਾਸੀਕ੍ਰਿਤ ticketlocks (pvticketlocks) ਜਿਹੜੇ oversubscribed CPU-ਆਂ ਨਾਲ Red Hat Enterprise Linux 7.0 ਮੇਜਬਾਨਾਂ ਉੱਤੇ ਚੱਲ ਰਹੀਆਂ Red Hat Enterprise Linux 7.0 ਪ੍ਰਾਹੁਣਾ ਆਭਾਸੀ ਮਸ਼ੀਨਾਂ ਦੀ ਕਾਰਗੁਜਾਰੀ ਸੁਧਾਰਦੇ ਹਨ।

ਸੌਂਪੇ ਗਏ PCIeਯੰਤਰਾਂ ਉੱਤੇ ਗਲਤੀ ਨਜਿੱਠਣਾ

ਜੇ Advanced Error Reporting (AER) ਵਾਲੇ ਇੱਕ PCIe ਯੰਤਰ ਜਦੋਂ ਕਿਸੇ ਪ੍ਰਾਹੁਣੇ ਨੂੰ ਸੌਂਪਿਆ ਗਿਆ ਹੋਵੇ ਦਾ ਸਾਹਮਣਾ ਕਿਸੇ ਗਲਤੀ ਨਾਲ ਹੁੰਦਾ ਹੈ, ਕਿਸੇ ਹੋਰ ਚੱਲ ਰਹੇ ਪ੍ਰਾਹੁਣਿਆਂ ਜਾਂ ਮੇਜਬਾਨਾਂ ਤੇ ਜੋਰ ਪਾਏ ਬਿਨਾਂ ਪ੍ਰਭਾਵਿਤ ਪ੍ਰਾਹੁਣਾ ਬੰਦ ਕਰ ਦਿੱਤਾ ਜਾਂਦਾ ਹੈ। ਯੰਤਰ ਲਈ ਮੇਜਬਾਨ ਚਾਲਕ ਗਲਤੀ ਤੋਂ ਉੱਭਰ ਆਉਣ ਤੋਂ ਬਾਅਦ ਪ੍ਰਾਹੁਣੇ ਦੁਬਾਰਾ ਚਾਲੂ ਕੀਤੇ ਜਾਂਦੇ ਹਨ।

Q35 ਚਿਪਸੈੱਟ, PCI ਐਕਸਪ੍ਰੈੱਸ ਬਸ ਅਤੇ AHCI ਇਮੂਲੇਸ਼ਨ

KVM ਪ੍ਰਾਹੁਣਾ ਆਭਾਸੀ ਮਸ਼ੀਨਾਂ ਵਿੱਚ ਲੋੜੀਂਦੀ, Q35 ਮਸ਼ੀਨ ਕਿਸਮ, Red Hat Enterprise Linux 7.0 ਵਿੱਚ ਤਕਨੀਕੀ ਪਹਿਲ ਝਲਕ ਵਜੋਂ ਉਪਲੱਬਧ ਹੈ। ਇੱਕ AHCI ਬਸ ਸਿਰਫ Q35 ਮਸ਼ੀਨ ਕਿਸਮ ਵਿੱਚ ਸ਼ਾਮਲ ਹੋਣ ਲਈ ਸਮਰਥਿਤ ਹੈ ਅਤੇ Red Hat Enterprise Linux 7.0 ਵਿੱਚ ਤਕਨੀਕੀ ਪਹਿਲ ਝਲਕ ਵਜੋਂ ਵੀ ਉਪਲੱਬਧ ਹੈ।

VFIO-ਅਧਾਰਤ PCI ਯੰਤਰ ਸੌਂਪਣ

Virtual Function I/O (VFIO) ਵਰਤੋਂਕਾਰ-ਖੇਤਰ ਚਾਲਕ ਇੰਟਰਫੇਸ KVM ਪ੍ਰਾਹੁਣਾ ਆਭਾਸੀ ਮਸ਼ੀਨਾਂ ਨੂੰ ਸੁਧਰਿਆ ਹੋਇਆ PCI ਯੰਤਰ ਸੌਂਪਣ ਹੱਲ ਮੁਹੱਈਆ ਕਰਦਾ ਹੈ। VFIO ਕਰਨਲ-ਪੱਧਰ ਦੀ ਯੰਤਰ ਇਕੱਲਤਾ, ਯੰਤਰ ਦਖਲ ਦੀ ਸੁਧਰੀ ਹੋਈ ਸੁਰੱਖਿਆ ਅਤੇ ਸੁਰੱਖਿਅਤ ਬੂਟ ਵਰਗੇ ਫੀਚਰਾਂ ਨਾਲ ਅਨੁਕੂਲ ਹੈ। VFIO Red Hat Enterprise Linux 6 ਵਿੱਚ ਵਰਤੇ ਜਾਂਦੇ KVM ਯੰਤਰ ਸੌਂਪਣ ਢਾਂਚੇ ਦੀ ਥਾਂ ਲੈਂਦਾ ਹੈ।

Intel VT-d ਵੱਡੇ ਸਫ੍ਹੇ

Red Hat Enterprise Linux 7.0 ਉੱਤੇ KVM ਪ੍ਰਾਹੁਣਾ ਆਭਾਸੀ ਮਸ਼ੀਨ ਨਾਲ Virtual Function I/O (VFIO) ਯੰਤਰ ਸੌਂਪਣ ਵੇਲੇ, I/O ਕਾਰਵਾਈਆਂ ਲਈ ਅਨੁਵਾਦ ਹਵਾਲਾਕੋਸ਼ ਬਫ਼ਰ (TLB) ਓਵਰਹੈੱਡ ਘਟਾਉਂਦੇ ਹੋਏ, 2MB ਸਫ੍ਹੇ ਇਨਪੁੱਟ/ਆਊਟਪੁੱਟ ਮੈਮੋਰੀ ਪ੍ਰਬੰਧਨ ਇਕਾਈ (IOMMU) ਦੁਆਰਾ ਵਰਤੇ ਜਾਂਦੇ ਹਨ। Red Hat Enterprise Linux 7.0 ਲਈ 1GB ਸਫ੍ਹਾ ਸਮਰਥਨ ਯੋਜਨਾਬੱਧ ਹੈ। VT-d ਵੱਡੇ ਸਫ੍ਹੇ ਫੀਚਰ ਸਿਰਫ ਕੁੱਝ ਖਾਸ Intel-ਅਧਾਰਤ ਮੰਚਾਂ ਤੇ ਸਮਰਥਿਤ ਹੈ।

KVM ਘੜੀ ਸਮਾਂ ਕਾਰਗੁਜਾਰੀ ਪ੍ਰਾਪਤ ਕਰੋ

Red Hat Enterprise Linux 7.0 ਵਿੱਚ vsyscall ਢਾਂਚੇ ਨੂੰ KVM ਪ੍ਰਾਹੁਣਿਆਂ ਲਈ ਵਰਤੋਂਕਾਰ ਖੇਤਰ ਤੋਂ ਘੜੀ ਨੂੰ ਤੇਜ ਪੜ੍ਹਨ ਨੂੰ ਸਮਰਥਨ ਦੇਣ ਲਈ ਸੁਧਾਰਿਆ ਗਿਆ ਸੀ। Red Hat Enterprise Linux 7.0 ਚਲਾ ਰਹੀ ਪ੍ਰਾਹੁਣਾ ਆਭਾਸੀ ਮਸ਼ੀਨ Red Hat Enterprise Linux 7.0 ਮੇਜਬਾਨ ਉੱਤੇ ਉਹਨਾਂ ਐਪਲੀਕੇਸ਼ਨਾਂ ਜਿਹੜੀਆਂ ਦਿਨ ਦਾ ਸਮਾਂ ਅਕਸਰ ਪੜ੍ਹਦੀਆਂ ਹਨ, ਲਈ ਕਾਰਗੁਜਾਰੀ ਵਿੱਚ ਸੁਧਾਰ ਵੇਖਣਗੀਆਂ।

QCOW2 ਸੰਸਕਰਣ 3 ਇਮੇਜ ਫਾਰਮੈਟ

Red Hat Enterprise Linux 7.0 QCOW2 ਸੰਸਕਰਣ 3 ਇਮੇਜ ਫਾਰਮੈਟ ਲਈ ਸਮਰਥਨ ਜੋੜਦਾ ਹੈ।

ਸੁਧਰੇ ਹੋਏ ਜੀਵੰਤ ਪ੍ਰਵਾਸ ਅੰਕੜੇ

ਜੀਵੰਤ ਪ੍ਰਵਾਸ ਲਈ ਕਾਰਗੁਜਾਰੀ ਦੇ ਮੁਲਾਂਕਣ ਅਤੇ ਸੁਰ ਵਿੱਚ ਕਰਨ ਬਾਰੇ ਜਾਣਕਾਰੀ ਹੁਣ ਉਪਲੱਬਧ ਹੈ। ਸੁਧਰੇ ਹੋਏ ਅੰਕੜਿਆਂ ਵਿੱਚ ਅੰਦਾਜਨ ਬੰਦ ਰਹਿਣ ਦਾ ਸਮਾਂ, ਬੰਦ ਰਹਿਣ ਦਾ ਸਮਾਂ ਜਾਂ ਗੰਦੇ ਸਫ੍ਹੇ ਦਰ ਬਾਰੇ ਜਾਣਕਾਰੀ ਸ਼ਾਮਲ ਹੈ।

ਜੀਵੰਤ ਪ੍ਰਵਾਸ ਥਰੈੱਡ

KVM ਜੀਵੰਤ ਪ੍ਰਵਾਸ ਫੀਚਰ ਥਰੈਡਿੰਗ ਨੂੰ ਸਮਰਥਨ ਦੇਣ ਲਈ ਸੁਧਾਰਿਆ ਗਿਆ ਹੈ।

ਅੱਖਰ ਯੰਤਰਾਂ ਅਤੇ ਸੀਰੀਅਲ ਪੋਰਟਾਂ ਦੀ ਹੌਟ ਪਲੱਗਿੰਗ

Red Hat Enterprise Linux 7.0 ਵਿੱਚ ਹੁਣ ਨਵੇਂ ਅੱਖਰ ਯੰਤਰਾਂ ਦਾ ਨਵੇਂ ਸੀਰੀਅਲ ਪੋਰਟਾਂ ਨਾਲ ਹੌਟ ਪਲੱਗ ਕਰਨਾ ਸਮਰਥਿਤ ਹੈ।

AMD Opteron G5 ਦੀ ਇਮੂਲੇਸ਼ਨ

KVM ਹੁਣ AMD Opteron G5 ਪ੍ਰੋਸੈਸਰਾਂ ਨੂੰ ਇਮੂਲੇਟ ਕਰਨ ਦੇ ਯੋਗ ਹੈ।

KVM ਪ੍ਰਾਹੁਣਿਆਂ ਉੱਤੇ ਨਵੀਆਂ Intel ਹਦਾਇਤਾਂ ਦਾ ਸਮਰਥਨ

KVM ਪ੍ਰਾਹੁਣੇ Intel 22nm ਪ੍ਰੋਸੈਸਰਾਂ ਦੁਆਰਾ ਸਮਰਥਿਤ ਨਵੀਆਂ ਹਦਾਇਤਾਂ ਵਰਤ ਸਕਦੇ ਹਨ। ਇਹਨਾਂ ਵਿੱਚ ਸ਼ਾਮਲ ਹਨ:
  • Floating-Point Fused Multiply-Add,
  • 256-ਬਿੱਟ ਅੰਕ ਵੈਕਟਰ,
  • big-endian move ਹਦਾਇਤ (MOVBE) ਸਮਰਥਨ,
  • ਜਾਂ HLE/HLE+।

VPC ਅਤੇ VHDX ਫਾਈਲ ਫਾਰਮੈਟ

Red Hat Enterprise Linux 7.0 ਵਿਚਲੇ KVM ਵਿੱਚ ਮਾਈਕਰੋਸਾਫਟ ਆਭਾਸੀ PC (VPC) ਅਤੇ ਮਾਈਕਰੋਸਾਫਟ Hyper-V ਆਭਾਸੀ ਹਾਰਡ ਡਿਸਕ (VHDX) ਫਾਈਲ ਫਾਰਮੈਟਾਂ ਦਾ ਸਮਰਥਨ ਸ਼ਾਮਲ ਹੈ।

libguestfs ਵਿੱਚ ਨਵੇਂ ਫੀਚਰ

libguestfs ਆਭਾਸੀ ਮਸ਼ੀਨ ਡਿਸਕ ਤਸਵੀਰਾਂ ਤੇ ਦਖਲ ਅਤੇ ਸੁਧਾਰਨ ਲਈ ਇੱਕ ਸੰਦਾ ਦਾ ਇੱਕ ਸੈੱਟ ਹੈ। Red Hat Enterprise Linux 7.0 ਵਿੱਚ ਸ਼ਾਮਲ libguestfs ਵਿੱਚ ਬਹੁਤ ਸਾਰੇ ਸੁਧਾਰ ਸ਼ਾਮਲ ਹਨ, ਜਿਹਨਾਂ ਵਿੱਚੋਂ ਸੱਭ ਤੋਂ ਜਿਆਦਾ ਹੇਠਲੇ ਹਨ:
  • SELinux, ਜਾਂ sVirt ਸੁਰੱਖਿਆ ਵਰਤ ਕੇ ਸੁਰੱਖਿਅਤ ਆਭਾਸੀਕਰਣ, ਖਤਰਨਾਕ ਅਤੇ ਗਲਤ ਬਣਤਰ ਵਾਲੀਆਂ ਡਿਸਕ ਤਸਵੀਰਾਂ ਦੇ ਮੁਕਾਬਲੇ ਸੁਧਰੀ ਹੋਈ ਸੁਰੱਖਿਆ ਯਕੀਨੀ ਬਣਾਉਂਦਾ ਹੈ।
  • ਨੈੱਟਵਰਕ ਬਲਾਕ ਯੰਤਰ (NBD) ਉਪਰੋਂ ਸ਼ੁਰੂਆਤੀ ਤੌਰ ਤੇ, ਦੁਰੇਡੀਆਂ ਡਿਸਕਾਂ ਵਿਚਾਰੀਆਂ ਅਤੇ ਸੋਧੀਆਂ ਜਾ ਸਕਦੀਆਂ ਹਨ।
  • ਕੁੱਝ ਐਪਲੀਕੇਸ਼ਨਾਂ ਵਿੱਚ ਵਧੀਆਂ ਕਾਰਗੁਜਾਰੀ ਲਈ ਡਿਸਕਾਂ ਹੌਟ ਪਲੱਗ ਕੀਤੀਆਂ ਜਾ ਸਕਦੀਆਂ ਹਨ।

WHQL-ਪ੍ਰਮਾਣਿਤ virtio-win ਚਾਲਕ

Red Hat Enterprise Linux 7.0 ਵਿੱਚ ਤਾਜਾ ਮਾਈਕਰੋਸਾਫਟ ਵਿੰਡੋਜ਼ ਪ੍ਰਾਹੁਣਿਆਂ, ਜਾਣੀ ਕਿ ਮਾਈਕਰੋਸਾਫਟ ਵਿੰਡੋ 8, 8.1, 2012 ਅਤੇ 2012 R2 ਲਈ ਵਿੰਡੋਜ਼ ਹਾਰਡਵੇਅਰ ਗੁਣਵੱਤਾ ਲੈਬ (WHQL) ਪ੍ਰਮਾਣਿਤ virtio-win ਚਾਲਕ ਸ਼ਾਮਲ ਹਨ।

9.2. Xen

Red Hat Enterprise Linux 7.0 Xen HVM ਪ੍ਰਾਹੁਣਾ

ਵਰਤੋਂਕਾਰ ਹੁਣ Red Hat Enterprise Linux 7.0 ਨੂੰ ਇੱਕ ਪ੍ਰਾਹੁਣੇ ਵਜੋਂ ਉੱਘੇ Xen ਵਾਤਾਵਰਣ ਤੇ ਵੀ ਵਰਤ ਸਕਦੇ ਹਨ।

9.3. Hyper-V

Red Hat Enterprise Linux 7.0 ਨੇ ਪੀੜ੍ਹੀ 2 ਆਭਾਸੀ ਮਸ਼ੀਨ ਵਜੋਂ ਮੇਜਬਾਨੀ ਕੀਤੀ

Red Hat Enterprise Linux 7.0 ਮਾਈਕਰੋਸਾਫਟ Hyper-V ਸਰਵਰ 2012 R2 ਮੇਜਬਾਨ ਵਿੱਚ ਪੀੜ੍ਹੀ 2 ਆਭਾਸੀ ਮਸ਼ੀਨ ਵਜੋਂ ਵਰਤੀ ਜਾ ਸਕਦੀ ਹੈ। ਪਹਿਲੀ ਪੀੜ੍ਹੀ ਵਿੱਚ ਸਮਰਥਿਤ ਕਾਰਜਾਂ ਦੇ ਨਾਲ-ਨਾਲ, ਪੀੜ੍ਹੀ 2 ਆਭਾਸੀ ਮਸ਼ੀਨ ਉੱਤੇ ਨਵੇਂ ਕਾਰਜ ਮੁਹੱਈਆ ਕਰਦੀ ਹੈ; ਉਦਾਹਰਣ ਲਈ ਸੁਰੱਖਿਅਤ ਬੂਟ, SCSI ਆਭਾਸੀ ਹਾਰਡ ਡਿਸਕ ਤੋਂ ਬੂਟ ਜਾਂ UEFI ਫਰਮਵੇਅਰ ਸਮਰਥਨ।

ਅਧਿਆਇ 10. ਸਿਸਟਮ ਅਤੇ ਸੇਵਾਵਾਂ

systemd

systemd ਲੀਨਿਕਸ ਲਈ ਇੱਕ ਸਿਸਟਮ ਅਤੇ ਸੇਵਾ ਪ੍ਰਬੰਧਕ ਹੈ, ਅਤੇ Red Hat Enterprise Linux ਵਿੱਚ ਵਰਤੇ ਜਾਂਦੇ SysV ਦੀ ਥਾਂ ਲੈਂਦਾ ਹੈ। systemd SysV ਅਤੇ ਲੀਨਿਕਸ ਮਿਆਰੀ ਅਧਾਰ init ਸਕ੍ਰਿਪਟਾਂ ਨਾਲ ਅਨੁਕੂਲਿਤ ਹੈ।
systemd, ਬਾਕੀਆਂ ਵਿੱਚੋਂ, ਹੇਠਾਂ ਦਿੱਤੀਆਂ ਯੋਗਤਾਵਾਂ ਪੇਸ਼ ਕਰਦਾ ਹੈ:
  • ਜੁਝਾਰੂ ਸਮਾਂਤਰਤਾ ਯੋਗਤਾਵਾਂ।
  • ਸੇਵਾਵਾਂ ਸ਼ੁਰੂ ਕਰਨ ਲਈ ਸਾਕੇਟ ਦੀ ਵਰਤੋਂ ਅਤੇ D-Bus ਦੀ ਕਿਰਿਆਸ਼ੀਲਤਾ।
  • ਮੰਗ-ਅਨੁਸਾਰ ਡੈਮਨਾਂ ਦੀ ਸ਼ੁਰੂਆਤ।
  • ਨਿਯੰਤਰਣ ਸਮੂਹਾਂ ਦਾ ਪ੍ਰਬੰਧਨ।
  • ਸਿਸਟਮ ਹਾਲਾਤ ਸਨੈਪਸ਼ਾਟ ਬਣਾਉਣੇ ਅਤੇ ਸਿਸਟਮ ਹਾਲਾਤ ਮੁੜ-ਬਹਾਲ ਕਰਨਾ।
systemd ਅਤੇ ਸੰਰਚਨਾ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਲਈ, System Administrator's Guide ਵੇਖੋ।

ਅਧਿਆਇ 11. ਕਲੱਸਟਰਿੰਗ

ਕਲੱਸਟਰ ਬਹੁਤੇ ਕੰਪਿਊਟਰਾਂ (nodes) ਦਾ ਭਰੋਸੇਯੋਗਤਾ, ਸਕੇਲਯੋਗਤਾ, ਅਤੇ ਨਾਜੁਕ ਉਤਪਾਦਨ ਸੇਵਾਵਾਂ ਨੂੰ ਉਪਲੱਬਧਤਾ ਵਧਾਉਣ ਲਈ ਇਕੱਠੇ ਕੰਮ ਕਰਨਾ ਹੈ। Red Hat Enterprise Linux 7.0 ਵਰਤ ਕੇ ਉੱਚ ਉਪਲੱਬਧਤਾ ਬਦਲਦੀਆਂ ਹੋਈਆਂ ਕਾਰਗੁਜ਼ਾਰੀ, ਉੱਚ-ਉਪਲੱਬਧਤਾ, ਭਾਰ ਸੰਤੁਲਨ, ਅਤੇ ਫਾਈਲ ਸਾਂਝ ਦੀਆਂ ਜਰੂਰਤਾਂ ਨਾਲ ਅਨੁਕੂਲਣ ਲਈ ਬਹੁਤ ਕਿਸਮਾਂ ਦੀਆਂ ਸੰਰਚਨਾਵਾਂ ਵਿੱਚ ਤੈਨਾਤ ਕੀਤੀ ਜਾ ਸਕਦੀ ਹੈ।
ਧਿਆਨ ਦੇਵੋ ਕਿ Red Hat Enterprise Linux 7.0 ਭਾਰ ਸੰਤੁਲਨਕਰਤਾ ਹੁਣ ਅਧਾਰ Red Hat Enterprise Linux ਦਾ ਹਿੱਸਾ ਹੈ।
ਹਿੱਸਾ 20.5, “ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ” ਨੂੰ Red Hat Enterprise Linux 7.0 ਲਈ Red Hat ਉੱਚ-ਉਪਲੱਬਧਤਾ Add-On ਦੇ ਸੰਰਚਨਾ ਅਤੇ ਪ੍ਰਬੰਧਨ ਲਈ ਉਪਲੱਬਧ ਦਸਤਾਵੇਜਾਂ ਦੀ ਸੂਚੀ ਲਈ ਵੇਖੋ।

11.1. ਪੇਸਮੇਕਰ ਕਲੱਸਟਰ ਪ੍ਰਬੰਧਕ

Red Hat Enterprise Linux 7.0 rgmanager ਨੂੰ ਕਲੱਸਟਰ ਵਸੀਲਾ ਪ੍ਰਬੰਧਨ ਅਤੇ ਨੋਡ ਅਸਫਲਤਾ ਤੋਂ ਉਭਰਨ ਲਈ Pacemaker ਨਾਲ ਵਟਾਉਂਦਾ ਹੈ।
ਪੇਸਮੇਕਰ ਦੇ ਫਾਇਦਿਆਂ ਵਿੱਚੋਂ ਕੁੱਝ ਹਨ:
  • ਵਸੀਲਾ ਸੰਰਚਨਾ ਦਾ ਸ੍ਵੈ-ਚਲਿਤ ਸਿੰਕਰੋਨਾਈਜੇਸ਼ਨ ਅਤੇ ਸੰਸਕਰਣ ਬਣਾਉਣਾ।
  • ਇੱਕ ਲਚਕੀਲਾ ਵਸੀਲਾ ਅਤੇ ਵਾੜ ਨਮੂਨਾ ਜਿਹੜਾ ਕਿ ਵਰਤੋਂਕਾਰ ਦੇ ਵਾਤਾਵਰਣ ਨਾਲ ਹੋਰ ਨੇੜਿਉਂ ਮੇਲ ਖਾ ਸਕਦਾ ਹੈ।
  • ਵਾੜ ਕਰਨਾ ਵਸੀਲਾ-ਪੱਧਰ ਅਸਫਲਤਾ ਤੋਂ ਉਭਰਨ ਲਈ ਵਰਤਿਆ ਜਾ ਸਕਦਾ ਹੈ।
  • ਸਮਾਂ-ਅਧਾਰਤ ਸੰਰਚਨਾ ਚੋਣਾਂ।
  • ਇੱਕੋ ਵਸੀਲੇ ਨੂੰ ਬਹੁਤੀਆਂ ਨੋਡਾਂ ਤੇ ਚਲਾਉਣ ਦੀ ਯੋਗਤਾ। ਉਦਾਹਰਣ ਲਈ, ਇੱਕ ਵੈੱਬ ਸਰਵਰ ਜਾਂ ਕਲੱਸਟਰ ਫਾਈਲ ਸਿਸਟਮ।
  • ਇੱਕੋ ਵਸੀਲੇ ਨੂੰ ਇੱਕ ਜਾ ਦੋ ਵੱਖਰੇ ਮੋਡਾਂ ਵਿੱਚ ਬਹੁਤੀਆਂ ਨੋਡਾਂ ਉੱਤੇ ਚਲਾਉਣ ਦੀ ਯੋਗਤਾ। ਉਦਾਹਰਣ ਲਈ, ਇੱਕ sync ਸਰੋਤ ਅਤੇ ਟਿਕਾਣਾ।
  • ਪੇਸਮੇਕਰ ਨੂੰ ਵੰਡਵਾਂ ਤਾਲਾ ਪ੍ਰਬੰਧਕ ਲੋੜੀਂਦਾ ਨਹੀਂ।
  • ਸੰਰਚਨਾਯੋਗ ਵਤੀਰਾ ਜਦੋਂ quorum ਗੁੰਮ ਜਾਏ ਜਾਂ ਬਹੁਤੇ ਹਿੱਸੇ ਬਣਾਏ ਜਾਂਦੇ ਹਨ।

11.2. Piranha ਨੂੰ keepalived ਅਤੇ HAProxy ਨਾਲ ਬਦਲਿਆ ਗਿਆ

Red Hat Enterprise Linux 7.0 Piranha ਭਾਰ ਸੰਤੁਲਨ ਨੂੰ keepalived ਅਤੇ HAProxy ਨਾਲ ਵਟਾਉਂਦਾ ਹੈ।
keepalived ਪੰਡ (ਪੈਕੇਜ) ਭਾਰ ਸੰਤੁਲਨ ਅਤੇ ਉੱਚ-ਉਪਲੱਬਧਤਾ ਲਈ ਸਧਾਰਣ ਅਤੇ ਸਖਤ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਭਾਰ-ਸੰਤੁਲਨ ਢਾਂਚਾ ਜਾਣੇ-ਪਛਾਣੇ ਅਤੇ ਚੰਗੀ ਤਰ੍ਹਾਂ ਵਰਤੇ ਜਾਂਦੇ ਲੀਨਿਕਸ Layer4 ਨੈੱਟਵਰਕ ਭਾਰ-ਸੰਤੁਲਨ ਮੁਹੱਈਆ ਕਰਵਾਉਂਦੇ ਆਭਾਸੀ ਸਰਵਰ ਕਰਨਲ ਮੌਡਿਊਲ ਤੇ ਨਿਰਭਰ ਕਰਦਾ ਹੈ। keepalived ਡੈਮਨ ਭਾਰ-ਸੰਤੁਲਿਤ ਸਰਵਰ ਪੂਲਾਂ ਨੂੰ ਉਹਨਾਂ ਦੇ ਹਾਲਾਤਾਂ ਅਨੁਸਾਰ ਸਿਹਤ ਜਾਂਚ ਦਾ ਇੱਕ ਸਮੂਹ ਲਾਗੂ ਕਰਦਾ ਹੈ। keepalived ਡੈਮਨ ਰਾਊਟਰ ਜਾਂ ਨਿਰਦੇਸ਼ਕ ਫੇਲ੍ਹ-ਓਵਰ ਨੂੰ ਉੱਚ-ਉਪਲੱਬਧਤਾ ਪ੍ਰਾਪਤ ਕਰਨ ਲਈ ਪਰਵਾਨਗੀ ਦਿੰਦੇ ਹੋਏ, Virtual Router Redundancy Protocol (VRRP) ਵੀ ਲਾਗੂ ਕਰਦਾ ਹੈ।
HAProxy TCP ਅਤੇ HTTP-ਅਧਾਰਿਤ ਐਪਲੀਕੇਸ਼ਨਾਂ ਲਈ ਇੱਕ ਭਰੋਸੇਯੋਗ, ਉੱਚ-ਕਾਰਗੁਜਾਰੀ ਨੈੱਟਵਰਕ ਲੋਡ ਸੰਤੁਲਨ ਕਰਤਾ ਮੁਹੱਈਆ ਕਰਦਾ ਹੈ।

11.3. ਵਧੇਰੇ ਉਪਲੱਬਧਤਾ ਪਰਬੰਧਨ

ਪੇਸਮੇਕਰ ਸੰਰਚਨਾ ਸਿਸਟਮ, ਜਾਂ pcs, ccs, ricci ਅਤੇ luci ਦੀ ਇੱਕ ਏਕੀਕ੍ਰਿਤ ਸੰਰਚਨਾ ਅਤੇ ਪ੍ਰਸ਼ਾਸ਼ਨ ਸੰਦ ਵਜੋਂ ਥਾਂ ਲੈਂਦਾ ਹੈ। pcs ਦੇ ਕੁੱਝ ਫਾਇਦਿਆਂ ਵਿੱਚ ਸ਼ਾਮਲ ਹੈ:
  • ਕਮਾਂਡ-ਲਾਈਨ ਸੰਦ।
  • ਇੱਕ ਕਲੱਸਟਰ ਨੂੰ ਸੌਖਿਆਂ ਬੂਟਸਟਰੈਪ ਦੀ ਯੋਗਤਾ, ਜੋ ਕਿ ਹੈ, ਸ਼ੁਰੂਆਤੀ ਕਲੱਸਟਰ ਤਿਆਰ ਅਤੇ ਚਾਲੂ ਕਰਨਾ।
  • ਕਲੱਸਟਰ ਚੋਣਾਂ ਨੂੰ ਸੰਰਚਿਤ ਕਰਨ ਦੀ ਯੋਗਤਾ।
  • ਵਸੀਲਿਆਂ ਅਤੇ ਉਹਨਾਂ ਦੇ ਆਪਸੀ ਸੰਬੰਧਾਂ ਨੂੰ ਜੋੜਨ, ਹਟਾਉਣ, ਜਾਂ ਸੋਧਣ ਦੀ ਯੋਗਤਾ।

11.4. ਨਵੇਂ ਵਸੀਲੇ ਏਜੰਟ

Red Hat Enterprise Linux 7.0 ਬਹੁਤ ਸਾਰੇ ਵਸੀਲਾ ਏਜੰਟਾਂ ਨਾਲ ਆਉਂਦਾ ਹੈ। ਇੱਕ ਵਸੀਲਾ ਏਜੰਟ ਕਲੱਸਟਰ ਵਸੀਲੇ ਲਈ ਇੱਕ ਮਿਆਰੀਕ੍ਰਿਤ ਇੰਟਰਫੇਸ ਹੈ। ਇੱਕ ਵਸੀਲਾ ਏਜੰਟ ਇੱਕ ਮਿਆਰੀ ਕਾਰਵਾਈਆਂ ਦੇ ਸਮੂਹ ਨੂੰ ਵਸੀਲੇ ਜਾਂ ਐਪਲੀਕੇਸ਼ਨ ਲਈ ਖਾਸ ਕਦਮਾਂ ਵਿੱਚ ਅਨੁਵਾਦ ਕਰਦਾ ਹੈ, ਅਤੇ ਉਹਨਾਂ ਦੀ ਸਫਲਤਾ ਅਤੇ ਅਸਫਲਤਾ ਦੇ ਨਤੀਜਿਆਂ ਵਿੱਚ ਸਮਝਦਾ ਹੈ।

ਅਧਿਆਇ 12. ਕੰਪਾਈਲਰ ਅਤੇ ਸੰਦ

12.1. GCC ਸੰਦ-ਜੰਜੀਰ

Red Hat Enterprise Linux 7.0 ਵਿੱਚ, gcc ਸੰਦ-ਜੰਜੀਰ gcc-4.8.x ਰਿਲੀਜ਼ ਕੜੀ ਉੱਤੇ ਅਧਾਰਿਤ ਹੈ, ਅਤੇ Red Hat Enterprise Linux 6 ਦੀ ਬਰਾਬਰਤਾ ਨਾਲ ਸੰਬੰਧਿਤ ਬਹੁਤ ਸਾਰੇ ਸੁਧਾਰਾਂ ਅਤੇ ਬੱਗ ਸੁਧਾਰਾਂ ਨਾਲ ਹੈ। ਇਸੇ ਤਰ੍ਹਾਂ ਹੀ, Red Hat Enterprise Linux 7 ਵਿੱਚ ਸ਼ਾਮਿਲ ਹੈ binutils-2.23.52.x
ਇਹ ਸੰਸਕਰਣ Red Hat Developer Toolset 2.0 ਵਿੱਚਲੇ ਬਰਾਬਰਤਾ ਸੰਦਾਂ ਦੇ ਹਾਣ ਦੇ ਹਨ; Red Hat Enterprise Linux 6 ਅਤੇ Red Hat Enterprise Linux 7 gcc ਅਤੇ binutils ਸੰਸਕਰਣਾਂ ਦੀ ਇੱਕ ਵਿਸਥਾਰਿਤ ਤੁਲਨਾ ਇਸ ਲਈ ਇੱਥੇ ਵੇਖੀ ਜਾ ਸਕਦੀ ਹੈ:
Red Hat Enterprise Linux 7.0 ਸੰਦ-ਕੜੀ ਦੇ ਧਿਆਨ ਦੇਣ ਯੋਗ ਮੁੱਖ ਅੰਸ਼ ਹੇਠ ਲਿਖੇ ਹਨ:
  • C++11 (ਪੂਰੇ C++11 ਭਾਸ਼ਾ ਸਮਰਥਨ ਸਮੇਤ) ਨਾਲ ਅਨੁਕੂਲ ਐਪਲੀਕੇਸ਼ਨਾਂ ਬਣਾਉਣ ਲਈ ਪ੍ਰਯੋਗਿਕ ਸਮਰਥਨ ਅਤੇ C11 ਫੀਚਰਾਂ ਲਈ ਕੁੱਝ ਪ੍ਯੋਗਿਕ ਸਮਰਥਨ।
  • ਸਮਾਂਤਰ ਐਪਲੀਕੇਸ਼ਨਾਂ ਦੀ ਪਰੋਗਰਾਮਿੰਗ ਲਈ ਸੁਧਰਿਆ ਹੋਇਆ ਸਮਰਥਨ, OpenMP v3.1, C++11 ਕਿਸਮਾਂ ਸਮੇਤ ਅਤੇ Atomic Memory Access ਲਈ GCC Built-ins ਅਤੇ ਟਰਾਂਜੈਕਸ਼ਨਲ ਮੈਮੋਰੀ (Intel RTM/HLE intrinsics, built-ins, ਅਤੇ ਕੋਡ ਪੈਦਾ ਕਰਨ ਦੇ ਸਮੇਤ) ਲਈ ਪ੍ਰਯੋਗਿਕ ਸਮਰਥਨ
  • ਇੱਕ ਨਵਾਂ ਸਥਾਨਕ ਰਜਿਸਟਰ ਵੰਡਣ ਵਾਲਾ (LRA), ਕੋਡ ਕਾਰਜਕੁਸ਼ਲਤਾ ਸੁਧਾਰ ਰਿਹਾ।
  • DWARF4 ਹੁਣ ਮੂਲ ਡੀਬੱਗ ਫਾਰਮੈਟ ਵਜੋਂ ਵਰਤਿਆ ਜਾ ਰਿਹਾ।
  • ਬਹੁਤ ਸਾਰੇ ਨਵੇਂ ਢਾਂਚਾ-ਸੰਬੰਧਿਤ ਵਿਕਲਪ।
  • AMD ਪਰਿਵਾਰ ਦੇ 15h ਅਤੇ 16h ਪ੍ਰੋਸੈਸਰਾਂ ਲਈ ਸਮਰਥਨ।
  • ਲਿੰਕ-ਸਮਾਂ ਅਨੁਕੂਲਤਾ ਸਮਰਥਨ।
  • ਸੁਧਾਰਿਆ ਹੋਇਆ ਚੇਤਾਵਨੀ ਅਤੇ ਡਾਇਆਗਨੋਸਟਿਕਸ।
  • ਬਹੁਤ ਸਾਰੇ ਨਵੇਂ ਫੋਰਟਰੈਨ ਫੀਚਰ।

12.2. GLIBC

Red Hat Enterprise Linux 7.0 ਵਿੱਚ, glibc libraries (libc, libm, libpthread, NSS ਪਲੱਗ-ਇਨ, ਅਤੇ ਬਾਕੀ ਹੋਰ) glibc 2.17 ਰਿਲੀਜ਼ ਉੱਤੇ ਅਧਾਰਿਤ ਹਨ, ਜਿਸ ਵਿੱਚ ਕਿ ਬਹੁਤ ਜਿਆਦਾ ਸੁਧਾਰ ਅਤੇ Red Hat Enterprise Linux 6 ਬਰਾਬਰਤਾ ਨਾਲ ਸੰਬੰਧਿਤ ਬੱਗ ਠੀਕ ਕੀਤੇ ਗਏ ਹਨ।
Red Hat Enterprise Linux 7.0 glibc ਲਾਇਬਰੇਰੀਆਂ ਦੇ ਧਿਆਨ ਦੇਣ ਯੋਗ ਮੁੱਖ-ਅੰਸ਼ ਹੇਠ ਲਿਖੇ ਹਨ:
  • ਪ੍ਰਯੋਗੀ ISO C11 ਸਮਰਥਨ।
  • ਨਵੇਂ ਲੀਨਿਕਸ ਇੰਟਰਫੇਸ: prlimit, prlimit64, fanotify_init, fanotify_mark, clock_adjtime, name_to_handle_at, open_by_handle_at, syncfs, setns, sendmmsg, process_vm_readv, process_vm_writev.
  • Streaming SIMD Extensions (SSE), Supplemental Streaming SIMD Extensions 3 (SSSE3), Streaming SIMD Extensions 4.2 (SSE4.2), ਅਤੇ Advanced Vector Extensions (AVX) ਵਰਤਦੇ AMD64 ਅਤੇ Intel 64 ਢਾਂਚਿਆਂ ਲਈ ਨਵੇਂ ਅਨੁਕੂਲਿਤ ਸਤਰ ਫੰਕਸ਼ਨ।
  • IBM PowerPC ਅਤੇ IBM POWER7 ਲਈ ਨਵੇਂ ਅਨੁਕੂਲਿਤ ਸਤਰ ਫੰਕਸ਼ਨ।
  • IBM S/390 ਅਤੇ IBM System z ਲਈ ਖਾਸ ਤੌਰ ਤੇ IBM System z10 ਅਤੇ IBM zEnterprise 196 ਲਈ ਅਨੁਕੂਲਿਤ ਰੁਟੀਨਾਂ।
  • ਨਵੀਆਂ ਸਥਾਨਕ ਭਾਸ਼ਾਵਾਂ: os_RU, bem_ZA, en_ZA, ff_SN, sw_KE, sw_TZ, lb_LU, wae_CH, yue_HK, lij_IT, mhr_RU, bho_IN, unm_US, es_CU, ta_LK, ayc_PE, doi_IN, ia_FR, mni_IN, nhn_MX, niu_NU, niu_NZ, sat_IN, szl_PL, mag_IN.
  • ਨਵੀਆਂ ਇੰਕੋਡਿੰਗਾਂ: CP770, CP771, CP772, CP773, CP774.
  • ਨਵੇਂ ਇੰਟਰਫੇਸ: scandirat, scandirat64.
  • FD_SET, FD_CLR, FD_ISSET, poll, ਅਤੇ ppoll ਫਾਈਲ ਵਰਣਨਕਰਤਾ ਦੀ ਸੰਸਕਰਣ ਦੀ ਜਾਂਚ ਕਰਨ ਦੀ ਕਾਰਜਯੋਗਤਾ ਜੋੜੀ ਗਈ।
  • nscd ਡੈਮਨ ਵਿੱਚ ਨੈੱਟਗਰੁੱਪ ਡਾਟਾਬੇਸ ਨੂੰ ਕੈਚੇ ਕਰਨਾ ਹੁਣ ਸਮਰਥਿਤ ਹੈ।
  • ਨਵਾਂ ਫੰਕਸ਼ਨ secure_getenv() ਵਾਤਾਵਰਣ ਤੇ ਸੁਰੱਖਿਅਤ ਦਖਲ ਦੀ ਪਰਵਾਨਗੀ ਦਿੰਦਾ ਹੈ, ਜੇ ਕਿਸੇ SUID ਜਾਂ SGID ਕਾਰਵਾਈ ਵਿੱਚ ਚਲਾਇਆ ਜਾਵੇ ਤਾਂ ਵਾਪਿਸ NULL ਦਿੰਦਾ ਹੈ। ਇਹ ਫੰਕਸ਼ਨ ਅੰਦਰੂਨੀ ਫੰਕਸ਼ਨ __secure_getenv() ਦੀ ਥਾਂ ਲੈਂਦਾ ਹੈ।
  • crypt() ਫੰਕਸ਼ਨ ਨੂੰ ਹੁਣ ਜੇ ਅਜਿਹੀਆਂ ਸਾਲਟ ਬਾਈਟਾਂ ਦਿੱਤੀਆਂ ਜਾਣ ਜਿਹੜੀਆਂ ਉਹਨਾਂ ਮੁੱਲਾਂ ਲਈ ਨਿਰਧਾਰਨ ਦਾ ਉਲੰਘਣ ਕਰਦੀਆਂ ਹਨ ਤਾਂ ਇਹ ਅਸਫਲ ਹੋ ਜਾਂਦਾ ਹੈ। ਲੀਨਿਕਸ ਉੱਤੇ, crypt() ਫੰਕਸ਼ਨ ਇਹ ਪਤਾ ਕਰਨ ਲਈ ਕਿ ਜੇ FIPS ਮੋਡ ਯੋਗ ਹੈ /proc/sys/crypto/fips_enabled ਫਾਈਲ ਨੂੰ ਵਿਚਾਰੇਗਾ, ਅਤੇ ਜਦੋਂ ਮੋਡ ਯੋਗ ਕੀਤਾ ਹੋਵੇ ਤਾਂ Message-Digest ਐਲਗੋਰਿਥਮ 5 (MD5) ਜਾਂ Data Encryption Standard (DES) ਐਲਗੋਰਿਥਮ ਵਰਤਦੇ ਇੰਕ੍ਰਿਪਟ ਹੋਈਆਂ ਸਤਰ੍ਹਾਂ ਉੱਤੇ ਅਸਫਲ ਹੋਏਗਾ।
  • ਫੰਕਸ਼ਨਾਂ (<time.h> ਵਿੱਚ ਐਲਾਨੇ) ਦਾ clock_* ਸੂਟ ਹੁਣ ਸਿੱਧਾ ਹੀ ਮੁੱਖ C ਲਾਇਬਰੇਰੀ ਵਿੱਚ ਉਪਲੱਬਧ ਹੈ। ਪਹਿਲਾਂ ਇਹਨਾਂ ਫੰਕਸ਼ਨਾਂ ਨੂੰ ਵਰਤਣ ਲਈ -lrt ਨਾਲ ਲਿੰਕ ਹੋਣਾ ਜਰੂਰੀ ਹੁੰਦਾ ਸੀ। ਇਸ ਬਦਲਾਅ ਦਾ ਪ੍ਰਭਾਵ ਹੈ ਕਿ ਇੱਕ ਇਕਹਿਰੇ ਥਰੈੱਡ ਵਾਲਾ ਪਰੋਗਰਾਮ ਜੋ ਕਿ clock_gettime() (ਅਤੇ -lrt ਨਾਲ ਜੁੜਿਆ ਨਹੀਂ ਹੋਇਆ ਹੈ) ਹੁਣ ਚੱਲਣ ਵੇਲੇ ਪੂਰੀ ਤਰ੍ਹਾਂ pthreads ਲਾਇਬਰੇਰੀ ਲੋਡ ਨਹੀਂ ਕਰ ਸਕਣਗੇ ਅਤੇ ਹੋਰ ਕੋਡ ਜਿਵੇਂ ਕਿ C++ ਚਲਣ-ਸਮਾਂ ਲਾਇਬਰੇਰੀ ਵਿੱਚ ਬਹੁਤੇ-ਥਰੈੱਡ ਸਮਰਥਨ ਨਾਲ ਜੁੜੇ ਓਵਰਹੈੱਡਾਂ ਨੂੰ ਤੰਗ ਨਹੀਂ ਕਰਨਗੇ।
  • ਨਵਾਂ ਸਿਰਲੇਖ <sys/auxv.h> ਅਤੇ getauxval() ਫੰਕਸ਼ਨ ਲੀਨਿਕਸ ਕਰਨਲ ਤੋਂ ਭੇਜੇ ਗਏ AT_* ਕੁੰਜੀ-ਮੁੱਲ ਜੋੜਿਆਂ ਤੇ ਸੌਖੀ ਪਹੁੰਚ ਦੀ ਪਰਵਾਨਗੀ ਦਿੰਦਾ ਹੈ। ਸਿਰਲੇਖ AT_HWCAP ਕੁੰਜੀ ਨਾਲ ਜੁੜੀਆਂ HWCAP_* ਬਿਟਾਂ ਵੀ ਪਰਿਭਾਸ਼ਤ ਕਰਦਾ ਹੈ।
  • ਇੰਸਟਾਲ ਕੀਤੇ ਹੋਏ ਸਿਰਲੇਖਾਂ ਦੀ ਇੱਕ ਨਵੀਂ ਸ਼੍ਰੇਣੀ ਦਾ ਨੀਵੇਂ-ਪੱਧਰ ਮੰਚ-ਸੰਬੰਧਿਤ ਕਾਰਜਯੋਗਤਾ ਲਈ ਦਸਤਾਵੇਜੀਕਰਣ ਕੀਤਾ ਜਾ ਚੁੱਕਾ ਹੈ। PowerPC ਨੇ ਸਮਾਂ ਅਧਾਰ ਰਜਿਸਟਰ ਦਖਲ ਮੁਹੱਈਆ ਕਰਨ ਲਈ ਫੰਕਸ਼ਨ ਨਾਲ ਪਹਿਲਾ ਨਮੂਨਾ ਜੋੜਿਆ।

12.3. GDB

Red Hat Enterprise Linux 7.0 ਵਿੱਚ, GDB ਡੀਬੱਗ ਕਰਨ ਵਾਲਾ gdb-7.6.1 ਰਿਲੀਜ਼ ਤੇ ਅਧਾਰਿਤ ਹੈ, ਅਤੇ Red Hat Enterprise Linux 6 ਬਰਾਬਰ ਨਾਲ ਸੰਬੰਧਿਤ ਬਹੁਤ ਸਾਰੇ ਸੁਧਾਰ ਅਤੇ ਠੀਕ ਕੀਤੇ ਬੱਗ ਸ਼ਾਮਲ ਹਨ।
ਇਹ ਸੰਸਕਰਣ Red Hat Developer Toolset v2.0 ਵਿੱਚਲੇ GDB ਦੇ ਹਾਣ ਦਾ ਹੈ; Red Hat Enterprise Linux 6 ਅਤੇRed Hat Enterprise Linux 7.0 GDB ਸੰਸਕਰਣਾਂ ਦੀ ਇੱਕ ਵਿਸਥਾਰਿਤ ਤੁਲਨਾ ਇਸ ਲਈ ਇੱਥੇ ਵੇਖੀ ਜਾ ਸਕਦੀ ਹੈ:
Red Hat Enterprise Linux 7.0 ਵਿੱਚ ਸ਼ਾਮਲ GDB ਦੇ ਧਿਆਨ ਦੇਣ ਯੋਗ ਮੁੱਖ ਅੰਸ਼ ਹੇਠ ਲਿਖੇ ਹਨ:
  • ਨਵਾਂ .gdb_index ਹਿੱਸਾ ਅਤੇ ਨਵੀਂ gdb-add-index ਸ਼ੈੱਲ ਕਮਾਂਡ ਵਰਤ ਕੇ ਚਿੰਨ੍ਹਾਂ ਦੀ ਤੇਜ ਲੋਡਿੰਗ। ਧਿਆਨ ਦੇਵੋ ਕਿ ਇਹ ਫੀਚਰ Red Hat Enterprise Linux 6.1 ਅਤੇ ਬਾਅਦ ਵਾਲਿਆਂ ਵਿੱਚ ਪਹਿਲਾਂ ਹੀ ਹੈ।
  • gdbserver ਹੁਣ ਮਿਆਰੀ ਇੰਨਪੁੱਟ/ਆਊਟਪੁੱਟ (STDIO) ਸੰਪਰਕਾਂ ਦਾ ਸਮਰਥਨ ਕਰਦੀ ਹੈ, ਉਦਾਹਰਣ ਲਈ: (gdb) target remote | ssh myhost gdbserver - hello
  • watch ਦਾ -location ਪੈਰਾਮੀਟਰ ਵਰਤ ਕੇ ਜਿਆਦਾ ਕਿਆਸਿਆ ਵਿਹਾਰ।
  • ਆਭਾਸੀ ਤਰੀਕਾ ਸਾਰਣੀ ਇੱਕ ਨਵੀਂ ਕਮਾਂਡ ਨਾਲ ਵਿਖਾਈ ਜਾ ਸਕਦੀ ਹੈ, info vtbl
  • ਨਵੀਆਂ ਕਮਾਂਡਾਂ info auto-load, set auto-load ਅਤੇ show auto-load ਦੁਆਰਾ ਫਾਈਲਾਂ ਨੂੰ ਸ੍ਵੈ-ਚਲਿਤ ਲੋਡ ਕਰਨ ਦਾ ਨਿਯੰਤਰਣ।
  • set filename-display absolute ਕਮਾਂਡ ਵਰਤ ਕੇ ਸਰੋਤ ਫਾਈਲ ਨਾਵਾਂ ਦਾ ਪੂਰਾ ਰਾਹ ਪਰਦਰਸ਼ਿਤ ਕਰਨਾ।
  • ਹਾਰਡਵੇਅਰ ਸਮਰਥਨ ਨਾਲ ਵਹਾਅ ਰਿਕਾਰਡਿੰਗ ਦਾ ਇੱਕ ਨਵੀਂ ਕਮਾਂਡ, record btrace, ਨਾਲ ਨਿਯੰਤਰਣ।
Red Hat Enterprise Linux 7.0 ਵਿੱਚ ਭੇਜੀ GDB ਵਿੱਚ ਧਿਆਨ ਦੇਣ ਯੋਗ ਠੀਕ ਕੀਤੇ ਬੱਗ ਹੇਠਾਂ ਦਿੱਤੇ ਅਨੁਸਾਰ ਹਨ:
  • info proc ਕਮਾਂਡ ਕੋਰ ਫਾਈਲਾਂ ਤੇ ਕੰਮ ਕਰਨ ਲਈ ਅੱਪਡੇਟ ਕੀਤੀ ਗਈ ਹੈ।
  • ਬਰੇਕ-ਪੁਆਇੰਟ ਹੁਣ ਸਾਰੀਆਂ ਇਨਫੀਰੀਅਰਾਂ ਵਿੱਚ ਰਲਦੇ ਟਿਕਾਣਿਆਂ ਤੇ ਸੈੱਟ ਹੁੰਦੇ ਹਨ।
  • ਬਰੇਕ-ਪੁਆਇੰਟ ਟਿਕਾਣੇ ਦਾ ਫਾਈਲ ਨਾਂ ਵਾਲਾ ਹਿੱਸਾ ਹੁਣ ਸਰੋਤ ਫਾਈਲ ਨਾਂ ਦੇ ਪਿਛਲੇ ਅੰਸ਼ਾਂ ਨਾਲ ਮੇਲ ਕਰਦਾ ਹੈ।
  • ਬਰੇਕ-ਪੁਆਇੰਟ ਹੁਣ ਇਨਲਾਈਨ ਫੰਕਸ਼ਨਾਂ ਤੇ ਰੱਖੇ ਜਾ ਸਕਦੇ ਹਨ।
  • ਟੈਂਪਲੇਟ ਦੇ ਪੈਰਾਮੀਟਰ ਹੁਣ ਉਸ ਸਕੋਪ ਵਿੱਚ ਰੱਖੇ ਹਨ ਜਦੋਂ ਟੈਂਪਲੇਟ ਦਾ ਨਮੂਨਾਕਰਣ ਹੁੰਦਾ ਹੈ।
ਇਸ ਦੇ ਨਾਲ, Red Hat Enterprise Linux 7.0 ਇੱਕ ਨਵੀਂ ਪੰਡ (ਪੈਕੇਜ), gdb-doc, ਮੁਹੱਈਆ ਕਰਵਾਉਂਦਾ ਹੈ, ਜਿਸ ਵਿੱਚ ਕਿ GDB ਦੇ ਹਦਾਇਤ ਕਿਤਾਬਚੇ PDF, HTML, ਅਤੇ info ਫਾਰਮੈਟਾਂ ਵਿੱਚ ਸ਼ਾਮਲ ਹਨ। GDB ਹਦਾਇਤ ਕਿਤਾਬਚਾ ਪਹਿਲੇ Red Hat Enterprise Linux ਸੰਸਕਰਣਾਂ ਵਿੱਚ ਮੁੱਖ RPM ਦਾ ਹਿੱਸਾ ਸੀ।

12.4. ਕਾਰਗੁਜ਼ਾਰੀ ਸੰਦ

Red Hat Enterprise Linux 7.0 ਵਿੱਚ ਬਹੁਤ ਸਾਰੇ ਕਾਰਜਕੁਸ਼ਲਤਾ ਸੰਦਾਂ, ਜਿਵੇਂ ਕਿ oprofile, papi ਅਤੇ elfutils ਦੇ ਕਾਰਗੁਜ਼ਾਰੀ, ਪੋਰਟੇਬਿਲਟੀ, ਅਤੇ ਕਾਰਜਕੁਸ਼ਲਤਾ ਨੂੰ ਲਿਆਉਂਦੇ ਸੱਭ ਤੋਂ ਨਵੀਨਤਮ ਸੰਸਕਰਣਾਂ ਦੇ ਅੱਪਡੇਟ ਸ਼ਾਮਲ ਹਨ।
ਹੋਰ ਤਾਂ ਹੋਰ, Red Hat Enterprise Linux 7.0 ਮੁੱਖ ਹੈ:
  • ਕਾਰਗੁਜ਼ਾਰੀ ਸਹਾਇਕ-ਪਾਇਲਟ ਲਈ ਸਮਰਥਨ।
  • (DynInst-ਅਧਾਰਿਤ) ਇੰਸਟਰੂਮੈਂਟੇਸ਼ਨ ਜਿਹੜੀ ਕਿ ਪੂਰੀ ਤਰ੍ਹਾਂ ਗੈਰ-ਸਨਮਾਨਿਤ ਯੂਜ਼ਰ ਥਾਂ ਵਿੱਚ ਚਲਦੀ ਹੈ ਲਈ SystemTap ਸਮਰਥਨ, ਅਤੇ ਜਾਵਾ ਐਪਲੀਕੇਸ਼ਨਾਂ ਦੀ ਕੁਸ਼ਲ (Byteman-ਅਧਾਰਿਤ) ਤਿੱਖੀ ਜਾਂਚ।
  • ਹਾਰਡਵੇਅਰ ਟਰਾਂਜੈਕਸ਼ਨਲ ਮੈਮੋਰੀ ਲਈ Valgrind ਸਮਰਥਨ ਅਤੇ vector ਹਦਾਇਤਾਂ ਦੀ ਮਾਡਲਿੰਗ ਵਿੱਚ ਸੁਧਾਰ।

12.4.1. ਕਾਰਗੁਜਾਰੀ ਸਹਾਇਕ-ਪਾਇਲਟ

Red Hat Enterprise Linux 7.0 ਕਾਰਗੁਜਾਰੀ Co-Pilot (PCP), ਇੱਕ ਸੰਦਾਂ, ਸੇਵਾਵਾਂ, ਅਤੇ ਪ੍ਰਾਪਤੀ, ਆਰਕਾਇਵ ਕਰਨ ਅਤੇ ਸਿਸਟਮ ਪੱਧਰ ਦੇ ਕਾਰਗੁਜ਼ਾਰੀ ਮਾਪ ਦੀ ਸਮੀਖਿਆ ਲਈ ਲਾਇਬਰੇਰੀਆਂ ਦੇ ਸੂਇਟ ਲਈ ਸਮਰਥਨ ਪੇਸ਼ ਕਰਦਾ ਹੈ। ਇਸਦਾ ਹਲਕਾ ਬੋਝ, ਵੰਡਵਾਂ ਢਾਂਚਾ ਇਸਨੂੰ ਗੁੰਝਲਦਾਰ ਸਿਸਟਮਾਂ ਦੀ ਕੇਂਦਰੀਕ੍ਰਿਤ ਸਮੀਖਿਆ ਲਈ ਖਾਸ ਤੌਰ ਤੇ ਬਹੁਤ ਢੁਕਵਾਂ ਬਣਾਉਂਦਾ ਹੈ।
ਕਾਰਗੁਜ਼ਾਰੀ ਮੀਟਰਿਕ Python, Perl, C++ ਅਤੇ C ਇਂਟਰਫੇਸ ਵਰਤ ਕੇ ਜੋੜੇ ਜਾ ਸਕਦੇ ਹਨ। ਸਮੀਖਿਆ ਸੰਦ ਕਲਾਈਂਟ API-ਆਂ (Python, C++, C) ਸਿੱਧੀਆਂ ਵਰਤ ਸਕਦੇ ਹਨ, ਅਤੇ ਉੱਚ ਵੈੱਬ ਐਪਲੀਕੇਸ਼ਨਾਂ ਇੱਕ JSON ਇੰਟਰਫੇਸ ਵਰਤ ਕੇ ਸਾਰਾ ਉਪਲੱਬਧ ਕਾਰਗੁਜਾਰੀ ਡਾਟਾ ਟਟੋਲ ਸਕਦੀਆਂ ਹਨ।
ਹੋਰ ਅਗਲੀ ਜਾਣਕਾਰੀ ਲਈ, ਵੱਡੇ ਪੱਧਰ ਤੇ pcp ਅਤੇ pcp-libs-devel ਪੰਡਾਂ (ਪੈਕੇਜਾਂ) ਵਿੱਚ ਮੈਨ ਪੰਨ੍ਹੇ ਵੇਖੋ। pcp-doc ਪੰਡ (ਪੈਕੇਜ) ਵਿੱਚ ਅੱਪਸਟਰੀਮ ਪ੍ਰਾਜੈਕਟ ਤੋਂ ਦੋ ਮੁਫਤ ਅਤੇ ਖੁੱਲੀਆਂ ਕਿਤਾਬਾਂ ਸ਼ਾਮਿਲ ਹਨ:

12.4.2. SystemTap

Red Hat Enterprise Linux 7.0 ਵਿੱਚ systemtap version 2.4 ਸ਼ਾਮਲ ਹੈ, ਜਿਹੜਾ ਕਿ ਬਹੁਤ ਸਾਰੀਆਂ ਨਵੀਆਂ ਯੋਗਤਾਵਾਂ ਲਿਆਉਂਦਾ ਹੈ। ਇਹਨਾਂ ਵਿੱਚ ਸ਼ਾਮਲ ਹੈ ਵਿਕਲਪਿਕ pure-userspace ਸਕ੍ਰਿਪਟ ਚਲਾਉਣਾ, ਉੱਚੀ ਤੇ ਜਿਆਦਾ ਕਾਰਜਕੁਸ਼ਲ ਜਾਵਾ ਖੋਜ, ਆਭਾਸੀ ਮਸ਼ੀਨ ਖੋਜ, ਸੁਧਰੇ ਹੋਏ ਗਲਤੀ ਸੁਨੇਹੇ, ਅਤੇ ਬਹੁਤ ਸਾਰੇ ਠੀਕ ਕੀਤੇ ਬੱਗ ਅਤੇ ਨਵੇਂ ਫੀਚਰ। ਖਾਸ ਤੌਰ ਤੇ ਹੇਠ ਲਿਖੇ:
  • dyninst binary-editing ਲਾਇਬਰੇਰੀ ਵਰਤ ਕੇ, SystemTap ਹੁਣ ਕੁੱਝ ਸਕ੍ਰਿਪਟਾਂ ਖਾਲਸ user-space ਪੱਧਰ ਤੇ ਚਲਾ ਸਕਦਾ ਹੈ; ਕੋਈ ਕਰਨਲ ਜਾਂ ਰੂਟ ਮਾਣ ਨਹੀਂ ਵਰਤਿਆ ਜਾਂਦਾ। stap --dyninst ਵਰਤ ਕੇ ਚੁਣਿਆ ਇਹ ਮੋਡ, ਸਿਰਫ ਉਹੀ ਕਿਸਮਾਂ ਦੀਆਂ ਜਾਂਚਾਂ ਜਾਂ ਕਾਰਵਾਈਆਂ ਨੂੰ ਯੋਗ ਕਰਦਾ ਹੈ ਜਿਹੜੀਆਂ ਸਿਰਫ ਵਰਤੋਂਕਾਰ ਦੀਆਂ ਆਪਣੀਆਂ ਕਾਰਵਾਈਆਂ ਨੂੰ ਹੀ ਪ੍ਰਭਾਵਿਤ ਕਰਦਾ ਹੈ। ਧਿਆਨ ਦੇਵੋ ਕਿ ਇਹ ਮੋਡ ਉਹਨਾਂ ਪਰੋਗਰਾਮਾਂ ਨਾਲ ਗੈਰ-ਅਨੁਕੂਲਿਤ ਜਿਹੜੇ C++ ਅਪਵਾਦ ਸੁੱਟਦੇ ਹਨ।
  • byteman ਦੇ ਨਾਲੋ ਨਾਲ ਜਾਵਾ ਐਪਲੀਕੇਸ਼ਨਾਂ ਵਿੱਚ ਜਾਂਚ ਕਰਨ ਦਾ ਇੱਕ ਨਵਾਂ ਤਰੀਕਾ ਸਮਰਥਿਤ ਹੈ। ਨਵੀਆਂ SystemTap ਜਾਂਚ ਕਿਸਮਾਂ, java("com.app").class("class_name").method("name(signature)").*, ਬਿਨਾਂ ਸਿਸਟਮ-ਭਰ ਤੇ ਪੈੜ੍ਹ ਨੱਪਿਆਂ, ਇਕੱਲੇ-ਇਕੱਲੇ ਢੰਗ ਤਰੀਕੇ ਨੂੰ ਕਿਸੇ ਐਪਲੀਕੇਸ਼ਨ ਵਿੱਚ ਵੜਨ ਤੇ ਬਾਹਰ ਨਿਕਲਣ ਦੇ ਯੋਗ ਬਣਾਉਂਦੀਆਂ ਹਨ।
  • SystemTap ਚਾਲਕ ਟੂਲਿੰਗ ਨਾਲ ਇੱਕ ਸਰਵਰ ਤੇ ਚੱਲ ਰਹੇ libvirt-ਪ੍ਰਬੰਧਿਤ KVM ਨਮੂਨੇ ਉੱਤੇ ਦੁਰੇਡੀ ਐਗਜੀਕਿਊਸ਼ਨ ਨੂੰ ਯੋਗ ਕਰਨ ਦੀ ਇੱਕ ਨਵੀਂ ਸਹੂਲਤ ਜੋੜੀ ਗਈ ਹੈ। ਇਹ ਸੰਕਲਿਤ SystemTap ਸਕ੍ਰਿਪਟ ਨੂੰ ਇੱਕ ਸਮਰਪਿਤ ਸੁਰੱਖਿਅਤ virtio-serial ਲਿੰਕ ਦੇ ਪਾਰ ਆਭਾਸੀ ਮਸ਼ੀਨ ਪ੍ਰਾਹੁਣੇ ਦੀ ਸ੍ਵੈ-ਚਲਿਤ ਅਤੇ ਸੁਰੱਖਿਅਤ ਅਦਲ-ਬਦਲ ਨੂੰ ਯੋਗ ਕਰਦਾ ਹੈ। ਇੱਕ ਨਵਾਂ ਪ੍ਰਾਹੁਣੇ ਵਾਲੇ ਪਾਸੇ ਦਾ ਡੈਮਨ ਸਕ੍ਰਿਪਟਾਂ ਲੋਡ ਕਰਦਾ ਹੈ ਅਤੇ ਉਹਨਾਂ ਦੀ ਆਊਟਪੁੱਟ ਨੂੰ ਮੇਜਬਾਨ ਤੇ ਵਾਪਿਸ ਆਦਲਾ-ਬਦਲੀ ਕਰਦਾ ਹੈ। ਇਹ ਰਾਹ SSH ਨਾਲੋਂ ਜਿਆਦਾ ਤੇਜ ਤੇ ਜਿਆਦਾ ਸੁਰੱਖਿਅਤ ਹੈ ਅਤੇ IP ਪੱਧਰ ਦਾ ਮੇਜਬਾਨ ਅਤੇ ਪ੍ਰਾਹੁਣੇ ਵਿੱਚਕਾਰ ਨੈੱਟਵਰਕਿੰਗ ਸੰਪਰਕ ਲੋੜੀਂਦਾ ਨਹੀਂ। ਇਸ ਫੰਕਸ਼ਨ ਨੂੰ ਜਾਂਚਣ ਲਈ, ਹੇਠਲੀ ਕਮਾਂਡ ਚਲਾਉ:
    stap --remote=libvirt://MyVirtualMachine
  • ਇਸ ਦੇ ਨਾਲ, SystemTap's ਡਾਇਗਨੌਸਟਿਕ ਸੁਨੇਹਿਆਂ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਜਾ ਚੁੱਕੇ ਹਨ:
    • ਬਹੁਤੇ ਗਲਤੀ ਸੁਨੇਹਿਆ ਵਿੱਚ ਹੁਣ ਸੰਬੰਧਿਤ ਹਦਾਇਤ ਪੰਨ੍ਹਿਆਂ ਲਈ ਕਾਟਵਾਂ-ਹਵਾਲਾ ਸ਼ਾਮਲ ਹੈ। ਇਹ ਪੰਨ੍ਹੇ ਗਲਤੀਆਂ ਵਰਣਨ ਕਰਦੇ ਹਨ ਅਤੇ ਸੁਧਾਰ ਸੁਝਾਉਂਦੇ ਹਨ।
    • ਜੇ ਇੱਕ ਸਕ੍ਰਿਪਟ ਇੰਨਪੁੱਟ ਵਿੱਚ ਲਿਖਾਵਟ ਗਲਤੀਆਂ ਹੋਣ ਦਾ ਸ਼ੱਕ ਕੀਤਾ ਹੋਵੇ, ਵਰਤੋਂਕਾਰ ਨੂੰ ਇੱਕ ਤਰਤੀਬਵਾਰ ਸੂਚੀਪੇਸ਼ ਕੀਤੀ ਜਾਂਦੀ ਹੈ। ਇਹ ਸੁਝਾਅ ਸਹੂਲਤ ਬਹੁਤ ਸਾਰੇ ਪ੍ਰਸੰਗਾਂ ਵਿੱਚ ਵਰਤੀ ਜਾਂਦੀ ਹੈ ਜਦੋਂ ਵਰਤੋਂਕਾਰ ਵੱਲੋਂ ਸੁਝਾਏ ਨਾਂ ਪਰਵਾਨਿਤ ਨਾਵਾਂ ਨਾਲੋਂ ਬੇਮੇਲ ਹੋਣ, ਜਿਵੇਂ ਕਿ ਜਾਂਚੇ ਫੰਕਸ਼ਨ ਨਾਂ, ਮਾਰਕਰ, ਵੇਰੀਏਬਲ, ਫਾਈਲਾਂ, ਉਪਨਾਮ, ਅਤੇ ਹੋਰ।
    • ਹੂਬਹੂ ਨਕਲ ਹਟਾਉਣ ਡਾਇਗਨੌਸਟਿਕ ਸੁਧਾਰਿਆ ਗਿਆ ਹੈ।
    • ਸੁਨੇਹਿਆਂ ਨੂੰ ਸਮਝਣ ਲਈ ਸੌਖਾ ਬਣਾਉਣ ਲਈ ANSI ਰੰਗ ਕਰਨਾ ਸ਼ਾਮਲ ਕੀਤਾ ਗਿਆ ਹੈ।

12.4.3. Valgrind

Red Hat Enterprise Linux 7.0 ਵਿੱਚ ਸ਼ਾਮਲ ਹੈ Valgrind, ਇੱਕ ਇੰਸਟਰੂਮੈਂਟੇਸ਼ਨ ਢਾਂਚਾ ਜੋ ਕਿ ਐਪਲੀਕੇਸ਼ਨਾਂ ਨੂੰ ਪਰੋਫਾਈਲ ਕਰਨ ਲਈ ਬਹੁਤ ਸਾਰੇ ਸੰਦਾਂ ਨਾਲ ਭੇਜਿਆ ਜਾਂਦਾ ਹੈ। ਇਹ ਸੰਸਕਰਣ Valgrind 3.9.0 ਰਿਲੀਜ਼ ਉੱਤੇ ਅਧਾਰਿਤ ਹੈ ਅਤੇ Red Hat Enterprise Linux 6 ਅਤੇ Red Hat Developer Toolset 2.0 ਦੇ ਹਮਰੁਤਬਾ ਨਾਲ ਸੰਬੰਧਿਤ ਬਹੁਤ ਸਾਰੇ ਸੁਧਾਰ ਸ਼ਾਮਲ ਹਨ, ਜਿਹੜੇ ਕਿ Valgrind 3.8.1 ਉੱਤੇ ਅਧਾਰਿਤ ਸਨ।
Valgrind ਦੇ ਧਿਆਨ ਦੇਣਯੋਗ ਫੀਚਰ ਜੋ ਕਿ Red Hat Enterprise Linux 7.0 ਵਿੱਚ ਸ਼ਾਮਲ ਹਨ ਹੇਠ ਲਿਖੇ ਹਨ:
  • ਮੇਜਬਾਨ ਜਿਹਨਾਂ ਤੇ DFP ਸਹੂਲਤ ਇੰਸਟਾਲ ਹੈ ਉੱਤੇ IBM ਸਿਸਟਮ z ਦਸ਼ਮਲਵ ਬਿੰਦੂ ਹਦਾਇਤਾਂ ਲਈ ਸਮਰਥਨ।
  • IBM POWER8 (ਪਾਵਰ ISA 2.07) ਹਦਾਇਤਾਂ ਲਈ ਸਮਰਥਨ।
  • Intel AVX2 ਹਦਾਇਤਾਂ ਲਈ ਸਮਰਥਨ। ਧਿਆਨ ਦੇਣਾ ਕਿ ਇਹ ਸਿਰਫ 64-ਬਿੱਟ ਢਾਂਚਿਆਂ ਲਈ ਉਪਲੱਬਧ ਹੈ।
  • Intel ਟਰਾਂਜੈਕਸ਼ਨਲ ਸਿੰਕਰੋਨਾਈਜੇਸ਼ਨ ਐਕਸਟੈਂਸ਼ਨ, ਦੋਵਾਂ Restricted Transactional Memory (RTM) ਅਤੇ Hardware Lock Elision (HLE), ਲਈ ਸ਼ੁਰੂਆਤੀ ਸਮਰਥਨ।
  • IBM PowerPC ਉੱਪਰਲੀ Hardware Transactional Memory ਲਈ ਸ਼ੁਰੂਆਤੀ ਸਮਰਥਨ।
  • ਅਨੁਵਾਦ ਕੈਚੇ ਦਾ ਮੂਲ ਅਕਾਰ 16 ਸੈਕਟਰ ਤੱਕ ਵਧਾ ਦਿੱਤਾ ਗਿਆ ਹੈ, ਇਹ ਤੱਥ ਦਰਸਾਉਂਦੇ ਹੋਏ ਕਿ ਵੱਡੀਆਂ ਐਪਲੀਕੇਸ਼ਨਾਂ ਨੂੰ ਇੰਸਟਰੂਮੈਂਟੇਸ਼ਨ ਅਤੇ ਵੱਡੀ ਮਾਤਰਾ ਵਿੱਚ ਕੋਡ ਦਾ ਭੰਡਾਰਣ ਲੋੜੀਂਦਾ ਹੈ। ਰਲਦੇ ਮਿਲਦੇ ਕਾਰਨਾਂ ਕਰਕੇ, ਮੈਮੋਰੀ ਦੁਆਰਾ ਮੈਪ ਕੀਤੇ ਸੈਗਮੈਂਟ ਜਿਹੜੇ ਕਿ ਟਰੈਕ ਕੀਤੇ ਜਾ ਸਕਦੇ ਹਨ ਉੱਹ 6 ਦੇ ਅੰਕ ਨਾਲ ਵੱਧ ਗਿਆ ਹੈ। ਅਨੁਵਾਦ ਕੈਚੇ ਵਿੱਚ ਵੱਧ ਤੋਂ ਵੱਧ ਸੈਕਟਰਾਂ ਦੀ ਗਿਣਤੀ ਨਵੇਂ ਫਲੈਗ --num-transtab-sectors ਦੁਆਰਾ ਨਿਯੰਤਰਿਤ ਕੀਤੀ ਜਾ ਸਕਦੀ ਹੈ।
  • Valgrind ਹੁਣ ਆਰਜੀ ਤੌਰ ਤੇ ਆਬਜੈਕਟ ਵਿੱਚੋਂ ਪੜ੍ਹਨ ਲਈ ਆਰਜੀ ਤੈਰ ਤੇ ਇਸ ਦੀ ਮੈਪਿੰਗ ਨਹੀਂ ਬਣਾਉਂਦੀ। ਇਸਦੀ ਬਜਾਏ, ਪੜ੍ਹਨਾ ਇੱਕ ਛੋਟੇ ਪੱਕੇ ਆਕਾਰ ਦੇ ਬਫ਼ਰ ਅੰਦਰੋਂ ਕੀਤੀ ਜਾਂਦੀ ਹੈ। ਇਹ ਉਸ ਵੇਲੇ ਆਭਾਸੀ ਮੈਮੋਰੀ ਚੋਟੀਆਂ ਨੂੰ ਘਟਾਉਂਦੀ ਹੈ ਜਦੋਂ Valgrind ਵੱਡੇ ਸਾਂਝੇ ਆਬਜੈਕਟਾਂ ਤੋਂ ਡੀਬੱਗਿੰਗ ਜਾਣਕਾਰੀ ਪੜ੍ਹਦੀ ਹੈ।
  • ਵਰਤੇ ਗਏ ਦਮਨਾਂ ਦੀ ਸੂਚੀ (ਪਰਦਰਸ਼ਿਤ ਕੀਤੀ ਜਾਂਦੀ ਹੈ ਜਦੋਂ -v ਚੋਣ ਦਰਸਾਈ ਜਾਂਦੀ ਹੈ) ਹੁਣ, ਹਰੇਕ ਵਰਤੇ ਗਏ ਦਮਨ ਲਈ, ਜਿੱਥੇ ਦਮਨ ਪਰਿਭਾਸ਼ਤ ਹੈ ਫਾਈਲ ਨਾਂ ਅਤੇ ਲਕੀਰ ਅੰਕ ਵਿਖਾਉਂਦੀ ਹੈ।
  • ਇੱਕ ਨਵਾਂ ਫਲੈਗ, --sigill-diagnostics ਹੁਣ ਵਰਤਿਆ ਜਾ ਸਕਦਾ ਹੈ ਕਿ ਜਦੋਂ just-in-time (JIT) ਸੰਕਲਨ-ਕਰਤਾ ਦਾ ਸਾਹਮਣਾ ਅਜਿਹੀ ਹਦਾਇਤ ਨਾਲ ਹੁੰਦਾ ਹੈ ਜਿਸਦਾ ਕਿ ਉਹ ਅਨੁਵਾਦ ਨਹੀਂ ਕਰ ਸਕਦਾ ਤਾਂ ਕਿ ਕਿਤੇ ਡਾਇਗਨੌਸਟਿਕ ਸੁਨੇਹਾ ਛਾਪਿਆ ਜਾਵੇ। ਅਸਲ ਵਿਹਾਰ — ਪਹੁੰਚ SIGILL ਸੰਕੇਤ ਦੀ ਐਪਲੀਕੇਸ਼ਨ — ਵੱਲ ਬਿਨ ਬਦਲਾਅ ਹੈ।
  • Memcheck ਸੰਦ ਹੇਠ ਲਿਖੇ ਫੀਚਰਾਂ ਨਾਲ ਸੁਧਾਰਿਆ ਗਿਆ ਹੈ:
    • vectorized ਕੋਡ ਨਾਲ ਨਜਿੱਠਣ ਵਿੱਚ ਸੁਧਾਰ, ਝੂਠੀਆਂ ਗਲਤੀ ਸੂਚਨਾਵਾਂ ਵਿੱਚ ਖਾਸੀ ਕਮੀ ਵੱਲ ਵਧਦਾ ਹੈ। ਇਹਨਾਂ ਬਦਲਾਆਂ ਦਾ ਫਾਇਦਾ ਲੈਣ ਲਈ --partial-loads-ok=yes ਫਲੈਗ ਵਰਤੋ।
    • ਰਿਸਾਅ ਜਾਂਚ ਕਰਤਾ ਉੱਪਰ ਵਧੀਆ ਨਿਯੰਤਰਣ। ਹੁਣ ਇਹ ਸੰਭਵ ਹੈ ਕਿ ਕਿਹੜੀ ਰਿਸਾਅ ਕਿਸਮ (ਪੱਕੀ/ਅਸਿੱਧੀ/ਸੰਭਵ/ਪਹੁੰਚਣਯੋਗ) ਪਰਦਰਸ਼ਿਤ ਕੀਤੀ ਚਾਹੀਦੀ ਹੈ, ਕਿਹੜੀ ਗਲਤੀਆਂ ਵਜੋਂ ਮੰਨੀ ਜਾਵੇ, ਅਤੇ ਕਿਹੜੀ ਦਿੱਤੇ ਗਏ ਰਿਸਾਅ ਦਮਨ ਦੁਆਰਾ ਦਮਨ ਕੀਤੀ ਜਾਵੇ। ਇਹ ਕ੍ਰਮਵਾਰ --show-leak-kinds=kind1,kind2,.., --errors-for-leak-kinds=kind1,kind2,.. ਅਤੇ ਦਮਨ ਇੰਦਰਾਜਾਂ ਵਿੱਚ ਇੱਕ ਚੋਣਵੀਂ ਸਤਰ੍ਹ match-leak-kinds: ਵਰਤ ਕੇ ਕੀਤਾ ਜਾਂਦਾ ਹੈ।
      ਧਿਆਨ ਰੱਖੋ ਕਿ ਪੈਦਾ ਹੋਇਆ ਦਮਨ ਵਿੱਚ ਇਹ ਨਵੀਂ ਸਤਰ੍ਹ ਸ਼ਾਮਿਲ ਹੈ ਇਸ ਲਈ ਇਹ ਪਹਿਲੀਆਂ ਰਿਲੀਜਾਂ ਨਾਲੋਂ ਜਿਆਦਾ ਵਿਸ਼ਿਸ਼ਟ ਹੈ। ਪਹਿਲੀਆਂ ਰਿਲੀਜ਼ਾਂ ਵਾਂਗ ਵਿਵਹਾਰ ਪ੍ਰਾਪਤ ਕਰਨ ਲਈ, ਵਰਤਣ ਤੋਂ ਪਹਿਲਾਂ ਪੈਦਾ ਕੀਤੇ ਦਮਨਾਂ ਨੂੰ ਵਰਤਣ ਤੋਂ ਪਹਿਲਾਂ match-leak-kinds: ਸਤਰ੍ਹ ਹਟਾ ਦਿਉ।
    • ਵਧੀਆ ਪ੍ਰੰਪਰਾਗਤ ਹੱਲ ਵਰਤ ਕੇ ਰਿਸਾਅ ਜਾਂਚਕਰਤਾ ਤੋਂ ਘੱਟ ਸੰਭਾਵਿਤ ਰਿਸਾਅ ਦੀਆਂ ਸੂਚਨਾਵਾਂ। ਉਪਲੱਬਧ ਪ੍ਰੰਪਰਾਗਤ ਹੱਲ ਡੀਸਟ੍ਰਕਟਰ ਵਾਲੇ ਤੱਤਾਂ ਵਾਲੀਆਂ new[] ਵੰਡੀਆਂ ਸਤਰਾਂ ਨੂੰ, std::stdstring ਨੂੰ ਢੁਕਵੇਂ ਅੰਦਰੂਨੀ ਪੁਆਇੰਟਰਾਂ ਅਤੇ ਬਹੁਤੇ ਇੰਨਹੈਰੀਟੈਂਸ ਵਰਤਦੇ C++ ਆਬਜੈਕਟ ਦੇ ਹਿੱਸੇ ਨੂੰ ਸੰਕੇਤ ਕਰਦੇ ਅੰਦਰੂਨੀ ਪੁਆਇੰਟਰਾਂ ਦੀ ਖੋਜ ਮੁਹੱਈਆ ਕਰਦੇ ਹਨ। ਇਹ --leak-check-heuristics=heur1,heur2,... ਚੋਣ ਵਰਤ ਕੇ ਅਲੱਗ-ਅਲੱਗ ਵੀ ਚੁਣੇ ਜਾ ਸਕਦੇ ਹਨ।
    • heap-allocated ਬਲਾਕਾਂ ਲਈ ਸਟੈਕਟਰੇਸ ਪਰਾਪਤੀ ਦਾ ਵਧੀਆ ਨਿਯੰਤਰਣ। --keep-stacktraces ਚੋਣ ਵਰਤ ਕੇ, ਅਜਾਦਾਨਾ ਤੌਰ ਤੇ ਇਹ ਸੰਭਵ ਹੈ ਕਿ ਜੇ ਇੱਕ ਸਟੈਕ ਟਰੇਸ ਹਰੇਕ ਐਲੋਕੇਸ਼ਨ ਅਤੇ ਡੀ-ਐਲੋਕੇਸ਼ਨ ਲਈ ਹਾਸਲ ਹੈ। ਇਹ ਵਧੀਆ "use after free" ਗਲਤੀਆਂ ਜਾਂ ਘੱਟ ਜਾਣਕਾਰੀ ਦਰਜ ਕਰ ਕੇ Valgrind ਦੀ ਵਸੀਲਾ ਖਪਤ ਘਟਾਉਣ ਲਈ ਵਰਤਿਆ ਜਾ ਸਕਦਾ ਹੈ।
    • ਰਿਸਾਅ ਦਮਨ ਵਰਤੋਂ ਦੀ ਵਧੀਆ ਸੂਚਨਾ। ਵਰਤੇ ਦਮਨਾਂ ਦੀ ਸੂਚੀ (ਵਿਖਾਈ ਜਾਂਦੀ ਹੈ ਜਦੋਂ -v ਚੋਣ ਦਰਸਾਈ ਹੋਵੇ) ਹੁਣ ਹਰੇਕ ਰਿਸਾਅ ਦਮਨ ਲਈ, ਆਖਰੀ ਰਿਸਾਅ ਖੋਜ ਦੌਰਾਨ ਇਸ ਨੇ ਕਿੰਨੀਆਂ ਬਾਈਟਾਂ ਬਲਾਕ ਕੀਤੀਆਂ, ਵਿਖਾਉਂਦੀ ਹੈ।
  • Valgrind GDB ਸਰਵਰ ਏਕੀਕਰਣ ਹੇਠਲੀਆਂ ਮੌਨੀਟਰ ਕਰਨ ਵਾਲੀਆਂ ਕਮਾਂਡਾਂ ਨਾਲ ਸੁਧਾਰਿਆ ਗਿਆ ਹੈ:
    • v.info open_fds, ਇੱਕ ਨਵੀਂ ਮੌਨੀਟਰ ਕਮਾਂਡ, ਜਿਹੜੀ ਕਿ ਖੁੱਲੇ ਹੋਏ ਫਾਈਲ ਡਿਸਕ੍ਰਿਪਟਰਾਂ ਦੀ ਸੂਚੀ ਅਤੇ ਵਧੀਕ ਵੇਰਵੇ ਦਿੰਦੀ ਹੈ।
    • v.info execontext, ਇੱਕ ਨਵੀਂ ਮੌਨੀਟਰ ਕਮਾਂਡ, ਜਿਹੜੀ ਕਿ Valgrind ਦੁਆਰਾ ਦਰਜ ਸਟੈਕ ਟਰੇਸਾਂ ਬਾਰੇ ਜਾਣਕਾਰੀ ਵਿਖਾਉਂਦੀ ਹੈ।
    • v.do expensive_sanity_check_general, ਕੁੱਝ ਅੰਦਰੂਨੀ ਇਕਸਾਰਤਾ ਜਾਂਚਾਂ ਚਲਾਉਣ ਲਈ ਇੱਕ ਨਵੀਂ ਕਮਾਂਡ।

12.5. ਪਰੋਗਰਾਮਿੰਗ ਭਾਸ਼ਾਵਾਂ

Ruby 2.0.0

Red Hat Enterprise Linux 7.0 ਆਧੁਨਿਕ ਰੂਬੀ ਸੰਸਕਰਣ, 2.0.0 ਮੁਹੱਈਆ ਕਰਵਾਉਂਦੀ ਹੈ। Red Hat Enterprise Linux 6 ਵਿੱਚ ਸ਼ਾਮਲ ਸੰਸਕਰਣ 2.0.0 ਅਤੇ 1.8.7 ਵਿੱਚਕਾਰ ਸੱਭ ਤੋਂ ਜਿਆਦਾ ਧਿਆਨ ਦੇਣ ਵਾਲੇ ਬਦਲਾਅ ਹੇਠਲੇ ਹਨ:
  • ਨਵਾਂ ਤਰਜਮਾਨ, YARV (ਇੱਕ ਹੋਰ Ruby VM), ਜੋ ਕਿ ਲੋਡਿੰਗ ਦਾ ਸਮਾਂ ਖਾਸਾ ਘਟਾ ਦਿੰਦਾ ਹੈ, ਖਾਸ ਕਰ ਕੇ ਵੱਡੇ ਟ੍ਰੀ ਜਾਂ ਫਾਈਲਾਂ ਵਾਲੀਆਂ ਐਪਲੀਕੇਸ਼ਨਾਂ ਲਈ।
  • ਨਵਾਂ ਅਤੇ ਤੇਜ "Lazy Sweep" ਕੂੜਾ ਇਕੱਠਾ ਕਰਨ ਵਾਲਾ।
  • ਰੂਬੀ ਹੁਣ ਸਤਰ ਇੰਨਕੋਡਿੰਗ ਦਾ ਸਮਰਥਨ ਕਰਦੀ ਹੈ।
  • ਰੂਬੀ ਹੁਣ ਹਰੇ ਥਰੈੱਡਾਂ ਦੀ ਥਾਂ ਸਥਾਨਕ ਥਰੈੱਡਾਂ ਦਾ ਸਮਰਥਨ ਕਰਦੀ ਹੈ।
Ruby 2.0.0 ਲਈ ਹੋਰ ਜਾਣਕਾਰੀ ਲਈ, ਇਸ ਪਰਾਜੈਕਟ ਦੇ ਅੱਪਸਟਰੀਮ ਪੰਨ੍ਹੇ ਵਿਚਾਰੋ: https://www.ruby-lang.org/en/.

Python 2.7.5

Red Hat Enterprise Linux 7.0 ਵਿੱਚ ਸ਼ਾਮਲ ਹੈ Python 2.7.5, ਜਿਹੜੀ ਕਿ ਨਵੀਨਤਮ Python 2.7 ਲੜੀ ਦੀ ਰਿਲੀਜ ਹੈ। ਇਸ ਸੰਸਕਰਣ ਵਿੱਚ ਕਾਰਗੁਜਾਰੀ ਵਿੱਚ ਬਹੁਤ ਸੁਧਾਰ ਸ਼ਾਮਲ ਹਨ ਅਤੇ Python 3 ਨਾਲ ਅਗਾਂਹ ਅਨੁਕੂਲਤਾ ਮੁਹੱਈਆ ਕਰਵਾਉਂਦਾ ਹੈ। Python 2.7.5 ਵਿੱਚਲੇ ਸੱਭ ਤੋਂ ਵੱਧ ਧਿਆਨ ਦੇਣ ਯੋਗ ਬਦਲਾਅ ਹੇਠਲੇ ਹਨ:
  • ਇੱਕ ਤਰਤੀਬਵਾਰ ਸ਼ਬਦਕੋਸ਼ ਕਿਸਮ
  • ਇੱਕ ਜਿਆਦਾ ਤੇਜ I/O ਮੌਡਿਊਲ
  • ਸਮੂਹ ਅਤੇ ਸ਼ਬਦਕੋਸ਼ ਸਮਝ
  • sysconfig ਮੌਡਿਊਲ
ਬਦਲਾਆਂ ਦੀ ਪੂਰੀ ਸੂਚੀ ਲੈਣ ਲਈ, ਵੇਖੋ http://docs.python.org/dev/whatsnew/2.7.html

Java 7 ਅਤੇ Multiple JDKs

Red Hat Enterprise Linux OpenJDK7 ਨੂੰ ਮੂਲ Java Development Kit (JDK) ਅਤੇ Java 7 ਲੜੀ ਦੇ ਮੂਲ ਜਾਵਾ ਸੰਸਕਰਣ ਵਜੋਂ ਪੇਸ਼ ਕਰਦਾ ਹੈ। ਸਾਰੀਆਂ ਜਾਵਾ 7 ਪੰਡਾਂ/ਪੈਕੇਜ (java-1.7.0-openjdk, java-1.7.0-oracle, java-1.7.0-ibm) ਕਰਨਲ ਦੇ ਵਾਂਗ, ਬਹੁਤੇ ਸੰਸਕਰਣਾਂ ਦੀ ਸਮਾਂਤਰ ਇੰਸਟਾਲੇਸ਼ਨ ਦੀ ਪਰਵਾਨਗੀ ਦਿੰਦਾ ਹੈ।
ਸਮਾਂਤਰ ਇੰਸਟਾਲੇਸ਼ਨਾਂ ਦੀ ਉਪਲੱਬਧਤਾ ਵਰਤੋਂਕਾਰਾਂ ਨੂੰ ਇੱਕੋ JDK ਉੱਤੇ ਕਈ ਸੰਸਕਰਣਾਂ ਦਾ ਤਜਰਬਾ ਕਰਨ, ਕਾਰਗੁਜਾਰੀ ਠੀਕ ਕਰਨ ਅਤੇ ਜੇ ਲੋੜ ਪਵੇ ਤਾਂ ਸਮੱਸਿਆਵਾਂ ਠੀਕ ਕਰਨ ਦੀ ਪਰਵਾਨਗੀ ਦਿੰਦੀ ਹੈ। ਨਿਸ਼ਚਿਤ JDK ਵਿਕਲਪਾਂ ਦੁਆਰਾ ਪਹਿਲਾਂ ਵਾਂਗ ਚੁਣਨਯੋਗ ਹੈ।

ਅਧਿਆਇ 13. ਨੈੱਟਵਰਕਿੰਗ

ਨੈੱਟਵਰਕ ਟੀਮਿੰਗ

ਨੈੱਟਵਰਕ ਟੀਮਿੰਗ ਨੂੰ ਲਿੰਕ ਸੁਮੇਲ ਲਈ ਬੌਂਡਿੰਗ ਦੇ ਇੱਕ ਬਦਲ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਰੱਖ-ਰਖਾਅ, ਡੀ-ਬੱਗ ਅਤੇ ਵਾਧੇ ਵਿੱਚ ਸੌਖ ਲਈ ਬਣਾਇਆ ਗਿਆ ਹੈ। ਵਰਤੋਂਕਾਰ ਲਈ ਇਹ ਕਾਰਗੁਜਾਰੀ ਅਤੇ ਲਚਕਤਾ ਸੁਧਾਰ ਪੇਸ਼ ਕਰਦਾ ਹੈ ਅਤੇ ਸਾਰੀਆਂ ਨਵੀਆਂ ਇੰਸਟਾਲੇਸ਼ਨਾਂ ਲਈ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।

ਨੈੱਟਵਰਕ-ਮੈਨੇਜਰ

ਸਰਵਰ ਐਪਲੀਕੇਸ਼ਨਾਂ ਵਿੱਚ ਵਰਤੋਂ ਲਈ ਜਿਆਦਾ ਵਾਜਬ ਬਣਾਉਣ ਲਈ NetworkManager ਨੂੰ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ। ਖਾਸ ਕਰਕੇ, NetworkManager ਮੂਲ ਤੌਰ ਤੇ ਸੰਰਚਨਾ ਫਾਈਲ ਬਦਲਾਆਂ, ਜਿਵੇਂ ਕਿ ਸੰਪਾਦਕ ਜਾਂ ਤੈਨਾਤੀ ਸੰਦਾਂ ਦੁਆਰਾ, ਲਈ ਹੋਰ ਨਜਰ ਨਹੀਂ ਰੱਖਦਾ। ਇਹ ਪ੍ਰਸ਼ਾਸ਼ਕਾਂ ਨੂੰ nmcli connection reload ਕਮਾਂਡ ਦੁਆਰਾ ਇਸਨੂੰ ਬਾਹਰੀ ਬਦਲਾਆਂ ਤੋਂ ਜਾਣੂ ਕਰਾਉਣ ਦੀ ਪਰਵਾਨਗੀ ਦਿੰਦਾ ਹੈ। NetworkManager ਦੀ D-Bus API ਦੁਆਰਾ ਜਾਂ ਨੈੱਟਵਰਕ-ਪ੍ਰਬੰਧਕ ਕਮਾਂਡ-ਲਾਈਨ ਸੰਦ, nmcli, ਦੁਆਰਾ ਕੀਤੇ ਗਏ ਬਦਲਾਅ ਅਜੇ ਵੀ ਉਸੇ ਵੇਲੇ ਤੋਂ ਪ੍ਰਭਾਵੀ ਹਨ।
nmcli ਸੰਦ ਵਰਤੋਂਕਾਰਾਂ ਅਤੇ ਸਕ੍ਰਿਪਟਾਂ ਨੂੰ NetworkManager ਨਾਲ ਗੱਲਬਾਤ ਕਰਨ ਲਈ ਪੇਸ਼ ਕੀਤਾ ਗਿਆ ਹੈ।

chrony ਸੂਟ

ਯੂਟਿਲਟੀ ਦਾ chrony ਸੂਟ ਸਿਸਟਮਾਂ ਜਿਹੜੇ ਪ੍ਰੰਪਰਾਗਤ ਸਦੀਵੀ ਨੈੱਟਵਰਕ ਉੱਤੇ, ਹਮੇਸ਼ਾ ਚਾਲੂ, ਸਮਰਪਿਤ ਸਰਵਰ ਸ਼੍ਰੇਣੀ ਵਿੱਚ ਠੀਕ ਨਹੀਂ ਬੈਠਦੇ ਉੱਤੇ ਸਿਸਟਮ ਘੜੀ ਨੂੰ ਅੱਪਡੇਟ ਕਰਨ ਲਈ ਉਪਲੱਬਧ ਹੈ। chrony ਸੂਟ ਉਹਨਾਂ ਸਾਰੇ ਸਿਸਟਮਾਂ ਜਿਹੜੇ ਅਕਸਰ ਮੁਲਤਵੀ ਰਹਿੰਦੇ ਹਨ ਜਾਂ ਫਿਰ ਕਿਸੇ ਨੈੱਟਵਰਕ ਨਾਲ ਵਾਰ-ਵਾਰ ਜੋੜੇ ਜਾਂ ਹਟਾਏ ਜਾਂਦੇ ਹਨ ਲਈ ਵਿਚਾਰਿਆ ਜਾਣਾ ਚਾਹੀਦਾ ਹੈ। ਉਦਾਹਰਣ ਲਈ ਮੋਬਾਇਲ ਅਤੇ ਆਭਾਸੀ ਸਿਸਟਮ।

ਡਾਇਨਾਮਿਕ ਫਾਇਰਵਾਲ ਡੈਮਨ, firewalld ਸੂਟ

Red Hat Enterprise Linux 7.0 ਡਾਇਨਾਮਿਕ ਫਾਇਰਵਾਲ ਡੈਮਨ firewalld, ਨਾਲ ਆਉਂਦਾ ਹੈ, ਜਿਹੜਾ ਕਿ ਨੈੱਟਵਰਕ "zones" ਨੂੰ ਇੱਕ ਨੈੱਟਵਰਕ ਅਤੇ ਇਸਦੇ ਸੰਬੰਧਿਤ ਸੰਪਰਕਾਂ ਅਤੇ ਇੰਟਰਫੇਸਾਂ ਨੂੰ ਵਿਸ਼ਵਾਸ ਦਾ ਇੱਕ ਪੱਧਰ ਸੌਂਪਣ ਲਈ ਸਮਰਥਨ ਨਾਲ ਇੱਕ ਡਾਇਨਾਮਿਕ ਤੌਰ ਤੇ ਪ੍ਰਬੰਧਿਤ ਫਾਇਰਵਾਲ ਮੁਹੱਈਆ ਕਰਦਾ ਹੈ। ਇਸ ਕੋਲ IPv4 ਅਤੇ IPv6 ਫਾਇਰਵਾਲ ਸੈਟਿੰਗਾਂ ਲਈ ਸਮਰਥਨ ਹੈ। ਇਹ ਈਥਰਨੈੱਟ ਬਰਿੱਜਾਂ ਦਾ ਸਮਰਥਨ ਕਰਦਾ ਹੈ ਅਤੇ ਇਸ ਤੇ ਚੱਲਣ ਸਮਾਂ ਅਤੇ ਸਦੀਵੀ ਸੰਰਚਨਾ ਚੋਣਾਂ ਦਾ ਵਖਰੇਵਾਂ ਹੈ। ਇਸ ਕੋਲ ਇੱਕ ਫਾਇਰਵਾਲ ਨਿਯਮ ਸਿੱਧੇ ਜੋੜਨ ਲਈ ਸੇਵਾਵਾਂ ਜਾਂ ਐਪਲੀਕੇਸ਼ਨਾਂ ਲਈ ਇੰਟਰਫੇਸ ਵੀ ਹੈ।

DNSSEC

DNSSEC ਇੱਕ Domain Name System Security Extensions (DNSSEC) ਦਾ ਸਮੂਹ ਹੈ ਜਿਹੜਾ ਇੱਕ DNS ਕਲਾਈਂਟ ਨੂੰ DNS nameserver ਤੋਂ ਹੁੰਗਾਰਿਆਂ ਦਾ, ਉਹਨਾਂ ਦੇ ਮੁੱਢ ਦੀ ਪੜਤਾਲ ਕਰਨ ਲਈ ਅਤੇ ਇਹ ਪਤਾ ਕਰਨ ਲਈ ਕਿ ਜੇ ਉਹਨਾਂ ਨਾਲ ਰਸਤੇ ਵਿੱਚ ਘੁਸਪੈਠ ਹੋਈ ਹੈ, ਏਕੀਕਰਣ ਪ੍ਰਮਾਣਿਤ ਅਤੇ ਜਾਂਚਣ ਦੇ ਲਈ ਯੋਗ ਕਰਦਾ ਹੈ।

OpenLMI

Red Hat Enterprise Linux 7.0 ਪੇਸ਼ ਕਰਦਾ ਹੈ OpenLMI, ਜਿਹੜਾ ਲੀਨਿਕਸ ਸਿਸਟਮਾਂ ਦੇ ਪ੍ਰਬੰਧਨ ਲਈ ਇੱਕ ਸਾਂਝਾ ਢਾਂਚਾ ਮੁਹੱਈਆ ਕਰਦਾ ਹੈ।ਇਹ ਵਰਤੋਂਕਾਰ ਨੂੰ ਹਾਰਡਵੇਅਰ, ਓਪਰੇਟਿੰਗ ਸਿਸਟਮ, ਅਤੇ ਸਿਸਟਮ ਸੇਵਾਵਾਂ ਸੰਰਚਿਤ, ਪ੍ਰਬੰਧਿਤ ਅਤੇ ਮੌਨੀਟਰ ਕਰਨ ਦੀ ਪਰਵਾਨਗੀ ਦਿੰਦਾ ਹੈ। OpenLMI ਉਤਪਾਦਨ ਸਰਵਰਾਂ ਦੀ ਸੰਰਚਨਾ ਅਤੇ ਪ੍ਰਬੰਧਨ ਦਾ ਕੰਮ ਸੌਖਾ ਕਰਨ ਦੀ ਮਨਸ਼ਾ ਲਈ ਹੈ।
OpenLMI Red Hat Enterprise Linux ਦੇ ਬਹੁਤੇ ਸੰਸਕਰਣਾਂ ਲਈ ਸਾਂਝਾ ਪ੍ਰਬੰਧਨ ਇੰਟਰਫੇਸ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਹੈ। ਇਹ ਸਿਸਟਮ ਪ੍ਰਬੰਧਕਾਂ ਤੋਂ ਹੇਠਲੇ ਸਿਸਟਮ ਦੀ ਬਹੁਤੀ ਜਟਿਲਤਾ ਨੂੰ ਇੱਕ ਨਿਖੇੜਕ ਪਰਤ ਮੁਹੱਈਆ ਕਰਦੇ ਹੋਏ, ਮੌਜੂਦਾ ਸੰਦਾਂ ਦੇ ਉੱਪਰ ਬਣਦਾ ਹੈ।
OpenLMI ਇੱਕ ਪ੍ਰਬੰਧਿਤ ਸਿਸਟਮ ਉੱਤੇ ਇੰਸਟਾਲ ਕੀਤੇ ਸਿਸਟਮ ਪ੍ਰਬੰਧਨ ਏਜੰਟਾਂ ਦਾ ਸਮੂਹ ਹੈ।, ਇੱਕ OpenLMI ਨਿਯੰਤਰਕ, ਜਿਹੜਾ ਏਜੰਟਾਂ ਦਾ ਪ੍ਰਬੰਧਨ ਕਰਦਾ ਹੈ ਅਤੇ ਉਹਨਾਂ ਨੂੰ, ਅਤੇ ਕਲਾਈਂਟ ਐਪਲੀਕੇਸ਼ਨਾਂ ਜਾਂ ਸਕ੍ਰਿਪਟਾਂ ਜਿਹੜੀਆਂ ਸਿਸਟਮ ਪ੍ਰਬੰਧਕ ਏਜੰਟਾਂ ਨੂੰ OpenLMI ਨਿਯੰਤਰਕਾਂ ਦੁਆਰਾ ਬੁਲਾਉਂਦੀਆਂ ਹਨ, ਨੂੰ ਇੱਕ ਇੰਟਰਫੇਸ ਮੁਹੱਈਆ ਕਰਦਾ ਹੈ।
OpenLMI ਵਰਤੋਂਕਾਰ ਨੂੰ ਪਰਵਾਨਗੀ ਦਿੰਦਾ ਹੈ:
  • ਬੇਅਰ-ਮੈਟਲ ਉਤਪਾਦਨ ਸਰਵਰਾਂ ਅਤੇ ਨਾਲ ਹੀ ਆਭਾਸੀ ਮਸ਼ੀਨ ਪ੍ਰਾਹੁਣਿਆਂ ਨੂੰ ਸੰਰਚਿਤ, ਪ੍ਰਬੰਧਿਤ ਅਤੇ ਮੌਨੀਟਰ ਕਰਨ ਦੀ;
  • ਸਥਾਨਕ ਜਾਂ ਦੁਰੇਡੇ ਸਿਸਟਮਾਂ ਨੂੰ ਸੰਰਚਿਤ, ਪ੍ਰਬੰਧਿਤ ਅਤੇ ਮੌਨੀਟਰ ਕਰਨ ਦੀ;
  • ਭੰਡਾਰਣ ਅਤੇ ਨੈੱਟਵਰਕਾਂ ਨੂੰ ਸੰਰਚਿਤ, ਪ੍ਰਬੰਧਿਤ ਅਤੇ ਮੌਨੀਟਰ ਕਰਨ ਦੀ;
  • C/C++, Python, Java, ਜਾਂ ਕਮਾਂਡ-ਲਾਈਨ ਇੰਟਰਫੇਸ ਤੋਂ ਸਿਸਟਮ ਪ੍ਰਬੰਧਿਤ ਫੰਕਸ਼ਨ ਬੁਲਾਉਣ ਦੀ।
ਕਿਰਪਾ ਕਰਕੇ ਧਿਆਨ ਦਿਉ ਕਿ OenLMI ਸਾਫਟਵੇਅਰ ਮੁਹੱਈਆ ਕਰਤਾ ਇੱਕ ਤਕਨੀਕੀ ਪਹਿਲ ਝਲਕ ਵਜੋਂ ਸਮਰਥਿਤ ਹੈ। ਸਾਫਟਵੇਅਰ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਭਾਵੇਂ ਕਿ ਕੁੱਝ ਕਾਰਵਾਈਆਂ ਵਾਧੂ ਵਸੀਲੇ ਖਰਚ ਸਕਦੀਆਂ ਹਨ।
OpenLMI ਬਾਰੇ ਹੋਰ ਜਾਣਕਾਰੀ ਲਈ, http://www.openlmi.org ਵੇਖੋ।

qlcnic ਚਾਲਕ ਵਿੱਚ SR-IOV ਕਾਰਜਸ਼ੀਲਤਾ

ਸਿੰਗਲ ਰੂਟ I/O ਆਭਾਸੀਕਰਣ (SR-IOV) ਲਈ ਸਮਰਥਨ qlcnic ਚਾਲਕ ਤੇ ਇੱਕ ਤਕਨੀਕੀ ਪਹਿਲ ਝਲਕ ਵਜੋਂ ਜੋੜਿਆ ਗਿਆ ਹੈ। ਇਸ ਕਾਰਜਸ਼ੀਲਤਾ ਲਈ ਸਮਰਥਨ QLogic ਵੱਲੋਂ ਸਿੱਧਿਆ ਮੁਹੱਈਆ ਕਰਵਾਇਆ ਜਾਵੇਗਾ, ਅਤੇ ਗ੍ਰਾਹਕਾਂ ਨੂੰ QLogic ਅਤੇ Red Hat ਨੂੰ ਫੀਡਬੈਕ ਮੁਹੱਈਆ ਕਰਵਾਉਣ ਲਈ ਪਰੇਰਿਤ ਕੀਤਾ ਜਾਂਦਾ ਹੈ। qlcnic ਵਿੱਚ ਬਾਕੀ ਕਾਰਜਸ਼ੀਲਤਾ ਪੂਰੀ ਤਰ੍ਹਾਂ ਸਮਰਥਿਤ ਰਹਿੰਦੀ ਹੈ।

FreeRADIUS 3.0.1

Red Hat Enterprise Linux 7.0 ਵਿੱਚ FreeRADIUS ਸੰਸਕਰਣ 3.0.1 ਸ਼ਾਮਲ ਹੈ, ਜਿਹੜਾ ਬਹੁਤ ਸਾਰੇ ਨਵੇਂ ਫੀਚਰ ਪੇਸ਼ ਕਰਦਾ ਹੈ ਜਿਸ ਵਿੱਚੋਂ ਹੇਠਲੇ ਸੱਭ ਤੋਂ ਜਿਆਦਾ ਧਿਆਨ ਦੇਣ ਯੋਗ ਹਨ:
  • RadSec, TCP ਅਤੇ TLS ਉੱਪਰ RADIUS ਡਾਟਾਗਰਾਮ ਭੇਜਣ ਲਈ ਇੱਕ ਜਾਬਤਾ।
  • Yubikey ਸਮਰਥਨ।
  • ਸੰਪਰਕ ਪੂਲਿੰਗ। radiusd ਸਰਵਰ ਵੱਖ-ਵੱਖ ਕਿਸਮਾਂ ਦੇ ਬੈਕਐਂਡ (SQL, LDAP, ਅਤੇ ਹੋਰ) ਨਾਲ ਸੰਪਰਕਾਂ ਦਾ ਰੱਖ-ਰਖਾਅ ਕਰਦਾ ਹੈ। ਸੰਪਰਕ ਪੂਲਿੰਗ ਘੱਟ ਵਸੀਲਾ ਮੰਗ ਨਾਲ ਜਿਆਦਾ ਉਪਜ ਪੇਸ਼ ਕਰਦਾ ਹੈ।
  • ਸਰਵਰ ਦੀ ਸੰਰਚਨਾ ਪਰੋਗਰਾਮਿੰਗ ਭਾਸ਼ਾ, unlang, ਦਾ ਸਿੰਟੈਕਸ ਵਧਾਇਆ ਜਾ ਚੁੱਕਾ ਹੈ।
  • ਸਾਈਟ-ਵਿਸ਼ਿਸ਼ਟ ਅਤੇ ਵਿਤਰਕ-ਵਿਸ਼ਿਸ਼ਟ ਐਟਰੀਬਿਊਟਾਂ ਦਾ ਸੁਧਰਿਆ ਹੋਇਆ ਸਮਰਥਨ।
  • ਸੁਧਰੀ ਹੋਈ ਡੀ-ਬੱਗਿੰਗ ਜਿਹੜੀ verbose ਆਊਟਪੁੱਟ ਨੂੰ ਉਘਾੜਦੀ ਹੈ।
  • SNMP ਟਰੈਪ ਪੈਦਾਵਾਰ।
  • ਸੁਧਰਿਆ ਹੋਇਆ WIMAX ਸਮਰਥਨ।
  • EAP-PWD ਸਮਰਥਨ।

ਵਿਸ਼ਵਾਸੀ ਨੈੱਟਵਰਕ ਸੰਪਰਕ ਜੋੜ

Red Hat Enterprise Linux 7.0 ਵਿਸ਼ਵਾਸੀ ਨੈੱਟਵਰਕ ਸੰਪਰਕ ਜੋੜ ਕਾਰਜਸ਼ੀਲਤਾ ਇੱਕ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕਰਦੀ ਹੈ। ਵਿਸ਼ਵਾਸੀ ਨੈੱਟਵਰਕ ਸੰਪਰਕ ਜੋੜ ਮੌਜੂਦਾ ਨੈੱਟਵਰਕ ਦਖਲ ਨਿਯੰਤਰਣ (NAC) ਹੱਲਾਂ ਨਾਲ ਵਰਤੀ ਜਾਂਦੀ ਹੈ, ਜਿਵੇਂ ਕਿ TLS, 802.1x, ਜਾਂ IPSec ਨੂੰ ਅੰਤਮ ਬਿੰਦੂ ਪੈਂਤੜਾ ਜਾਇਜਾ; ਜੋ ਕਿ, ਅੰਤਮ ਬਿੰਦੂ ਦੀ ਸਿਸਟਮ ਜਾਣਕਾਰੀ (ਜਿਵੇਂ ਕਿ ਓਪਰੇਟਿੰਗ ਸਿਸਟਮ ਸੰਰਚਨਾ ਸੈਟਿੰਗਾਂ, ਇੰਸਟਾਲ ਕੀਤੇ ਪੈਕੇਜ, ਅਤੇ ਇੰਟਿਗ੍ਰਿਟੀ ਮਾਪ ਵਜੋਂ ਜਾਣੇ ਜਾਂਦੇ ਹੋਰ) ਇਕੱਠਾ ਕਰਨਾ ਹੈ। ਵਿਸ਼ਵਾਸੀ ਨੈੱਟਵਰਕ ਸੰਪਰਕ ਜੋੜ ਨੂੰ ਨੈੱਟਵਰਕ ਦਖਲ ਨੀਤੀਆਂ ਦੇ ਅਨੁਸਾਰ ਅੰਤਮ ਬਿੰਦੂ ਨੂੰ ਨੈੱਟਵਰਕ ਤੇ ਦਖਲ ਦੀ ਪਰਵਾਨਗੀ ਦੇਣ ਤੋਂ ਪਹਿਲਾਂ ਇਹਨਾਂ ਪੈਮਾਇਸ਼ਾਂ ਦੀ ਪੜਤਾਲ ਲਈ ਵਰਤਿਆ ਜਾਂਦਾ ਹੈ।

ਅਧਿਆਇ 14. ਸਰੋਤ ਪਰਬੰਧਨ

ਨਿਯੰਤਰਣ ਸਮੂਹ

Red Hat Enterprise Linux 7.0 ਪੇਸ਼ ਕਰਦਾ ਹੈ ਨਿਯੰਤਰਣ ਸਮੂਹ, ਜਿਹੜਾ ਕਿ ਸਰੋਤ ਪ੍ਰਬੰਧਨ ਦੇ ਮੰਤਵ ਲਈ ਨਾਮਕ ਸਮੂਹਾਂ ਦੇ ਟ੍ਰੀ ਵਿੱਚ ਕਾਰਵਾਈਆਂ ਨੂੰ ਆਯੋਜਿਤ ਕਰਨ ਦਾ ਇੱਕ ਸੰਕਲਪ ਹੈ। ਉਹ ਕਾਰਵਾਈਆਂ ਨੂੰ ਲੜੀਵਾਰ ਸਮੂਹ ਅਤੇ ਲੇਬਲ ਕਰਨ ਲਈ ਅਤੇ ਇਹਨਾਂ ਸਮੂਹਾਂ ਨੂੰ ਵਸੀਲਾ ਹੱਦਾਂ ਲਾਗੂ ਕਰਨ ਲਈ ਰਸਤਾ ਮੁਹੱਈਆ ਕਰਵਾਉਂਦੇ ਹਨ। Red Hat Enterprise Linux 7.0 ਵਿੱਚ, ਨਿਯੰਤਰਣ ਸਮੂਹ ਖਾਸ ਤੌਰ ਤੇ systemd ਦੁਆਰਾ ਪ੍ਰਬੰਧ ਕੀਤਾ ਜਾਂਦਾ ਹੈ। cgroups systemd ਇਕਾਈ ਫਾਈਲਾਂ ਵਿੱਚ ਸੰਰਚਿਤ ਕੀਤੇ ਜਾਂਦੇ ਹਨ ਅਤੇ systemd ਦੇ ਕਮਾਂਡ ਲਾਈਨ ਸੰਦਾਂ (CLI) ਨਾਲ ਵੀ ਪ੍ਰਬੰਧਨਯੋਗ ਹਨ।
ਨਿਯੰਤਰਣ ਸਮੂਹ ਅਤੇ ਹੋਰ ਵਸੀਲਾ ਪ੍ਰਬੰਧਨ ਫੀਚਰ ਵਿਸਥਾਰ ਵਿੱਚ ਵਸੀਲਾ ਪ੍ਰਬੰਧਨ ਕਿਤਾਬਚਾ ਵਿੱਚ ਚਰਚਾ ਕੀਤੇ ਗਏ ਹਨ।

ਅਧਿਆਇ 15. ਪ੍ਰਮਾਣਿਕਤਾ ਅਤੇ ਅੰਤਰਕਾਰਜਕਾਰੀ

ਨਵਾਂ ਵਿਸ਼ਵਾਸ਼ ਲਾਗੂ ਕਰਨਾ

ਵਰਤੋਂਕਾਰ ਸੁਰੱਖਿਆ ਪਛਾਣਕਰਤਾ ਤੋਂ ਬਣਾਏ ਗਏ ਵਰਤੋਂਕਾਰ ID ਅਤੇ ਸਮੂਹ ID ਦੀ ਵਰਤੋਂ ਦੀ ਥਾਂ ਤੇ ਸਰਗਰਮ ਡਾਇਰੈਕਟਰੀ ਵਿੱਚ ਪਰਿਭਾਸ਼ਤ ਵਰਤੋਂਕਾਰ ID ਅਤੇ ਸਮੂਹ ID ਦੀ ਵਰਤੋਂ ਹੁਣ Red Hat Enterprise Linux 5.9 ਕਲਾਈਂਟਾਂ ਅਤੇ ਬਾਅਦ ਵਾਲਿਆਂ ਅਤੇ Red Hat Enterprise Linux 6.3 ਕਲਾਈਂਟਾਂ ਲਈ ਸਮਰਥਿਤ ਹੈ। ਵਿਸ਼ਵਾਸ ਲਾਗੂ ਕਰਨਾ ਤਾਂ ਹੀ ਵਰਤੋਂਯੋਗ ਹੈ ਜੇ POSIX ਐਟਰੀਬਿਊਟ ਸਰਗਰਮ ਡਾਇਰੈਕਟਰੀ ਵਿੱਚ ਪਰਿਭਾਸ਼ਤ ਹਨ।

ਅਪਡੇਟ ਕੀਤਾ ਹੋਇਆ slapi-nis ਪਲੱਗ-ਇਨ

Red Hat Enterprise Linux 7.0 ਇੱਕ ਅੱਪਡੇਟ ਕੀਤਾ ਡਾਇਰੈਕਟਰੀ ਸਰਵਰ ਪਲੱਗ-ਇਨ, slapi-nis, ਪੇਸ਼ ਕਰਰਦਾ ਹੈ,ਜੋ ਕਿ ਸਰਗਰਮ ਡਾਇਰੈਕਟਰੀ ਦੇ ਵਰਤੋਂਕਾਰ ਨੂੰ ਵਿਰਾਸਤੀ ਗ੍ਰਾਹਕਾਂ ਨੂੰ ਪ੍ਰਮਾਣਿਤ ਕਰਨ ਦੀ ਪਰਵਾਨਗੀ ਦਿੰਦਾ ਹੈ। ਧਿਆਨ ਦੇਵੋ ਕਿ ਇਹ ਫੀਚਰ ਇੱਕ ਤਕਨੀਕੀ ਪਹਿਲ ਝਲਕ ਹੈ।

IPA ਲਈ ਬੈਕਅੱਪ ਅਤੇ ਮੁੜ-ਬਹਾਲ ਕਰਨ ਦਾ ਢਾਂਚਾ

IPA ਸੂਟ ਲਈ ਬੈਕਅੱਪ ਅਤੇ ਮੁੜ-ਬਹਾਲ ਕਰਨ ਦਾ ਢਾਂਚਾ Red Hat Enterprise Linux 7.0 ਵਿੱਚ ਇੱਕ ਤਕਨੀਕੀ ਪਹਿਲ ਝਾਤ ਵਜੋਂ ਪੇਸ਼ ਕੀਤਾ ਗਿਆ ਹੈ।

Samba 4.1.0

Red Hat Enterprise Linux 7.0 ਵਿੱਚ ਨਵੀਨਤਮ ਸੰਸਕਰਣ ਤੱਕ ਅੱਪਡੇਟ ਕੀਤੀਆਂ ਗਈਆਂ samba ਪੰਡਾਂ (ਪੈਕੇਜ) ਸ਼ਾਮਲ ਹਨ, ਜੋ ਕਿ ਬਹੁਤ ਸਾਰੇ ਬੱਗ ਠੀਕ ਕਰ ਕੇ ਅਤੇ ਸੁਧਾਰ ਵਿਖਾਉਂਦੇ ਹਨ, ਜਿਹਨਾਂ ਵਿੱਚੋਂ ਸਰਵਰ ਅਤੇ ਕਲਾਈਂਟ ਸੰਦਾਂ ਵਿੱਚ SMB3 ਜਾਬਤੇ ਲਈ ਸਮਰਥਨ ਸੱਭ ਤੋਂ ਵੱਧ ਧਿਆਨ ਦੇਣ ਯੋਗ ਹੈ।
ਵਧੀਕ ਤੌਰ ਤੇ, SMB3 ਟਰਾਂਸਪੋਰਟ SMB3 ਦਾ ਸਮਰਥਨ ਕਰਨ ਵਾਲੇ ਵਿੰਡੋਜ਼ ਸਰਵਰਾਂ, ਨਾਲ ਨਾਲ ਸਾਂਬਾ ਸਰਵਰਾਂ ਤੱਕ ਇੰਕ੍ਰਪਟ ਕੀਤੇ ਹੋਏ ਟਰਾਂਸਪੋਰਟ ਸੰਪਰਕਾਂ ਨੂੰ ਯੋਗ ਕਰਦੇ ਹਨ। ਨਾਲ ਹੀ, Samba 4.1.0 ਸਰਵਰ ਵਾਲੇ ਪਾਸੇ ਦੀਆਂ ਨਕਲ ਕਾਰਵਾਈਆਂ ਦਾ ਸਮਰਥਨ ਜੋੜਦਾ ਹੈ। ਸਰਵਰ ਵਾਲੇ ਪਾਸੇ ਦੇ ਨਕਲ ਸਮਰਥਨ ਦੀ ਵਰਤੋਂ ਕਰਨ ਵਾਲੇ ਕਲਾਈਂਟਾਂ, ਜਿਵੇਂ ਕਿ ਨਵੀਨਤਮ ਵਿੰਡੋਜ਼ ਰਿਲੀਜ਼ਾਂ, ਨੂੰ ਫਾਈਲ ਨਕਲ ਕਾਰਵਾਈਆਂ ਲਈ ਖਾਸੇ ਕਾਰਜਕੁਸ਼ਲਤਾ ਸੁਧਾਰਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ।

ਸਾਵਧਾਨ

ਅੱਪਡੇਟ ਕੀਤੀਆਂ samba ਪੰਡਾਂ (ਪੈਕੇਜ) ਬਹੁਤ ਸਾਰੇ ਪਹਿਲਾਂ ਹੀ ਬਰਤਰਫ਼ ਕੀਤੇ ਹੋਏ ਸੰਰਚਨਾ ਵਿਕਲਪਾਂ ਨੂੰ ਹਟਾਉਂਦੀਆਂ ਹਨ। ਸੱਭ ਤੋਂ ਵੱਧ ਮਹੱਤਵਪੂਰਣ ਹਨ ਸਰਵਰ ਰੋਲ security = share and security = server। ਨਾਲ ਹੀ ਵੈੱਬ ਸੰਰਚਨਾ ਸੰਦ SWAT ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਵਧੇਰੇ ਵੇਰਵੇ Samba 4.0 ਅਤੇ 4.1 ਰਿਲੀਜ਼ ਨੋਟਸ ਵਿੱਚ ਲੱਭੇ ਜਾ ਸਕਦੇ ਹਨ:
ਧਿਆਨ ਦੇਵੋ ਕਿ ਬਹੁਤ ਸਾਰੀਆਂ tdb ਫਾਈਲਾਂ ਅੱਪਡੇਟ ਕੀਤੀਆਂ ਗਈਆਂ ਹਨ। ਇਸਦਾ ਮਤਲਬ ਹੈ ਕਿ ਸਾਰੀਆਂ tdb ਫਾਈਲਾਂ ਅੱਪਗਰੇਡ ਹੁੰਦੀਆਂ ਹਨ ਜਿਵੇਂ ਹੀ ਤੁਸੀਂ smbd ਦਾ ਨਵਾਂ ਸੰਸਕਰਣ ਸ਼ੁਰੂ ਕਰਦੇ ਹੋ। ਜਦ ਤੱਕ ਕਿ ਤੁਹਾਡੇ ਕੋਲ tdb ਫਾਈਲਾਂ ਦਾ ਬੈਕਅੱਪ ਨਾ ਹੋਵੇ ਤੁਸੀਂ ਕਿਸੇ ਪੁਰਾਣੇ ਸਾਂਬਾ ਸੰਸਕਰਣ ਤੇ ਡਾਊਨਗਰੇਡ ਨਹੀਂ ਕਰ ਸਕਦੇ।
ਇਹਨਾਂ ਬਦਲਾਆਂ ਬਾਰੇ ਹੋਰ ਜਾਣਕਾਰੀ ਲਈ, ਉਪਰੋਕਤ ਦਿੱਤੇ ਗਏ Samba 4.0 ਅਤੇ 4.1 ਰਿਲੀਜ਼ ਨੋਟਸ ਵੇਖੋ।

AD ਅਤੇ LDAP sudo ਮੁਹੱਈਆ ਕਰਤਾ ਦੀ ਵਰਤੋਂ

AD ਮੁਹੱਈਆ ਕਰਤਾ ਕਿਸੇ ਸਰਗਰਮ ਡਾਇਰੈਕਟਰੀ ਸਰਵਰ ਨਾਲ ਜੁੜਨ ਲਈ ਇੱਕ ਬੈਕਐਂਡ ਹੈ। Red Hat Enterprise Linux 7.0 ਵਿੱਚ, AD sudo ਮੁਹੱਈਆ ਕਰਤਾ ਦੀ LDAP ਮੁਹੱਈਆ ਕਰਤਾ ਨਾਲ ਵਰਤੋਂ ਇੱਕ ਤਕਨੀਕੀ ਪਹਿਲ ਝਾਤ ਵਜੋਂ ਸਮਰਥਿਤ ਹੈ। AD sudo ਮੁਹੱਈਆ ਕਰਤਾ ਨੂੰ ਯੋਗ ਕਰਨ ਲਈ, sudo_provider=ad ਸੈਟਿੰਗ ਨੂੰ sssd.conf ਫਾਈਲ ਦੇ ਡੋਮੇਨ ਹਿੱਸੇ ਵਿੱਚ ਜੋੜੋ।

ਅਧਿਆਇ 16. ਸੁਰੱਖਿਆ

OpenSSH chroot ਸ਼ੈੱਲ ਲਾਗਇਨ

ਆਮ ਤੌਰ ਤੇ, ਲੀਨਿਕਸ ਵਰਤੋਂਕਾਰਾਂ ਨੂੰ SELinux ਵਰਤੋਂਕਾਰਾਂ ਉੱਪਰ ਰੱਖੀਆਂ ਪਾਬੰਦੀਆਂ ਅਪਣਾਉਣ ਦੀ ਪਰਵਾਨਗੀ ਦਿੰਦੇ ਹੋਏ, ਹਰੇਕ ਲੀਨਿਕਸ ਵਰਤੋਂਕਾਰ SELinux ਨੀਤੀ ਨਾਲ ਇੱਕ SELinux ਵਰਤੋਂਕਾਰ ਨਾਲ ਮੈਪ ਕੀਤਾ ਹੈ। ਇੱਥੇ ਇੱਕ ਮੂਲ ਮੈਪਿੰਗ ਹੈ ਜਿਸ ਵਿੱਚ ਲੀਨਿਕਸ ਵਰਤੋਂਕਾਰ SELinux unconfined_u ਵਰਤੋਂਕਾਰ ਨਾਲ ਮੈਪ ਕੀਤੇ ਹਨ।
Red Hat Enterprise Linux 7 ਵਿੱਚ, ਵਰਤੋਂਕਾਰ ਦੇ chrooting ਲਈ ChrootDirectory ਚੋਣ ਗੈਰ-ਸੀਮਿਤ ਵਰਤੋਂਕਾਰਾਂ ਨਾਲ ਬਿਨਾਂ ਕਿਸੇ ਬਦਲਾਅ ਦੇ ਵਰਤੀ ਜਾ ਸਕਦੀ ਹੈ, ਪਰ ਸੀਮਿਤ ਵਰਤੋਂਕਾਰਾਂ ਲਈ, ਜਿਵੇਂ ਕਿ staff_u, user_u, ਜਾਂ guest_u, SELinux selinuxuser_use_ssh_chroot ਵੇਰੀਏਬਲ ਸੈੱਟ ਕੀਤਾ ਹੋਵੇ। ਪ੍ਰਸ਼ਾਸ਼ਕਾਂ ਨੂੰ ਉੱਚ ਸੁਰੱਖਿਆ ਪ੍ਰਾਪਤ ਕਰਨ ਲਈ ChrootDirectory ਚੋਣ ਵਰਤਣ ਵੇਲੇ ਸਾਰੇ chrooted ਵਰਤੋਂਕਾਰਾਂ ਲਈ guest_u ਵਰਤੋਂਕਾਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਬਹੁਤੀਆਂ ਲੋੜੀਂਦੀਆਂ ਪਰਮਾਣਿਕਤਾਵਾਂ

Red Hat Enterprise Linux 7.0 AuthenticationMethods ਚੋਣ ਵਰਤਣ ਵਾਲੇ SSH ਜਾਬਤਾ ਸੰਸਕਰਣ 2 ਵਿੱਚ ਲੋੜੀਂਦੀਆਂ ਬਹੁਤੀਆਂ ਪ੍ਰਮਾਣਿਕਤਾਵਾਂ ਦਾ ਸਮਰਥਨ ਕਰਦਾ ਹੈ। ਇਹ ਚੋਣ ਕੌਮਿਆਂ ਨਾਲ ਅੱਡ ਕੀਤੀ ਇੱਕ ਜਾਂ ਵੱਧ ਪ੍ਰਮਾਣਿਕਤਾ ਢੰਗ ਨਾਵਾਂ ਦੀ ਸੂਚੀ ਸੂਚੀਬੱਧ ਕਰਦੀ ਹੈ। ਪ੍ਰਮਾਣਿਕਤਾ ਦੇ ਪੂਰਾ ਹੋਣ ਲਈ ਕਿਸੇ ਸੂਚੀ ਵਿੱਚਲੇ ਸਾਰੇ ਢੰਗਾਂ ਦੀ ਸਫਲਤਾਪੂਰਵਕ ਸੰਪੂਰਨਤਾ ਲੋੜੀਂਦੀ ਹੈ। ਇਹ, ਉਦਾਹਰਣ ਲਈ, ਵਰਤੋਂਕਾਰ ਨੂੰ ਜਨਤਕ ਕੁੰਜੀ ਜਾਂ ਪਛਾਣ-ਸ਼ਬਦ ਪ੍ਰਮਾਣਿਕਤਾ ਪੇਸ਼ ਕੀਤੇ ਜਾਣ ਤੋਂ ਪਹਿਲਾਂ GSSAPI ਦੀ ਵਰਤੋਂ ਕਰਕੇ ਪ੍ਰਮਾਣਿਕ ਕਰਨਾ ਲੋੜੀਂਦਾ ਬਣਾਉਂਦਾ ਹੈ।

GSS ਪਰਾਕਸੀ

GSS ਪਰਾਕਸੀ ਸਿਸਟਮ ਸੇਵਾ ਹੈ ਜੋ ਹੋਰ ਐਪਲੀਕੇਸ਼ਨਾਂ ਦੇ ਵੱਲੋਂ GSS API ਕਰਬੋਰਸ ਪ੍ਰਸੰਗ ਸਥਾਪਿਤ ਕਰਦੀ ਹੈ। ਇਹ ਸੁਰੱਖਿਆ ਫਾਇਦੇ ਲਿਆਉਂਦੀ ਹੈ; ਉਦਾਹਰਣ ਲਈ, ਇੱਕ ਸਥਿਤੀ ਵਿੱਚ ਜਦੋਂ ਸਿਸਟਮ keytab ਕਈ ਕਾਰਵਾਈਆਂ ਵਿੱਚ ਸਾਂਝਾ ਕੀਤਾ ਜਾਂਦਾ ਹੈ, ਉਸ ਕਾਰਵਾਈ ਵਿਰੁੱਧ ਇੱਕ ਸਫਲ ਹਮਲਾ ਬਾਕੀ ਸਾਰੀਆਂ ਕਾਰਵਾਈਆਂ ਦੀ ਕਰਬੋਰਸ ਨਕਲ ਵੱਲ ਜਾਂਦਾ ਹੈ।

NSS ਵਿੱਚ ਬਦਲਾਅ

nss ਪੰਡਾਂ/ਪੈਕੇਜਾਂ ਨੂੰ ਅੱਪਸਟਰੀਮ ਸੰਸਕਰਣ 3.15.2 ਤੇ ਅੱਪਡੇਟ ਕੀਤਾ ਜਾ ਚੁੱਕਾ ਹੈ। Message-Digest algorithm 2 (MD2), MD4, ਅਤੇ MD5 ਦਸਤਖਤ ਆਨਲਾਈਨ ਪ੍ਰਮਾਣ-ਪੱਤਰ ਜਾਬਤਾ (OCSP) ਜਾਂ ਪ੍ਰਮਾਣ-ਪੱਤਰ ਰੱਦ ਸੂਚੀਆਂ (CRLs) ਲਈ ਪਰਵਾਨ ਨਹੀਂ ਕੀਤੇ ਜਾਂਦੇ, ਉਹਨਾਂ ਦੇ ਆਮ ਪ੍ਰਮਾਣ-ਪੱਤਰ ਦਸਤਖਤ ਲਈ ਨਜਿੱਠਣ ਦੇ ਸਮਾਨ।
ਜਦੋਂ TLS 1.2 ਦੀ ਸੌਦੇਬਾਜੀ ਹੋਏ ਤਾਂ Advanced Encryption Standard Galois Counter Mode (AES-GCM) Cipher Suite (RFC 5288 ਅਤੇ RFC 5289) ਵਰਤੋਂ ਲਈ ਜੋੜਿਆ ਗਿਆ ਹੈ। ਖਾਸ ਕਰਕੇ, ਹੇਠਲੇ ਸੀਫਰ ਸੂਟ ਹੁਣ ਸਮਰਥਿਤ ਹਨ:
  • TLS_ECDHE_ECDSA_WITH_AES_128_GCM_SHA256
  • TLS_ECDHE_RSA_WITH_AES_128_GCM_SHA256
  • TLS_DHE_RSA_WITH_AES_128_GCM_SHA256
  • TLS_RSA_WITH_AES_128_GCM_SHA256

SCAP ਵਰਕ-ਬੈਂਚ

SCAP ਵਰਕਬੈਂਚ ਇੱਕ GUI ਫਰੰਟ ਐਂਡ ਹੈ ਜੋ SCAP ਸਮੱਗਰੀ ਲਈ ਸਕੈਨਿੰਗ ਕਾਰਜਸ਼ੀਲਤਾ ਮੁਹੱਈਆ ਕਰਵਾਉਂਦੀ ਹੈ। Red Hat Enterprise Linux 7.0 ਵਿੱਚ SCAP ਵਰਕਬੈਂਚ ਨੂੰ ਇੱਕ ਤਕਨੀਕੀ ਪਹਿਲ ਝਲਕ ਵਜੋਂ ਸ਼ਾਮਲ ਕੀਤਾ ਗਿਆ ਹੈ।
ਵਿਸਥਾਰ ਸਹਿਤ ਜਾਣਕਾਰੀ ਤੁਸੀਂ ਅੱਪਸਟਰੀਮ ਪ੍ਰਾਜੈਕਟ ਦੀ ਵੈੱਬਸਾਈਟ ਤੇ ਲੱਭ ਸਕਦੇ ਹੋ:

OSCAP Anaconda Add-On

Red Hat Enterprise Linux 7.0 OSCAP Anaconda add-on ਨੂੰ ਇੱਕ ਤਕਨੀਕੀ ਪਹਿਲ ਝਲਕ ਵਜੋਂ ਪੇਸ਼ ਕਰਦਾ ਹੈ। add-on OpenSCAP ਯੂਟਿਲਟੀਆਂ ਦਾ ਇੰਸਟਾਲੇਸ਼ਨ ਕਾਰਵਾਈ ਨਾਲ ਏਕੀਕਰਣ ਕਰਦਾ ਹੈ ਅਤੇ SCAP ਸਮੱਗਰੀ ਦੁਆਰਾ ਦਿੱਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ ਸਿਸਟਮ ਦੀ ਇੰਸਟਾਲੇਸ਼ਨ ਨੂੰ ਯੋਗ ਕਰਦਾ ਹੈ।

ਅਧਿਆਇ 17. ਮੈਂਬਰੀ ਪ੍ਰਬੰਧਨ

Red Hat Enterprise Linux 7.0 Red Hat ਮੈਂਬਰੀ ਪ੍ਰਬੰਧਨ ਸੇਵਾਵਾਂ ਵਰਤ ਕੇ ਉਪਲੱਬਧ ਹੈ। ਦਿੱਤਾ ਹੋਇਆ ਜਾਣਕਾਰੀ ਅਧਾਰ ਲੇਖ ਤੁਹਾਡਾ Red Hat Enterprise Linux 7.0 ਸਿਸਟਮ Red Hat ਮੈਂਬਰੀ ਪ੍ਰਬੰਧਨ ਨਾਲ ਦਰਜ ਕਿਵੇਂ ਕਰਨਾ ਹੈ ਲਈ ਸੰਖੇਪ ਝਾਤ ਅਤੇ ਹਦਾਇਤਾਂ ਮੁਹੱਈਆ ਕਰਵਾਉਂਦਾ ਹੈ।

ਪ੍ਰਮਾਣ-ਪੱਤਰ-ਅਧਾਰਤ ਇੰਟਾਈਟਲਮੈਂਟਾਂ

Red Hat Enterprise Linux 7.0 ਨਵੀਆਂ ਪ੍ਰਮਾਣ-ਪੱਤਰ-ਅਧਾਰਤ ਇੰਟਾਈਟਲਮੈਂਟਾਂ ਦਾ ਮੈਂਬਰੀ-ਪ੍ਰਬੰਧਕ ਸੰਦ ਦੁਆਰਾ ਸਮਰਥਨ ਕਰਦਾ ਹੈ। Red Hat Enterprise Linux 5 ਅਤੇ 6 ਵਰਤਣ ਵਾਲੇ ਵਰਤੋਂਕਾਰਾਂ ਲਈ ਤਬਦੀਲੀ ਮੁਹੱਈਆ ਕਰਵਾਉਣ ਲਈ ਸੈਟੇਲਾਈਟ ਵਰਤੋਂਕਾਰਾਂ ਵਾਸਤੇ ਵਿਰਾਸਤੀ ਇੰਟਾਈਟਲਮੈਂਟਾਂ ਵੀ ਸਮਰਥਿਤ ਹਨ। ਧਿਆਨ ਦਿਉ ਕਿ rhn_register ਜਾਂ rhnreg_ks ਸੰਦ ਵਰਤ ਕੇ Red Hat ਨੈੱਟਵਰਕ ਕਲਾਸਿਕ ਨਾਲ ਦਰਜ ਹੋਣਾ Red Hat Enterprise Linux 7.0 ਤੇ ਕੰਮ ਨਹੀਂ ਕਰੇਗਾ। ਤੁਸੀਂ ਉਪਰੋਕਤ ਜ਼ਿਕਰ ਕੀਤੇ ਸੰਦ ਸਿਰਫ Red Hat Satellite ਜਾਂ ਪਰਾਕਸੀ ਸੰਸਕਰਣ 5.6 ਦੇ ਦਰਜ ਹੋਣ ਲਈ ਹੀ ਵਰਤ ਸਕਦੇ ਹੋ।

ਅਧਿਆਇ 18. ਡੈਸਕਟਾਪ

18.1. ਗਨੋਮ 3

Red Hat Enterprise Linux 7.0 ਪੇਸ਼ ਕਰਦਾ ਹੈ GNOME 3, GNOME ਡੈਸਕਟਾਪ ਦਾ ਅਗਲਾ ਵੱਡਾ ਸੰਸਕਰਣ। GNOME 3 ਦਾ ਵਰਤੋਂਕਾਰ ਅਨੁਭਵ ਵੱਡੇ ਪੱਧਰ ਤੇ GNOME ਸ਼ੈੱਲ, ਜਿਹੜਾ GNOME 2 ਡੈਸਕਟਾਪ ਸ਼ੈੱਲ ਦੀ ਥਾਂ ਲੈਂਦਾ ਹੈ, ਦੁਆਰਾ ਪਰਿਭਾਸ਼ਤ ਹੈ। ਵਿੰਡੋ ਪ੍ਰਬੰਧਨ ਤੋਂ ਇਲਾਵਾ, GNOME ਸ਼ੈੱਲ ਸਕਰੀਨ ਤੇ ਸਿਖਰਲੀ ਪੱਟੀ ਮੁਹੱਈਆ ਕਰਵਾਉਂਦਾ ਹੈ, ਜਿਹੜੀ ਕਿ ਸਿਖਰਲੇ ਸੱਜੇ ਪਾਸੇ 'ਸਿਸਟਮ ਹਾਲਾਤ', ਇੱਕ ਘੜੀ, ਅਤੇ ਇੱਕ ਸੰਵੇਦਨਸ਼ੀਲ ਕੋਨਾ ਜਿਹੜਾ ਸਰਗਰਮੀਆਂ ਝਾਤ ਤੇ ਬਦਲ ਹੁੰਦਾ ਹੈ, ਜਿਹੜਾ ਕਿ ਐਪਲੀਕੇਸ਼ਨਾਂ ਅਤੇ ਵਿੰਡੋਜ਼ ਤੇ ਸੌਖਾ ਦਖਲ ਮੁਹੱਈਆ ਕਰਵਾਉਂਦਾ ਹੈ।
Red Hat Enterprise Linux 7.0 ਵਿਚਲਾ ਮੂਲ GNOME ਸ਼ੈੱਲ ਇੰਟਰਫੇਸ GNOME ਕਲਾਸਿਕ ਹੈ ਜਿਹੜਾ ਕਿ ਸਕਰੀਨ ਅਤੇ ਪ੍ਰੰਪਰਾਗਤ ਐਪਲੀਕੇਸ਼ਨਾਂ ਅਤੇ ਥਾਵਾਂ ਮੇਨੂਆਂ ਦੇ ਥੱਲੇ ਇੱਕ ਵਿੰਡੋ ਸੂਚੀ ਪੇਸ਼ ਕਰਦਾ ਹੈ।
GNOME 3 ਬਾਰੇ ਹੋਰ ਜਾਣਕਾਰੀ ਲਈ, GNOME ਮਦਦ ਵੇਖੋ। ਇਸ ਤੇ ਪਹੁੰਚ ਲਈ, ਸੁਪਰ (ਵਿੰਡੋਜ਼) ਬਟਨ ਨੂੰ ਸਰਗਰਮੀਆਂ ਝਾਤ ਵਿੱਚ ਦਾਖਲ ਹੋਣ ਲਈ ਦੱਬੋ, ਮਦਦ ਲਿਖੋ, ਅਤੇ ਫਿਰ ਐਂਟਰ ਦੱਬੋ।
GNOME 3 ਡੈਸਕਟਾਪ ਦੀ ਤੈਨਾਤੀ ਬਾਰੇ ਹੋਰ ਜਾਣਕਾਰੀ, ਸੰਰਚਨਾ ਅਤੇ ਪ੍ਰਸ਼ਾਸ਼ਨ ਲਈ, ਡੈਸਕਟਾਪ ਪ੍ਰਵਾਸ ਅਤੇ ਪ੍ਰਸ਼ਾਸ਼ਨ ਕਿਤਾਬਚਾ ਵੇਖੋ।

GTK+ 3

GNOME 3 GTK+ 3 ਲਾਇਬਰੇਰੀ ਵਰਤਦਾ ਹੈ ਜਿਹੜੀ ਕਿ GTK+ 2 ਦੇ ਨਾਲ ਸਮਾਂਤਰ ਇੰਸਟਾਲ ਕੀਤੀ ਜਾ ਸਕਦੀ ਹੈ। GTK+ ਅਤੇ GTK+ 3 ਦੋਵੇਂ Red Hat Enterprise Linux 7.0 ਵਿੱਚ ਉਪਲੱਬਧ ਹਨ। ਮੌਜੂਦਾ GTK+ 2 ਐਪਲੀਕੇਸ਼ਨਾਂ GNOME 3 ਵਿੱਚ ਕੰਮ ਕਰਨਾ ਜਾਰੀ ਰੱਖਣਗੀਆਂ।

GNOME ਬਕਸੇ

Red Hat Enterprise Linux 7.0 ਅਭਾਸੀ ਮਸ਼ੀਨਾਂ ਅਤੇ ਦੁਰੇਡੇ ਸਿਸਟਮ ਵੇਖਣ ਅਤੇ ਪਹੁੰਚ ਲਈ ਵਰਤਿਆ ਜਾਣ ਵਾਲਾ ਇੱਕ ਹਲਕਾ ਗਰਾਫੀਕਲ ਡੈਸਕਟਾਪ ਅਭਾਸੀਕਰਣ ਸੰਦ ਪੇਸ਼ ਕਰਦਾ ਹੈ। GNOME ਬਕਸੇ ਘੱਟ ਤੋਂ ਘੱਟ ਸੰਰਚਨਾ ਵਾਲੇ ਡੈਸਕਟਾਪ ਤੋਂ ਵੱਖੋ-ਵੱਖਰੇ ਓਪਰੇਟਿੰਗ ਸਿਸਟਮ ਅਤੇ ਐਪਲੀਕੇਸ਼ਨਾਂ ਪਰਖਣ ਲਈ ਇੱਕ ਰਾਹ ਮੁਹੱਈਆ ਕਰਵਾਉਂਦਾ ਹੈ।

18.2. KDE

Red Hat Enterprise Linux 7.0 KDE Plasma Workspaces ਸੰਸਕਰਣ 4.10 ਅਤੇ KDE ਮੰਚ ਅਤੇ ਐਪਲੀਕੇਸ਼ਨਾਂ ਦਾ ਨਵੀਨਤਮ ਸੰਸਕਰਣ ਪੇਸ਼ ਕਰਦਾ ਹੈ। ਰਿਲੀਜ਼ ਬਾਰੇ ਹੋਰ ਜਾਣਨ ਵਾਸਤੇ, http://www.kde.org/announcements/4.10/ ਵਿਚਾਰੋ।

KScreen

ਬਹੁਤੇ ਪਰਦਿਆਂ ਦੀ ਸੰਰਚਨਾ KScreen, KDE ਲਈ ਇੱਕ ਨਵੇਂ ਸਕਰੀਨ ਪ੍ਰਬੰਧਨ ਸਾਫਟਵੇਅਰ, ਨਾਲ ਸੁਧਾਰੀ ਗਈ ਹੈ। KScreen ਜੁੜੇ ਹੋਏ ਮੌਨੀਟਰਾਂ ਦੀ ਮੌਨੀਟਰ ਸੰਰਚਨਾ ਅਤੇ ਪਰੋਫਾਈਲ ਦੀ ਸ੍ਵੈ-ਚਲਿਤ ਸੰਭਾਲ ਅਤੇ ਮੁੜ-ਬਹਾਲੀ ਲਈ ਇੱਕ ਨਵਾਂ ਵਰਤੋਂਕਾਰ ਇੰਟਰਫੇਸ ਮੁਹੱਈਆ ਕਰਵਾਉਂਦੀ ਹੈ। KScreen ਬਾਰੇ ਵਿਸਥਾਰ ਨਾਲ ਜਾਣਕਾਰੀ ਲਈ, http://community.kde.org/Solid/Projects/ScreenManagement ਵੇਖੋ।

ਅਧਿਆਇ 19. ਵੈੱਬ ਸਰਵਰ ਅਤੇ ਸੇਵਾਵਾਂ

Apache HTTP ਸਰਵਰ 2.4

Red Hat Enterprise Linux 7.0 ਵਿੱਚ Apache HTTP ਸਰਵਰ (httpd) ਦਾ 2.4 ਸੰਸਕਰਣ ਸ਼ਾਮਲ ਹੈ, ਅਤੇ ਕਈ ਤਰ੍ਹਾਂ ਦੇ ਨਵੇਂ ਫੀਚਰ ਪੇਸ਼ ਕਰਦੀ ਹੈ:
  • "Event" ਪੋਸੈਸਿੰਗ ਮੌਡਿਊਲ ਦਾ ਇੱਕ ਸੁਧਰਿਆ ਹੋਇਆ ਸੰਸਕਰਣ, ਅਸਿੰਕਰੋਨਸ ਬੇਨਤੀ ਪਰੋਸੈਸ ਅਤੇ ਕਾਰਗੁਜਾਰੀ ਸੁਧਾਰਦੇ ਹੋਏ;
  • mod_proxy ਮੌਡਿਊਲ ਵਿੱਚ ਸਥਾਨਕ FastCGI ਸਮਰਥਨ;
  • ਲੂਆ ਭਾਸ਼ਾ ਵਰਤ ਕੇ ਐਮਬੈੱਡਡ ਸਕ੍ਰਿਪਟਿੰਗ ਲਈ ਸਮਰਥਨ।
httpd 2.4 ਵਿੱਚ ਫੀਚਰਾਂ ਅਤੇ ਬਦਲਾਆਂ ਬਾਰੇ ਹੋਰ ਜਾਣਕਾਰੀ http://httpd.apache.org/docs/2.4/new_features_2_4.htmlਲੱਭੀ ਜਾ ਸਕਦੀ ਹੈ। ਅਨੁਕੂਲਣ ਸੰਰਚਨਾ ਫਾਈਲਾਂ ਲਈ ਹਦਾਇਤ ਕਿਤਾਬਚਾ ਇੱਥੇ ਵੀ ਉਪਲੱਬਧ ਹੈ: http://httpd.apache.org/docs/2.4/upgrading.html

MariaDB 5.5

Red Hat Enterprise Linux 7.0 ਵਿੱਚ MySQL ਦੀ MariaDB ਮੂਲੋਂ ਲਾਗੂ ਹੈ।MariaDB ਭਾਈਚਾਰੇ ਵੱਲੋਂ ਵਿਕਸਿਤ MySQL ਦੀ ਹੀ ਇੱਕ ਸ਼ਾਖ ਹੈ। MariaDB MySQL ਨਾਲ API ਅਤੇ ABI ਅਨੁਕੂਲਤਾ ਸਾਂਭ ਕੇ ਰੱਖਦੀ ਹੈ ਅਤੇ ਬਹੁਤ ਨਵੇਂ ਫੀਚਰ ਜੋੜਦੀ ਹੈ ਅਤੇ ਬਹੁਤ ਸਾਰੇ ਨਵੇਂ ਫੀਚਰ ਜੋੜਦੀ ਹੈ; ਉਦਾਹਰਣ ਲਈ, ਇੱਕ ਗੈਰ ਬਲਾਕ ਕਲਾਈਂਟ API ਲਾਇਬਰੇਰੀ, Aria ਅਤੇ XtraDB ਭੰਡਾਰਣ ਇੰਜਣ ਸੁਧਾਰੀ ਹੋਈ ਕਾਰਗੁਜਾਰੀ, ਵਧੀਆ ਸਰਵਰ ਹਾਲਾਤ ਵੇਰੀਏਬਲ ਜਾਂ ਸੁਧਾਰੇ ਹੋਏ ਰਿਪਲੀਕੇਸ਼ਨ।
MariaDB ਬਾਰੇ ਵਿਸਥਾਰਤ ਜਾਣਕਾਰੀ https://mariadb.com/kb/en/what-is-mariadb-55/ ਤੇ ਲੱਭੀ ਜਾ ਸਕਦੀ ਹੈ।

PostgreSQL 9.2

PostgreSQL ਇੱਕ ਅਗਲਾ ਆਬਜੈਕਟ-ਰੀਲੇਸ਼ਨਲ ਡਾਟਾਬੇਸ ਪ੍ਰਬੰਧਕ ਸਿਸਟਮ (DBMS) ਹੈ। postgresql ਵਿੱਚ PostgreSQL ਸਰਵਰ ਪੰਡਾਂ (ਪੈਕੇਜ), ਕਲਾਈਂਟ ਪਰੋਗਰਾਮ, ਅਤੇ ਇੱਕ PostgreSQL DBMS ਸਰਵਰ ਤੇ ਦਖਲ ਲਈ ਲੋੜੀਂਦੀਆਂ ਲਾਇਬਰੇਰੀਆਂ ਸ਼ਾਮਲ ਹਨ।
Red Hat Enterprise Linux 7.0 PostgreSQL ਦਾ 9.2 ਸੰਸਕਰਣ ਪੇਸ਼ ਕਰਦਾ ਹੈ। ਨਵੇਂ ਫੀਚਰਾਂ ਦੀ ਸੂਚੀ, ਠੀਕ ਕੀਤੇ ਬੱਗ ਅਤੇ Red Hat Enterprise Linux 6 ਵਿੱਚ ਭੇਜੇ 8.4 ਸੰਸਕਰਣ ਦੇ ਸਾਹਵੇਂ ਸੰਭਵ ਗੈਰ-ਅਨੁਕੂਲਣ ਲਈ, ਕਿਰਪਾ ਕਰ ਕੇ ਅੱਪਸਟਰੀਮ ਰਿਲੀਜ ਨੋਟਸ ਵੇਖੋ:
ਜਾਂ PostgreSQL ਵਿਕੀ ਸਫ੍ਹੇ:

ਅਧਿਆਇ 20. ਡੌਕੂਮੈਂਟੇਸ਼ਨ

Red Hat Enterprise Linux 7.0 ਦਾ ਦਸਤਾਵੇਜੀ ਰੂਪ ਬਹੁਤ ਸਾਰੇ ਵੱਖੋ-ਵੱਖਰੇ ਦਸਤਾਵੇਜਾਂ ਤੋਂ ਬਣਿਆ ਹੋਇਆ ਹੈ। ਇਹਨਾਂ ਦਸਤਾਵੇਜਾਂ ਵਿੱਚੋਂ ਹਰੇਕ ਹੇਠਲੇ ਵਿਸ਼ਾ ਖੇਤਰਾਂ ਵਿੱਚੋਂ ਇੱਕ ਜਾਂ ਵੱਧ ਨਾਲ ਸੰਬੰਧ ਰੱਖਦਾ ਹੈ:
  • ਰਿਲੀਜ਼ ਡੌਕੂਮੈਂਟੇਸ਼ਨ
  • ਇੰਸਟਾਲੇਸ਼ਨ ਅਤੇ ਡਿਪਲਾਇਮੈਂਟ
  • ਸੁਰੱਖਿਆ
  • ਸੰਦ ਅਤੇ ਕਾਰਜਕੁਸ਼ਲਤਾ
  • ਕਲੱਸਟਰਿੰਗ
  • ਆਭਾਸੀਕਰਣ

20.1. ਰਿਲੀਜ਼ ਡੌਕੂਮੈਂਟੇਸ਼ਨ

ਰਿਲੀਜ਼ ਨੋਟਸ

ਰਿਲੀਜ਼ ਨੋਟਸ Red Hat Enterprise Linux 7.0 ਵਿੱਚਲੇ ਵੱਡੇ ਨਵੇਂ ਫੀਚਰਾਂ ਦਾ ਦਸਤਾਵੇਜੀ ਰੂਪ ਹੈ।

ਤਕਨੀਕੀ ਜਾਣਕਾਰੀ

Red Hat Enterprise Linux ਤਕਨੀਕੀ ਨੋਟਸ ਵਿੱਚ ਇਸ ਰਿਲੀਜ਼ ਵਿੱਚਲੇ ਜਾਣੇ ਪਛਾਣੇ ਮਾਮਲੇ ਸ਼ਾਮਲ ਹਨ।

ਪ੍ਰਵਾਸ ਯੋਜਨਾਬੰਦੀ ਹਦਾਇਤ ਕਿਤਾਬਚਾ

Red Hat Enterprise Linux ਤਬਦੀਲੀ ਯੋਜਨਾਬੰਦੀ ਕਿਤਾਬਚਾ Red Hat Enterprise Linux 6 ਤੋਂ Red Hat Enterprise Linux 7 ਤੇ ਤਬਦੀਲੀ ਦਾ ਦਸਤਾਵੇਜੀ ਰੂਪ ਹੈ।

ਡੈਸਕਟਾਪ ਤਬਦੀਲੀ ਅਤੇ ਪ੍ਰਸ਼ਾਸ਼ਨ ਕਿਤਾਬਚਾ

ਡੈਸਕਟਾਪ ਤਬਦੀਲੀ ਅਤੇ ਪ੍ਰਸ਼ਾਸ਼ਨ ਕਿਤਾਬਚਾ Red Hat Enterprise Linux 7 ਉੱਤੇ GNOME 3 ਡੈਸਕਟਾਪ ਵੱਲ ਤਬਦੀਲੀ ਯੋਜਨਾਬੰਦੀ, ਤੈਨਾਤੀ, ਸੰਰਚਨਾ, ਅਤੇ ਪ੍ਰਸ਼ਾਸ਼ਨ ਦਾ ਹਿਦਾਇਤ ਕਿਤਾਬਚਾ ਹੈ।

20.2. ਇੰਸਟਾਲੇਸ਼ਨ ਅਤੇ ਡਿਪਲਾਇਮੈਂਟ

ਇੰਸਟਾਲੇਸ਼ਨ ਗਾਈਡ

ਇੰਸਟਾਲੇਸ਼ਨ ਹਦਾਇਤ ਕਿਤਾਬਚਾ Red Hat Enterprise Linux 7 ਦੀ ਇੰਸਟਾਲੇਸ਼ਨ ਨਾਲ ਸੰਬੰਧਿਤ ਜਾਣਕਾਰੀ ਦਾ ਦਸਤਾਵੇਜੀ ਰੂਪ ਹੈ। ਇਹ ਕਿਤਾਬ ਤਕਨੀਕੀ ਇੰਸਟਾਲੇਸ਼ਨ ਤਰੀਕੇ ਜਿਵੇਂ ਕਿ kickstart ਅਤੇ PXE ਇੰਸਟਾਲੇਸ਼ਨ, ਅਤੇ VNC ਉਪਰੋਂ ਇੰਸਟਾਲੇਸ਼ਨ, ਨਾਲ ਹੀ ਇੰਸਟਾਲੇਸ਼ਨ ਤੋਂ ਬਾਅਦ ਦੇ ਆਮ ਕੰਮ ਵੀ ਦੱਸਦੀ ਹੈ।

ਸਿਸਟਮ ਪ੍ਰਸ਼ਾਸ਼ਕ ਦਾ ਹਿਦਾਇਤ ਕਿਤਾਬਚਾ

ਸਿਸਟਮ ਪ੍ਰਸ਼ਾਸ਼ਕ ਦਾ ਹਿਦਾਇਤ ਕਿਤਾਬਚਾ Red Hat Enterprise Linux 7 ਨੂੰ ਤੈਨਾਤ, ਸੰਰਚਿਤ, ਅਤੇ ਪ੍ਰਸ਼ਾਸ਼ਿਤ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ਸਿਸਟਮ ਪ੍ਰਸ਼ਾਸ਼ਕ ਦਾ ਹਵਾਲਾ ਕਿਤਾਬਚਾ

ਸਿਸਟਮ ਪ੍ਰਸ਼ਾਸ਼ਕ ਦਾ ਹਵਾਲਾ ਕਿਤਾਬਚਾ Red Hat Enterprise Linux 7 ਦੇ ਪ੍ਰਸ਼ਾਸ਼ਕਾਂ ਲਈ ਹਵਾਲਾ ਕਿਤਾਬਚਾ ਹੈ।

ਸਟੋਰੇਜ਼ ਪਰਬੰਧਨ ਗਾਈਡ

ਭੰਡਾਰਣ ਪ੍ਰਸ਼ਾਸ਼ਨ ਹਦਾਇਤ ਕਿਤਾਬਚਾ Red Hat Enterprise Linux 7 ਉੱਤੇ ਭੰਡਾਰਣ ਯੰਤਰਾਂ ਅਤੇ ਫਾਈਲ ਸਿਸਟਮਾਂ ਦਾ ਪ੍ਰਭਾਵੀ ਤਰੀਕੇ ਨਾਲ ਪ੍ਰਬੰਧਨ ਕਿਵੇਂ ਕੀਤਾ ਜਾਵੇ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਇਸਦਾ ਮਕਸਦ Red Hat Enterprise Linux ਜਾਂ ਲੀਨਿਕਸ ਦੀਆਂ Fedora ਵੰਡਾਂ ਨਾਲ ਦਰਮਿਆਨੇ ਤਜਰਬੇ ਵਾਲੇ ਸਿਸਟਮ ਪ੍ਰਸ਼ਾਸ਼ਕਾਂ ਦੁਆਰਾ ਵਰਤੋਂ ਵਿੱਚ ਆਉਣ ਲਈ ਹੈ।

ਗਲੋਬਲ ਫਾਇਲ ਸਿਸਟਮ 2

Global File System 2 ਕਿਤਾਬ Red Hat Enterprise Linux 7 ਵਿੱਚ Red Hat GFS2 (Global File System 2) ਦੀ ਸੰਰਚਨਾ ਅਤੇ ਰੱਖ-ਰਖਾਅ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।

ਲਾਜ਼ੀਕਲ ਵਾਲੀਅਮ ਮੈਨੇਜਰ ਪਰਬੰਧਨ

ਭੰਡਾਰਣ ਪ੍ਰਸ਼ਾਸ਼ਨ ਹਦਾਇਤ ਕਿਤਾਬਚਾ Red Hat Enterprise Linux 7 ਉੱਤੇ ਭੰਡਾਰਣ ਯੰਤਰਾਂ ਅਤੇ ਫਾਈਲ ਸਿਸਟਮਾਂ ਦਾ ਪ੍ਰਭਾਵੀ ਤਰੀਕੇ ਨਾਲ ਪ੍ਰਬੰਧਨ ਕਿਵੇਂ ਕੀਤਾ ਜਾਵੇ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਇਸਦਾ ਮਕਸਦ Red Hat Enterprise Linux ਜਾਂ ਲੀਨਿਕਸ ਦੀਆਂ Fedora ਵੰਡਾਂ ਨਾਲ ਦਰਮਿਆਨੇ ਤਜਰਬੇ ਵਾਲੇ ਸਿਸਟਮ ਪ੍ਰਸ਼ਾਸ਼ਕਾਂ ਦੁਆਰਾ ਵਰਤੋਂ ਵਿੱਚ ਆਉਣ ਲਈ ਹੈ।

ਕਰਨਲ ਕਰੈਸ਼ ਡੰਪ ਕਿਤਾਬਚਾ

ਕਰਨਲ ਕਰੈਸ਼ ਡੰਪ ਕਿਤਾਬਚਾ Red Hat Enterprise Linux 7 ਵਿੱਚ ਉਪਲੱਬਧ kdump ਕਰੈਸ਼ ਤੋਂ ਉਭਰਨ ਸੇਵਾ ਨੂੰ ਕਿਵੇਂ ਸੰਰਚਿਤ, ਜਾਂਚਣਾ, ਅਤੇ ਵਰਤਣਾ ਹੈ ਦਾ ਦਸਤਾਵੇਜੀ ਰੂਪ ਹੈ।

20.3. ਸੁਰੱਖਿਆ

ਸੁਰੱਖਿਆ ਗਾਈਡ

ਸੁਰੱਖਿਆ ਗਾਈਡ ਵਰਕਸਟੇਸ਼ਨ ਅਤੇ ਸਰਵਰਾਂ ਨੂੰ ਸਥਾਨਕ ਅਤੇ ਦੁਰੇਡੀ ਘੁੱਸਪੈਠ, ਨੁਕਸਾਨ ਅਤੇ ਖਤਰਨਾਕ ਕਾਰਵਾਈਆਂ ਤੋਂ ਸੁਰੱਖਿਅਤ ਕਰਨ ਬਾਰੇ ਯੂਜ਼ਰ ਅਤੇ ਪਰਬੰਧਨ ਦੀ ਮਦਦ ਕਰਨ ਲਈ ਬਣਾਈ ਗਈ ਹੈ।

SELinux ਵਰਤੋਂਕਾਰ ਅਤੇ ਪ੍ਰਸ਼ਾਸ਼ਕ ਹਿਦਾਇਤ ਕਿਤਾਬਚਾ

SELinux ਵਰਤੋਂਕਾਰ ਅਤੇ ਪ੍ਰਸ਼ਾਸ਼ਕ ਹਿਦਾਇਤ ਕਿਤਾਬਚਾ Security-Enhanced Linux ਪ੍ਰਬੰਧਨ ਅਤੇ ਵਰਤੋਂ ਦਸਦਾ ਹੈ। ਧਿਆਨ ਦੇਵੋ ਕਿ ਸੀਮਿਤ ਸੇਵਾਵਾਂ ਦਾ ਪ੍ਰਬੰਧਨ, ਜਿਹੜੀਆਂ Red Hat Enterprise Linux 6 ਵਿੱਚ ਇੱਕ ਇਕੱਲੀ ਕਿਤਾਬ ਵਿੱਚ ਦਸਤਾਵੇਜੀ ਰੂਪ ਵਿੱਚ ਸਨ, ਹੁਣ SELinux ਵਰਤੋਂਕਾਰ ਅਤੇ ਪ੍ਰਸ਼ਾਸ਼ਕ ਹਿਦਾਇਤ ਕਿਤਾਬਚੇ ਦਾ ਹਿੱਸਾ ਹੈ।

20.4. ਸੰਦ ਅਤੇ ਕਾਰਜਕੁਸ਼ਲਤਾ

ਸਰੋਤ ਪਰਬੰਧਨ ਗਾਈਡ

ਸਰੋਤ ਪਰਬੰਧਨ ਕਿਤਾਬਚਾ Red Hat Enterprise Linux 7 ਉੱਪਰ ਸਿਸਟਮ ਸਰੋਤ ਪਰਬੰਧਨ ਲਈ ਸੰਦ ਅਤੇ ਤਕਨੀਕਾਂ ਬਾਰੇ ਦੱਸਦਾ ਹੈ।

ਪਾਵਰ ਪਰਬੰਧਨ ਗਾਈਡ

ਊਰਜਾ ਪ੍ਰਬੰਧਨ ਕਿਤਾਬਚਾ Red Hat Enterprise Linux 7 ਵਿੱਚ ਊਰਜਾ ਪ੍ਰਬੰਧਨ ਕਿਵੇਂ ਕਰਨਾ ਹੈ ਦਾ ਦਸਤਾਵੇਜੀ ਰੂਪ ਹੈ।

ਕਾਰਗੁਜਾਰੀ ਟਿਊਨਿੰਗ ਕਿਤਾਬਚਾ

ਕਾਰਗੁਜਾਰੀ ਟਿਊਨਿੰਗ ਕਿਤਾਬਚਾ Red Hat Enterprise Linux 7 ਵਿੱਚ ਉਪ-ਸਿਸਟਮ ਦੀ ਕਾਰਗੁਜਾਰੀ ਨੂੰ ਸੁਯੋਗ ਕਿਵੇਂ ਬਣਾਉਣਾ ਹੈ ਦੀਆਂ ਹਦਾਇਤਾਂ ਦਾ ਦਸਤਾਵੇਜੀ ਰੂਪ ਹੈ।

ਡਿਵੈਲਪਰ ਗਾਈਡ

ਵਿਕਾਸਕਾਰ ਕਿਤਾਬਚਾ ਵੱਖ-ਵੱਖ ਫੀਚਰ ਅਤੇ ਸਹੂਲਤਾਂ ਦਾ ਵੇਰਵਾ ਦਿੰਦਾ ਹੈ ਜੋ Red Hat Enterprise Linux 7 ਨੂੰ ਐਪਲੀਕੇਸ਼ਨ ਵਿਕਾਸ ਲਈ ਇੱਕ ਸਹੀ ਇੰਟਰਪਰਾਈਜ਼ ਮੰਚ ਬਣਾਉਂਦੀਆਂ ਹਨ।

SystemTap ਸਿਖਿਆਰਥੀ ਗਾਈਡ

SystemTap ਸ਼ੁਰੂਆਤੀ ਕਿਤਾਬਚਾ Red Hat Enterprise Linux ਦੇ ਵੱਖ-ਵੱਖ ਉੱਪ-ਸਿਸਟਮਾਂ ਨੂੰ ਮੌਨੀਟਰ ਕਰਨ ਲਈ SystemTap ਵਰਤਣ ਬਾਰੇ ਮੁੱਢਲੀਆਂ ਹਦਾਇਤਾਂ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਉਂਦਾ ਹੈ।

SystemTap ਹਵਾਲਾ

SystemTap ਟੈਪਸੈੱਟ ਹਵਾਲਾ ਗਾਈਡ ਬਹੁਤ ਆਮ tapset ਪਰਿਭਾਸ਼ਾਵਾਂ ਵਰਣਨ ਕਰਦਾ ਹੈ ਜੋ ਵਰਤੋਂਕਾਰ SystemTap ਸਕਰਿਪਟਾਂ ਵਿੱਚ ਲਾਗੂ ਕਰ ਸਕਦੇ ਹਨ।

20.5. ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ

ਉੱਚ ਉਪਲੱਬਧਤਾ Add-On ਪ੍ਰਸ਼ਾਸ਼ਨ

ਉੱਚ ਉਪਲੱਬਧਤਾ Add-On ਪ੍ਰਸ਼ਾਸ਼ਨ ਕਿਤਾਬਚਾ Red Hat Enterprise Linux 7 ਵਿੱਚ ਉੱਚ ਉਪਲੱਬਧਤਾ Add-On ਨੂੰ ਸੰਰਚਿਤ ਅਤੇ ਪ੍ਰਸ਼ਾਸ਼ਿਤ ਕਿਵੇਂ ਕਰਨਾ ਹੈ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ਉੱਚ ਉਪਲੱਬਧਤਾ Add-On ਝਲਕ

ਉੱਚ ਉਪਲੱਬਧਤਾ Add-On ਝਲਕ ਦਸਤਾਵੇਜ Red Hat Enterprise Linux 7 ਲਈ ਉੱਚ ਉਪਲੱਬਧਤਾ Add-On ਦੀ ਝਲਕ ਮੁਹੱਈਆ ਕਰਦਾ ਹੈ।

ਉੱਚ ਉਪਲੱਬਧਤਾ Add-On ਹਵਾਲਾ

ਉੱਚ ਉਪਲੱਬਧਤਾ Add-On ਹਵਾਲਾ Red Hat Enterprise Linux 7 ਲਈ ਉੱਚ ਉਪਲੱਬਧਤਾ Add-On ਦਾ ਇੱਕ ਹਵਾਲਾ ਕਿਤਾਬਚਾ ਹੈ।

ਭਾਰ ਸੰਤੁਲਨਤਾ ਪ੍ਰਸ਼ਾਸ਼ਨ

ਭਾਰ ਸੰਤੁਲਨਤਾ ਪ੍ਰਸ਼ਾਸ਼ਨ Red Hat Enterprise Linux 7 ਵਿੱਚ ਉੱਚ-ਕਾਰਜਗੁਜਾਰੀ ਭਾਰ ਸੰਤੁਲਨ ਨੂੰ ਸੰਰਚਿਤ ਅਤੇ ਪ੍ਰਸ਼ਾਸ਼ਿਤ ਕਰਨ ਲਈ ਇੱਕ ਹਦਾਇਤ ਕਿਤਾਬਚਾ ਹੈ।

DM ਮਲਟੀਪਾਥ

DM Multipath ਕਿਤਾਬ ਵਰਤੋਂਕਾਰਾਂ ਨੂੰ Red Hat Enterprise Linux 7 ਲਈ Device-Mapper Multipath ਫੀਚਰ ਨੂੰ ਸੰਰਚਿਤ ਅਤੇ ਪ੍ਰਸ਼ਾਸ਼ਿਤ ਕਰਨ ਲਈ ਹਦਾਇਤਾਂ ਦਿੰਦੀ ਹੈ।

20.6. ਆਭਾਸੀਕਰਣ

ਆਭਾਸੀਕਰਣ ਦੀ ਸ਼ੁਰੂਆਤ ਕਰਨ ਲਈ ਕਿਤਾਬਚਾ

ਆਭਾਸੀਕਰਣ ਦੀ ਸ਼ੁਰੂਆਤ ਕਰਨ ਲਈ ਕਿਤਾਬਚਾ Red Hat Enterprise Linux 7 ਉੱਤੇ ਆਭਾਸੀਕਰਣ ਦੀ ਸ਼ੁਰੂਆਤੀ ਜਾਣ ਪਛਾਣ ਹੈ।

ਆਭਾਸੀਕਰਣ ਤੈਨਾਤੀ ਅਤੇ ਪ੍ਰਸ਼ਾਸ਼ਨ ਕਿਤਾਬਚਾ

ਆਭਾਸੀਕਰਣ ਤੈਨਾਤੀ ਅਤੇ ਪ੍ਰਸ਼ਾਸ਼ਨ ਕਿਤਾਬਚਾ Red Hat Enterprise Linux 7 ਉੱਤੇ ਆਭਾਸੀਕਰਣ ਨੂੰ ਇੰਸਟਾਲ, ਸੰਰਚਿਤ, ਅਤੇ ਪ੍ਰਸ਼ਾਸ਼ਿਤ ਕਰਨ ਉੱਤੇ ਜਾਣਕਾਰੀ ਮੁਹੱਈਆ ਕਰਦਾ ਹੈ।

ਆਭਾਸੀਕਰਣ ਸੁਰੱਖਿਆ ਕਿਤਾਬਚਾ

ਆਭਾਸੀਕਰਣ ਸੁਰੱਖਿਆ ਕਿਤਾਬਚਾ Red Hat ਦੁਆਰਾ ਮੁਹੱਈਆ ਆਭਾਸੀਕਰਣ ਸੁਰੱਖਿਆ ਤਕਨੀਕਾਂ ਉੱਤੇ ਝਲਕ ਮੁਹੱਈਆ ਕਰਦਾ ਹੈ, ਅਤੇ ਆਭਾਸੀਕ੍ਰਿਤ ਵਾਤਾਵਰਣਾਂ ਵਿੱਚ ਆਭਾਸੀਕਰਣ ਮੇਜਬਾਨਾਂ, ਪ੍ਰਾਹੁਣਿਆਂ, ਅਤੇ ਸਾਂਝੇ ਢਾਂਚੇ ਅਤੇ ਵਸੀਲਿਆਂ ਨੂੰ ਸੁਰੱਖਿਅਤ ਕਰਨ ਲਈ ਸਿਫਾਰਸ਼ਾਂ ਮੁਹੱਈਆ ਕਰਦਾ ਹੈ।

ਆਭਾਸੀਕਰਣ ਟਿਊਨਿੰਗ ਅਤੇ ਸੁਯੋਗਕਰਣ ਕਿਤਾਬਚਾ

ਆਭਾਸੀਕਰਣ ਟਿਊਨਿੰਗ ਅਤੇ ਸੁਯੋਗਕਰਣ ਕਿਤਾਬਚਾ KVM ਅਤੇ ਆਭਾਸੀਕਰਣ ਕਾਰਗੁਜਾਰੀ ਦਾ ਵੇਰਵਾ ਦਿੰਦਾ ਹੈ। ਇਸ ਕਿਤਾਬਚੇ ਵਿੱਚ ਤੁਸੀਂ KVM ਕਾਰਗੁਜਾਰੀ ਫੀਚਰਾਂ ਦੀ ਪੂਰੀ ਵਰਤੋਂ ਕਰਨ ਲਈ ਸਲਾਹਾਂ ਅਤੇ ਤੁਹਾਡੇ ਮੇਜਬਾਨ ਸਿਸਟਮਾਂ ਅਤੇ ਆਭਾਸੀਕ੍ਰਿਤ ਪ੍ਰਾਹੁਣਿਆਂ ਲਈ ਚੋਣਾਂ ਲੱਭ ਸਕਦੇ ਹੋ।

ਲੀਨਿਕਸ ਕੰਟੇਨਰ ਕਿਤਾਬਚਾ

ਲੀਨਿਕਸ ਕੰਟੇਨਰ ਕਿਤਾਬਚਾ Red Hat Enterprise Linux 7.0 ਵਿੱਚ ਲੀਨਿਕਸ ਕੰਟੇਨਰਾਂ ਨੂੰ ਸੰਰਚਿਤ ਅਤੇ ਪ੍ਰਸ਼ਾਸ਼ਿਤ ਕਰਨ ਉੱਤੇ ਜਾਣਕਾਰੀ ਸ਼ਾਮਲ ਹੈ, ਅਤੇ ਲੀਨਿਕਸ ਕੰਟੇਨਰਾਂ ਲਈ ਐਪਲੀਕੇਸ਼ਨ ਉਦਾਹਰਣਾਂ ਦੀ ਝਲਕ ਮੁਹੱਈਆ ਕਰਦਾ ਹੈ।

ਅਧਿਆਇ 21. ਅੰਤਰ-ਰਾਸ਼ਟਰੀਕਰਣ

21.1. Red Hat Enterprise Linux 7.0 ਅੰਤਰ-ਰਾਸ਼ਟਰੀ ਭਾਸ਼ਾਵਾਂ

Red Hat Enterprise Linux 7.0 ਬਹੁਤੀਆਂ ਭਾਸ਼ਾਵਾਂ ਦੀ ਇੰਸਟਾਲੇਸ਼ਨ ਅਤੇ ਤੁਹਾਡੀਆਂ ਜਰੂਰਤਾਂ ਤੇ ਅਧਾਰਿਤ ਭਾਸ਼ਾਵਾਂ ਨੂੰ ਬਦਲਣ ਦਾ ਸਮਰਥਨ ਕਰਦਾ ਹੈ।
Red Hat Enterprise Linux 7.0 ਵਿੱਚ ਹੇਠਲੀਆਂ ਭਾਸ਼ਾਵਾਂ ਸਮਰਥਿਤ ਹਨ:
  • ਪੂਰਵੀ ਏਸ਼ੀਆਈ ਭਾਸ਼ਾਵਾਂ - ਜਪਾਨੀ, ਕੋਰੀਅਨ, ਸੌਖੀ ਚੀਨੀ, ਅਤੇ ਵਿਰਾਸਤੀ ਚੀਨੀ।
  • ਯੂਰੋਪੀਆਈ ਭਾਸ਼ਾਵਾਂ - ਅੰਗਰੇਜੀ, ਜਰਮਨ, ਸਪੈਨਿਸ਼, ਫਰੈਂਚ, ਇਟਾਲੀਅਨ, ਪੁਰਤਗਾਲੀ ਬਰਾਜ਼ੀਲੀਅਨ, ਅਤੇ ਰੂਸੀ।
  • ਭਾਰਤੀ ਭਾਸ਼ਾਵਾਂ - ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਅਤੇ ਤੇਲਗੂ।
ਹੇਠਲੀ ਸਾਰਣੀ ਮੌਜੂਦਾ ਸਮਰਥਿਤ ਭਾਸ਼ਾਵਾਂ, ਉਹਨਾਂ ਦੇ ਲੋਕੇਲ, ਮੂਲ ਇੰਸਟਾਲ ਕੀਤੇ ਹੋਏ ਫੌਂਟ, ਅਤੇ ਕੁੱਝ ਸਮਰਥਿਤ ਭਾਸ਼ਾਵਾਂ ਲਈ ਲੋੜੀਂਦੇ ਪੈਕੇਜਾਂ ਦਾ ਸੰਖੇਪ ਵਿਖਾਉਂਦਾ ਹੈ।
ਫੌਂਟ ਸੰਰਚਨਾ ਤੇ ਹੋਰ ਜਾਣਕਾਰੀ ਲਈ, ਡੈਸਕਟਾਪ ਪ੍ਰਵਾਸ ਅਤੇ ਪ੍ਰਸ਼ਾਸ਼ਕ ਕਿਤਾਬਚਾ ਵੇਖੋ।

ਸਾਰਣੀ 21.1. ਭਾਸ਼ਾ ਸਮਰਥਨ ਮੈਟਰਿਕਸ

ਇਲਾਕਾ ਭਾਸ਼ਾ ਲੋਕੇਲ ਮੂਲ ਫੌਂਟ (ਫੌਂਟ ਪੈਕੇਜ) ਇੰਪੁੱਟ ਢੰਗ
ਬਰਾਜ਼ੀਲ ਪੁਰਤਗਾਲੀ pt_BR.UTF-8 DejaVu Sans (dejavu-sans-fonts)
ਫਰਾਂਸ ਫਰੈਂਚ fr_FR.UTF-8 DejaVu Sans (dejavu-sans-fonts)
ਜਰਮਨੀ ਜਰਮਨ de_DE.UTF-8 DejaVu Sans (dejavu-sans-fonts)
ਇਟਾਲੀਅਨ ਇਟਾਲੀਅਨ it_IT.UTF-8 DejaVu Sans (dejavu-sans-fonts)
ਰੂਸ ਰੂਸੀ ru_RU.UTF-8 DejaVu Sans (dejavu-sans-fonts)  
ਸਪੇਨ ਸਪੈਨਿਸ਼ es_ES.UTF-8 DejaVu Sans (dejavu-sans-fonts)
ਯੂਐਸਏ ਅੰਗਰੇਜ਼ੀ en_US.UTF-8 DejaVu Sans (dejavu-sans-fonts)
ਚੀਨ ਸਧਾਰਨ ਚੀਨੀ zh_CN.UTF-8 WenQuanYi Zen Hei Sharp (wqy-zenhei-fonts) ibus-libpinyin, ibus-table-chinese
ਜਪਾਨ ਜਪਾਨੀ ja_JP.UTF-8 VL PGothic (vlgothic-p-fonts) ibus-kkc
ਕੋਰੀਆ ਕੋਰੀਅਨ ko_KR.UTF-8 NanumGothic (nhn-nanum-gothic-fonts) ibus-hangul
ਤਾਇਵਾਨ ਪ੍ਰੰਪਰਾਗਤ ਚੀਨੀ zh_TW.UTF-8 AR PL UMing TW (cjkuni-uming-fonts) ibus-chewing, ibus-table-chinese
ਭਾਰਤ ਅਸਾਮੀ as_IN.UTF-8 ਲੋਹਿਤ ਅਸਾਮੀ (lohit-assamese-fonts) ibus-m17n, m17n-db, m17n-contrib
ਬੰਗਾਲੀ bn_IN.UTF-8 ਲੋਹਿਤ ਬੰਗਾਲੀ (lohit-bengali-fonts) ibus-m17n, m17n-db, m17n-contrib
ਗੁਜਰਾਤੀ gu_IN.UTF-8 ਲੋਹਿਤ ਗੁਜਰਾਤੀ (lohit-gujarati-fonts) ibus-m17n, m17n-db, m17n-contrib
ਹਿੰਦੀ hi_IN.UTF-8 ਲੋਹਿਤ ਹਿੰਦੀ (lohit-devanagari-fonts) ibus-m17n, m17n-db, m17n-contrib
ਕੰਨੜ kn_IN.UTF-8 ਲੋਹਿਤ ਕੰਨੜ (lohit-kannada-fonts) ibus-m17n, m17n-db, m17n-contrib
ਮਲਿਆਲਮ ml_IN.UTF-8 ਮੀਰਾ (smc-meera-fonts) ibus-m17n, m17n-db, m17n-contrib
ਮਰਾਠੀ mr_IN.UTF-8 ਲੋਹਿਤ ਮਰਾਠੀ (lohit-marathi-fonts) ibus-m17n, m17n-db, m17n-contrib
ਉੜੀਆ or_IN.UTF-8 ਲੋਹਿਤ ਉੜੀਆ (lohit-oriya-fonts) ibus-m17n, m17n-db, m17n-contrib
ਪੰਜਾਬੀ pa_IN.UTF-8 ਲੋਹਿਤ ਪੰਜਾਬੀ (lohit-punjabi-fonts) ibus-m17n, m17n-db, m17n-contrib
ਤਾਮਿਲ ta_IN.UTF-8 ਲੋਹਿਤ ਤਾਮਿਲ (lohit-tamil-fonts) ibus-m17n, m17n-db, m17n-contrib
ਤੇਲਗੂ te_IN.UTF-8 ਲੋਹਿਤ ਤੇਲਗੂ (lohit-telugu-fonts) ibus-m17n, m17n-db, m17n-contrib

21.2. ਅੰਤਰ-ਰਾਸ਼ਟਰੀਕਰਣ ਵਿੱਚ ਆਮ ਬਦਲਾਅ

ਨਵਾਂ yum-langpacks ਪਲੱਗ-ਇਨ

ਇੱਕ ਨਵਾਂ YUM ਪਲੱਗ-ਇਨ, yum-langpacks ਹੁਣ ਵਰਤੋਂਕਾਰਾਂ ਨੂੰ ਮੌਜੂਦਾ ਭਾਸ਼ਾ ਲੋਕੇਲ ਲਈ ਕਈ ਪੰਡਾਂ/ਪੈਕੇਜਾਂ ਲਈ ਅਨੁਵਾਦ ਉਪ ਪੰਡਾਂ/ਪੈਕੇਜਾਂ ਨੂੰ ਇੰਸਟਾਲ ਕਰਨ ਦੀ ਪਰਵਾਨਗੀ ਦਿੰਦਾ ਹੈ।

ਲੋਕੇਲ ਅਤੇ ਕੀਅ-ਬੋਰਡ ਖਾਕਾ ਸੈਟਿੰਗਾਂ ਬਦਲਣਾ

localectl ਸਿਸਟਮ ਲੋਕੇਲ ਅਤੇ ਕੀਅ-ਬੋਰਡ ਖਾਕਾ ਸੈਟਿੰਗਾਂ ਪੁੱਛ-ਗਿੱਛ ਅਤੇ ਬਦਲਾਅ ਲਈ ਇੱਕ ਨਵੀਂ ਯੂਟਿਲਟੀ ਹੈ; ਸੈਟਿੰਗਾਂ ਪਾਠ ਕੰਸੋਲ ਵਿੱਚ ਵਰਤੀ ਜਾਂਦੀ ਹੈ ਅਤੇ ਡੈਸਕਟਾਪ ਵਾਤਾਵਰਣਾਂ ਦੁਆਰਾ ਅਪਣਾ ਲਈ ਜਾਂਦੀ ਹੈ। localectl SSH ਉੱਪਰ ਦੁਰੇਡੇ ਸਿਸਟਮਾਂ ਨੂੰ ਪ੍ਰਸ਼ਾਸ਼ਿਤ ਕਰਨ ਲਈ ਮੇਜਬਾਨ-ਨਾਂ ਆਰਗੂਮੈਂਟ ਵੀ ਪਰਵਾਨ ਕਰਦੀ ਹੈ।

21.3. ਇੰਪੁੱਟ ਢੰਗ

IBus ਵਿੱਚ ਬਦਲਾਅ

Red Hat Enterprise Linux 7.0 ਵਿੱਚ ਹੁਸ਼ਿਆਰ Input Bus (IBus) ਸੰਸਕਰਣ 1.5 ਸ਼ਾਮਲ ਹੈ। GNOME ਵਿੱਚ ਹੁਣ IBus ਲਈ ਸਮਰਥਨ ਏਕੀਕ੍ਰਿਤ ਹੈ।
  • ਇਨਪੁੱਟ ਢੰਗ gnome-control-center region ਵਰਤ ਕੇ ਜੋੜੇ ਜਾ ਸਕਦੇ ਹਨ, ਅਤੇ gnome-control-center keyboard ਕਮਾਂਡ ਇਨਪੁੱਟ ਹੌਟ-ਕੀਅਾਂ ਸੈੱਟ ਕਰਨ ਲਈ ਵਰਤੀ ਜਾ ਸਕਦੀ ਹੈ।
  • ਗੈਰ-GNOME ਸੈਸ਼ਨਾਂ ਲਈ, ibus ibus-setupਸੰਦ ਵਿੱਚ XKB ਖਾਕੇ ਅਤੇ ਇਨਪੁੱਟ ਢੰਗ ਦੋਵੇਂ ਸੰਰਚਿਤ ਕਰ ਸਕਦੀ ਹੈ ਅਤੇ ਇੱਕ ਹੌਟ-ਕੀਅ ਨਾਲ ਉਹਨਾਂ ਨੂੰ ਅਦਲ ਬਦਲ ਸਕਦੀ ਹੈ।
  • ਸੁਪਰ+ਸਪੇਸ, ਮੂਲ ਹੌਟ-ਕੀਅ Red Hat Enterprise Linux 6 ਵਿੱਚਲੇ ibus ਵਿੱਚ ਕੰਟਰੋਲ+ਸਪੇਸ ਦੀ ਥਾਂ ਲੈਂਦੀ ਹੈ। ਇਹ ਉਸੇ ਤਰ੍ਹਾਂ ਦਾ UI ਮੁਹੱਈਆ ਕਰਦੀ ਹੈ ਜਿਹੜੀ ਕਿ ਵਰਤੋਂਕਾਰ Alt+Tab ਮਿਸ਼ਰਣ ਨਾਲ ਵੇਖ ਸਕਦਾ ਹੈ। ਬਹੁਤੇ ਇਨਪੁੱਟ ਢੰਗ Alt+Tab ਮਿਸ਼ਰਣ ਵਰਤ ਕੇ ਅਦਲ-ਬਦਲ ਕੀਤੇ ਜਾ ਸਕਦੇ ਹਨ।

IBus ਲਈ ਅਨੁਮਾਨਯੋਗ ਇਨਪੁੱਟ ਢੰਗ

ibus-typing-booster ibus ਮੰਚ ਲਈ ਇੱਕ ਅਨੁਮਾਨਯੋਗ ਇਨਪੁੱਟ ਢੰਗ ਹੈ। ਇਹ ਅਧੂਰੀ ਇਨਪੁੱਟ ਤੇ ਅਧਾਰਿਤ ਸ਼ਬਦਾਂ ਦਾ ਅਨੁਮਾਨ ਲਗਾ ਕੇ ਪੂਰਾ ਕਰਦਾ ਹੈ। ਵਰਤੋਂਕਾਰ ਉਹਨਾਂ ਦੀ ਲਿਖਣ ਗਤੀ ਅਤੇ ਸ਼ਬਦ-ਜੋੜ ਸੁਧਾਰਨ ਲਈ ਸੁਝਾਏ ਗਈ ਇੱਕ ਸੂਚੀ ਵਿੱਚੋਂ ਇੱਛਤ ਸ਼ਬਦ ਚੁਣ ਸਕਦੇ ਹਨ। ibus-typing-booster ਹੰਸਪੈਲ ਸ਼ਬਦਕੋਸ਼ਾਂ ਨਾਲ ਵੀ ਕੰਮ ਕਰਦਾ ਹੈ ਅਤੇ ਹੰਸਪੈਲ ਸ਼ਬਦਕੋਸ਼ ਵਰਤ ਕੇ ਕਿਸੇ ਭਾਸ਼ਾ ਲਈ ਸੁਝਾਅ ਵੀ ਦੇ ਸਕਦਾ ਹੈ।
ਧਿਆਨ ਦੇਵੋ ਕਿ ibus-typing-booster ਪੰਡ/ਪੈਕੇਜ ਚੋਣ ਅਧਾਰਤ ਹੈ, ਅਤੇ ਇਸ ਲਈ input-methods ਸਮੂਹ ਦੇ ਮੂਲ ਹਿੱਸੇ ਵਜੋਂ ਇੰਸਟਾਲ ਨਹੀਂ ਹੋਵੇਗਾ।
ਇਨਪੁੱਟ ਢੰਗਾਂ ਵਿੱਚ ਬਦਲਾਆਂ ਬਾਰੇ ਹੋਰ ਵੇਰਵਿਆਂ ਲਈ, ਡੈਸਕਟਾਪ ਪ੍ਰਵਾਸ ਅਤੇ ਪ੍ਰਸ਼ਾਸ਼ਨ ਕਿਤਾਬਚਾ ਵੇਖੋ।

21.4. ਫੌਂਟ

fonts-tweak-tool

ਇੱਕ ਨਵਾਂ ਸੰਦ, fonts-tweak-tool ਵਰਤੋਂਕਾਰਾਂ ਨੂੰ ਵਰਤੋਂਕਾਰ ਫੌਂਟ ਸੰਰਚਨਾ ਵਰਤ ਕੇ ਹਰੇਕ ਭਾਸ਼ਾ ਲਈ ਮੂਲ ਫੌਂਟ ਸੰਰਚਿਤ ਕਰਨ ਦੀ ਪਰਵਾਨਗੀ ਦਿੰਦਾ ਹੈ।

21.5. ਭਾਸ਼ਾ-ਵਿਸ਼ਿਸ਼ਟ ਬਦਲਾਅ

ਅਰਬੀ

Paktype ਤੋਂ ਨਵੇਂ ਅਰੇਬੀਅਨ ਫੌਂਟ Red Hat Enterprise Linux 7.0 ਵਿੱਚ ਉਪਲੱਬਧ ਹਨ: paktype-ajrak, paktype-basic-naskh-farsi, paktype-basic-naskh-sindhi, paktype-basic-naskh-urdu, ਅਤੇ paktype-basic-naskh-sa।

ਚੀਨ

  • ਸੌਖੀ ਚਾਇਨੀਜ਼ ਲਈ WQY Zenhei ਹੁਣ ਮੂਲ ਫੌਂਟ ਹੈ।
  • ਸੌਖੀ ਚਾਇਨੀਜ਼ ਲਈ ਮੂਲ ਇੰਜਣ ibus-pinyin ਜਿਹੜਾ ਕਿ Red Hat Enterprise Linux 6 ਵਰਤਦੀ ਹੈ ਤੋਂ ibus-libpinyin ਤੇ ਬਦਲ ਦਿੱਤਾ ਗਿਆ ਹੈ।

ਭਾਰਤੀ

  • ਨਵਾਂ ਲੋਹਿਤ ਦੇਵਨਾਗਰੀ ਫੌਂਟ ਹਿੰਦੀ, ਕਸ਼ਮੀਰੀ, ਕੋਂਕਣੀ, ਮੈਥਲੀ, ਮਰਾਠੀ, ਅਤੇ ਨੇਪਾਲੀ ਲਈ ਪਹਿਲੇ ਵੱਖਰੇ ਲੋਹਿਤ ਫੌਂਟ ਦੀ ਥਾਂ ਲੈਂਦਾ ਹੈ। ਇਹਨਾਂ ਭਾਸ਼ਾਵਾਂ ਲਈ ਭਵਿੱਖ ਵਿੱਚ ਲੋੜੀਂਦਾ ਕੋਈ ਵੀ ਵੱਖਰਾ glyphs ਲੋਹਿਤ ਦੇਵਨਾਗਰੀ ਵਿੱਚ Open Type Font ਸਥਾਨਕ ਟੈਗਾਂ ਨਾਲ ਨਜਿੱਠਿਆ ਜਾਵੇਗਾ।
  • ਕੰਨੜ ਭਾਸ਼ਾ ਲਈ gubbi-fonts ਅਤੇ navilu-fonts ਫੌਂਟ ਪੰਡ/ਪੈਕੇਜ ਸ਼ਾਮਲ ਕੀਤੇ ਹਨ।

ਜਪਾਨੀ

  • IPA ਫੌਂਟ ਹੁਣ ਮੂਲ ਤੌਰ ਤੇ ਇੰਸਟਾਲ ਨਹੀਂ ਹੋਏ ਹੁੰਦੇ।
  • ibus-kkc, Kana Kanji ਪਰਿਵਰਤਨ, ਨਵਾਂ libkkc ਬੈਕਐਂਡ ਵਰਤਦਾ ਹੋਇਆ ਨਵਾਂ ਮੂਲ ਜਪਾਨੀ ਇਨਪੁੱਟ ਢੰਗ ਇੰਜਣ ਹੈ। ਇਹ ibus-anthy, anthy, ਅਤੇ kasumi ਦੀ ਥਾਂ ਲੈਂਦਾ ਹੈ।

ਕੋਰੀਅਨ

Nanum ਫੌਂਟ ਹੁਣ ਮੂਲ ਤੌਰ ਤੇ ਵਰਤੇ ਜਾਂਦੇ ਹਨ।

ਨਵੀਆਂ ਸਥਾਨਕ ਭਾਸ਼ਾਵਾਂ

Red Hat Enterprise Linux 7.0 ਨਵੀਆਂ ਸਥਾਨਕ ਭਾਸ਼ਾਵਾਂ, ਕੋਂਕਣੀ (kok_IN) ਅਤੇ ਪਸ਼ਤੋ (ps_AF) ਦਾ ਸਮਰਥਨ ਕਰਦਾ ਹੈ।

ਅਧਿਆਇ 22. ਸਹਿਯੋਗਤਾ ਅਤੇ ਰੱਖ-ਰਖਾਅ

ABRT 2.1

Red Hat Enterprise Linux 7.0 ਸ੍ਵੈ-ਚਲਿਤ ਬੱਗ ਸੂਚਕ ਸੰਦ (ABRT) 2.1 ਨਾਲ ਆਉਂਦਾ ਹੈ ਜਿਹੜਾ ਕਿ ਇੱਕ ਸੁਧਰਿਆ ਹੋਇਆ ਯੂਜ਼ਰ ਇੰਟਰਫੇਸ ਅਤੇ uReports ਭੇਜਣ ਦੀ ਯੋਗਤਾ, ਮਸ਼ੀਨ ਪਰੋਸੈਸਿੰਗ ਲਈ ਵਾਜਬ ਹਲਕੀਆਂ ਬੇਨਾਮ ਸਮੱਸਿਆ ਸੂਚਨਾਵਾਂ ਜਿਵੇਂ ਕਿ ਕਰੈਸ਼ ਅੰਕੜੇ ਇਕੱਠੇ ਕਰਨਾ ਪੇਸ਼ ਕਰਦਾ ਹੈ। ਧਿਆਨ ਦੇਵੋ ਕਿ ਜਿੰਨੇ ਸੰਭਵ ਹੋ ਸਕਣ ਸਾਫਟਵੇਅਰ ਬੱਗ ਖੋਜਣ ਦੇ ਲਈ Red Hat Enterprise Linux 7.0 ਵਿੱਚ ਸ਼ਾਮਲ ABRT, ਮੂਲੋਂ ਹੀ, Red Hat ਨੂੰ ਸ੍ਵੈ-ਚਲਿਤ ਐਪਲੀਕੇਸ਼ਨ ਕਰੈਸ਼ਾਂ ਦੀਆਂ ਸੂਚਨਾਵਾਂ ਭੇਜਣ ਲਈ ਸੰਰਚਿਤ ਹੈ।
ABRT 2.1 ਵਿੱਚ ਸਮਰਥਿਤ ਭਾਸ਼ਾਵਾਂ ਦਾ ਸਮੂਹ ਜਾਵਾ ਅਤੇ ਰੂਬੀ ਤੱਕ ਵਧਾ ਦਿੱਤਾ ਗਿਆ ਹੈ।

ਸੁਧਾਈ ਅਤੀਤ

ਸੁਧਾਈ ਅਤੀਤ
ਸੁਧਾਈ 0.0-0.8.3Mon Mar 24 2014Amandeep Saini
Punjabi Translations Updated
ਸੁਧਾਈ 0.0-0.8.2Mon Mar 24 2014Amandeep Saini
Punjabi Translations Updated
ਸੁਧਾਈ 0.0-0.8.1Tue Mar 11 2014Chester Cheng
ਅਨੁਵਾਦ ਫਾਇਲਾਂ XML ਸਰੋਤਾਂ 0.0-0.7 ਨਾਲ ਸਮਕਾਲੀ ਕੀਤੀਆਂ ਗਈਆਂ ਹਨ
ਸੁਧਾਈ 0.0-0.8Thu Dec 11 2013Eliška Slobodová
Red Hat Enterprise Linux 7.0 ਬੀਟਾ ਰਿਲੀਜ਼ ਨੋਟਸ ਦੀ ਰਿਲੀਜ਼।